ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਨਿਰਮਾਣ ਖੇਤਰ ਵਿੱਚ ਇਸਤੇਮਾਲ ਹੋਣ ਵਾਲੇ ਵਾਹਨਾਂ ਲਈ ਜ਼ਰੂਰੂ ਸੁਰੱਖਿਆ ਮਿਆਰਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ

Posted On: 28 OCT 2020 2:35PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 27 ਅਕਤੂਬਰ 2020 ਨੂੰ ਨਿਰਮਾਣ ਖੇਤਰ ਵਿੱਚ ਇਸਤੇਮਾਲ ਹੋਣ ਵਾਲੇ ਵਾਹਨਾਂ (ਸੀਈਵੀਜ਼) ਦੇ ਸਬੰਧ ਵਿੱਚ ਸੁਰੱਖਿਆ ਮਿਆਰਾਂ, ਚਾਲਕ ਦੀ ਸੁਰੱਖਿਆ ਅਤੇ ਅਜਿਹੀਆਂ ਮਸ਼ੀਨਾਂ ਜਦੋਂ ਦੂਜੇ ਵਾਹਨਾਂ ਦੇ ਨਾਲ ਜਨਤਕ ਸੜਕਾਂ 'ਤੇ ਚਲ ਰਹੀਆਂ ਹੁੰਦੀਆਂ ਹਨ ਉਨ੍ਹਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਮੁੱਦੇ ਦਾ ਇਸ ਨੋਟੀਫਿਕੇਸ਼ਨ ਵਿੱਚ ਦਿੱਤੇ ਪ੍ਰਾਵਧਾਨ ਦੇ ਅਨੁਸਾਰ ਚਰਣਬੱਧ ਤਰੀਕੇ ਨਾਲ (ਪੜਾਅ -1 (ਅਪ੍ਰੈਲ 2021); ਪੜਾਅ -2 (ਅਪ੍ਰੈਲ 2024), ਸੰਪੂਰਨ ਸਮਾਧਾਨ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

 

ਇਸ ਸਮੇਂ, ਸੀਐੱਮਵੀਆਰ, 1989 ਦੇ ਅਨੁਸਾਰ ਨਿਰਮਾਣ ਖੇਤਰ ਵਿੱਚ ਇਸਤੇਮਾਲ ਹੋਣ ਵਾਲੇ ਵਾਹਨਾਂ ਲਈ ਕੁਝ ਸੁਰੱਖਿਆ ਮਿਆਰਾਂ ਦਾ ਪਾਲਣ ਕਰਨਾ ਪਹਿਲਾਂ ਤੋਂ ਹੀ ਲਾਜ਼ਮੀ ਹੈ।

 

ਇਸ ਸਟੈਂਡਰਡ ਦਾ ਟੀਚਾ ਕਈ ਅਹਿਮ ਸੁਰੱਖਿਆ ਮਿਆਰਾਂ ਨੂੰ ਲਾਗੂ ਕਰਨ ਲਈ ਏਆਈਐੱਸ (ਆਟੋਮੋਟਿਵ ਇੰਡਸਟ੍ਰੀ ਸਟੈਂਡਰਡ) 160 ਨੂੰ ਲਾਗੂ ਕਰਨਾ ਹੈ। ਸੁਰੱਖਿਆ  ਮਿਆਰਾਂ ਵਿੱਚ ਵਿਜ਼ੂਅਲ ਡਿਸਪਲੇਅ, ਅਪਰੇਟਰ ਸਟੇਸ਼ਨ ਅਤੇ ਰੱਖ-ਰਖਾਅ ਵਾਲੇ ਖੇਤਰਾਂ ਦੀਆਂ ਜ਼ਰੂਰਤਾਂ, ਗੈਰ-ਧਾਤੂ ਈਂਧਣ ਟੈਂਕ, ਨਿਊਨਤਮ ਪਹੁੰਚ ਆਯਾਮ, ਸਟੈੱਪਸ ਲਈ ਪਹੁੰਚ ਪ੍ਰਣਾਲੀਆਂ, ਪ੍ਰਾਇਮਰੀ ਪਹੁੰਚ, ਵਿਕਲਪਿਕ ਬਾਹਰ ਜਾਣ ਦਾ ਰਸਤਾ ਅਤੇ ਓਪਨਿੰਗ, ਰੱਖ-ਰਖਾਅ ਓਪਨਿੰਗ, ਹੈਂਡਰੇਲ ਅਤੇ ਹੈਂਡਹੋਲਡਸ, ਗਾਰਡਸ, ਵਿਜ਼ੂਅਲ ਡਿਸਪਲੇਅ ਜ਼ਰੂਰਤਾਂ, ਮਸ਼ੀਨ ਮਾਊਂਟਿਡ ਔਡੀਬਲ ਟ੍ਰੈਵਲ ਅਲਾਰਮ, ਆਰਟੀਕੁਲੇਟਡ ਫਰੇਮ ਲੌਕ, ਲਿਫਟ ਆਰਮ ਸਪੋਰਟ ਡਿਵਾਈਸ, ਅਪਰੇਟਰ ਦੀ ਸੀਟ ਲਈ ਮਾਪਦੰਡ ਅਤੇ ਜ਼ਰੂਰਤਾਂ, ਇਲੈਕਟ੍ਰੋ ਮੈਗਨੈਟਿਕ ਅਨੁਕੂਲਤਾ (ਈਐੱਮਸੀ), ਸੀਟ ਬੈਲਟ ਅਤੇ ਸੀਟ ਬੈਲਟ ਐਂਕਰੇਜਿਸ, ਰੋਲ ਓਵਰ ਪ੍ਰੋਟੈਕਟਿਵ ਸਟ੍ਰਕਚਰ (ਆਰਓਪੀਐੱਸ), ਟਿਪ ਓਵਰ ਪ੍ਰੋਟੈਕਸ਼ਨ ਸਟ੍ਰਕਚਰ (ਟੀਓਪੀਐੱਸ), ਫਾਲਿੰਗ ਔਬਜੈਕਟ ਪ੍ਰੋਟੈਕਟਿਵ ਸਟ੍ਰਕਚਰ (ਐੱਫਓਪੀਐੱਸ), ਓਪਰੇਟਰ ਫੀਲਡ ਔਨ ਵਿਯੂ, ਸਸਪੈਂਡਿਡ ਸੀਟਸ ਲਈ ਅਪਰੇਟਰ ਸੀਟ ਵਾਈਬ੍ਰੇਸ਼ਨਆਦਿ ਸ਼ਾਮਲ ਹਨ।

 

ਇਸ ਤੋਂ ਇਲਾਵਾ,ਬ੍ਰੇਕਾਂ ਅਤੇ ਸਟੀਅਰਿੰਗ ਐਫਰਟ ਅਤੇ ਟਰਨਿੰਗ ਸਰਕਲ ਡਾਇਆਮੀਟਰ ਸਟੈਂਡਰਡਸ ਜਿਨ੍ਹਾਂ ਨੂੰ ਕਿ ਪਹਿਲਾਂ ਜੀਐੱਸਆਰ 642 (ਈ), ਮਿਤੀ 28 ਜੁਲਾਈ 2000 ਦੁਆਰਾ ਅਧਿਸੂਚਿਤ ਕੀਤਾ ਗਿਆ ਸੀ, ਲਈ ਕ੍ਰਮਵਾਰ ਸੀਐੱਮਵੀਆਰ 96-ਏ ਅਤੇ 98-ਏ ਵਿੱਚ ਸੋਧ ਕਰਕੇ ਸ਼ੋਰ ਅਤੇ ਅਪਰੇਟਰ ਦੇ ਕੰਨ  ਦੇ ਲੈਵਲ ਤੇ ਮਾਪੇ ਗਏ ਸ਼ੋਰ ਦਾ ਪੱਧਰ ਤੈਅ ਕਰਨ ਸਬੰਧੀ ਜ਼ਰੂਰਤਾਂ ਤਜਵੀਜ਼ ਕੀਤੀਆਂ ਗਈਆਂ ਹਨ।

 

ਨਿਰਮਾਣ ਖੇਤਰ ਵਿੱਚ ਇਸਤੇਮਾਲ ਹੋਣ ਵਾਲੇ  ਵਾਹਨਾਂ ਦਾ ਵੱਖ ਵੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਵਿਆਪਕ ਉਪਯੋਗ ਕੀਤਾ ਜਾਂਦਾ ਹੈ। ਅਪਰੇਟਰਾਂ ਦੀ ਸੁਰੱਖਿਆ ਅਤੇ ਸੜਕਾਂ ਤੇ ਚਲ ਰਹੇ ਹੋਰ ਵਾਹਨਾਂ ਦੇ ਨਾਲ ਜਨਤਕ ਸੜਕਾਂ 'ਤੇ ਚਲ ਰਹੀਆਂ ਇਨ੍ਹਾਂ ਮਸ਼ੀਨਾਂ ਦੀ ਸੁਰੱਖਿਆ  ਨੂੰ ਸੁਨਿਸ਼ਚਿਤ ਕਰਨ ਲਈ ਅਜਿਹੇ ਵਾਹਨਾਂ ਦੀਆਂ ਵੱਖ-ਵੱਖ ਸੁਰੱਖਿਆ ਜ਼ਰੂਰਤਾਂ ਨੂੰ ਨੋਟੀਫਾਈ ਕਰਨ ਦਾ ਪ੍ਰਸਤਾਵ ਹੈ।

 

ਇਸ ਸਬੰਧ ਵਿੱਚ ਆਮ ਲੋਕਾਂ ਦੀਆਂ ਟਿਪਣੀਆਂ ਲੈਣ ਲਈ ਡ੍ਰਾਫਟ ਨੋਟੀਫਿਕੇਸ਼ਨ 13 ਅਗਸਤ, 2020 ਨੂੰ ਜਾਰੀ ਕੀਤੀ ਗਈ ਸੀ।

 

ਨੋਟੀਫਿਕੇਸ਼ਨ ਜੀਐੱਸਆਰ 673 (ਈ) ਦੀ ਪੀਡੀਐੱਫ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

*****

 

ਆਰਸੀਜੇ / ਐੱਮਐੱਸ



(Release ID: 1668207) Visitor Counter : 153