ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਦੀ ਟੈਲੀ ਮੈਡੀਸਨ ਸੇਵਾ, ਈ-ਸੰਜੀਵਨੀ ਨੇ 6 ਲੱਖ ਟੈਲੀ-ਮਸ਼ਵਰੇ ਪੂਰੇ ਕੀਤੇ

ਪਿਛਲੇ 15 ਦਿਨਾਂ ਵਿੱਚ 1 ਲੱਖ ਸਲਾਹ ਮਸ਼ਵਰੇ ਕੀਤੇ ਗਏ

ਈ-ਸੰਜੀਵਨੀ 'ਤੇ ਪ੍ਰਤੀ ਦਿਨ 8500 ਤੋਂ ਵੱਧ ਸਲਾਹ ਮਸ਼ਵਰੇ ਕੀਤੇ ਗਏ

Posted On: 28 OCT 2020 12:40PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਟੈਲੀਮੈਡੀਸਨਪਹਿਲਕਦਮੀ ਈ-ਸੰਜੀਵਨੀ ਨੇ 6 ਲੱਖ ਟੈਲੀ ਸਲਾਹ ਮਸ਼ਵਰੇ ਪੂਰੇ ਕੀਤੇ ਹਨ। ਪਿਛਲੇ ਇਕ ਲੱਖ ਸਲਾਹ-ਮਸ਼ਵਰਿਆਂ ਨੂੰ ਸਿਰਫ 15 ਦਿਨ ਵਿੱਚ ਪੂਰਾ ਕੀਤਾ ਗਿਆ। ਇਸ ਨੂੰ ਪ੍ਰਧਾਨ ਮੰਤਰੀ ਦੀ 'ਡਿਜੀਟਲ ਇੰਡੀਆ' ਪਹਿਲਕਦਮੀ ਲਈ ਇਕ ਵੱਡੇ ਕਦਮ ਵਜੋਂ ਵੇਖਿਆ ਜਾ ਸਕਦਾ ਹੈ, ਕੋਵਿਡ ਦੇ ਸਮੇਂ ਸਿਹਤ ਸੇਵਾਵਾਂ ਭਾਲਣ ਵਾਲਿਆਂ ਲਈ ਈ-ਸੰਜੀਵਨੀ ਡਿਜੀਟਲ ਪਲੇਟਫਾਰਮ ਨੇ ਦੇਖਭਾਲ ਕਰਨ ਵਾਲਿਆਂ ਅਤੇ ਮੈਡੀਕਲ ਕਮਿਊਨਿਟੀ ਲਈ ਆਪਣੀ ਸਹੂਲਤ ਅਤੇ ਅਸਾਨ ਪਹੁੰਚ ਸਾਬਤ ਕਰ ਦਿੱਤੀ ਹੈ। ਤਾਮਿਲਨਾਡੂ, ਕੇਰਲ ਅਤੇ ਗੁਜਰਾਤ ਵਰਗੇ ਰਾਜ ਦਿਨ ਵਿਚ 12 ਘੰਟੇ ਅਤੇ ਹਫ਼ਤੇ ਵਿਚ 7 ਦਿਨ ਈ-ਸੰਜੀਵਨੀ ਓਪੀਡੀ ਚਲਾਉਂਦੇ ਹਨ।

ਈ-ਸੰਜੀਵਨੀ ਪੂਰੇ ਭਾਰਤ ਵਿੱਚ 27 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਸੋਂ ਦੀ ਪਹੁੰਚ ਵਿੱਚ ਹੈ। ਡਿਜੀਟਲ ਪਲੇਟਫਾਰਮ 6000 ਤੋਂ ਵੱਧ ਡਾਕਟਰਾਂ ਰਾਹੀਂ ਈ-ਹੈਲਥ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਮਰੀਜ਼ਾਂ ਨੂੰ ਡਾਕਟਰ ਟੈਲੀਮੈਡੀਸਨ ਮਾਡਲ ਜਾਣੀ ਕਿ ਈ ਸੰਜੀਵਨੀ ਓਪੀਡੀ ਤੋਂ ਮਰੀਜ਼ਾਂ ਲਈ 217 ਔਨਲਾਈਨ ਓਪੀਡੀ ਲਗਾਉਂਦੇ ਹਨ।

ਰਾਜ ਛੋਟੇ-ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਦੀ ਪਹੁੰਚ ਵੀ ਈ-ਸੰਜੀਵਨੀ (ਏਬੀ-ਐਚ ਡਬਲਯੂਸੀ) ਰਾਹੀਂ ਕਰ ਰਹੇ ਹਨ ਜੋ ਕਿ ਤਕਰੀਬਨ 4000 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਚੱਲ ਰਹੇ ਹਨ, ਜੋ 175 ਤੋਂ ਵੱਧ ਹੱਬ (ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਸਥਾਪਤ ਕੀਤੇ ਗਏ ਹਨ) ਨਾਲ ਜੁੜੇ ਹਨ। ਸੰਜੀਵਨੀ ਦੇ ਦੋ ਰੂਪਾਂ 'ਤੇ 20,000 ਤੋਂ ਵੱਧ ਕਲੀਨੀਸ਼ੀਅਨ ਅਤੇ ਸਿਹਤ ਕਰਮਚਾਰੀ ਆ ਚੁੱਕੇ ਹਨ। ਇਸ ਵੇਲੇ, ਈ-ਸੰਜੀਵਨੀ ਪ੍ਰਤੀ ਦਿਨ 8500 ਤੋਂ ਵੱਧ ਸਲਾਹ-ਮਸ਼ਵਰੇ ਰਿਕਾਰਡ ਕਰ ਰਿਹਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ 13 ਅਪ੍ਰੈਲ 2020 ਨੂੰ ਦੇਸ਼ ਭਰ ਵਿਚ ਓਪੀਡੀ ਬੰਦ ਕਰਨ ਵੇਲੇ ਇਕ ਅਨੁਕੂਲਿਤ ਈ-ਸੰਜੀਵਨੀ ਓਪੀਡੀ ਲਿਆਂਦੀ ਗਈ ਸੀ ਜਦੋਂ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਈ-ਸੰਜੀਵਨੀ (ਏਬੀ-ਐਚ ਡਬਲਯੂਸੀ) ਦੀ ਸ਼ੁਰੂਆਤ ਨਵੰਬਰ 2019 ਵਿਚ ਕੀਤੀ ਗਈ ਹੈ। ਭਾਰਤ ਸਰਕਾਰ ਦੇ ਅਧੀਨ ਦਸੰਬਰ 2022 ਤਕ ਹੱਬ ਐਂਡ ਸਪੋਕਸਮਾਡਲ ਵਿਚ ਆਯੁਸ਼ਮਾਨ ਭਾਰਤ ਯੋਜਨਾ ਤਹਿਤ 1,55,000 ਸਿਹਤ ਅਤੇ ਤੰਦਰੁਸਤੀ ਕੇਂਦਰਾਂ 'ਤੇ ਲਾਗੂ ਕੀਤਾ ਜਾਵੇਗਾ। ਈ-ਸੰਜੀਵਨੀ ਏਬੀ-ਐਚਡਬਲਯੂਸੀ ਲਗਭਗ 4,000 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਕੰਮ ਕਰ ਰਹੀ ਹੈ ਅਤੇ ਬਰਾਬਰ ਗਿਣਤੀ ਵਿਚ ਐਚਡਬਲਯੂਸੀ ਦੀ ਬੋਰਡਿੰਗ ਚੱਲ ਰਹੀ ਹੈ।

ਈ-ਸੰਜੀਵਨੀ ਅਤੇ ਈ-ਸੰਜੀਵਨੀ ਓਪੀਡੀ ਪਲੇਟਫਾਰਮ ਰਾਹੀਂ ਸਭ ਤੋਂ ਵੱਧ ਸਲਾਹ ਮਸ਼ਵਰੇ ਕਰਨ ਵਾਲੇ ਸਿਖਰਲੇ 10 ਰਾਜਾਂ ਤਾਮਿਲਨਾਡੂ (203286), ਉੱਤਰ ਪ੍ਰਦੇਸ਼ (168553), ਕੇਰਲ (48081), ਹਿਮਾਚਲ ਪ੍ਰਦੇਸ਼ (41607), ਆਂਧਰ ਪ੍ਰਦੇਸ਼ (31749), ਮੱਧ ਪ੍ਰਦੇਸ਼ (21580) ), ਉਤਰਾਖੰਡ (21451), ਗੁਜਰਾਤ (16346), ਕਰਨਾਟਕ (13703), ਅਤੇ ਮਹਾਰਾਸ਼ਟਰ (8747) ਵਿੱਚ ਦਰਜ ਹਨ। ਸਿਹਤ ਮੰਤਰਾਲੇ ਨੇ ਈ-ਸੰਜੀਵਨੀ ਨੂੰ ਅਪਣਾਉਣ ਲਈ ਇੱਕ ਮਜ਼ਬੂਤ ​​ਡਿਜੀਟਲ ਸਿਹਤ ਵਾਤਾਵਰਣ ਅਤੇ ਸਰੋਤ (ਮਨੁੱਖੀ ਅਤੇ ਬੁਨਿਆਦੀ ਢਾਂਚਾ) ਸਥਾਪਤ ਕਰਕੇ ਰਾਜ ਸਰਕਾਰਾਂ ਦੇ ਯਤਨਾਂ ਦੀ ਪੂਰਤੀ ਕਰ ਰਿਹਾ ਹੈ। ਮੰਤਰਾਲੇ ਨੇ ਵਿਕਾਸ, ਲਾਗੂ ਕਰਨ, ਕੰਮਕਾਜ ਅਤੇ ਸਿਹਤ ਕਰਮਚਾਰੀਆਂ ਦੀ ਸਿਖਲਾਈ ਸਮੇਤ ਤਕਨੀਕੀ ਸਹਾਇਤਾ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੈਂਟਰ ਫਾਰ ਡਿਵੈਲਪਮੈਂਟ ਐਂਡਵਾਂਸਡ ਕੰਪਿਊਟਿੰਗ (ਸੀਡੀਏਸੀ) ਦੀ ਮੋਹਾਲੀ ਬ੍ਰਾਂਚ ਨਾਲ ਹੱਥ ਮਿਲਾਇਆ ਹੈ।

ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਈ-ਸੰਜੀਵਨੀ ਦੀ ਉਪਯੋਗਤਾ ਅਤੇ ਵਰਤੋਂ ਵਿਚ ਅਸਾਨੀ ਨੂੰ ਧਿਆਨ ਵਿਚ ਰੱਖਦਿਆਂ, ਬੁਢਾਪਾ ਘਰਾਂ ਅਤੇ ਜੇਲ੍ਹਾਂ ਦੇ ਕੈਦੀਆਂ ਲਈ ਈ-ਸੰਜੀਵਨੀ ਓਪੀਡੀ ਦੀ ਵਰਤੋਂ ਲਈ ਸਰਗਰਮੀ ਨਾਲ ਵਿਚਾਰ ਕੀਤੀ ਜਾ ਰਹੀ ਹੈ।

http://static.pib.gov.in/WriteReadData/userfiles/image/image001VXUD.jpg

http://static.pib.gov.in/WriteReadData/userfiles/image/image002RE3O.jpg

                                                         *****

 ਐਮਵੀ/ਐਸਜੇ



(Release ID: 1668168) Visitor Counter : 165