ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਉੱਤਰ ਸਿੱਕਮ ਵਿੱਚ ਬੀ ਆਰ ਓ ਸੜਕ ਰਾਸ਼ਟਰ ਨੂੰ ਸਮਰਪਿਤ ਕੀਤੀ — ਇਹ ਰੱਖਿਆ ਤਿਆਰੀਆਂ ਅਤੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਵੱਡਾ ਹੁਲਾਰਾ
Posted On:
25 OCT 2020 3:22PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਿੱਕਮ ਵਿੱਚ 19.85 ਕਿਲੋਮੀਟਰ ਰਾਸ਼ਟਰੀ ਸ਼ਾਹ ਮਾਰਗ 310 ਦੀ ਬਦਲਵੀਂ ਸੜਕ ਰਾਸ਼ਟਰ ਨੂੰ ਸਮਰਪਿਤ ਕੀਤੀ ਹੈ । ਪੁਰਾਣੀ ਸੜਕ ਕਈ ਥਾਵਾਂ ਤੋਂ ਧਰਤੀ ਵਿੱਚ ਧੱਸਣ ਅਤੇ ਹੋਰ ਕੁਦਰਤੀ ਆਪਦਾਂ ਕਰਕੇ ਬਹੁਤ ਜਿ਼ਆਦਾ ਖ਼ਰਾਬ ਹੋ ਗਈ ਸੀ ਅਤੇ ਇਹ ਸੜਕ ਸਾਰੇ ਉੱਤਰ ਸਿੱਕਮ ਵਿੱਚ ਖਾਸ ਤੌਰ ਤੇ ਨਥੁਲਾ ਖੇਤਰ ਵਿੱਚ ਰੱਖਿਆ ਤਿਆਰੀਆਂ ਲਈ ਬਹੁਤ ਮਹੱਤਵਪੂਰਨ ਸੜਕ ਵਜੋਂ ਕੰਮ ਕਰਦੀ ਸੀ । ਇਸ ਮੌਕੇ ਤੇ ਇਕੱਠ ਨੂੰ ਰਕਸ਼ਾ ਮੰਤਰੀ ਨੇ ਸੰਬੋਧਨ ਕਰਦਿਆਂ ਬਾਰਡਰ ਰੋਡ ਓਰਗਨਾਈਜੇਸ਼ਨ ਵੱਲੋਂ ਬੇਹਤਰੀਨ ਗੁਣਵਤਾ ਵਾਲਾ ਬੁਨਿਆਦੀ ਢਾਂਚਾ ਰਿਕਾਰਡ ਸਮੇਂ ਅਤੇ ਘੱਟੋ ਘੱਟ ਲਾਗਤ ਨਾਲ ਤਿਆਰ ਕਰਨ ਲਈ ਅਡੋਲ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਹੈ ।
ਰਕਸ਼ਾ ਮੰਤਰੀ ਨੇ ਸਰਕਾਰ ਵੱਲੋਂ ਦੂਰ ਦਰਾਡੇ ਖੇਤਰਾਂ ਵਿੱਚ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਵਿਕਾਸ ਕਰਨ ਦੀ ਮੁਹਿੰਮ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਹ ਬੁਨਿਆਦੀ ਢਾਂਚਾ ਕੇਵਲ ਰੱਖਿਆ ਤਿਆਰੀਆਂ ਨੂੰ ਹੀ ਨਹੀਂ ਵਧਾਉਂਦਾ ਬਲਕਿ ਖੇਤਰ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਵੀ ਉਤਸ਼ਾਹ ਦਿੰਦਾ ਹੈ । ਪ੍ਰਧਾਨ ਮੰਤਰੀ ਦੀ ਉੱਤਰ ਪੂਰਬ ਨੀਤੀ ਨਾਲ ਮੇਲ ਖਾਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਯਤਨਾਂ ਨੂੰ ਦੁਹਰਾਉਂਦਿਆਂ ਮੰਤਰੀ ਨੇ ਰਾਸ਼ਟਰੀ ਹਾਈਵੇ ਲਈ ਬਦਲਵੀਂ ਸੜਕ ਦੇ ਨਿਰਮਾਣ ਦੀ ਗਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਸੜਕ 2009 ਤੋਂ ਲੰਬਿਤ ਸੀ , ਜਿਸ ਨੂੰ ਪਿਛਲੇ ਦੋ ਸਾਲਾਂ ਵਿੱਚ ਮੁਕੰਮਲ ਕੀਤਾ ਗਿਆ ਹੈ । ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤੇਮਾਂਗ ਨੇ ਇਸ ਨਵੀਂ ਸੜਕ ਦੇ ਸਕਾਰਾਤਮਕ ਅਸਰ ਨੂੰ ਸਾਹਮਣੇ ਲਿਆਉਂਦਿਆਂ ਕਿਹਾ ਕਿ ਇਸ ਨਾਲ ਸੈਰ ਸਪਾਟਾ ਨੂੰ ਉਤਸ਼ਾਹ ਤਾਂ ਮਿਲੇਗਾ ਹੀ , ਇਸਦੇ ਨਾਲ ਨਾਲ ਸੂਬੇ ਵਿੱਚ ਸਮਾਜਿਕ ਆਰਥਿਕ ਵਿਕਾਸ ਵੀ ਹੋਵੇਗਾ । ਸੂਬੇ ਦੀ ਆਰਥਿਕਤਾ ਦੇ ਸੈਰ ਸਪਾਟਾ ਨੂੰ ਮੁੱਖ ਥੰਮ੍ਹ ਵਜੋਂ ਦਸਦਿਆਂ ਸੜਕ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕੇਂਦਰ ਸਰਕਾਰ ਅਤੇ ਬੀ ਆਰ ਓ ਦੀ ਵੱਡੀ ਪ੍ਰਸ਼ੰਸਾ ਕੀਤੀ ਹੈ ।
ਬੀ ਆਰ ਓ ਨੇ ਪਿਛਲੇ ਕੁਝ ਸਾਲਾਂ ਵਿੱਚ ਸਮੱਗਰੀ , ਤੰਤਰ , ਨਿਰਮਾਣ ਤਕਨੀਕਾਂ ਵਿੱਚ ਤਕਨਾਲੋਜੀ ਦੇ ਮਿਸ਼ਰਨ ਰਾਹੀਂ ਆਪਣੀਆਂ ਸਮਰੱਥਾਵਾਂ ਦਾ ਬੇਮਿਸਾਲ ਵਾਧਾ ਕੀਤਾ ਹੈ । ਦਾ ਅਟੱਲ ਟਨਲ , ਡੀ ਐੱਸ — ਡੀ ਬੀ ਓ ਰੋਡ ਜੋ ਨੈਸ਼ਨਲ ਹਾਈਵੇ ਦੀ ਨਵੀਂ ਸੜਕ ਹੈ , ਬੀ ਆਰ ਓ ਦੀਆਂ ਮਿਆਰੀ ਗੁਣਵਤਾ ਅਤੇ ਤੇਜ਼ੀ ਨਾਲ ਕੀਤੇ ਕੰਮਾਂ ਦੀਆਂ ਉਦਾਹਰਣਾਂ ਹਨ , ਜੋ ਬੀ ਆਰ ਓ ਦੀ ਰਣਨੀਤਕ ਅਤੇ ਕੰਮ ਕਰਨ ਦੀਆਂ ਤਿਆਰੀਆਂ ਦਰਸਾਉਂਦੀ ਹੈ । ਰਕਸ਼ਾ ਮੰਤਰੀ ਨੇ ਬੀ ਆਰ ਓ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਵੀ ਉਜਾਗਰ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਤਮਨਿਰਭਰ ਭਾਰਤ ਆਉਂਦੇ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧੇਗਾ ।
ਏ ਬੀ ਬੀ / ਐੱਨ ਏ ਐੱਮ ਪੀ ਆਈ / ਆਰ ਏ ਜੇ ਆਈ ਬੀ
(Release ID: 1667518)
Visitor Counter : 168