ਵਿੱਤ ਮੰਤਰਾਲਾ

ਸਾਲਾਨਾ ਰਿਟਰਨ ਅਤੇ ਰੀਕਨਸੀਲੀਏਸ਼ਨ ਸਟੇਟਮੈਂਟ 2018-19 ਦੇਣ ਦੀਆਂ ਤਾਰੀਖਾਂ ਵਿੱਚ ਵਾਧਾ

Posted On: 24 OCT 2020 3:45PM by PIB Chandigarh

ਸਰਕਾਰ ਨੂੰ ਸਾਲਾਨਾ 2018-19 ਲਈ ਸਾਲਾਨਾ ਰਿਟਰਨ (ਫਾਰਮ ਜੀ.ਐਸ.ਟੀ.ਆਰ.9) ਅਤੇ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀ.ਐਸ.ਟੀ.ਆਰ-9 ਸੀ) ਦੇਣ ਦੀ ਤਰੀਖ ਵਿੱਚ ਵਾਧਾ ਕਰਨ ਦੀ ਲੋੜ ਸੰਬੰਧੀ ਕਈ ਨੁਮਾਇੰਦਗੀਆਂ ਮਿਲੀਆਂ ਹਨ ਇਹਨਾ ਨੁਮਾਇੰਦਗੀਆਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਸੰਬੰਧਿਤ ਲਾਕ ਡਾਊਨ ਅਤੇ ਰੋਕਾਂ ਕਾਰਣ ਅਜੇ ਵੀ ਦੇਸ਼ ਦੇ ਬਹੁਤ ਸਾਰੇ ਹਿਸਿਆਂ ਵਿੱਚ ਆਮ ਵਾਂਗ ਵਪਾਰ ਕਰਨਾ ਸੰਭਵ ਨਹੀਂ ਹੈ ਜਿਸ ਕਰਕੇ ਸਾਲਾਨਾ ਰਿਟਰਨ 2018-19 ਲਈ ਰਿਟਰਨ (ਫਾਰਮ ਜੀ.ਐਸ.ਟੀ.ਆਰ.9/ਜੀ.ਐਸ.ਟੀ.ਆਰ.9 ) ਅਤੇ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀ.ਐਸ.ਟੀ.ਆਰ-9 ਸੀ) ਦੇਣ ਤਰੀਖ ਵਿੱਚ 31 ਅਕਤੂਬਰ 2020 ਤੋਂ ਬਾਦ ਵਾਧਾ ਕੀਤਾ ਜਾਵੇ ਤਾਂ ਜੋ ਵਪਾਰੀ ਅਤੇ ਆਡੀਟਰ ਇਹਨਾ ਦੀ ਪਾਲਣਾ ਕਰਨ ਦੇ ਯੋਗ ਹੋਣ
ਇਸ ਨੂੰ ਧਿਆਨ ਵਿੱਚ ਰੱਖਦਿਆਂ ਜੀ.ਐਸ.ਟੀ. ਕੌਂਸਲ ਦੀਆਂ ਸਿਫਾਰਸ਼ਾਂ ਅਨੁਸਾਰ ਵਿੱਤੀ ਸਾਲ 2018-19 ਲਈ ਸਾਲਾਨਾ ਰਿਟਰਨ (ਫਾਰਮ ਜੀ.ਐਸ.ਟੀ.ਆਰ.9) ਅਤੇ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀ.ਐਸ.ਟੀ.ਆਰ-9 ਸੀ) ਦੀ ਤਾਰੀਖ 31 ਅਕਤੂਬਰ 2020 ਤੋਂ 31 ਦਸੰਬਰ 2020 ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ
ਇਹ ਨੋਟ ਕੀਤਾ ਜਾਵੇ ਕਿ ਸਾਲ 2018-19 ਲਈ ਸਾਲਾਨਾ ਰਿਟਰਨ (ਫਾਰਮ ਜੀ.ਐਸ.ਟੀ.ਆਰ.9/ਜੀ.ਐਸ.ਟੀ.ਆਰ.9 ) ਉਹਨਾ ਕਰ ਦਾਤਾਵਾਂ ਲਈ ਆਪਸ਼ਨਲ ਹੈ ਜਿਹਨਾ ਦੀ ਕੁਲ ਟਰਨ ਓਵਰ ਦੋ ਕਰੋੜ ਤੋਂ ਹੇਠਾਂ ਹੈ ਸਾਲ 2018-19 ਲਈ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀ.ਐਸ.ਟੀ.ਆਰ-9 ਸੀ) ਵੀ ਉਹਨਾ ਕਰਦਾਤਾਵਾਂ ਲਈ ਆਪਸ਼ਨਲ ਹੈ ਜਿਹਨਾ ਦੀ ਕੁਲ ਟਰਨ ਓਵਰ 5 ਕਰੋੜ ਤੱਕ ਹੈ

 

ਆਰ.ਐਮ./.ਐਮ.ਐਨ.
 


(Release ID: 1667390) Visitor Counter : 238