ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨਗਰ ਦੇ ਠੋਸ ਕੂੜਾ–ਕਰਕਟ ਦੀ ਚਿਰ–ਸਥਾਈ ਪ੍ਰੋਸੈੱਸਿੰਗ: ‘ਕੂੜਾ–ਕਰਕਟ ਤੋਂ ਧਨ ’

Posted On: 23 OCT 2020 6:43PM by PIB Chandigarh

ਤੇਜ਼ੀ ਨਾਲ ਵਧਦੀ ਆਬਾਦੀ ਤੇ ਤੇਜ਼–ਰਫ਼ਤਾਰ ਨਾਲ ਹੋ ਰਹੇ ਸ਼ਹਿਰੀਕਰਣ ਕਾਰਨ ਦੇਸ਼, ਕੂੜਾ–ਕਰਕਟ ਦਾ ਨਿਬੇੜਾ ਕਰਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਕੂੜਾ–ਕਰਕਟ ਦੀ ਜਿਹੜੀ ਮਾਤਰਾ 6.20 ਕਰੋੜ ਟਨ ਇਸ ਵੇਲੇ ਹੈ, ਇਸ ਦੇ ਸਾਲ 2030 ਤੱਕ ਵਧ ਕੇ 15 ਕਰੋੜ ਟਨ ਹੋਣ ਦਾ ਅਨੁਮਾਨ ਹੈ। ਮੌਜੂਦਾ ਰਫ਼ਤਾਰ ਨਾਲ ਜਿਵੇਂ ਬਿਨਾ ਉਚਿਤ ਵਿਗਿਆਨਕ ਟ੍ਰੀਟਮੈਂਟ ਦੇ ਕੂੜੇ ਦੇ ਇੱਧਰ–ਉੱਧਰ ਢੇਰ ਲਾਏ ਜਾ ਰਹੇ ਹਨ, ਉਸ ਲਈ ਹਰ ਸਾਲ ਕੂੜਾ ਸੁੱਟਣ ਲਈ ਕਾਫ਼ੀ ਵਾਧੂ ਜਗ੍ਹਾ ਦੀ ਲੋੜ ਪਵੇਗੀ। ਅੱਜ ਦੇ ਸੰਦਰਭ ਵਿੱਚ ਇਸੇ ਲਈ ਠੋਸ ਕੂੜਾ–ਕਰਕਟ ਦੇ ਵਿਗਿਆਨਕ ਨਿਬੇੜੇ ਦੇ ਮਹੱਤਵ ਦੀ ਲੋੜ ਪੈਂਦੀ ਹੈ।

 

ਪਲਾਜ਼ਮਾ ਆਰਕ ਗੈਸੀਫ਼ਿਕੇਸ਼ਨ ਪ੍ਰਕਿਰਿਆ ਦੀ ਵਰਤੋਂ ਕਰਦਿਆਂ ਠੋਸ ਕੂੜੇ ਦੇ ਟ੍ਰੀਟਮੈਂਟ ਤੇ ਉਸ ਦਾ ਨਿਬੇੜਾ ਵਾਤਾਵਰਣ–ਪੱਖੀ ਠੋਸ ਕੂੜਾ–ਕਰਕਟ ਦੇ ਨਿਬੇੜੇ ਲਈ ਇੱਕ ਵਿਕਲਪ ਹੈ, ਜਿਸ ਨਾਲ ਕੂੜਾ–ਕਰਕਟ ਦੀ ਮਾਤਰਾ ਵਿੱਚ 95% ਤੱਕ ਦੀ ਵੱਡੀ ਕਮੀ ਸੰਭਵ ਹੈ। ਪਲਾਜ਼ਮਾ ਗੈਸੀਫ਼ਿਕੇਸ਼ਨ ਪ੍ਰਕਿਰਿਆ ਪਲਾਜ਼ਮਾ ਰੀਐਕਟਰ ਦੇ ਅੰਦਰ ਉੱਚ ਤਾਪਮਾਨ ਪਲਾਜ਼ਮਾ ਆਰਕ (30000 ਸੈਲਸੀਅਸ ਤੋਂ ਵੱਧ) ਪੈਦਾ ਕਰਨ ਲਈ ਬਿਜਲੀ ਦੀ ਵਰਤੋਂ ਕਰਦੀ ਹੈ, ਜੋ ਕੂੜਾ–ਕਰਕਟ ਨੂੰ ਸਿਨਗੈਸ ਵਿੱਚ ਤਬਦੀਲ ਕਰ ਦਿੰਦੀ ਹੈ। ਪੈਦਾ ਹੋਈ ਸਿਨਗੈਸ ਜਦੋਂ ਕੈਟਾਲਿਟਿਕ ਕਨਵਰਟਰ, ਰੀਡੌਕਸ ਰੀਐਕਟਰ, ਸਾਈਕਲੋਨ ਸੈਪਰੇਟਰ, ਸਕ੍ਰੱਬਰ ਤੇ ਕੰਡੈਂਸਰ ਨਾਲ ਯੁਕਤ ਗੈਸ ਸ਼ੁੱਧੀਕਰਣ ਪ੍ਰਣਾਲੀ ਦੀ ਲੜੀ ਵਿੱਚੋਂ ਦੀ ਲੰਘਦੀ ਹੈ, ਤਦ ਬਿਜਲੀ ਪੈਦਾ ਕਰਨ ਲਈ ਗੈਸ ਇੰਜਣਾਂ ਵਿੱਚ ਵਰਤੋਂ ਲਈ ਤਿਆਰ ਹੁੰਦੀ ਹੈ। ਬਾਕੀ ਬਚੀ ਹੋਈ ਸੁਆਹ ਨੂੰ ਨਿਰਮਾਣ ਵਿੱਚ ਵਰਤਣ ਲਈ ਰੀਸਾਈਕਲਡ ਇੰਟਾਂ ਤਿਆਰ ਕਰਨ ਲਈ ਸੀਮਿੰਟ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ। ਇਸ ਪ੍ਰਕਾਰ, ਵਿਗਿਆਨ ‘ਕੂੜਾ–ਕਰਕਟ ਤੋਂ ਧਨ’ ਪੈਦਾ ਕਰਨ ਵਿੱਚ ਮਦਦ ਕਰਦਾ ਹੈ।

 

ਫਿਰ ਵੀ ਇਹ ਟੈਕਨੋਲੋਜੀ ਆਰਥਿਕ ਤੌਰ ਉੱਤੇ ਵਿਵਹਾਰਕ ਨਹੀਂ ਹੈ ਕਿਉਂਕਿ ਇਸ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਕੂੜਾ–ਕਰਕਟ ਦੇ ਟ੍ਰੀਟਮੈਂਟ ਲਈ ਊਰਜਾ ਆਵਸ਼ਕਤਾਵਾਂ ਬਹੁਤ ਜ਼ਿਆਦਾ ਹਨ ((ਛੋਟੇ ਪੌਦਿਆਂ ਲਈ ਪ੍ਰੋਸੈੱਸ ਕੀਤੇ ਵੇਸਟ ਦਾ ~ 1.5 kWh/kg (<100 ਮੀਟ੍ਰਿਕ ਟਨ ਸਮਰੱਥਾ) ਅਤੇ 100 ਮੀਟ੍ਰਿਕ ਟਨ ਸਮਰੱਥਾ ਤੋਂ ਵੱਧ ਪੌਦਿਆਂ ਲਈ ਪ੍ਰੋਸੈੱਸ ਕੀਤੇ ਵੇਸਟ ਦਾ ~1.2kWh/kg)। ਇਸ ਤੋਂ ਇਲਾਵਾ, ਇਲੈਕਟ੍ਰੋਡ ਖਪਤ ਦੀ ਉੱਚ ਦਰ (ਪ੍ਰੋਸੈੱਸ ਕੀਤੇ ਵੇਸਟ ਦੀ ~500 mg/kg) ਨਾਲ ਵਾਰ–ਵਾਰ ਹੋਣ ਵਾਲੇ ਖ਼ਰਚੇ ਵਧਦੇ ਹਨ ਤੇ ਇਹ ਪ੍ਰਕਿਰਿਆ ਮਹਿੰਗੀ ਹੁੰਦੀ ਚਲੀ ਜਾਂਦੀ ਹੈ ਤੇ ਇਹ ਇੱਕ ਆਰਥਿਕ ਤੌਰ ’ਤੇ ਤਰਕਪੂਰਣ ਵਿਕਲਪ ਨਹੀਂ ਹੈ।

 

ਅਧਿਐਨ ਸੁਝਾਉਂਦੇ ਹਨ ਕਿ ਭਾਰਤ ’ਚ ਪੈਦਾ ਹੋਣ ਵਾਲੇ ਸ਼ਹਿਰੀ ਠੋਸ ਕੂੜਾ–ਕਰਕਟ ਵਿੱਚ ਜ਼ਿਆਦਾਤਰ (>50%) ਵੱਡਾ ਹਿੱਸਾ ਆਰਗੈਨਿਕ ਵੇਸਟ ਹੁੰਦਾ ਹੈ। ਆਰਗੈਨਿਕ ਕੂੜਾ–ਕਰਕਟ ਦੇ ਗ਼ੈਰ–ਵਿਗਿਆਨਕ ਨਿਬੇੜੇ ਨਾਲ ਗ੍ਰੀਨਹਾਊਸ ਗੈਸਾਂ (GHG) ਦੀਆਂ ਨਿਕਾਸੀਆਂ ਹੁੰਦੀਆਂ ਹਨ ਤੇ ਹੋਰ ਦੂਸ਼ਿਤ ਤੱਤ ਵੀ ਨਿੱਕਲਦੇ ਹਨ। MSW ਦੀ ਪ੍ਰਭਾਵਹੀਣ ਪ੍ਰੋਸੈੱਸਿੰਗ ਵੀ ਕਈ ਰੋਗਾਂ ਦੀ ਜੜ੍ਹ ਹੈ ਕਿਉਂਕਿ ਕੂੜਾ–ਕਰਕਟ ਵਾਲੀਆਂ ਥਾਵਾਂ ਪੈਥੋਜਨਸ, ਬੈਕਟੀਰੀਆ ਤੇ ਵਾਇਰਸਾਂ ਦੇ ਦੁਸ਼ਣ ਲਈ ਧੁਰਿਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ। ਆਮ ਤੌਰ ’ਤੇ ‘ਕੰਪੋਸਟਿੰਗ’ਲਈ ਵਰਤੀ ਜਾਣ ਵਾਲੀ ਪ੍ਰਕਿਰਿਆ ਦੇ ਉੰਦਮੀਆਂ ਲਈ ਕੋਈ ਬਹੁਤ ਪ੍ਰਭਾਵਸ਼ਾਲੀ ਆਰਥਿਕ ਮਨਾਫ਼ਿਆਂ ਵਾਲੇ ਨਤੀਜੇ ਸਾਹਮਣੇ ਨਹੀਂ ਆਉਂਦੇ ਕਿਉਂਕਿ ਇਸ ਲਈ ਵਧੇਰੇ ਜਗ੍ਹਾ, ਵਧੇਰੇ ਕਾਮੇ, ਪ੍ਰਭਾਵਸ਼ਾਲੀ ਤਰੀਕੇ ਨਾਲ ਕੀਟਾਣੂ–ਮੁਕਤ ਕਰਨ ਦੀ ਪ੍ਰਕਿਰਿਆ ਚਾਹੀਦੀ ਹੈ, ਭਾਰੀ ਧਾਤਾਂ ਦੀ ਮੌਜੂਦਗੀ ਕਰ ਕੇ ਇਸ ਦਾ ਓਨਾ ਲਾਭ ਸਾਹਮਣੇ ਨਹੀਂ ਆ ਸਕਿਆ। ਮੀਂਹ ਦੇ ਮੌਸਮ ਦੌਰਾਨ ਬਹੁਤ ਜ਼ਿਆਦਾ ਸਿੱਲ ਦੀ ਮੌਜੂਦਗੀ ਕਾਰਨ ਕੰਪੋਸਟਿੰਗ ਦੀ ਵਰਤੋਂ ਔਖੀ ਹੋ ਜਾਂਦੀ ਹੈ।

 

ਨਵੀਂ ਟੈਕਨੋਲੋਜੀ

 

CSIR-CMERI ਨੇ ਨਗਰ ਠੋਸ ਕੂੜਾ–ਕਰਕਟ ਪ੍ਰੋਸੈੱਸਿੰਗ ਸੁਵਿਧਾ ਵਿਕਸਿਤ ਕੀਤੀ ਹੈ, ਜੋ ਨਾ ਸਿਰਫ਼ ਠੋਸ ਕੂੜਾ–ਕਰਕਟ ਦੇ ਵਿਕੇਂਦ੍ਰੀਕ੍ਰਿਤ ਤਰੀਕੇ ਨਾਲ ਖਾਤਮੇ ਵਿੱਚ ਮਦਦ ਕਰਦੀ ਹੈ, ਸਗੋਂ ਸੁੱਕੇ ਪੱਤਿਆਂ, ਸੁੱਕੀ ਘਾਹ ਆਦਿ ਵਾਧੂ ਮਾਤਰਾ ਵਿੱਚ ਉਪਲਬਧ ਸਮੱਗਰੀ ਤੋਂ ਮੁੱਲ–ਵਾਧਾ ਐਂਡ–ਉਤਪਾਦ ਸਿਰਜਣ ਵਿੱਚ ਵੀ ਮਦਦ ਕਰਦੀ ਹੈ। ਭਾਰਤ ਸਰਕਾਰ ਦੇ ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਨਿਰਧਾਰਿਤ ਸਾਲ 2016 ਦੇ ਠੋਸ ਕੂੜਾ–ਕਰਕਟ ਨਿਬੇੜੇ ਦੇ ਨਿਯਮਾਂ (SWM) ਦੀ ਪਾਲਣਾ ਰਾਹੀਂ ਠੋਸ ਕੂੜਾ–ਕਰਕਟ ਦੇ ਵਿਗਿਆਨਕ ਢੰਗ ਨਾਲ ਨਿਬੇੜੇ ਲਈ MSW ਪ੍ਰੋਸੈੱਸਿੰਗ ਸੁਵਿਧਾ ਵਿਕਸਿਤ ਕੀਤੀ ਗਈ ਹੈ। CSIR-CMERI ਦਾ ਪ੍ਰਮੁੱਖ ਧਿਆਨ ਅਗਾਂਹਵਧੂ ਨਿਖੇੜ ਤਕਨੀਕਾਂ ਜ਼ਰੀਏ ਆਮ ਪਰਿਵਾਰਾਂ ਤੋਂ ਕੂੜੇ ਦੇ ਨਿਖੇੜ ਦੀਆਂ ਜ਼ਿੰਮੇਵਾਰੀਆਂ ਤੋਂ ਨਿਜਾਤ ਦਿਵਾਉਣ ਉੱਤੇ ਕੇਂਦ੍ਰਿਤ ਹੈ। ਮਸ਼ੀਨੀਕ੍ਰਿਤ ਨਿਖੇੜ ਪ੍ਰਣਾਲੀ ਠੋਸ ਕੂੜਾ–ਕਰਕਟ ਨੂੰ ਧਾਤ ਦੇ ਵੇਸਟ (ਧਾਤ ਦੀ ਬਾਡੀ, ਧਾਤ ਦੇ ਕੰਟੇਨਰ ਆਦਿ), ਬਾਇਓਡੀਗ੍ਰੇਡੇਬਲ ਵੇਸਟ (ਭੋਜਨ, ਸਬਜ਼ੀਆਂ, ਫਲ, ਘਾਹ ਆਦਿ), ਨੌਨ–ਬਾਇਓਡੀਗ੍ਰੇਡੇਬਲ (ਪਲਾਸਟਿਕਸ, ਪੈਕੇਜਿੰਗ ਸਮੱਗਰੀ, ਪਾਊਚਸ, ਬੋਤਲਾਂ ਆਦਿ) ਅਤੇ ਉਦਾਸੀਨ (ਕੱਚ, ਪੱਥਰ ਆਦਿ) ਕੂੜੇ ਵਿੱਚ.ਨਿਖੇੜ ਕਰ ਦੀ ਹੈ। ਕੂੜਾ–ਕਰਕਟ ਦਾ ਬਾਇਓ–ਡੀਗ੍ਰੇਡੇਬਲ ਅੰਗ ਬਾਇਓ–ਗੈਸੀਫ਼ਿਕੇਸ਼ਨ ਵਜੋਂ ਪ੍ਰਸਿੱਧ ਇੱਕ ਐਨੌਰਬਿਕ ਵਾਤਾਵਣ ਵਿੱਚ ਨਿਬੇੜਾ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਆਰਗੈਨਿਕ ਮਾਦੇ ਦੀ ਤਬਦੀਲੀ ਰਾਹੀਂ ਬਾਇਓਗੈਸ ਨਿਕਲਦੀ ਹੈ। ਬਾਇਓਗੈਸ ਦੀ ਵਰਤੋਂ ਖਾਣਾ ਪਕਾਉਣ ਦੇ ਮੰਤਵ ਲਈ ਈਂਧਣ ਵਜੋਂ ਕੀਤੀ ਜਾ ਸਕਦੀ ਹੈ। ਬਾਇਓਗੈਸ ਪਲਾਂਟ ਦੀ ਬਾਕੀ ਬਚਣ ਵਾਲੀ ਗਾਰ–ਰੂਪੀ ਰਹਿੰਦ–ਖੂਹੰਦ ਨੂੰ ਕੁਦਰਤੀ ਪ੍ਰਕਿਰਿਆ ਵਿੱਚ ਗੰਡੋਇਆਂ ਦੀ ਮਦਦ ਨਾਲ ਕੰਪੋਸਟ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਵਰਮੀ–ਕੰਪੋਸਟਿੰਗ ਖਦੇ ਹਨ।

 

ਬਾਇਓਮਾਸ ਕੂੜਾ–ਕਰਕਟ ਦਾ ਨਿਬੇੜਾ

 

ਸੁੱਕੇ ਪੱਤੇ, ਸੁੱਕੀਆਂ ਟਹਿਣੀਆਂ, ਸੁੱਕੀ ਘਾਹ ਆਦਿ ਜਿਹਾ ਬਾਇਓਮਾਸ ਕੂੜਾ–ਕਰਕਟ ਦਾ ਨਿਬੇੜਾ ਪਹਿਲਾਂ ਉਚਿਤ ਆਕਾਰ ਵਿੱਚ ਤੋੜ ਕੇ ਕੀਤਾ ਜਾਂਦਾ ਹੈ ਤੇ ਫਿਰ ਬਾਇਓਗੈਸ ਡਾਇਜੈਸਟਰ ਦੀ ਗਾਰ ਨਾਲ ਇਸ ਨੂੰ ਮਿਲਾ ਦਿੱਤਾ ਜਾਂਦਾ ਹੈ। ਇਸ ਮਿਸ਼ਰਣ ਦੀ ਵਰਤੋਂ ਬ੍ਰਿਕੇਟ ਲਈ ਕੀਤੀ ਜਾਂਦੀ ਹੈ, ਜਿਸ ਦਾ ਉਪਯੋਗ ਖਾਣਾ ਪਕਾਉਣ ਲਈ ਈਂਧਣ ਵਜੋਂ ਕੀਤਾ ਜਾਂਦਾ ਹੈ। ਇਨ੍ਹਾਂ ਬ੍ਰਿਕੇਟਸ ਦਾ ਉਪਯੋਗ ਵੀ ਸਿਨਗੈਸ ਦੇ ਉਤਪਾਦਨ ਲਈ ਗੈਸੀਫ਼ਾਇਰ ਵਿੱਚ ਉਪਯੋਗ ਹਿਤ ਵੀ ਕੀਤਾ ਜਾ ਰਿਹਾ ਹੈ, ਜਿਸ ਦੀ ਵਰਤੋਂ ਬਿਜਲੀ ਵੁਤਪਾਦਨ ਲਈ ਗੈਸ ਇੰਜਣ ਵਿੱਚ ਕੀਤੀ ਜਾ ਸਕਦੀ ਹੈ। ਬ੍ਰਿਕੇਟ ਸੜਨ ਤੋਂ ਪੈਦਾ ਹੋਣ ਵਾਲੀ ਸੁਆਹ ਨੂੰ ਸੀਮਿੰਟ ਤੇ ਪਾਣੀ ਵਿੱਚ ਇੱਕ ਉਚਿਤ ਅਨੁਪਾਤ ’ਚ ਮਿਲਾ ਕੇ ਨਿਰਮਾਣ ਕਾਰਜ ਵਿੱਚ ਵਰਤੋਂ ਹਿਤ ਇੱਟਾਂ ਬਣਾਉਣ ਲਈ ਕੀਤੀ ਜਾਂਦੀ ਹੈ।

 

 

ਪੌਲੀਮਰ ਵੇਸਟ ਦਾ ਨਿਬੇੜਾ

ਪਲਾਸਟਿਕਸ, ਸੈਨਿਟਰੀ ਵੇਸਟ ਆਦਿ ਨਾਲ ਯੁਕਤ ਪੌਲੀਮਰ ਵੇਸਟ ਦਾ ਨਿਬੇੜਾ ਦੋ ਮੁੱਖ ਪ੍ਰਕਿਰਿਆਵਾਂ ਪਾਇਰੋਲਾਇਸਿਸ ਤੇ ਪਲਾਜ਼ਮਾ ਗੈਸੀਫ਼ਿਕੇਸ਼ਨ ਰਾਹੀਂ ਕੀਤਾ ਜਾ ਰਿਹਾ ਹੈ।  ਪਾਇਰੋਲਾਇਸਿਸ ਪ੍ਰਕਿਰਿਆ ਵਿੱਚ ਪੌਲੀਮਰ ਵੇਸਟ ਨੂੰ ਐਨੌਰਬਿਕ ਵਾਤਾਵਰਣ ਵਿੱਚ ਉਚਿਤ ਕੈਟਾਲਿਸਟ ਦੀ ਮੌਜੂਦਗੀ ’ਚ 400 ਤੋਂ 600 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਜਿੰਨਾ ਗਰਮ ਕੀਤਾ ਜਾਂਦਾ ਹੈ। ਪੌਲੀਮਰ ਵੇਸਟ ਤੋਂ ਵਿਸਫ਼ੋਟਕ ਸਮੱਗਰੀ ਤਾਪ ਦੇ ਨਤੀਜੇ ਕਾਰਨ ਨਿਕਲਦੀ ਹੈ, ਜੋ ਜੋ ਸੰਘਣੀ ਹੋਣ ’ਤੇ ਪਾਇਰੋਲਾਇਸਿਸ ਤੇਲ ਕੱਢਦੀ ਹੈ। ਗ਼ੈਰ–ਸੰਘਣੀ ਸਿਨਗੈਸ ਤੇ ਸ਼ੁੱਧੀਕਰਣ ਤੋਂ ਬਾਅਦ ਕੱਚੇ ਪਾਇਰੋਲਾਇਸਿਸ ਤੇਲ ਦੀ ਮੁੜ ਵਰਤੋਂ ਤਾਪ ਦੇਣ ਦੇ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਅਤੇ ਇਹ ਸਵੈ–ਚਿਰਸਥਾਈਯੋਗਤਾ ਹਾਸਲ ਕਰਨ ਵਿੱਚ ਮਦਦ ਕਰਦੀ ਹੈ। ਚਾਰ ਵਜੋਂ ਜਾਣੀ ਜਾਂਚ ਠੋਸ ਰਹਿੰਦ–ਖੂਹੰਦ ਨੂੰ ਬਾਇਓਗੈਸ ਗਾਰ ਨਾਲ ਮਿਲਾ ਕੇ ਬ੍ਰਿਕੇਟ ਉਤਪਾਦਨ ਲਈ ਵਰਤਿਆ ਜਾਂਦਾ ਹੈ।

 

 

ਸੈਨਿਟਰੀ ਵੇਸਟ ਨਿਬੇੜਾ

 

ਮਾਸਕਸ, ਸੈਨਿਟਰੀ ਨੇਪਕਿਨਸ, ਡਾਇਪਰਸ ਆਦਿ ਸੈਨਿਟਰੀ ਵਸਤਾਂ ਦਾ ਨਿਬੇੜਾ ਉੱਚ ਤਾਪਮਾਨ ਦੇ ਪਲਾਜ਼ਮਾ ਦਾ ਉਪਯੋਗ ਕਰਦਿਆਂ ਕੀਤਾ ਜਾਂਦਾ ਹੈ। MSW ਸੁਵਿਧਾ ਵਿਸ਼ੇਸ਼ ਕੀਟਾਣੂ–ਮੁਕਤ ਸਮਰੱਥਾਵਾਂ ਨਾਲ ਯੂਵੀ–ਸੀ ਲਾਈਟਾਂ ਤੇ ਗਰਮ ਹਵਾ ਕਨਵੈਕਸ਼ਨ ਵਿਧੀਆਂ ਰਾਹੀਂ ਲੈਸ ਕੋਵਿਡ ਲੜੀ ਤੋੜਨ ਵਿੱਚ ਮਦਦ ਕਰਦੀ ਹੈ। CSIR-CMERI ਵੱਲੋਂ ਵਿਕਸਿਤ ਵਿਕੇਂਦ੍ਰੀਕ੍ਰਿਤ ਠੋਸ ਕੂੜਾ ਪ੍ਰਬੰਧਨ ਪਲਾਂਟ ਵਿੱਚ ਕੋਵਿਡ ਤੇ ਕੂੜਾ–ਕਰਕਟ ਵਿੱਚ ਮੌਜੂਦ ਹੋਰ ਵਾਇਰਸਾਂ ਸਮੇਤ ਠੋਸ ਕੂੜਾ–ਕਰਕ ਦਾ ਵਿਗਿਆਨਕ ਢੰਗ ਨਾਲ ਨਿਬੇੜਾ ਕਰਨ ਦੀਆਂ ਸਾਰੀਆਂ ਸੰਭਾਵਨਾਵਾਂ ਹਨ। ਸੰਗਠਤ MSW ਪਾਇਲਟ ਪਲਾਂਟ ਛੱਤ ਉੱਤੇ ਲੱਗੇ ਸੋਲਰ ਪੈਨਲਾਂ ਦੀ ਸਥਾਪਨਾ ਜ਼ਰੀਏ ਊਰਜਾ ਆਵਸ਼ਕਤਾ ਦੀਆਂ ਮੱਦਾਂ ਵਿੱਚ ਆਤਮਨਿਰਭਰ ਹੈ ਅਤੇ ਇਹ ਪੈਨਲ ਇੱਕ ਮਿੰਨੀ ਗ੍ਰਿੱਡ ਨੂੰ ਵਾਧੂ ਊਰਜਾ ਦੀ ਸਪਲਾਈ ਵੀ ਕਰ ਸਕਦੇ ਹਨ।

 

 

ਵਿਕੇਂਦ੍ਰੀਕ੍ਰਿਤ ਟੈਕਨੋਲੋਜੀ (0.5 ਤੋਂ 5.0 ਟਨ/ਦਿਨ) MSW ਦੀ ਟੈਕਨੋਲੋਜੀ ਤੇ ਇਸ ਦੀ ਚਿਰ–ਸਥਾਈ (ਦਰਾਮਦਸ਼ੁਦਾ ਡੀਜ਼ਲ ਤੇ ਪੈਦਾ ਹੋਣ ਵਾਲੇ ਕਾਰਬਨ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਅੱਖੋਂ ਪ੍ਰੋਖੇ ਕੀਤਾ ਜਾਣਯੋਗ ਟ੍ਰਾਂਸਪੋਰਟ) ਪ੍ਰੋਸੈੱਸਿੰਗ 100 ਗੀਗਾਵਾਟ ਦੀ ਸੋਲਰ ਬਿਜਲੀ ਪੈਦਾ ਕਰਨ ਦਾ ਸੁਪਨਾ ਸਾਕਾਰ ਕਰਨ ਅਤੇ ‘ਜ਼ੀਰੋ–ਕੂੜਾ ਤੇ ਜ਼ੀਰੋ–ਲੈਂਡਫ਼ਿਲ ਈਕੋਲੋਜੀ’ ਵਾਲੇ ਇੱਕ ਸ਼ਹਿਰ ਦੀ ਸਥਾਪਨਾ ਦੇ ਮੌਕੇ ਪੈਦਾ ਕਰਦੀ ਹੈ ਅਤੇ ਪ੍ਰਕਿਰਿਆ ਤੇ ਨਿਰਮਾਣ ਰਾਹੀਂ ‘ਰੋਜ਼ਗਾਰ ਪੈਦਾ ਕਰਨ ਦਾ ਸਰੋਤ’ ਬਣ ਸਕਦਾ ਹੈ, ਜੋ MSEs, ਸਟਾਰਟ–ਅੱਪਸ ਤੇ ਸਮੁੱਚੇ ਦੇਸ਼ ਦੇ ਛੋਟੇ ਉੱਦਮਾਂ ਦਾ ਮਦਦਗਾਰ ਹੋ ਸਕਦਾ ਹੈ।

 

*****

 

ਐੱਨਬੀ/ਕੇਜੀਐੱਸ/(ਸੀਐੱਸਆਈਆਰ–ਸੀਐੱਮਈਆਰਆਈ ਇਨਪੁਟਸ)


(Release ID: 1667253) Visitor Counter : 1094