ਰੱਖਿਆ ਮੰਤਰਾਲਾ

ਲੈਫਟੀਨੈਂਟ ਜਨਰਲ ਨੰਦ ਕਿਸ਼ੋਰ ਸਾਹੂ ਦੀ ਡਾਇਰੈਕਟਰ ਜਨਰਲ ਡੈਂਟਲ ਸਰਵਿਸਿਜ਼ ਵਜੋਂ ਨਿਯੁਕਤੀ

Posted On: 23 OCT 2020 3:52PM by PIB Chandigarh

ਲੈਫਟੀਨੈਂਟ ਜਨਰਲ ਨੰਦ ਕਿਸ਼ੋਰ ਸਾਹੂ, ਵੀਐਸਐਮ ਦੀ 12 ਅਕਤੂਬਰ 2020 ਨੂੰ ਡਾਇਰੈਕਟਰ ਜਨਰਲ ਡੈਂਟਲ ਸਰਵਿਸਿਜ਼ ਅਤੇ ਆਰਮੀ ਡੈਂਟਲ ਕੋਰ ਦੇ ਕਰਨਲ ਕਮਾਂਡੈਂਟ ਵਜੋਂ ਨਿਯੁਕਤੀ ਹੋਈ ਹੈ। ਆਪਣੇ 37 ਸਾਲਾਂ ਦੇ ਅਹਿਮ ਮਿਲਟਰੀ ਕੈਰੀਅਰ ਦੌਰਾਨ, ਜਨਰਲ ਨੇ ਕਸ਼ਮੀਰ ਵਾਦੀ ਵਿੱਚ ਇਕ ਯੂਨਿਟ ਦੀ ਕਮਾਂਡ ਸਮੇਤ ਪੱਛਮੀ, ਕੇਂਦਰੀ ਅਤੇ ਦੱਖਣੀ ਕਮਾਂਡਾਂ ਦੇ ਕਮਾਂਡ ਸਲਾਹਕਾਰ ਵਰਗੀਆਂ ਕਈ ਮਹੱਤਵਪੂਰਨ ਜਿੰਮੇਵਾਰੀਆਂ ਸੰਭਾਲੀਆਂ ਹਨ

ਜਨਰਲ ਅਧਿਕਾਰੀ ਕਿੰਗ ਜਾਰਜ ਦੀ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਹਨ ਅਤੇ ਮੁੰਬਈ ਯੂਨੀਵਰਸਿਟੀ ਤੋਂ ਓਰਲ ਐਂਡ ਮੈਕਸਿਲੋਫੈਸੀਅਲ ਸਰਜਰੀ ਵਿੱਚ ਪੋਸਟ ਗ੍ਰੈਜੂਏਟ ਹਨ। ਉਹਨਾਂ ਨੂੰ ਪੁਣੇ ਵਿਖੇ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਅਤੇ ਆਰਮੀ ਹਸਪਤਾਲ (ਖੋਜ ਅਤੇ ਰੈਫ਼ਰਲ), ਦਿੱਲੀ ਵਿਖੇ ਦੰਦਾਂ ਦੇ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਬਣਨ ਦਾ ਵਿਲੱਖਣ ਮਾਣ ਵੀ ਪ੍ਰਾਪਤ ਹੋਇਆ ਹੈ। ਲੈਫਟੀਨੈਂਟ ਜਨਰਲ ਐਨ ਕੇ ਸਾਹੂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਲੇਖਕ, ਅਧਿਆਪਕ ਅਤੇ ਕੇ ਐਸ ਮਾਸਟਰ ਸਿਲਵਰ ਮੈਡਲ ਦੇ ਵੀ ਜੇਤੂ ਹਨ। ਜਨਰਲ ਅਫਸਰ ਉੱਚ ਪ੍ਰਸ਼ਾਸਨ ਵਿੱਚ ਅਹਿਮ ਅਤੇ ਅਸਧਾਰਨ ਸੇਵਾਵਾਂ ਬਦਲੇ ਪੰਜ ਵਿਸ਼ੇਸ਼ ਅਵਾਰਡ ( ਤਾਰੀਫ਼ਾਂ ) ਅਤੇ ਰਾਸ਼ਟਰਪਤੀ ਸਨਮਾਨ, ਵਿਸ਼ਿਸ਼ਟਸੇਵਾ ਮੈਡਲ (ਵੀਐਸਐਮ) ਪ੍ਰਾਪਤ ਕਰ ਚੁੱਕੇ ਹਨ

 

ਅਹੁਦਾ ਸੰਭਾਲਣ 'ਤੇ ਲੈਫਟੀਨੈਂਟ ਜਨਰਲ ਐਨ ਕੇ ਸਾਹੂ ਨੇ ਸਾਰੀਆਂ ਸ਼ਖਸੀਅਤਾਂ ਨੂੰ ਪੂਰੇ ਜ਼ੋਸ਼ ਅਤੇ ਉਤਸ਼ਾਹ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਉੱਤਮਤਾ ਲਈ ਯਤਨ ਕਰਨ ਅਤੇ 'ਰਾਸ਼ਟਰ ਸਭ ਤੋਂ ਪਹਿਲੇ ਦੀ ਸੋਚ ਨਾਲ ਸਾਰੇ ਕੰਮ ਕਾਜ ਪੁਰੀ ਲਗਨ ਅਤੇ ਨਿਸ਼ਠਾ ਨਾਲ ਜਾਰੀ ਰੱਖਣ

 

ਏਏ / ਵੀਵਾਈ / ਕੇਵੀ(Release ID: 1667198) Visitor Counter : 73