ਯੁਵਾ ਮਾਮਲੇ ਤੇ ਖੇਡ ਮੰਤਰਾਲਾ

‘ਏਜ ਐਪਰੋਪ੍ਰੀਏਟ ਫਿਟਨਸ ਪ੍ਰੋਟੋਕੋਲ’ ਦਾ ਪੰਜਾਬੀ ਵਰਜ਼ਨ ਲਾਂਚ

Posted On: 23 OCT 2020 6:47PM by PIB Chandigarh

ਸਿਹਤ ਮੁੱਦਿਆਂ ਅਤੇ ਫਿਟਨਸ ਮੰਤਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਖੇਡ ਅਤੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਸ਼੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਅਤੇ ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ਪਟਿਆਲਾ ਦੀ ਪਹਿਲ ਤਹਿਤ ਫਿਟ ਇੰਡੀਆ ਅੰਦੋਲਨ ਤਹਿਤ ਸਾਰੇ ਉਮਰ ਸਮੂਹਾਂ ਲਈ ਏਜ ਐਪਰੋਪ੍ਰਿਏਟ ਫਿਟਨਸ ਪ੍ਰੋਟੋਕੋਲਦਾ ਪੰਜਾਬੀ ਵਰਜ਼ਨ ਲਾਂਚ ਕੀਤਾ।

 

ਸ਼੍ਰੀ ਰਾਣਾ ਸੋਢੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ਤੇ ਇਸ ਨੂੰ ਜਾਰੀ ਕਰਨ ਦੇ ਸਮਾਗਮ ਦੌਰਾਨ ਕਿਹਾ ਕਿ ਇਹ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐਂਡਐੱਸ) ਦੀ ਇੱਕ ਵੱਡੀ ਪਹਿਲ ਹੈ ਅਤੇ ਅੱਜ ਅਸੀਂ ਇਨ੍ਹਾਂ ਪ੍ਰੋਟੋਕੋਲ ਦਾ ਪੰਜਾਬੀ ਵਰਜ਼ਨ ਲਾਂਚ ਕਰ ਰਹੇ ਹਾਂ ਤਾਂ ਕਿ ਸਾਰੇ ਲੋਕਾਂ ਨੂੰ ਜੀਵਨ ਦਾ ਆਨੰਦ ਮਿਲੇ ਅਤੇ ਉਨ੍ਹਾਂ ਨੂੰ ਫਿਟਨਸ ਸੁਝਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।

 

ਇਹ ਪੂਰੇ ਦੇਸ਼ ਵਿੱਚ ਫਿਟਨਸ ਬਾਰੇ ਵਿਸ਼ਾਲ ਗਿਆਨ ਪ੍ਰਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਫਿਟ ਇੰਡੀਆ ਵਰਗੇ ਮਿਸ਼ਨ ਦਾ ਨਾਮ ਸਾਰੇ ਉਮਰ ਸਮੂਹਾਂ ਵਿਚਕਾਰ ਫਿਟਨਸ ਨੂੰ ਪ੍ਰੇਰਿਤ ਕਰਦਾ ਹੈ, ਇਹ ਖੇਡ ਮੰਤਰਾਲਾ ਅਤੇ ਭਾਰਤੀ ਖੇਡ ਅਥਾਰਿਟੀ ਦੀ ਇੱਕ ਵੱਡੀ ਪਹਿਲ ਹੈ। ਉਨ੍ਹਾਂ ਨੇ ਉਮਰ ਦੇ ਲਿਹਾਜ ਨਾਲ ਵਿਸ਼ੇਸ਼ ਫਿਟਨਸ ਪ੍ਰੋਟੋਕੋਲ ਡਿਜ਼ਾਈਨ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਕਿਉਂਕਿ ਇਹ ਸਾਰੇ ਉਮਰ ਦੇ ਲੋਕਾਂ ਨੂੰ ਇਨ੍ਹਾਂ ਦਾ ਪਾਲਣ ਕਰਨ ਅਤੇ ਇਨ੍ਹਾਂ ਅਨੁਸਾਰ ਉਨ੍ਹਾਂ ਦੇ ਫਿਟਨਸ ਪੱਧਰ ਦੀ ਜਾਂਚ ਕਰਨ ਵਿੱਚ ਮਦਦ ਕਰੇਗਾ।

 

ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਇਸ ਲਹਿਰ ਨੂੰ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾਣਗੇ ਅਤੇ ਇਸ ਦਾ ਪੰਜਾਬੀ ਵਰਜ਼ਨਣ ਫਿਟ ਇੰਡੀਆ ਮਿਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਪੰਜਾਬ ਨੇ ਹਮੇਸ਼ਾ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ ਅਤੇ ਇਸ ਫਿਟਨਸ ਮਿਸ਼ਨ ਵਿੱਚ ਵੀ ਅੱਗੇ ਵਧੇਗਾ। ਪੰਜਾਬ ਦੇ ਲਗਭਗ 325 ਕੋਚਾਂ ਅਤੇ ਅਥਲੀਟਾਂ ਨੇ ਇਸ ਨੂੰ ਲਾਂਚ ਕਰਨ ਦੇ ਵਰਚੁਅਲ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਸਤੰਬਰ, 2020 ਨੂੰ ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਤੇ ਉਮਰ ਸਮੂਹਾਂ ਲਈ ਢੁਕਵੇਂ ਫਿਟਨਸ ਪ੍ਰੋਟੋਕੋਲ ਦੀ ਸ਼ੁਰੂਆਤ ਕੀਤੀ ਸੀ।

 

ਇਸ ਮੌਕੇ ਤੇ ਪ੍ਰਮੁੱਖ ਸਕੱਤਰ ਖੇਡ ਅਤੇ ਯੁਵਕ ਸੇਵਾਵਾਂ ਕੇ. ਸ਼ਿਵਾ ਪ੍ਰਸਾਦ, ਨਿਰਦੇਸ਼ਕ ਖੇਡ ਅਤੇ ਯੁਵਕ ਸੇਵਾਵਾਂ ਦਵਿੰਦਰ ਪਾਲ ਸਿੰਘ ਖਰਬੰਦਾ, ਸੀਨੀਅਰ ਕਾਰਜਕਾਰੀ ਨਿਰਦੇਸ਼ਕ ਕਰਨਲ ਆਰ.ਐੱਸ. ਬਿਸ਼ਨੋਈ ਅਤੇ ਐੱਸਏਆਈ ਐੱਨਆਈਐੱਸ ਪਟਿਆਲਾ ਦੀ ਡਿਪਟੀ ਡਾਇਰੈਕਟਰ ਰਿਤੂ ਪਥਿਕ ਵੀ ਮੌਜੂਦ ਸਨ।

 

*******

 

ਐੱਨਬੀ/ਓਏ


(Release ID: 1667187) Visitor Counter : 116


Read this release in: Hindi , Urdu , English , Tamil , Telugu