ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤੀ ਪਹਿਲਵਾਨ ਟ੍ਰੇਨਿੰਗ ਕੈਂਪ ਵਿੱਚ ਆਪਣੀ ਕਾਰਗੁਜ਼ਾਰੀ ਤੋਂ ਖੁਸ਼ ਹਨ, ਮੁਕਾਬਲਿਆਂ ਦੇ ਜਲਦੀ ਸ਼ੁਰੂ ਹੋਣ ਦੀ ਉਮੀਦ ਕੀਤੀ

Posted On: 22 OCT 2020 6:31PM by PIB Chandigarh

ਫ੍ਰੀਸਟਾਇਲ ਅਤੇ ਗਰੀਕੋ ਰੋਮਨ ਦੇ ਲਈ ਭਾਰਤੀ ਪੁਰਸ਼ ਕੁਸ਼ਤੀ ਕੈਂਪ ਵਰਤਮਾਨ ਵਿੱਚ ਐੱਸਏਆਈ ਐੱਨਸੀਓਈ ਸੋਨੀਪਤ ਵਿੱਚ ਚਲ ਰਿਹਾ ਹੈ। ਕੈਂਪ 1 ਸਤੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਪਹਿਲਵਾਨਾਂ ਨੂੰ ਆਪਣੀ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾ 14 ਦਿਨਾਂ ਦਾ ਕੁਆਰੰਟੀਨ ਪੂਰਾ ਕਰਨਾ ਸੀ। ਕੁਸ਼ਤੀ ਭਾਰਤ ਦੇ ਓਲੰਪਿਕ ਇਤਿਹਾਸ ਵਿੱਚ ਸਭ ਤੋਂ ਸਫਲ ਖੇਡਾਂ ਵਿੱਚੋਂ ਇੱਕ ਹੈ, ਜਿਸ ਨੇ ਭਾਰਤ ਦੇ ਓਲੰਪਿਕ ਮੈਡਲਾਂ ਵਿੱਚ ਪੰਜ ਮੈਡਲਾਂ ਦਾ ਯੋਗਦਾਨ ਪਾਇਆ ਹੈ।

 

ਕੋਰੋਨਾਵਾਇਰਸ ਲੌਕਡਾਊਨ ਦੇ ਕਾਰਨ ਮੁਅੱਤਲ ਕੀਤੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ ਅਤੇ ਐੱਸਏਆਈ ਟ੍ਰੇਨਿੰਗ ਕੇਦਰਾਂ ਵਿੱਚ ਸਾਰੀਆਂ ਟ੍ਰੇਨਿੰਗ ਦੇਣ ਤੋਂ ਪਹਿਲਾ, ਭਾਰਤ 2019 ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਵਿੱਚ ਆਪਣੇ ਸਰਬਸ੍ਰੇਸ਼ਠ ਮੈਡਲ ਦੌੜ ਦੇ ਨਾਲ ਖੇਡ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ  ਜਿੱਥੇ ਉਸ ਨੇ ਪੰਜ ਤਮਗੇ ਜਿੱਤੇ। ਬਜਰੰਗ ਪੂਨੀਆ ਭਾਰਤ ਦੇ ਪ੍ਰਮੁੱਖ ਓਲੰਪਿਕ ਮੈਡਲਾਂ ਦੀਆਂ ਉਮੀਦਾਂ ਵਿੱਚੋਂ ਇੱਕ ਹੈ, ਜਿਸ ਨੇ 2018 ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਮੈਡਲ ਅਤੇ ਨਾਲ ਹੀ 2018 ਵਿਸ਼ਵ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਮੈਡਲ ਅਤੇ 2018 ਵਿਸ਼ਵ ਚੈਪੀਅਨਸ਼ਿਪ ਵਿੱਚ ਕਾਸੀ ਦਾ ਮੈਡਲ ਜਿੱਤਿਆ ਹੈ।26 ਸਾਲਾਂ 65 ਕਿਲੋਗਰਾਮ ਫ੍ਰੀਸਟਾਇਲ ਪਹਿਲਵਾਨ ਰਾਸ਼ਟਰੀ ਕੈਂਪ ਵਿੱਚ ਵਾਪਸ ਆਉਣ ਅਤੇ ਫਿਰ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਦੇ ਲਈ ਬਹੁਤ ਖੁਸ਼ ਹਨ,"ਇਹ ਬਹੁਤ ਚੰਗਾ ਹੇ ਕਿ ਅਸੀਂ ਟ੍ਰੇਨਿੰਗ ਵਿੱਚ ਵਾਪਸ ਆ ਗਏ ਹਾਂ,ਅਜਿਹਾ ਨਹੀਂ ਹੈ ਕਿ ਅਸੀਂ ਰਿਧਮ ਤੋਂ ਬਾਹਰ ਸੀ ਕਿਉਂਕਿ ਅਸੀਂ ਲੌਕਡਾਊਨ ਦੇ ਦੌਰਾਨ ਆਪਣੇ ਘਰਾਂ ਵਿੱਚ ਟ੍ਰੇਨਿੰਗ ਵਿੱਚ ਸੀ ਲੇਕਿਨ ਇਸ ਦੀ ਤੁਲਨਾ ਕੈਂਪ ਵਿੱਚ ਅਤੇ ਜਦ ਅਸੀਂ ਮੈਟ 'ਤੇ ਕਰਦੇ ਹਾਂ, ਕੋਈ ਨਹੀਂ ਕਰ ਸਕਦਾ। ਐੱਸਏਆਈ ਸੋਨੀਪਤ ਵਿੱਚ ਜੋ ਵਿਵਸਤਾਵਾਂ ਕੀਤੀਆਂ ਗਈਆਂ ਹਨ, ਉਹ ਚੰਗੀ ਤਰ੍ਹਾ ਨਾਲ ਸੁਰੱਖਿਅਤ ਹਨ, ਕੈਂਪਸ ਦੀ ਉਚਿਤ ਜ਼ੋਨਿੰਗ ਕੀਤੀ ਗਈ ਹੈ ਅਤੇ ਕੋਈ ਵੀ ਬਾਹਰੀ ਵਿਅਕਤੀ ਸੰਪਰਕ ਵਿੱਚ ਨਹੀਂ ਆ ਸਕਦਾ ਹੇ। ਸਾਰੇ ਪਹਿਲਵਾਨ ਇੱਥੇ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਹਨ।"

 

ਭਾਰਤ ਨੇ ਹੁਣ ਤੱਕ ਚਾਰ ਓਲੰਪਿਕ ਕੋਟਾ ਜਿੱਤੇ ਹਨ ਅਤੇ ਪੁਰਸ਼ਾਂ ਦੀ ਫ੍ਰੀਸਟਾਇਲ ਕੁਸ਼ਤੀ ਵਿੱਚ ਤਿੰਨ, ਬਜਰੰਗ ਉਨ੍ਹਾਂ ਵਿੱਚੋਂ ਇੱਕ ਹੈ ਅਤੇ ਦੂਜੇ ਦੀਪਕ ਪੂਨੀਆ ਅਤੇ ਰਵੀ ਦਹੀਆ ਹਨ। ਰਾਸ਼ਟਰੀ ਮੁੱਖ ਕੋਚ, ਪੁਰਸ਼ ਫ੍ਰੀਸਟਾਇਲ ਕੁਸ਼ਤੀ ਜਗਮੰਦਰ ਸਿੰਘ ਕੈਂਪ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਤੋਂ ਪਹਿਲਵਾਨਾਂ ਦੀ ਪ੍ਰਗਤੀ ਦੇਖ ਕੇ ਖੁਸ਼ ਹਨ ਲੇਕਿਨ ਦੋਹਰਾਇਆ ਕਿ ਮੁਕਾਬਲਾ ਉਨ੍ਹਾਂ ਦੇ ਪੱਧਰ  ਦਾ ਇੱਕ ਬੇਹਤਰ ਆਈਡਿਆ ਦੇਵੇਗਾ। ਉਨ੍ਹਾਂ ਨੇ ਕਿਹਾ,"ਜਦੋਂ ਤੋਂ ਟ੍ਰੇਨਿੰਗ ਸ਼ੁਰੂ ਹੋਈ ਹੈ, ਪਹਿਲਵਾਨਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਅਸੀਂ ਧੀਮੀ ਸ਼ੁਰੂਆਤ ਕੀਤੀ ਲੇਕਿਨ ਹੁਣ ਸਾਡੀ ਟ੍ਰੇਨਿੰਗ ਪੂਰੀ ਗਤੀ ਵਿੱਚ ਹੈ, ਲੇਕਿਨ ਆਖਰਕਾਰ ਸਾਨੂੰ ਅੱਗੇ ਚਲਣ ਵਾਲੇ ਮੁਕਾਬਲਿਆਂ ਅਨੁਸਾਰ ਆਪਣੀ ਟ੍ਰੇਨਿੰਗ ਨੂੰ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ। ਪਹਿਲਵਾਨਾਂ ਦੇ ਸਟੈਂਡ ਹੋਣ ਦੀ ਸਹੀ ਪਰੀਖਿਆ ਉਦੋਂ ਹੋਵੇਗੀ ਜਦੋਂ ਉਹ ਮੁਕਾਬਲਿਆਂ ਵਿੱਚ ਭਾਗ ਲੈਣਗੇ।"

 

ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਇਸ ਸਾਲ ਦਸੰਬਰ ਵਿੱਚ ਹੋਣ ਵਾਲੀ ਹੈ ਅਤੇ ਬਜਰੰਗ ਪੂਨੀਆ ਅਤੇ ਜਗਮੰਦਰ ਸਿੰਘ ਦੋਵਾਂ ਨੂੰ ਉਮੀਦ ਹੈ ਕਿ ਟੂਰਨਾਮੈਂਟ ਅੱਗੇ ਵਧਣ ਦੇ ਨਾਲ-ਨਾਲ ਹੋਰਨਾਂ ਕੁਸ਼ਤੀ ਈਵੈਂਟਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਬਜਰੰਗ ਨੇ ਕਿਹਾ, "ਲੌਕਡਾਊਨ ਦੇ ਐਲਾਨ ਤੋਂ ਪਹਿਲਾ ਅਸੀਨ ਚੰਗੇ ਰਿਧਮ ਵਿੱਚ ਸੀ। ਹੁਣ ਸਾਡੀ ਟ੍ਰੇਨਿੰਗ ਚੰਗੀ ਚਲ ਰਹੀ ਹੈ ਲੇਕਿਨ ਅਸੀਂ ਕੇਵਲ ਆਪਣੇ ਪੱਧਰ ਨੂੰ ਜਾਣਾਗੇ ਅਤੇ ਜਦ ਅਸੀਂ ਮੁਕਾਬਲਾ ਕਰਾਂਗੇ ਤਾਂ ਅਸੀਂ ਕਿੱਥੇ ਸਟੈਂਡ ਕਰਦੇ ਹਾਂ।ਇੱਕ ਖਿਡਾਰੀ ਨੂੰ ਖੇਡਣ ਦੀ ਜ਼ਰੂਰਤ ਹੈ ਨਹੀਂ ਤਾਂ ਉਹ ਨਹੀਂ ਜਾਣ ਸਕੇਗਾ ਕਿ ਉਹ ਕਿੱਥੇ ਸਟੈਂਡ ਕਰਦਾ ਹੈ।"

 

ਭਾਰਤ ਦੇ ਪਾਸ ਅਗਲੇ ਸਾਲ ਦੇ ਲਈ ਨਿਰਧਾਰਿਤ ਏਸ਼ਿਆਈ ਅਤੇ ਵਿਸ਼ਵ ਕੁਆਲੀਫਿਕੇਸ਼ਨ ਵਿੱਚ ਪੁਰਸ਼ਾਂ ਦੀ ਕੁਸ਼ਤੀ (ਗਰੀਕੋ-ਰੋਮਨ ਵਿੱਚ 6 ਅਤੇ ਫ੍ਰੀਸਟਾਇਲ ਵਿੱਚ 3) ਵਿੱਚ ਆਪਣਾ ਬਾਕੀ ਓਲੰਪਿਕ ਕੋਟਾ ਜਿੱਤਣ ਦਾ ਅਵਸਰ ਹੈ। 

 

                                             *******

ਐੱਨਬੀ/ਓਏ



(Release ID: 1666916) Visitor Counter : 134