ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੀਡੀਆਰਆਈ, ਲਖਨਊ ਦੀ ਵਿਗਿਆਨੀ ਡਾ. ਸਮਨ ਹਬੀਬ, ਇੰਡੀਅਨ ਨੈਸ਼ਨਲ ਸਾਇੰਸ ਅਕਾਦਮੀ, ਨਵੀਂ ਦਿੱਲੀ ਦੀ ਫੈਲੋ ਚੁਣੀ ਗਈ
ਡਾ. ਸਮਾਨ ਹਬੀਬ ਨੇ ਭਾਰਤ ਦੀਆਂ ਤਿੰਨੋਂ ਪ੍ਰੀਮੀਅਰ ਵਿਗਿਆਨ ਅਕਾਦਮੀਆਂ ਦੀ ਫੈਲੋਸ਼ਿਪ ਹਾਸਲ ਕੀਤੀ
Posted On:
22 OCT 2020 5:11PM by PIB Chandigarh
ਡਾ. ਸਮਨ ਹਬੀਬ, ਚੀਫ਼ ਸਾਇੰਟਿਸਟ ਅਤੇ ਪ੍ਰੋਫੈਸਰ (ਏਸੀਐੱਸਆਈਆਰ), ਮੌਲਿਕਿਊਲਰ ਬਾਇਓਲੋਜੀ ਡਿਵੀਜ਼ਨ, ਸੀਐੱਸਆਈਆਰ-ਸੀਡੀਆਰਆਈ, ਲਖਨਊ ਨੂੰ ਮਲੇਰੀਆ ਪਰਜੀਵੀ ਦੀ ਕਾਰਜਪ੍ਰਣਾਲੀ ਨੂੰ ਸਮਝਣ ਦੇ ਲਈ ਉਨ੍ਹਾਂ ਦੇ ਉਤਕ੍ਰਿਸ਼ਟ ਖੋਜ ਕਾਰਜ ਸਦਕਾ ਇੰਡੀਅਨ ਨੈਸ਼ਨਲ ਸਾਇੰਸ ਅਕਾਦਮੀ, ਨਵੀਂ ਦਿੱਲੀ ਦੇ ਫੈਲੋ ਦੇ ਰੂਪ ਵਿੱਚ ਚੁਣਿਆ ਗਿਆ ਹੈ। ਮਲੇਰੀਆ ਪਰਜੀਵੀ (ਪਲਾਜ਼ਮੋਡਿਅਮ) ਵਿੱਚ ਉਨ੍ਹਾਂ ਦੇ ਖੋਜ ਸਮੂਹਾਂ ਦੀ ਰੂਚੀ ਮੁੱਖ ਤੌਰ ‘ਤੇ: (ਏ) ਪਲਾਜ਼ਮੋਡਿਅਮ ਦੇ ਅਵਸ਼ੇਸ਼ ਪਲਾਸਟਿਕ (ਐਪੀਕੋਪਲਾਸਟ) ਦੇ ਅਣੂ ਕਾਰਜਾਂ ਨੂੰ ਸਮਝਣ ਦੀ ਇੱਛਾ ਤੋਂ ਪ੍ਰੇਰਿਤ ਹਨ, (ਬੀ) ਪਲਾਜ਼ੋਡਿਅਮ ਆਰਗਨੇਲਸ ਦੁਆਰਾ ਨਿਯੋਜਿਤ ਪ੍ਰੋਟੀਨ ਟ੍ਰਾਂਸਲੇਸ਼ਨ ਦੀ ਕਾਰਜਵਿਧੀ ਦਾ ਅਧਿਐਨ ਅਤੇ (ਸੀ) ਮਾਨਵ ਜੈਨੇਟਿਕ ਕਾਰਕ ਅਤੇ ਭਾਰਤ ਦੇ ਸਥਾਨਕ ਅਤੇ ਗ਼ੈਰ-ਸਥਾਨਕ ਖੇਤਰਾਂ ਵਿੱਚ ਪਲਾਜ਼ਮੋਡਿਅਮ ਫਾਲਸੀਪੇਰਮ ਮਲੇਰੀਆ ਦੇ ਪ੍ਰਤੀ ਗੰਭੀਰ ਸੰਵੇਦਨਸ਼ੀਲਤਾ ਦਾ ਅਧਿਐਨ ਸ਼ਾਮਲ ਹੈ।
ਉਨ੍ਹਾਂ ਦੇ ਕ੍ਰੈਡਿਟ ਵਿੱਚ ਹੋਰ ਮਹੱਤਵਪੂਰਨ ਸਨਮਾਨ ਅਤੇ ਪੁਰਸਕਾਰ:
- ਇੰਡੀਅਨ ਵਿਗਿਆਨ ਅਕਾਦਮੀ, ਬੰਗਲੌਰ (2016) ਦੀ ਫੈਲੋ
- ਨੈਸ਼ਨਲ ਅਕਾਦਮੀ ਆਵ੍ ਸਾਇੰਸਜ਼ ਇੰਡੀਆ, ਇਲਾਹਾਬਾਦ (2015) ਦੀ ਫੈਲੋ
- ਰਾਸ਼ਟਰੀ ਮਹਿਲਾ ਜੀਵ-ਵਿਗਿਆਨਕ ਅਵਾਰਡ, ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ (2012)
- ਪ੍ਰੋਫੈਸਰ ਬੀ.ਕੇ. ਬਛਾਵਤ ਮੈਮੋਰੀਅਲ ਲੈਕਚਰ ਅਵਾਰਡ, ਰਾਸ਼ਟਰੀ ਵਿਗਿਆਨ ਅਕਾਦਮੀ, ਭਾਰਤ (2008)
- ਸੀਐੱਸਆਈਆਰ ਯੰਗ ਸਾਇੰਟਿਸਟ ਅਵਾਰਡ, ਸੀਐੱਸਆਈਆਰ (2001)
ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ
ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ ਦੀ ਸਥਾਪਨਾ ਜਨਵਰੀ 1935 ਵਿੱਚ ਭਾਰਤ ਵਿੱਚ ਵਿਗਿਆਨ ਨੂੰ ਹੁਲਾਰਾ ਦੇਣ ਅਤੇ ਮਾਨਵਤਾ ਤੇ ਰਾਸ਼ਟਰੀ ਭਲਾਈ ਦੇ ਲਈ ਵਿਗਿਆਨਕ ਗਿਆਨ ਦੇ ਦੋਹਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਰਾਸ਼ਟਰੀ ਭਲਾਈ ਦੀਆਂ ਸਮੱਸਿਆਵਾਂ ਲਈ ਵਿਵਹਾਰਕ ਐਪਲੀਕੇਸ਼ਨ ਸਹਿਤ ਭਾਰਤ ਵਿੱਚ ਵਿਗਿਆਨਕ ਗਿਆਨ ਨੂੰ ਹੁਲਾਰਾ ਦੇਣ ਦੇ ਨਾਲ ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ ਦੇ ਪ੍ਰਮੁੱਖ ਉਦੇਸ਼ ਹਨ:
- ਵਿਗਿਆਨਕ ਅਕਾਦਮੀਆਂ, ਕਮੇਟੀਆਂ, ਸੰਸਥਾਨਾਂ, ਸਰਕਾਰੀ ਵਿਗਿਆਨਕ ਵਿਭਾਗਾਂ ਅਤੇ ਸੇਵਾਵਾਂ ਦਰਮਿਆਨ ਤਾਲਮੇਲ ਸਥਾਪਿਤ ਕਰਨਾ।
- ਭਾਰਤ ਵਿੱਚ ਵਿਗਿਆਨੀਆਂ ਦੇ ਹਿਤਾਂ ਦੇ ਸੰਵਰਧਨ ਤੇ ਸੁਰੱਖਿਆ ਅਤੇ ਦੇਸ਼ ਵਿੱਚ ਕੀਤੇ ਗਏ ਵਿਗਿਆਨਕ ਕਾਰਜਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪੇਸ਼ ਕਰਨ ਲਈ ਉੱਘੇ ਵਿਗਿਆਨੀਆਂ ਦਾ ਸੰਸਥਾ ਦੇ ਰੂਪ ਵਿੱਚ ਕੰਮ ਕਰਨਾ।
- ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਮੇਟੀਆਂ ਦੇ ਵਿਗਿਆਨਕ ਕਾਰਜਾਂ ਦੇ ਲਈ ਰਾਸ਼ਟਰੀ ਕਮੇਟੀਆਂ ਦੁਆਰਾ ਕਾਰਜ ਕਰਨਾ, ਜਿਸ ਨਾਲ ਹੋਰ ਪ੍ਰਤਿਸ਼ਠਿਤ ਅਕਾਦਮੀਆਂ ਅਤੇ ਕਮੇਟੀਆਂ ਨੂੰ ਸਬੰਧ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਅਕਾਦਮੀ ਦੁਆਰਾ ਜਨਤਾ ਅਤੇ ਸਰਕਾਰ ਦੀ ਮੰਗ ਅਨੁਰੂਪ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ।
*****
ਐੱਨਬੀ/ਕੀਜਐੱਸ/(ਸੀਡੀਆਰਆਈ ਰਿਲੀਜ਼)
(Release ID: 1666847)
Visitor Counter : 169