ਰੇਲ ਮੰਤਰਾਲਾ

ਵਿੱਤ ਵਰ੍ਹੇ 2019-2020 ਲਈ ਰੇਲਵੇ ਦੇ ਸਾਰੇ ਯੋਗ ਨਾਨ-ਗਜ਼ਟਿਡ ਕਰਮਚਾਰੀਆਂ ਨੂੰ 78 ਦਿਨ ਦੇ ਮਿਹਨਤਾਨੇ ਦੇ ਬਰਾਬਰ ਉਤਪਾਦਕਤਾ ਬੋਨਸ (ਪੀਐੱਲਬੀ) ਦਿੱਤਾ ਗਿਆ

ਇਸ ਫੈਸਲੇ ਨਾਲ ਤਕਰੀਬਨ 11.58 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ


ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੇ ਪੀਐੱਲਬੀ ਦੀ ਅਦਾਇਗੀ ਲਈ 2081.68 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ

Posted On: 22 OCT 2020 2:31PM by PIB Chandigarh

ਵਿੱਤ ਵਰ੍ਹੇ 2019-20 ਲਈ ਲਗਭਗ 11.58 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਦਿਹਾੜੀ ਦੇ ਬਰਾਬਰ ਬੋਨਸ ਦਿੱਤਾ ਗਿਆ ਹੈ। ਰੇਲਵੇ ਕਰਮਚਾਰੀਆਂ ਲਈ ਉਤਪਾਦਕਤਾ ਨਾਲ ਜੁੜੇ ਬੋਨਸ ਤਹਿਤ 2081.68 ਕਰੋੜ ਰੁਪਏ ਦਾ ਅੰਦਾਜ਼ਾ ਲਗਾਇਆ ਗਿਆ ਹੈ

 

ਕੇਂਦਰੀ ਮੰਤਰੀ ਮੰਡਲ ਨੇ 21.10.2020 ਨੂੰ ਹੋਈ ਆਪਣੀ ਬੈਠਕ ਵਿੱਚ ਰੇਲਵੇ ਮੰਤਰਾਲੇ ਦੇ ਉਤਪਾਦਕਤਾ ਲਿੰਕਡ ਬੋਨਸ (ਪੀਐੱਲਬੀ) ਦੀ ਅਦਾਇਗੀ ਨੂੰ ਵਿੱਤ ਵਰ੍ਹੇ 2019-2020 ਦੇ ਸਾਰੇ ਯੋਗ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ (ਆਰਪੀਐੱਫ/ਆਰਪੀਐੱਸਐੱਫ ਕਰਮਚਾਰੀਆਂ ਤੋਂ ਇਲਾਵਾ) ਲਈ ਵਿੱਤ ਸਾਲ ਦੇ 78 ਦਿਨਾਂ ਦੇ ਬਰਾਬਰ ਦੀ ਰਕਮ ਨੂੰ ਪ੍ਰਵਾਨ ਕੀਤਾ ਹੈ। ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੇ ਪੀਐੱਲਬੀ ਦੀ ਅਦਾਇਗੀ ਦਾ ਵਿੱਤੀ ਪ੍ਰਭਾਵ 2081.68 ਕਰੋੜ ਰੁਪਏ ਦੱਸਿਆ ਗਿਆ ਹੈ। ਯੋਗ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦੀ ਅਦਾਇਗੀ ਲਈ ਤਨਖਾਹ ਦੀ ਗਣਨਾ ਦੀ ਹੱਦ 6,000/- ਪ੍ਰਤੀ ਮਹੀਨਾ ਤੈਅ ਕੀਤੀ ਗਈ ਹੈ। ਹਰੇਕ ਯੋਗ ਰੇਲਵੇ ਕਰਮਚਾਰੀ ਲਈ 78 ਦਿਨਾਂ ਲਈ ਵੱਧ ਤੋਂ ਵੱਧ ਰਕਮ 17,951 ਰੁਪਏ ਹੈ। ਇਸ ਫੈਸਲੇ ਨਾਲ ਤਕਰੀਬਨ 11.58 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

 

ਰੇਲਵੇ ਉਤਪਾਦਕਤਾ ਲਿੰਕਡ ਬੋਨਸ ਲਈ ਸਾਰੇ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ (ਆਰਪੀਐੱਫ/ਆਰਪੀਐੱਸਐੱਫ ਕਰਮਚਾਰੀਆਂ ਨੂੰ ਛੱਡ ਕੇ) ਨੂੰ ਕਵਰ ਕਰਦਾ ਹੈ  ਜੋ ਸਾਰੇ ਦੇਸ਼ ਵਿੱਚ ਫ਼ੈਲੇ ਹੋਏ ਹਨ। ਯੋਗ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦੀ ਅਦਾਇਗੀ ਹਰ ਸਾਲ ਦਸ਼ਹਿਰਾ/ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਜਾਂਦੀ ਹੈ। ਮੰਤਰੀ ਮੰਡਲ ਦਾ ਫੈਸਲਾ ਇਸ ਸਾਲ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਲਾਗੂ ਕਰ ਦਿੱਤਾ ਜਾਵੇਗਾ। ਸਾਲ 2019-20 ਲਈ ਪੀਐੱਲਬੀ ਦੇ ਬਰਾਬਰ 78 ਦਿਨਾਂ ਦੀ ਤਨਖਾਹ ਅਦਾ ਕੀਤੀ ਜਾਏਗੀ ਜਿਸ ਤੋਂ ਰੇਲਵੇ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

 

ਯੋਗ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦੀ ਅਦਾਇਗੀ ਹਰ ਸਾਲ ਦਸ਼ਹਿਰਾ/ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਜਾਂਦੀ ਹੈ। ਮੰਤਰੀ ਮੰਡਲ ਦਾ ਫੈਸਲਾ ਇਸ ਸਾਲ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਲਾਗੂ ਕਰ ਦਿੱਤਾ ਜਾਵੇਗਾ।

 

ਹਾਲਾਂਕਿ ਇਹ ਭੁਗਤਾਨ ਪਿਛਲੇ ਸਾਲ ਦੀ ਕਾਰਗੁਜ਼ਾਰੀ ਲਈ ਕੀਤਾ ਜਾ ਰਿਹਾ ਹੈ ਭਾਵ 2019 - 20, ਇਸ ਸਾਲ ਵੀ ਕੋਵਿਡ ਮਿਆਧ ਦੇ ਦੌਰਾਨ, ਰੇਲਵੇ ਦੇ ਕਰਮਚਾਰੀਆਂ ਦੁਆਰਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੀ ਆਵਾਜਾਈ, ਜ਼ਰੂਰੀ ਵਸਤਾਂ ਦੀ ਢੋਆ-ਢੁਆਈ (ਮੂਵਮੈਂਟ) ਲਈ ਬਹੁਤ ਮਿਹਨਤ ਕੀਤੀ ਗਈ ਹੈ, ਜਿਸ ਵਿੱਚ ਅਨਾਜ, ਖਾਦ, ਕੋਲਾ ਆਦਿ ਸ਼ਾਮਲ ਹਨ ਅਤੇ ਲੌਕਡਾਊਨ ਦੌਰਾਨ 200 ਤੋਂ ਵੱਧ ਮਹੱਤਵਪੂਰਨ ਰੱਖ-ਰਖਾਅ ਪ੍ਰੋਜੈਕਟਾਂ ਦੀ ਪੂਰਤੀ ਨਾਲ ਰੇਲਵੇ ਦੇ ਕੰਮਕਾਜ ਵਿੱਚ ਸੁਰੱਖਿਆ ਅਤੇ ਸਾਰੇ ਕੁਸ਼ਲਤਾ ਨੂੰ ਹੁਲਾਰਾ ਮਿਲੇਗਾ।

 

ਲੌਕਡਾਊਨ ਦੇ ਬਾਅਦ ਦੇ ਸਮੇਂ ਵਿੱਚ ਮਾਲ ਰੇਲ ਸੇਵਾਵਾਂ ਵਿੱਚ ਵੱਡਾ ਸੁਧਾਰ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਹੁਣ ਮਾਲ ਸੇਵਾ ਦੀ ਰਫ਼ਤਾਰ ਲਗਭਗ ਦੁੱਗਣੀ ਹੋ ਗਈ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਕਤੂਬਰ 2020 ਦੀ ਮਿਆਦ ਵਿੱਚ ਮਾਲ ਢੁਆਈ ਵਿੱਚ ਵੀ 14% ਦਾ ਵਾਧਾ ਹੋਇਆ ਹੈ।

 

2019-20 ਲਈ ਪੀਐੱਲਬੀ ਦੀ ਅਦਾਇਗੀ ਰੇਲਵੇ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਵੱਲ ਕੰਮ ਕਰਨ ਲਈ ਕਰਮਚਾਰੀਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਦੇ ਕੰਮ ਦੀ ਪ੍ਰਵਾਨਗੀ ਰੇਲਵੇ ਪਰਿਵਾਰਾਂ ਵਿੱਚ ਸਮੂਹਿਕਤਾ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਵਧਾਵੇਗੀ। ਇਸ ਨਾਲ ਉਤਪਾਦਕਤਾ ਦੇ ਪੱਧਰ ਵਿੱਚ ਵਾਧਾ ਹੋਣ ਦੀ ਵੀ ਉਮੀਦ ਹੈ।

 

ਇਸ ਨਾਲ ਤਿਉਹਾਰਾਂ ਦੇ ਸਮੇਂ ਖਪਤਕਾਰਾਂ ਦੇ ਖਰਚਿਆਂ ਅਤੇ ਮੰਗ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

 

                                                       *****

 

ਡੀਜੇਐੱਨ/ਐੱਮਕੇਵੀ


(Release ID: 1666792) Visitor Counter : 236