ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਦੁਆਰਾ ਸੀਐੱਸਆਈਆਰ-ਐੱਨਸੀਐੱਲ (CSIR-NCL), ਪੁਣੇ ’ਚ ਪ੍ਰਦੂਸ਼ਣ–ਮੁਕਤ, ਕਾਰਜਕੁਸ਼ਲ ਤੇ ਡੀਐੱਮਈ ਫ਼ਾਇਰਡ ‘ਅਦਿਤੀ ਊਰਜਾ ਸਾਂਚ’ ਲਾਂਚ

ਡੀਐੱਮਈ-ਐੱਲਪੀਜੀ (DME-LPG) ਮਿਸ਼ਰਣ ਦੀ ਖਾਣਾ ਪਕਾਉਣ ਵਾਲੇ ਘਰੇਲੂ ਈਂਧਣ ਵਜੋਂ ਵਿਸ਼ੇਸ਼ ਬਰਨਰ ਯੂਨਿਟ ਵੀ ਲਾਂਚ ਕੀਤੀ

ਸੀਐੱਸਆਈਆਰ-ਐੱਨਸੀਐੱਲ ਨੇ20–24 ਕਿਲੋਗ੍ਰਾਮ/ਰੋਜ਼ਾਨਾ ਦੀ ਸਮਰੱਥਾ ਨਾਲ ਸਵੱਛ ਤੇ ਘੱਟ ਲਾਗਤ ਵਾਲੇ ਈਂਧਣ ‘ਡੀਐੱਮਈ’ ਨਾਲ ਚਲਣ ਵਾਲਾ ਪਹਿਲਾ ਪਾਇਲਟ ਪਲਾਂਟ ਵਿਕਸਿਤ ਕੀਤਾ ਹੈ

Posted On: 21 OCT 2020 6:41PM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਡੀਐੱਮਈਐੱਲਪੀਜੀ (DME-LPG) ਦੇ ਮਿਸ਼ਰਣ ਵਾਲੇ ਈਂਧਣ ਸਿਲੰਡਰਾਂ ਦੇ ਨਾਲਨਾਲ ਡੀਐੱਮਈ ਨਾਲ ਚਲਣ ਵਾਲੇ ਅਦਿਤੀ ਊਰਜਾ ਸਾਂਚਦਾ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਰਚੁਅਲੀ ਉਦਘਾਟਨ ਕੀਤਾ ਅਤੇ ਉਸ ਨੂੰ CSIR-NCL ਪਰਿਸਰ ਵਿੱਚ ਸਥਿਤ ਆਮ ਜਨਤਕ CSIR-NCL (ਨੈਸ਼ਨਲ ਕੈਮੀਕਲ ਲੈਬੋਰੇਟਰੀ) ਦੀ ਕੈਂਟੀਨ ਨੂੰ ਪਰੀਖਣ ਅਧਾਰ ਉੱਤੇ ਵਰਤੋਂ ਲਈ ਸੌਂਪ ਦਿੱਤਾ।

 

 

ਡਾ. ਹਰਸ਼ ਵਰਧਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ,‘ਇਸ ਬਰਨਰ ਦੀ ਸ਼ੁਰੂਆਤ ਨਾਲ ਮੇਕ ਇਨ ਇੰਡੀਆਨੂੰ ਵੀ ਇੱਕ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਸਿਲੰਡਰਾਂ, ਗੈਸ ਸਟੋਵਜ਼, ਰੈਗੂਲੇਟਰਸ ਤੇ ਗੈਸ ਹੌਜ਼ ਦੇ ਸਾਰੇ ਨਿਰਮਾਤਾ ਦੇਸ਼ ਦੇ ਹੀ ਹਨ। ਇਸ ਕਿਸਮ ਦੀ ਗਤੀਵਿਧੀ ਮੰਗ ਤੇ ਪੂਰਤੀ ਵਿਚਲੇ ਪਾੜੇ ਨੂੰ ਪੂਰ ਸਕਦੀ ਹੈ ਅਤੇ ਇਹ ਰਾਸ਼ਟਰ ਲਈ ਊਰਜਾ ਸੁਰੱਖਿਆ ਯਕੀਨੀ ਬਣਾ ਸਕਦੀ ਹੈ।’ 

 

 

ਡਾਈਮਿਥਾਈਲ ਈਥਰ (DME) ਇੱਕ ਬੇਹੱਦਸਵੱਛ ਈਂਧਣ ਹੈ। CSIR-NCL ਨੇ 20–24 ਕਿਲੋਗ੍ਰਾਮ/ਦਿਨ ਦੀ ਸਮਰੱਥਾ ਨਾਲ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ DME ਪਾਇਲਟ ਪਲਾਂਟ ਵਿਕਸਿਤ ਕੀਤਾ ਹੈ। ਰਵਾਇਤੀ ਐੱਲਪੀਜੀ ਬਰਨਰ DME ਕੰਬਸਚਨ ਲਈ ਵਾਜਬ ਨਹੀਂ ਹੈ ਕਿਉਂਕਿ DME ਦੀ ਘਣਤਾ ਐੱਲਪੀਜੀ ਤੋਂ ਵੱਖਰੀ ਹੈ। ਇਸ ਮਾਮਲੇ ਨਾਲ ਨਿਪਟਣ ਲਈ CSIR-NCL ਦੀ ਅਦਿਤੀ ਊਰਜਾ ਸਾਂਚਇੱਕ ਮਦਦਗਾਰ, ਇਨੋਵੇਸ਼ਨ ਸੈੱਟਅੱਪ ਵਜੋਂ ਸਾਹਮਣੇ ਆਈ ਹੈ। ਡੀਐੱਮਈ, ਡੀਐੱਮਈਐੱਲਪੀਜੀ ਮਿਸ਼ਰਣਾਂ ਦੇ ਘੋਲ ਤੇ ਐੱਲਪੀਜੀ ਕੰਬਸਚਨ ਲਈ ਇਹ ਨਵਾਂ ਬਰਨਰ ਐੱਨਸੀਐੱਲ ਦੁਆਰਾ ਡਿਜ਼ਾਈਨ ਤੇ ਤਿਆਰ ਕੀਤਾ ਗਿਆ ਹੈ।   

 

 

ਨਵੇਂ ਡਿਜ਼ਾਈਨ ਕੀਤੇ ਬਰਨਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਹ ਹਨ:

ੳ. ਇਹ ਨਵਾਂ ਡਿਜ਼ਾਈਨ ਡੀਐੱਮਈ ਅਤੇ ਡੀਐੱਮਈ ਤੇ ਐੱਲਪੀਜੀ ਦੇ ਮਿਸ਼ਰਣ ਦੋਵਾਂ ਲਈ ਬੇਹੱਦ ਕਾਰਜਕੁਸ਼ਲ ਹੈ।

ਅ. ਨਵੀਂ ਤਰ੍ਹਾਂ ਦਾ ਡਿਜ਼ਾਈਨ ਅਤੇ ਹਵਾ ਦੀ ਲਚਕਦਾਰ ਆਮਦ

ੲ. ਨੋਜ਼ਲ ਦਾ ਨਵਾਂ ਡਿਜ਼ਾਈਨ ਕੰਬਸਚਨ ਲਈ ਵਧੀਆ ਤੋਂ ਵਧੀਆ ਤਰੀਕੇ ਨਾਲ ਆਕਸੀਜਨ ਆਉਣ ਦਿੰਦਾ ਹੈ।

ਸ. ਜਿਹੜੇ ਕੋਣਾਂ ਉੱਤੇ ਨੋਜ਼ਲਾਂ ਨੂੰ ਰੱਖਿਆ ਗਿਆ ਹੈ, ਉਹ ਬਰਤਨਾਂ ਦੇ ਸਮੁੱਚੇ ਖੇਤਰ ਤੱਕ ਵੱਧ ਤੋਂ ਵੱਧ ਤਾਪ ਪਹੁੰਚਾ ਦਿੰਦੀਆਂ ਹਨ।

ਹ. ਲਾਟ ਦੀ ਵੱਧ ਤੋਂ ਵੱਧ ਗਤੀ ਹਾਸਲ ਕੀਤੀ ਜਾ ਸਕਦੀ ਹੈ।

ਕ. ਲਾਟ ਦੀ ਲੰਬਾਈ ਨੂੰ ਆਕਸੀਜਨ ਦੀ ਆਮਦ ਤਬਦੀਲ ਕਰ ਕੇ (ਵੱਧ, ਘੱਟ ਤੇ ਦਰਮਿਆਨੀ ਉੱਤੇ) ਐਡਜਸਟ ਕੀਤਾ ਜਾ ਸਕਦਾ ਹੈ।

ਖ. ਇਹ ਅਨੁਭਵ ਦਰਸਾਉਂਦਾ ਹੈ ਕਿ ਇਹ ਨਾਲ ਹੀ ਤਾਪ ਟ੍ਰਾਂਸਫ਼ਰ ਦਰ ਵੀ ਵਧਾਉਂਦਾ ਹੈ।

 

ਇਸ ਦੀ ਕਾਰਜਕੁਸ਼ਲਤਾ ਦੇ ਪਰੀਖਣ ਤੇ ਤੁਲਨਾ ਰਵਾਇਤੀ ਬਰਨਰਾਂ ਨਾਲ ਕੀਤੀ ਗਈ ਹੈ। ਇਨ੍ਹਾਂ ਪਰੀਖਣਾਂ ਨੇ ਸਿਰਫ਼ ਐੱਲਪੀਜੀ ਨਾਲ ਚਲਣ ਵਾਲੇ ਰਵਾਇਤੀ ਬਰਨਰਾਂ ਦੇ ਮੁਕਾਬਲੇ ਇਸ ਵਿੱਚ 10–15% ਦਾ ਸੁਧਾਰ ਦਰਸਾਇਆ ਹੈ।

 

ਪੁਣੇ ਸਥਿਤ ਕੈਟਾਲਾਇਸਿਸ ਐਂਡ ਇਨਔਰਗੈਨਿਕ ਕੈਮਿਸਟ੍ਰੀ ਡਿਵੀਜ਼ਨ, CSIR-NCL ਵਿਖੇ ਡਾ. ਟੀ. ਰਾਜਾ ਦੀ ਅਗਵਾਈ ਹੇਠ ਖੋਜੀ ਸਮੂਹ ਨੇ ਇਹ ਖੋਜ ਕੀਤੀ ਹੈ ਅਤੇ ਈਥਰ ਗਠਨ ਲਈ ਵਧੇਰੇ ਉਤਪਾਦਨ ਤੇ ਸਥਿਰਤਾ ਪਾਈ ਹੈ ਅਤੇ ਇਸ ਵਿੱਚੋਂ ਕਾਰਬਨ ਦੀ ਬਹੁਤ ਘੱਟ ਕਾਲਖ਼ ਨਿਕਲਣ ਦਾ ਰੁਝਾਨ ਵੀ ਪਾਇਆ ਗਿਆ ਹੈ। ਡੀਐੱਮਈ ਪ੍ਰੋਜੈਕਟ ਲੈਬੋਰੇਟਰੀ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਬਾਜ਼ਾਰ ਵਿੱਚ ਜਾ ਰਿਹਾ ਹੈ ਅਤੇ ਅੰਤ ਨੂੰ ਇਹ ਦੇਸ਼ ਦੀ ਮੀਥਾਨੌਲ ਅਰਥਵਿਵਸਥਾ ਤੇ ਪ੍ਰਦੂਸ਼ਣਮੁਕਤ ਚਿਰਸਥਾਈ ਈਂਧਣ ਨੀਤੀ ਅਧੀਨ ਲੋਕਾਂ ਤੱਕ ਪੁੱਜੇਗਾ। ਚਾਲੂ ਪੜਾਅ , CSIR ਨੇ ਪਾਇਲਟ ਪਲਾਂਟ ਪ੍ਰਦਰਸ਼ਨ ਲਈ CSIR ਦੁਆਰਾ ਪ੍ਰਾਯੋਜਿਤ FTT / FTC (ਤੇਜ਼ਰਫ਼ਤਾਰ ਨਾਲ ਵਪਾਰੀਕਰਣ) ਪ੍ਰੋਜੈਕਟ ਨੂੰ ਪਵਾਨਗੀ ਦਿੱਤੀ ਗਈ ਹੈ ਅਤੇ CSIR-NCL ਉਦਯੋਗ ਨਾਲ ਸਬੰਧਤ ਵਿਭਿੰਨ ਧਿਰਾਂ ਨਾਲ ਵਿਚਾਰਵਟਾਂਦਰਾ ਅਗਲੇਰੇ ਪੜਾਅ ਉੱਤੇ ਪੁੱਜ ਚੁੱਕਾ ਹੈ।

 

DME-LPG ਦਾ ਇੱਕ ਸਵੱਛ ਕੁਕਿੰਗ ਈਂਧਣ ਸੁਮੇਲ ਮਹਿਲਾਵਾਂ ਤੇ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਡੀਐੱਮਈ ਪ੍ਰਕਿਰਿਆ ਟੈਕਨੋਲੋਜੀ ਸਸਤੀ ਤੇ ਕਿਫ਼ਾਇਤੀ ਹੈ ਅਤੇ ਇੱਕ ਸ਼ੁੱਧ ਉਤਪਾਦ ਹੈ ਅਤੇ ਇਸ ਦੇ ਨਾਲ ਹੀ ਇਹ ਇੱਕ ਤਾਪ ਸੰਗਠਨ ਇਕਾਈ ਹੈ ਜੋ ਸ਼ੁੱਧ ਡੀਐੱਮਈ ਪੈਦਾ ਕਰਦੀ ਹੈ। ਇਸ ਵੇਲੇ CSIR-NCL ਦੁਆਰਾ ਵਿਕਸਿਤ ਕੀਤੀ ਗਈ ਇਸ ਟੈਕਨੋਲੋਜੀ ਦੀ ਸਮਰੱਥਾ 20–24 ਕਿਲੋਗ੍ਰਾਮ/ਦਿਨ ਦੀ ਹੈ। ਇਸ ਨੂੰ CSIR-FTC ਪ੍ਰੋਜੈਕਟ ਜ਼ਰੀਏ ਵਧਾ ਕੇ 0.5 ਟਨ ਪ੍ਰਤੀ ਦਿਨ ਤੱਕ ਕੀਤਾ ਜਾਣਾ ਹੈ। DME ਪਾਇਲਟ ਪਲਾਂਟ ਦਾ ਉਦਘਾਟਨ ਪਿਛਲੇ ਸਾਲ ਡਾ. ਹਰਸ਼ ਵਰਧਨ ਨੇ CSIR-NCL ਵਿਖੇ ਕੀਤਾ ਸੀ।

 

ਨਵਾਂ ਡਿਜ਼ਾਈਨ ਕੀਤਾ ਸਟੋਵ 30% ਡੀਐੱਮਈ ਨੂੰ ਐੱਲਪੀਜੀ ਨਾਲ ਮਿਲਾ ਕੇ ਜਾਂ 100 ਫ਼ੀ ਸਦੀ ਡੀਐੱਮਈ ਈਂਧਣ ਨਾਲ ਬਲ ਸਕਦਾ ਹੈ। ਵਧੀਆ ਕੰਬਸਚਨ ਤੇ ਥਰਮਲ ਕਾਰਗੁਜ਼ਾਰੀ ਲਈ ਡੀਐੱਮਈ ਦੇ ਮਿਸ਼ਰਣ ਈਂਧਣ ਲਈ ਈਂਧਣ ਨੂੰ ਹਵਾ ਦਾ ਅਨੁਪਾਤ ਵੱਖਰਾ ਹੈ।  20% ਡੀਐੱਮਈ ਦੇ ਐੱਲਪੀਜੀ ਨਾਲ ਮਿਲਾ ਕੇ, ਬੁਨਿਆਦੀ ਢਾਂਚੇ ਵਿੱਚ ਥੋੜ੍ਹੀਆਂ ਤਬਦੀਲੀਆਂ ਕਰ ਕੇ ਸਾਲਾਨਾ ਚੋਖੀ ਬੱਚਤ ਹੋਣ ਦੀ ਸੰਭਾਵਨਾ ਹੈ। CSIR-NCL ਦੁਆਰਾ ਮੀਥਾਨੌਲ ਪ੍ਰਕਿਰਿਆ ਤੋਂ ਵਿਕਸਿਤ ਕੀਤੀ ਗਈ DME 20–24 ਕਿਲੋਗ੍ਰਾਮ ਰੋਜ਼ਾਨਾ ਪੈਦਾ ਕਰ ਰਹੀ ਹੈ। ਇਹ ਸਸਤੀ, ਕਿਫ਼ਾਇਤੀ ਪ੍ਰਕਿਰਿਆ ਹੈ ਤੇ ਇਸ ਨੂੰ CSIR-FTC ਪ੍ਰੋਜੈਕਟ ਜ਼ਰੀਏ ਵਧਾ ਕੇ 0.5 ਟਨ ਪ੍ਰਤੀ ਦਿਨ ਕੀਤਾ ਜਾਵੇਗਾ। CSIR-NCL ਦੀ ਯੋਜਨਾ ਅਦਿਤੀ ਊਰਜਾ ਸਾਂਝਅਧੀਨ ਭਵਿੱਖ ਵਿੱਚ ਘੱਟ ਨਿਕਾਸੀ ਵਾਲੇ ਉਦਯੋਗਿਕ ਬਰਨਰਜ਼, ਆਟੋਮੋਬਾਇਲਸ ਤੇ ਸਟੇਸ਼ਨਰੀ ਪਾਵਰ ਲਈ DME/DME ਮਿਸ਼ਰਣ ਵਾਲਾ ਈਂਧਣ ਤਿਆਰ ਕਰਨ ਦੀ ਹੈ।

 

ਇਸ ਮੌਕੇ ਡਾ. ਸ਼ੇਖਰ ਸੀ. ਮੈਂਡੇ, ਡੀਜੀਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ ਮੌਜੂਦ ਸਨ। ਪ੍ਰੋਫ਼ੈਸਰ ਅਸ਼ਵਨੀ ਕੁਮਾਰ ਨਾਂਗੀਆ, ਡਾਇਰੈਕਟਰ, CSIR-NCL, ਪੁਣੇ; ਡਾ. ਟੀ. ਰਾਜਾ, ਪ੍ਰਿੰਸੀਪਲ ਵਿਗਿਆਨੀ, CSIR-NCL ਅਤੇ ਹੋਰ ਇਸ ਸਮਾਰੋਹ ਵਿੱਚ ਵਰਚੁਅਲ ਢੰਗ ਨਾਲ ਸ਼ਾਮਲ ਹੋਏ।

 

*****

 

ਐੱਨਬੀ/ਕੇਜੀਐੱਸ/(ਸੀਐੱਸਆਈਆਰ ਇਨਪੁਟਸ)


(Release ID: 1666645) Visitor Counter : 199