ਆਯੂਸ਼

ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਰਾਸ਼ਟਰੀ ਆਯੁਸ਼ ਮਿਸ਼ਨ (ਐਨ ਏ ਐਮ) ਦੇ ਆਯੁਸ਼ ਮੰਤਰਾਲਾ ਵੱਲੋਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਸਮੀਖਿਆ

Posted On: 20 OCT 2020 6:55PM by PIB Chandigarh

ਆਯੁਸ਼ ਮੰਤਰਾਲਾ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਨੇ ਕੋਵਿਡ-19 ਦੇ ਪ੍ਰਬੰਧਨ ਅਤੇ ਸੁਰੱਖਿਆ ਕਦਮਾਂ ਵਿਚ ਪਾਏ ਗਏ ਵਿਸ਼ੇਸ਼ ਯੋਗਦਾਨ ਦੀਆਂ ਵੱਖ-ਵੱਖ ਪ੍ਰਭਾਵਸ਼ਾਲੀ ਦਖ਼ਲਅੰਦਾਜ਼ੀਆਂ ਦੀ ਸਮੀਖਿਆ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਨ੍ਹਾਂ ਵਿਚ ਮੰਤਰਾਲਾ ਨੇ ਹਾਲ ਦੇ ਹੀ ਮਹੀਨਿਆਂ ਵਿਚ ਕੀਤੀਆਂ ਸਨ ਅਤੇ ਜਿਨ੍ਹਾਂ ਨੇ ਕੋਵਿਡ -19 ਦੇ ਰੋਕਥਾਮ ਕਦਮਾਂ ਅਤੇ ਪ੍ਰਬੰਧਨ ਵਿੱਚ ਮਹੱਤਵਪੂਰਨ ਤੇ ਵਿਸ਼ੇਸ਼ ਯੋਗਦਾਨ ਪਾਇਆ ਹੈ।  ਵੱਖ-ਵੱਖ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਯੁਸ਼ ਅਤੇ ਸਿਹਤ ਵਿਭਾਗਾਂ ਦੇ ਸਕੱਤਰਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਇਸ ਮੀਟਿੰਗ ਵਿਚ ਹਿੱਸਾ ਲਿਆ।

 

ਸ਼੍ਰੀ ਕੋਟੇਚਾ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਪ੍ਰਬੰਧਨ ਲਈ ਰਾਸ਼ਟਰੀ ਆਯੁਰਵੇਦ ਅਤੇ ਯੋਗਾ ਪ੍ਰੋਟੋਕੋਲ ਦੀ ਜਾਣਕਾਰੀ ਦਿੱਤੀ ਜੋ ਹਾਲ ਹੀ ਵਿਚ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿਚ ਰਾਸ਼ਟਰੀ ਆਯੁਸ਼ ਮਿਸ਼ਨ (ਐਨ ਏ ਐਮ) ਅਤੇ ਆਯੁਸ਼ ਸਿਹਤ ਤੰਦਰੁਸਤੀ ਕੇਂਦਰਾਂ ਦੇ ਕੰਮਕਾਜ ਨੂੰ ਤੇਜ਼ ਕਰਨ ਅਤੇ ਐਨ ਏ ਐਮ ਅਧੀਨ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੱਧਰ ਤੇ ਖਰਚਿਆ ਫ਼ੰਡ ਪ੍ਰਵਾਹ ਵਿਚ ਸੁਧਾਰ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ।

 

ਮੰਤਰਾਲਾ ਦੇ ਆਯੁਸ਼ ਗ੍ਰਿਡ ਪ੍ਰੋਜੈਕਟ, ਜਿਸ ਦਾ ਉਦੇਸ਼ ਸੈਕਟਰ ਲਈ ਇਕ ਸੰਯੁਕਤ ਆਈਟੀ ਦਾ ਆਧਾਰ ਸਥਾਪਤ ਕਰਨਾ ਹੈ, ਉੱਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਕ ਕਲਾਊਡ ਆਧਾਰਤ ਆਯੁਸ਼ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਏ-ਐਚਐਮਆਈਐਸ) ਦੇ ਮੁਕੰਮਲ ਹੋਣ ਸੰਬੰਧੀ ਸੂਚਨਾ, ਜਿਸ ਨੂੰ ਸਾਰੇ ਹੀ ਆਯੁਸ਼ ਅਦਾਰਿਆਂ ਵਲੋਂ ਇਸਤੇਮਾਲ ਵਿਚ ਲਿਆਂਦਾ ਜਾ ਸਕਦਾ ਹੈ, ਦਾ ਸਾਰਿਆਂ ਵਲੋਂ ਸਵਾਗਤ ਕੀਤਾ ਗਿਆ। ਏ-ਐਚਐਮਆਈਐਸ ਆਯੁਸ਼ ਗ੍ਰਿਡ ਪ੍ਰੋਜੈਕਟ ਅਧੀਨ 14 ਵੱਖ-ਵੱਖ ਪ੍ਰੋਜੈਕਟਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਆਯੁਸ਼ ਮੰਤਰਾਲਾ ਨੇ ਸਾਰੇ ਹੀ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਆਪਣੇ ਸੰਬੰਧਤ ਖੇਤਰਾਂ ਵਿਚ ਹਸਪਤਾਲਾਂ ਦੀਆਂ ਪ੍ਰਕ੍ਰਿਆਵਾਂ ਨੂੰ ਮਜ਼ਬੂਤ ਕਰਨ ਅਤੇ ਵਰਤੋਂ ਲਈ ਇਸ ਐਚਐਮਆਈਐਸ ਨੂੰ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਹੈ।

 

ਆਯੁਸ਼ਮਾਨ ਭਾਰਤ ਅਧੀਨ ਨਿਰਧਾਰਤ ਕੀਤੇ ਗਏ ਟੀਚੇ ਅਨੁਸਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਗੱਲ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਕਿ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ  ਛੇਤੀ ਤੋਂ ਛੇਤੀ ਕਾਰਜਸ਼ੀਲ ਕੀਤਾ ਜਾਵੇ। ਮੀਟਿੰਗ ਵਿਚ ਐਨ ਏ ਐਮ ਅਧੀਨ ਖਰਚਿਆਂ ਦੀ ਗਤੀ ਨੂੰ ਵਧਾਉਣ ਦੇ ਸੰਭਾਵਤ ਕਦਮਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਚਡਬਲਿਊਸੀ'ਜ਼ ਦੇ ਸੁਚਾਰੂ ਢੰਗ ਅਤੇ ਛੇਤੀ ਕਾਰਜਸ਼ੀਲ ਕਰਨ ਲਈ ਬੇਨਤੀ ਕੀਤੀ ਗਈ ਹੈ ਕਿ ਉਹ ਆਯੁਸ਼ ਅਤੇ ਆਪਣੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਨਾਲ ਮੁਕੰਮਲ ਤੌਰ ਤੇ ਤਾਲਮੇਲ ਕਰਕੇ ਕਾਰਵਾਈ ਤੇਜ਼ ਕਰਨ। ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਕੋਵਿਡ ਦੇ ਸਮੇਂ ਤੋਂ ਬਾਅਦ ਦੇ ਆਯੁਸ਼ ਪ੍ਰਕ੍ਰਿਆਵਾਂ ਅਤੇ ਹੱਲਾਂ ਲਈ ਜਨਤਾ ਵਿਚ ਇਕ ਨਵੀਂ ਰੁਚੀ ਪੈਦਾ ਕੀਤੀ ਜਾਵੇ ਅਤੇ ਐਨ ਏ ਐਮ ਦੇ ਕਾਰਜਾਂ ਤੱਕ ਪਹੁੰਚ ਲਈ ਇਨ੍ਹਾਂ ਪ੍ਰਕ੍ਰਿਆਵਾਂ ਅਤੇ ਹੱਲਾਂ ਦਾ ਦਾਇਰਾ ਵਧਾਇਆ ਜਾਵੇ ਤਾਂ ਜੋ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਲਈ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।

 

ਸੱਕਤਰ ਨੇ ਆਯੁਸ਼ ਮੰਤਰਾਲਾ ਵਲੋਂ ਚੁੱਕੇ ਗਏ ਕੋਵਿਡ-19 ਮਹਾਮਾਰੀ ਦੇ ਸੰਦਰਭ ਵਿਚ ਮਹੱਤਵਪੂਰਨ ਕਦਮਾਂ ਤੇ ਵੀ ਚਾਨਣਾ ਪਾਇਆ। ਉਨ੍ਹਾਂ ਕੋਵਿਡ-19 ਮਹਾਮਾਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਨੂੰ ਲਾਗੂ ਕਰਨ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਗਰਮ ਸਹਿਯੋਗ ਅਤੇ ਭਾਗੀਦਾਰੀ ਲਈ ਬੇਨਤੀ ਕੀਤੀ। ਉਨ੍ਹਾਂ ਇਸ ਗੱਲ ਦਾ ਵੇਰਵਾ ਵੀ ਦਿੱਤਾ ਕਿ ਇਕ ਅਜਿਹਾ ਰਾਸ਼ਟਰੀ ਪ੍ਰੋਟੋਕੋਲ ਦਾ ਜਾਰੀ ਹੋਣਾ ਆਯੁਸ਼ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਹੋਵੇਗਾ।

 

ਪ੍ਰੋਟੋਕੋਲ ਆਯੁਸ਼ ਮੰਤਰਾਲਾ ਅਧੀਨ ਖੋਜ ਕੌਂਸਲਾਂ ਤੋਂ ਮਾਹਿਰ ਕਮੇਟੀਆਂ ਅਤੇ ਰਾਸ਼ਟਰੀ ਇੰਸਟੀਚਿਊਟਾਂ ਅਤੇ ਹੋਰ ਰਾਸ਼ਟਰੀ ਖੋਜ ਸੰਸਥਾਵਾਂ ਵਲੋਂ ਵਿਕਸਤ ਕੀਤਾ ਗਿਆ ਹੈ। ਪ੍ਰੋਟੋਕੋਲ ਆਯੁਰਵੇਦ ਦੇ ਕਲਾਸਿਕ ਗਈਆਂ, ਕਲੀਨਿਕਲ ਅਭਿਆਸਾਂ, ਸਾਮਰਾਜੀ ਪ੍ਰਮਾਣਾਂ ਅਤੇ ਵੱਖ-ਵੱਖ ਖੋਜ ਸੰਸਥਾਵਾਂ ਅਤੇ ਰਾਸ਼ਟਰੀ ਇੰਸਟੀਚਿਊਟਾਂ ਰਾਹੀਂ ਸੰਚਾਲਤ  ਕਲੀਨਿਕਲ ਅਧਿਐਨਾਂ ਦੇ ਉਭਰ ਰਹੇ ਰੁਝਾਨਾਂ ਤੋਂ ਪ੍ਰਾਪਤ ਤਜ਼ਰਬਿਆਂ ਤੇ ਆਧਾਰਤ ਹੈ। ਪ੍ਰੋਟੋਕੋਲ ਵਿੱਚ ਆਸਾਨੀ ਨਾਲ ਉਪਲਬਧ ਅਤੇ ਆਮ ਆਯੁਰਵੇਦਿਕ ਜੜੀਆਂ ਬੂਟੀਆਂ ਅਤੇ ਫਾਰਮੂਲਿਆਂ, ਜਿਵੇਂ ਕਿ ਗੜੁਚੀ, ਅਸ਼ਵਗੰਧਾ ਆਦਿ ਦੀਆਂ ਬਣਤਰਾਂ ਅਤੇ ਪ੍ਰੋਫਾਈਲੇਟਿਕ ਅਤੇ ਬਚਾਅ ਸਬੰਧੀ ਦੇਖਭਾਲ ਤੋਂ ਇਲਾਵਾ ਗੈਰ ਲੱਛਣਾਂ, ਹਲਕੇ ਅਤੇ ਕੋਵਿਡ ਤੋਂ ਬਾਅਦ ਦੇ ਪੜਾਵਾਂ ਦੇ ਪ੍ਰਬੰਧਨ ਵਿੱਚ ਯੋਗਾ ਅਭਿਆਸ ਸ਼ਾਮਲ ਹਨ। ਪ੍ਰੋਟੋਕੋਲ ਆਯੁਸ਼ ਪ੍ਰਣਾਲੀਆਂ ਵਲੋਂ ਪੇਸ਼ ਕੀਤਾ ਗਿਆ ਇਕ ਲੋਕ-ਪੱਖੀ ਹੱਲਾਂ ਦਾ ਮਹੱਤਵਪੂਰਨ ਸਾਧਨ ਹੈ ਜੋ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਏਗਾ।  

 

ਮੀਟਿੰਗ ਦੌਰਾਨ ਕਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕੋਵਿਡ-19 ਮਹਾਮਾਰੀ ਦੇ ਸੰਦਰਭ ਵਿਚ ਉਨ੍ਹਾਂ ਵਲੋਂ ਸੰਚਾਲਤ ਕੀਤੀਆਂ ਗਤੀਵਿਧੀਆਂ ਅਤੇ ਤਜਰਬਿਆਂ ਨੂੰ ਸਾਂਝਾ ਕੀਤਾ। ਸਾਂਝੇ ਯਤਨਾਂ ਅਤੇ ਤਜਰਬਿਆਂ ਨੂੰ ਸਾਂਝਾ ਕਰਨ ਦੇ ਮੁੱਦੇ ਤੇ ਸਾਰਿਆਂ ਵਲੋਂ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਗਈ ਕਿ ਇਨ੍ਹਾਂ ਨਾਲ ਮਹਾਮਾਰੀ ਨਾਲ ਲੜਨ ਲਈ ਆਯੁਸ਼ ਪ੍ਰਣਾਲੀਆਂ ਨੂੰ ਰਾਸ਼ਟਰ ਵਿਆਪੀ ਪੱਧਰ ਤੇ ਟੇਪ ਕੀਤੇ ਜਾਣ ਦੀ ਸੰਭਾਵਨਾ ਬਣੇਗੀ।  

-------------------------------------   

ਐਮਵੀ/ਐਸਕੇ


(Release ID: 1666243) Visitor Counter : 139