ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ

Posted On: 20 OCT 2020 7:08PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ !

 

ਨਮਸਕਾਰ !

 

ਕੋਰੋਨਾ ਦੇ ਖ਼ਿਲਾਫ ਲੜਾਈ ਵਿੱਚ ਜਨਤਾ ਕਰਫਿਊ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਭਾਰਤਵਾਸੀਆਂ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ। ਸਮੇਂ ਦੇ ਨਾਲ ਆਰਥਿਕ ਗਤੀਵਿਧੀਆਂ ਵਿੱਚ ਵੀ ਹੌਲ਼ੀ-ਹੌਲ਼ੀ ਤੇਜ਼ੀ ਨਜ਼ਰ ਆ ਰਹੀ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ, ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਣ ਲਈਫਿਰ ਤੋਂ ਜੀਵਨ ਨੂੰ ਗਤੀ ਦੇਣ ਲਈ, ਰੋਜ਼ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਤਿਉਹਾਰਾਂ ਦੇ ਇਸ ਮੌਸਮ ਵਿੱਚ ਬਾਜ਼ਾਰਾਂ ਵਿੱਚ ਵੀ ਰੌਣਕ ਹੌਲ਼ੀ-ਹੌਲ਼ੀ ਪਰਤ ਰਹੀ ਹੈ। ਲੇਕਿਨ ਸਾਨੂੰ ਇਹ ਭੁੱਲਣਾ ਨਹੀਂ ਹੈ ਕਿ ਲੌਕਡਾਊਨ ਭਲੇ ਚਲਾ ਗਿਆ ਹੋਵੇ, ਵਾਇਰਸ ਨਹੀਂ ਗਿਆ ਹੈ। ਬੀਤੇ 7-8 ਮਹੀਨਿਆਂ ਵਿੱਚ, ਹਰੇਕ ਭਾਰਤੀ ਦੇ ਪ੍ਰਯਤਨ ਨਾਲ, ਭਾਰਤ ਅੱਜ ਜਿਸ ਸੰਭਲ਼ੀ ਹੋਈ ਸਥਿਤੀ ਵਿੱਚ ਹੈ, ਸਾਨੂੰ ਉਸ ਨੂੰ ਵਿਗੜਨ ਨਹੀਂ ਦੇਣਾ ਹੈ, ਹੋਰ ਅਧਿਕ ਸੁਧਾਰ ਕਰਨਾ ਹੈ।

 

ਅੱਜ ਦੇਸ਼ ਵਿੱਚ ਰਿਕਵਰੀ ਰੇਟ ਚੰਗਾ ਹੈ, Fatality Rate ਘੱਟ ਹੈ। ਭਾਰਤ ਵਿੱਚ ਜਿੱਥੇ ਪ੍ਰਤੀ ਦਸ ਲੱਖ ਜਨਸੰਖਿਆ ਤੇ ਕਰੀਬ 5500 ਲੋਕਾਂ ਨੂੰ ਕੋਰੋਨਾ ਹੋਇਆ ਹੈ, ਉੱਥੇ ਹੀ ਅਮਰੀਕਾ ਅਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਵਿੱਚ ਇਹ ਅੰਕੜਾ 25 ਹਜ਼ਾਰ ਦੇ ਕਰੀਬ ਹੈ। ਭਾਰਤ ਵਿੱਚ ਪ੍ਰਤੀ ਦਸ ਲੱਖ ਲੋਕਾਂ ਵਿੱਚ ਮੌਤ ਦਰ 83 ਹੈ, ਜਦਕਿ ਅਮਰੀਕਾ, ਬ੍ਰਾਜ਼ੀਲ, ਸਪੇਨ, ਬ੍ਰਿਟੇਨ ਜਿਹੇ ਅਨੇਕ ਦੇਸ਼ਾਂ ਵਿੱਚ ਇਹ ਅੰਕੜਾ 600 ਦੇ ਪਾਰ ਹੈ।

 

ਦੁਨੀਆ ਦੇ ਸਾਧਨ-ਸੰਪੰਨ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਆਪਣੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਦਾ ਜੀਵਨ ਬਚਾਉਣ ਵਿੱਚ ਸਫ਼ਲ ਹੋ ਰਿਹਾ ਹੈ। ਅੱਜ ਸਾਡੇ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਲਈ 90 ਲੱਖ ਤੋਂ ਜ਼ਿਆਦਾ ਬੈੱਡਸ ਦੀ ਸੁਵਿਧਾ ਉਪਲੱਬਧ ਹੈ। 12,000 Quarantine Centres ਹਨ ਕੋਰੋਨਾ ਟੈਸਟਿੰਗ ਦੀਆਂ ਕਰੀਬ 2000 ਲੈਬਸ ਕੰਮ ਕਰ ਰਹੀਆਂ ਹਨ ਦੇਸ਼ ਵਿੱਚ ਟੈਸਟਾਂ ਦੀ ਸੰਖਿਆ ਜਲਦੀ ਹੀ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ  ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਟੈਸਟ ਦੀ ਵਧਦੀ ਸੰਖਿਆ ਸਾਡੀ ਇੱਕ ਵੱਡੀ ਤਾਕਤ ਰਹੀ ਹੈ।

 

ਸੇਵਾ ਪਰਮੋ ਧਰਮ: (सेवा परमो धर्म:) ਦੇ ਮੰਤਰ ਤੇ ਚਲਦੇ ਹੋਏ ਸਾਡੇ doctors, ਸਾਡੀਆਂ nurses ਸਾਡੇ health workers ਸਾਡੇ ਸੁਰੱਖਿਆ ਕਰਮੀ ਹੋਰ ਵੀ ਸੇਵਾਭਾਵ ਨਾਲ ਕੰਮ ਕਰਨ ਵਾਲੇ ਲੋਕ ਇਤਨੀ ਵੱਡੀ ਆਬਾਦੀ ਦੀ ਨਿਰਸੁਆਰਥ ਸੇਵਾ ਕਰ ਰਹੇ ਹਨ ਇਨ੍ਹਾਂ ਸਾਰੇ ਪ੍ਰਯਤਨਾਂ ਵਿੱਚ, ਇਹ ਸਮਾਂ ਲਾਪਰਵਾਹ ਹੋਣ ਦਾ ਨਹੀਂ ਹੈ। ਇਹ ਸਮਾਂ ਇਹ ਮੰਨ ਲੈਣ ਦਾ ਨਹੀਂ ਹੈ ਕਿ ਕੋਰੋਨਾ ਚਲਾ ਗਿਆ, ਜਾਂ ਫਿਰ ਹੁਣ ਕੋਰੋਨਾ ਤੋਂ ਕੋਈ ਖ਼ਤਰਾ ਨਹੀਂ ਹੈ। ਹਾਲ ਦੇ ਦਿਨਾਂ ਵਿੱਚ ਅਸੀਂ ਸਭ ਨੇ ਬਹੁਤ ਸਾਰੀਆਂ ਤਸਵੀਰਾਂ, ਵੀਡੀਓਜ਼ ਦੇਖੀਆਂ ਹਨ ਜਿਨ੍ਹਾਂ ਵਿੱਚ ਸਾਫ਼ ਦਿਖਦਾ ਹੈ ਕਿ ਕਈ ਲੋਕਾਂ ਨੇ ਹੁਣ ਸਾਵਧਾਨੀ ਵਰਤਣਾ ਜਾਂ ਤਾਂ ਬੰਦ ਕਰ ਦਿੱਤਾ ਹੈ, ਜਾਂ ਬਹੁਤ ਢਿਲਾਈ ਲੈ ਆਏ ਹਨ

 

ਇਹ ਬਿਲਕੁਲ ਠੀਕ ਨਹੀਂ ਹੈ। ਅਗਰ ਤੁਸੀਂ ਲਾਪਰਵਾਹੀ ਵਰਤ ਰਹੇ ਹੋ, ਬਿਨਾ ਮਾਸਕ ਦੇ ਬਾਹਰ ਨਿਕਲ ਰਹੇ ਹੋ, ਤਾਂ ਤੁਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪਰਿਵਾਰ ਦੇ ਬੱਚਿਆਂ ਨੂੰਬਜ਼ੁਰਗਾਂ ਨੂੰ ਓਨੇ ਹੀ ਵੱਡੇ ਸੰਕਟ ਵਿੱਚ ਪਾ ਰਹੇ ਹੋ ਤੁਸੀਂ ਧਿਆਨ ਰੱਖੋ, ਅੱਜ ਅਮਰੀਕਾ ਹੋਵੇ, ਜਾਂ ਫਿਰ ਯੂਰਪ ਦੇ ਦੂਜੇ ਦੇਸ਼, ਇਨਾਂ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਸਨ, ਲੇਕਿਨ ਅਚਾਨਕ ਤੋਂ ਫਿਰ ਤੋਂ ਵਧਣ ਲਗੇ ਅਤੇ ਚਿੰਤਾਜਨਕ ਵਾਧਾ ਹੋ ਰਿਹਾ ਹੈ।

 

ਸਾਥੀਓ, ਸੰਤ ਕਬੀਰਦਾਸ ਜੀ ਨੇ ਕਿਹਾ ਹੈ - ਪੱਕੀ ਖੇਤੀ ਦੇਖਿਕੇ, ਗਰਬ ਕਿਯਾ ਕਿਸਾਨ  ਅਜਹੂੰ ਝੋਲਾ ਬਹੁਤ ਹੈ, ਘਰ ਆਵੈ ਤਬ ਜਾਨ  ਅਰਥਾਤ, ਕਈ ਵਾਰ ਅਸੀਂ ਪੱਕੀ ਹੋਈ ਫ਼ਸਲ ਦੇਖ ਕੇ ਹੀ ਅਤਿ ‍ਆਤਮਵਿਸ਼ਵਾਸ ਨਾਲ ਭਰ ਜਾਂਦੇ ਹਾਂ ਕਿ ਹੁਣ ਤਾਂ ਕੰਮ ਹੋ ਗਿਆ ਲੇਕਿਨ ਜਦੋਂ ਤੱਕ ਫ਼ਸਲ ਘਰ ਨਾ ਆ ਜਾਵੇ ਤਦ ਤੱਕ ਕੰਮ ਪੂਰਾ ਨਹੀਂ ਮੰਨਣਾ ਚਾਹੀਦਾਇਹੀ ਕਬੀਰਦਾਸ ਜੀ ਕਹਿ ਕੇ ਗਏ ਹਨ ਯਾਨੀ ਜਦੋਂ ਤੱਕ ਸਫ਼ਲਤਾ ਪੂਰੀ ਨਾ ਮਿਲ ਜਾਵੇ, ਲਾਪਰਵਾਹੀ ਨਹੀਂ ਕਰਨੀ ਚਾਹੀਦੀ

 

ਸਾਥੀਓ, ਜਦੋਂ ਤੱਕ ਇਸ ਮਹਾਮਾਰੀ ਦੀ ਵੈਕਸੀਨ ਨਹੀਂ ਆ ਜਾਂਦੀ, ਸਾਨੂੰ ਕੋਰੋਨਾ ਨਾਲ ਆਪਣੀ ਲੜਾਈ ਨੂੰ ਰੱਤੀਭਰ ਵੀ ਕਮਜ਼ੋਰ ਨਹੀਂ ਪੈਣ ਦੇਣਾ ਹੈ। ਵਰ੍ਹਿਆਂ ਬਾਅਦ ਅਸੀਂ ਅਜਿਹਾ ਹੁੰਦਾ ਦੇਖ ਰਹੇ ਹਾਂ ਕਿ ਮਾਨਵਤਾ ਨੂੰ ਬਚਾਉਣ ਲਈ ਯੁੱਧ ਪੱਧਰ ਤੇ ਪੂਰੀ ਦੁਨੀਆ ਵਿੱਚ ਕੰਮ ਹੋ ਰਿਹਾ ਹੈ। ਅਨੇਕ ਦੇਸ਼ ਇਸ ਦੇ ਲਈ ਕੰਮ ਕਰ ਰਹੇ ਹਨ ਸਾਡੇ ਦੇਸ਼ ਦੇ ਵਿਗਿਆਨੀ ਵੀ vaccine ਲਈ ਜੀ-ਜਾਨ ਨਾਲ ਜੁਟੇ ਹੋਏ ਹਨ  ਭਾਰਤ ਵਿੱਚ ਹਾਲੇ ਕੋਰੋਨਾ ਦੀਆਂ ਕਈ ਵੈਕਸੀਨਸ ਤੇ ਕੰਮ ਚਲ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਅਡਵਾਂਸ ਸਟੇਜ ਤੇ ਹਨ ਆਸ਼ਾਵਾਦੀ ਸਥਿਤੀ ਦਿਖਦੀ ਹੈ।

 

ਸਾਥੀਓ, ਕੋਰੋਨਾ ਦੀ vaccine ਜਦੋਂ ਵੀ ਆਵੇਗੀ, ਉਹ ਜਲਦੀ ਤੋਂ ਜਲਦੀ ਹਰੇਕ ਭਾਰਤੀ ਤੱਕ ਕਿਵੇਂ ਪਹੁੰਚੇ ਇਸ ਦੇ ਲਈ ਵੀ ਸਰਕਾਰ ਦੀ ਤਿਆਰੀ ਜਾਰੀ ਹੈ। ਇੱਕ-ਇੱਕ ਨਾਗਰਿਕ ਤੱਕ vaccine ਪਹੁੰਚੇਇਸ ਦੇ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਾਥੀਓ, ਰਾਮਚਰਿਤ ਮਾਨਸ ਵਿੱਚ ਰਾਮਚਰਿਤਮਾਨਸ ਵਿੱਚ ਬਹੁਤ ਹੀ ਸਿੱਖਿਆਦਾਇਕ ਗੱਲਾਂ ਹਨ, ਸਿੱਖਣ ਜਿਹੀਆਂ ਗੱਲਾਂ ਹਨ ਲੇਕਿਨ ਨਾਲ-ਨਾਲ ਅਨੇਕ ਪ੍ਰਕਾਰ ਦੀਆਂ ਚੇਤਾਵਨੀਆਂ ਵੀ ਹਨ ਜਿਵੇਂ ਰਾਮਚਰਿਤਮਾਨਸ ਵਿੱਚ ਬਹੁਤ ਵੱਡੀ ਗੱਲ ਕਹੀ ਗਈ ਹੈ।

 

ਰਿਪੁ ਰੁਜ ਪਾਵਕ ਪਾਪ, ਪ੍ਰਭੂ ਅਹਿ ਗਨਿਅ ਨਾ ਛੋਟ ਕਰਿ (रिपु रुज पावक पाप, प्रभु अहि गनिअ न छोट करि।) ਅਰਥਾਤ, ਅੱਗ, ਦੁਸ਼ਮਣ, ਪਾਪ ਯਾਨੀ ਕਿ ਗਲਤੀ ਅਤੇ ਬਿਮਾਰੀ, ਇਨ੍ਹਾਂ ਨੂੰ ਕਦੇ ਛੋਟਾ ਨਹੀਂ ਸਮਝਣਾ ਚਾਹੀਦਾਜਦੋਂ ਤੱਕ ਇਨ੍ਹਾਂ ਦਾ ਪੂਰਾ ਇਲਾਜ ਨਾ ਹੋ ਜਾਵੇ, ਇਨ੍ਹਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾਇਸ ਲਈ ਯਾਦ ਰੱਖੋ, ਜਦ ਤੱਕ ਦਵਾਈ ਨਹੀਂ, ਤਦ ਤੱਕ ਢਿਲਾਈ ਨਹੀਂ ਤਿਉਹਾਰਾਂ ਦਾ ਸਮਾਂ ਸਾਡੇ ਜੀਵਨ ਵਿੱਚ ਖੁਸ਼ੀਆਂ ਦਾ ਸਮਾਂ ਹੈ, ਉਲਾਸ ਦਾ ਸਮਾਂ ਹੈ।

 

ਇੱਕ ਕਠਿਨ ਸਮੇਂ ਤੋਂ ਨਿਕਲ ਕੇ ਅਸੀਂ ਅੱਗੇ ਵਧ ਰਹੇ ਹਾਂ, ਥੋੜ੍ਹੀ ਜਿਹੀ ਲਾਪਰਵਾਹੀ ਸਾਡੀ ਗਤੀ ਨੂੰ ਰੋਕ ਸਕਦੀ ਹੈ, ਸਾਡੀਆਂ ਖੁਸ਼ੀਆਂ ਨੂੰ ਧੂਮਿਲ ਕਰ ਸਕਦੀ ਹੈ। ਜੀਵਨ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਣਾ ਅਤੇ ਸਤਰਕਤਾ ਇਹ ਦੋਵੇਂ ਨਾਲ-ਨਾਲ ਚਲਣਗੇ ਤਦ ਹੀ ਜੀਵਨ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ ਦੋ ਗਜ ਦੀ ਦੂਰੀ, ਸਮੇਂ-ਸਮੇਂ ਤੇ ਸਾਬਣ ਨਾਲ ਹੱਥ ਧੋਣਾ ਅਤੇ ਮਾਸਕ ਲਗਾਉਣਾ ਇਸ ਦਾ ਧਿਆਨ ਰੱਖੋ ਅਤੇ ਮੈਂ ਆਪ ਸਭ ਨੂੰ ਹੱਥ ਬੰਨ੍ਹ ਕੇ (ਕਰਬੱਧ) ਪ੍ਰਾਰਥਨਾ ਕਰਦਾ ਹਾਂ ਤੁਹਾਨੂੰ ਮੈਂ ਸੁਰੱਖਿਅਤ ਦੇਖਣਾ ਚਾਹੁੰਦਾ ਹਾਂ, ਤੁਹਾਡੇ ਪਰਿਵਾਰ ਨੂੰ ਸੁਖੀ ਦੇਖਣਾ ਚਾਹੁੰਦਾ ਹਾਂ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਉਤਸ਼ਾਹ ਅਤੇ ਉਮੰਗ ਵਧੇ ਅਜਿਹਾ ਵਾਤਾਵਰਣ ਚਾਹੁੰਦਾ ਹਾਂ ਅਤੇ ਇਸ ਲਈ ਮੈਂ ਵਾਰ-ਵਾਰ ਹਰ ਦੇਸ਼ਵਾਸੀ ਨੂੰ ਤਾਕੀਦ ਕਰਦਾ ਹਾਂ

 

ਮੈਂ ਅੱਜ ਆਪਣੇ ਮੀਡੀਆ ਦੇ ਸਾਥੀਆਂ ਨੂੰ ਵੀ, ਸੋਸ਼ਲ ਮੀਡੀਆ ਵਿੱਚ ਜੋ ਸਰਗਰਮ ਹਨ ਉਨ੍ਹਾਂ ਲੋਕਾਂ ਨੂੰ ਵੀ ਬੜੀ ਤਾਕੀਦ ਨਾਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜਾਗਰੂਕਤਾ ਲਿਆਉਣ ਦੇ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਲਈ ਜਿਤਨਾ ਜਨ ਜਾਗਰਣ ਅਭਿਯਾਨ ਕਰੋਗੇ ਇਹ ਤੁਹਾਡੀ ਤਰਫੋਂ ਦੇਸ਼ ਦੀ ਬਹੁਤ ਵੱਡੀ ਸੇਵਾ ਹੋਵੇਗੀ ਤੁਸੀਂ ਜ਼ਰੂਰ ਸਾਡਾ ਸਾਥ ਦਿਓ, ਦੇਸ਼ ਦੇ ਕੋਟਿ-ਕੋਟਿ ਜਨਾਂ ਦਾ ਸਾਥ ਦਿਓ

 

ਮੇਰੇ ਪਿਆਰੇ ਦੇਸ਼ਵਾਸੀਓ ਸੁਅਸਥ ਰਹੋ, ਤੇਜ਼ ਗਤੀ ਨਾਲ ਅੱਗੇ ਵਧੋ ਅਤੇ ਅਸੀਂ ਸਭ ਮਿਲ ਕੇ ਦੇਸ਼ ਨੂੰ ਅੱਗੇ ਵਧਾਈਏ ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਨਵਰਾਤ੍ਰਿਆਂ, ਦੁਸ਼ਹਿਰਾ, ਈਦ, ਦੀਪਾਵਲੀ, ਛਠ ਪੂਜਾ, ਗੁਰੂ ਨਾਨਕ ਜਯੰਤੀ ਸਮੇਤ ਸਾਰੇ ਤਿਉਹਾਰਾਂ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ

 

ਧੰਨਵਾਦ !

 

*****

 

ਵੀਆਰਆਰਕੇ/ਐੱਸਐੱਚ/ਬੀਐੱਮ



(Release ID: 1666232) Visitor Counter : 212