ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਆਲ-ਇੰਡੀਆ ਖਪਤਕਾਰ ਮੁੱਲ ਸੂਚਕਾਂਕ ਨੰਬਰ - ਸਤੰਬਰ, 2020
Posted On:
20 OCT 2020 4:00PM by PIB Chandigarh
ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸਤੰਬਰ 2020 ਦੇ ਮਹੀਨੇ ਲਈ ਆਲ-ਇੰਡੀਆ ਖਪਤਕਾਰ ਮੁੱਲ ਸੂਚਕਾਂਕ (ਬੇਸ : 1986-87 = 100) ਵਿਚ 11 ਅੰਕ ਅਤੇ 10 ਅੰਕ ਵਧ ਕੇ ਕ੍ਰਮਵਾਰ 1037 (ਇਕ ਹਜ਼ਾਰ ਅਤੇ ਸੈਂਤੀ) ਅਤੇ 1043 (ਇਕ ਹਜ਼ਾਰ ਅਤੇ ਚਾਲੀ ਤਿੰਨ) ਅੰਕ ਹੈ। ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਦੇ ਵਾਧੇ ਵਿੱਚ ਵੱਡਾ ਯੋਗਦਾਨ ਕ੍ਰਮਵਾਰ (+) 9.20 ਅੰਕਾਂ ਅਤੇ (+) 8.95 ਅੰਕਾਂ ਨਾਲ ਖੁਰਾਕ ਤੋਂ ਆਇਆ ਹੈ, ਜੋ ਮੁੱਖ ਤੌਰ ਤੇ ਅਰਹਰ ਦੀ ਦਾਲ, ਮਸੂਰ ਦੀ ਦਾਲ, ਮੁੰਗਫ਼ਲੀ ਦੇ ਤੇਲ, ਸਰ੍ਹੋਂ ਦੇ ਤੇਲ, ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੈ।
ਇੰਡੈਕਸ ਵਿਚ ਵਾਧਾ ਰਾਜ ਤੋਂ ਰਾਜ ਤਕ ਵੱਖਰਾ ਹੁੰਦਾ ਹੈ। ਖੇਤੀਬਾੜੀ ਮਜ਼ਦੂਰਾਂ ਦੇ ਮਾਮਲੇ ਵਿਚ, ਇਸ ਨੇ 20 ਰਾਜਾਂ ਵਿਚ 1 ਤੋਂ 23 ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਤਾਮਿਲਨਾਡੂ ਰਾਜ 1234 ਅੰਕਾਂ ਦੇ ਨਾਲ ਇੰਡੈਕਸ ਟੇਬਲ ਦੇ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 816 ਅੰਕਾਂ ਨਾਲ ਸਭ ਤੋਂ ਹੇਠਾਂ ਹੈ।
ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿਚ, ਇਸ ਨੇ 20 ਰਾਜਾਂ ਵਿਚ 2 ਤੋਂ 20 ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਤਾਮਿਲਨਾਡੂ ਰਾਜ 1218 ਅੰਕਾਂ ਦੇ ਨਾਲ ਸਿਖਰ 'ਤੇ ਚੋਟੀ' ਤੇ ਰਿਹਾ, ਜਦੋਂ ਕਿ ਹਿਮਾਚਲ ਪ੍ਰਦੇਸ਼ 863 ਅੰਕਾਂ ਨਾਲ ਸਭ ਤੋਂ ਹੇਠਾਂ ਰਿਹਾ।
ਰਾਜਾਂ ਵਿੱਚੋਂ, ਖੇਤੀਬਾੜੀ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੁਚਕਾਂਕ ਵਿੱਚ ਸਭ ਤੋਂ ਜਿਆਦਾ ਅਰਥਾਤ ਵੱਧ ਤੋਂ ਵੱਧ ਵਾਧਾ ਹਿਮਾਚਲ ਪ੍ਰਦੇਸ਼ ਰਾਜ ਵੱਲੋਂ (+23 ਅੰਕ) ਦਰਜ਼ ਕੀਤਾ ਗਿਆ ਸੀ ਅਤੇ ਪੇਂਡੂ ਮਜ਼ਦੂਰਾਂ ਲਈ, ਜੰਮੂ ਅਤੇ ਕਸ਼ਮੀਰ ਰਾਜ (+20 ਅੰਕ) ਨੇ ਵਾਧਾ ਦਰਜ ਕੀਤਾ ਸੀ, ਇਹ ਵਾਧਾ ਮੁੱਖ ਤੌਰ ਤੇ ਕਣਕ-ਆਟਾ, ਦਾਲਾਂ, ਸਰ੍ਹੋਂ-ਤੇਲ, ਦੁੱਧ, ਪਿਆਜ਼, ਮਿਰਚਾਂ-ਸੁੱਕੇ, ਲਸਣ, ਅਦਰਕ, ਨਾਈ (ਬਾਰਬਰ) ਦੇ ਖਰਚੇ, ਬੱਸ ਕਿਰਾਏ, ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦੇਖਣ ਨੂੰ ਮਿਲਿਆ ਹੈ।
ਸੀਪੀਆਈ-ਏ ਐਲ ਅਤੇ ਸੀਪੀਆਈ-ਆਰਐਲ ਤੇ ਆਧਾਰਤ ਮਹਿੰਗਾਈ ਦੀ ਬਿੰਦੂ ਤੋਂ ਬਿੰਦੂ ਕਮੀ ਅਗਸਤ 2020 ਵਿੱਚ 6.32% ਅਤੇ 6.28% ਕ੍ਰਮਵਾਰ ਤੋਂ ਸਤੰਬਰ 2020 ਵਿੱਚ 6.25% ਅਤੇ 6.10% ਕ੍ਰਮਵਾਰ ਦਰਜ਼ਕੀਤੀ ਗਈ। ਸੀਪੀਆਈ-ਏਐਲ ਅਤੇ ਸੀਪੀਆਈ ਆਰਐਲ ਦੀ ਖੁਰਾਕ ਇੰਡੈਕਸ ਤੇ ਆਧਾਰਿਤ ਮਹਿੰਗਾਈ ਸਤੰਬਰ 2020 ਵਿੱਚ ਕ੍ਰਮਵਾਰ (+) 7.65% ਅਤੇ (+) 7.61% ਤੇ ਹੈ।
ਆਲ-ਇੰਡੀਆ ਖਪਤਕਾਰ ਮੁੱਲ ਸੂਚਕਾਂਕ ਨੰਬਰ (ਆਮ ਅਤੇ ਸਮੂਹ-ਅਨੁਸਾਰ)
Group
|
Agricultural Labourers
|
Rural Labourers
|
|
August,2020
|
Sept.,2020
|
August,2020
|
Sept.,2020
|
General Index
|
1026
|
1037
|
1033
|
1043
|
Food
|
986
|
999
|
991
|
1004
|
Pan, Supari, etc.
|
1688
|
1694
|
1700
|
1706
|
Fuel & Light
|
1087
|
1090
|
1082
|
1085
|
Clothing, Bedding &Footwear
|
1009
|
1012
|
1033
|
1033
|
Miscellaneous
|
1035
|
1043
|
1040
|
1047
|
ਤਾਜ਼ਾ ਸੂਚਕਾਂਕ ਬਾਰੇ ਬੋਲਦਿਆਂ, ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ, “ਮਹਿੰਗਾਈ ਨੂੰ ਲਗਾਤਾਰ ਅੱਠ ਮਹੀਨਿਆਂ ਤੋਂ ਘੱਟ ਕੀਤੇ ਜਾਣ ਨਾਲ ਪੇਂਡੂ ਖੇਤਰਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਮਜਦੂਰਾਂ ਦੀਆਂ ਰੋਜ਼ਾਨਾ ਪੈਸੇ ਦੀਆਂ ਲੋੜਾਂ ਤੇ ਘੱਟ ਬੋਝ ਪੈਣ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਯਕੀਨਨ ਸੁਧਾਰ ਆਵੇਗਾ।
ਲੇਬਰ ਬਿਯੂਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀਪੀਐਸ ਨੇਗੀ ਨੇ ਸੂਚਕਾਂਕ ਜਾਰੀ ਕਰਦਿਆਂ ਕਿਹਾ ਕਿ “ਕੋਵਿਡ-19 ਮਹਾਮਾਰੀ ਦੇ ਕਾਰਨ ਦੇਸ਼ ਦੀ ਮੌਜੂਦਾ ਵਿਪਰੀਤ ਸਥਿਤੀ ਦੇ ਬਾਵਜੂਦ ਮੁੱਲ ਸੁਚਕਾਂਕ ਨੂੰ ਇਕੱਤਰ ਕਰਨ, ਸੰਕਲਿਤ ਕਰਨ ਅਤੇ ਪ੍ਰਸਾਰ ਕਰਨ ਵਿੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਯਤਨ ਸ਼ਲਾਘਾ ਯੋਗ ਹਨ।”
ਅਕਤੂਬਰ 2020 ਦੇ ਮਹੀਨੇ ਦਾ ਸੀਪੀਆਈ - ਏਐਲ ਅਤੇ ਆਰਐਲ 20 ਨਵੰਬਰ 2020 ਨੂੰ ਜਾਰੀ ਕੀਤਾ ਜਾਵੇਗਾ I
---------------------------------------------
ਐਨਬੀ / ਆਰਸੀਜੇ / ਆਰਐਨਐਮ / ਆਈ ਏ
(Release ID: 1666144)
Visitor Counter : 164