ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਸਬੂਤ-ਅਧਾਰਤ ਰਾਸ਼ਟਰੀ ਕੀੜੇਮਾਰ ਦਿਵਸ ਦਾ ਪ੍ਰਭਾਵ
14 ਰਾਜਾਂ ਵਿੱਚ ਕੀੜੇ ਦੇ ਪ੍ਰਸਾਰ ਵਿੱਚ ਕਮੀ ਦੀ ਰਿਪੋਰਟ; 9 ਨੇ ਠੋਸ ਕਮੀ ਦਿਖਾਈ
Posted On:
20 OCT 2020 12:36PM by PIB Chandigarh
ਮਿੱਟੀ ਦੁਆਰਾ ਸੰਚਾਰਿਤ ਹੇਲਮਿਨਥੀਅਸ (ਐਸਟੀਐਚ), ਨੂੰ ਪਰਜੀਵੀ ਅੰਤੜੀ ਕੀੜੇ ਦੀ ਇਨਫੈਕਸ਼ਨ ਨਾਲ ਵੀ ਜਾਣਿਆ ਜਾਂਦਾ ਹੈ, ਜਨਤਕ ਸਿਹਤ ਦੀ ਇਕ ਮਹੱਤਵਪੂਰਣ ਚਿੰਤਾ ਹੈ ਜੋ ਜ਼ਿਆਦਾਤਰ ਘੱਟ ਸਰੋਤ ਸੈਟਿੰਗਾਂ ਵਿਚ ਹੁੰਦੀ ਹੈ। ਇਹ ਬੱਚਿਆਂ ਦੇ ਸਰੀਰਕ ਵਾਧੇ ਅਤੇ ਤੰਦਰੁਸਤੀ 'ਤੇ ਨੁਕਸਾਨਦਾਇਕ ਪ੍ਰਭਾਵਾਂ ਵਜੋਂ ਜਾਣੇ ਜਾਂਦੇ ਹਨ ਅਤੇ ਅਨੀਮੀਆ ਅਤੇ ਘੱਟ ਪੋਸ਼ਣ ਦਾ ਕਾਰਨ ਬਣ ਸਕਦੇ ਹਨ। ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਵੱਲੋਂ ਜਿਵੇਂ ਕਿ ਸਲਾਹ ਦਿੱਤੀ ਗਈ ਹੈ, ਨਿਯਮਿਤ ਡੀਵਰਮਿੰਗ ਬੱਚਿਆਂ ਅਤੇ ਕਿਸ਼ੋਰਾਂ ਵਿਚ ਕੀੜੇ ਦੀ ਬਿਮਾਰੀ ਨੂੰ ਖ਼ਤਮ ਕਰਦੀ ਹੈ, ਜੋ ਉੱਚ ਐਸਟੀਐਚ ਭਾਰ ਵਾਲੇ ਖੇਤਰਾਂ ਵਿਚ ਰਹਿ ਰਹੇ ਹਨ, ਇਸ ਤਰਾਂ ਇਹ ਅਰਥਾਤ ਡੀਵਰਮਿੰਗ ਵਧੀਆ ਪੋਸ਼ਣ ਅਤੇ ਸਿਹਤ ਦੀ ਪ੍ਰਾਪਤੀ ਵਿੱਚ ਵੀ ਯੋਗਦਾਨ ਪਾਉਂਦੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਇਕ ਪ੍ਰਮੁੱਖ ਰਾਸ਼ਟਰੀ ਕੀੜਾਮਾਰ ਦਿਵਸ (ਐਨਡੀਡੀ) ਸਾਲ 2015 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ, ਸਕੂਲਾਂ ਅਤੇ ਆਂਗਣਵਾੜੀਆਂ ਦੇ ਪਲੇਟਫਾਰਮਾਂ ਜ਼ਰੀਏ ਦੋ-ਸਾਲਾ ਸਿੰਗਲ ਡੇਅ ਪ੍ਰੋਗਰਾਮ ਵਜੋਂ ਲਾਗੂ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵੱਲੋਂ ਪ੍ਰਵਾਨਿਤ ਐਲਬੇਂਡਾਜ਼ੋਲ ਟੈਬਲੇਟ, ਵਿਸ਼ਵ ਪੱਧਰ 'ਤੇ ਮਾਸ ਡਰੱਗ ਐਡਮਿਨਿਸਟ੍ਰੇਸ਼ਨ (ਐਮਡੀਏ) ਪ੍ਰੋਗਰਾਮਾਂ ਦੇ ਹਿੱਸੇ ਵਜੋਂ ਬੱਚਿਆਂ ਅਤੇ ਅੱਲੜ੍ਹਾਂ ਵਿੱਚ ਅੰਤੜੀਆਂ ਦੇ ਕੀੜਿਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਦੇਸ਼ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਡੀਵਰਮਿੰਗ ਦੇ ਆਖਰੀ ਗੇੜ ਵਿੱਚ (ਕੋਵਿਡ ਮਹਾਮਾਰੀ ਕਾਰਨ ਰੋਕ ਦਿੱਤਾ ਗਿਆ ਸੀ) ਦੇਸ਼ ਭਰ ਦੇ 25 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 11 ਕਰੋੜ ਬੱਚਿਆਂ ਅਤੇ ਅੱਲੜ੍ਹਾਂ ਨੂੰ ਅਲਬੇਂਡਾਜ਼ੋਲ ਗੋਲੀ ਦਿੱਤੀ ਗਈ ਸੀ।
ਸਾਲ 2012 ਵਿੱਚ ਪ੍ਰਕਾਸ਼ਤ ਐਸਟੀਐਚ ਤੇ ਡਬਲਯੂਐਚਓ ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਐਸਟੀਐਚ ਦੇ ਖਤਰੇ ਵਿੱਚ ਇੱਕ ਅਨੁਮਾਨ ਅਨੁਸਾਰ (1-14 ਸਾਲ) ਦੀ ਉਮਰ ਦੀ ਗਰੁੱਪ ਦੇ ਅੰਦਾਜ਼ਨ 64% ਬੱਚੇ ਹਨ। ਖ਼ਤਰੇ ਦਾ ਅੰਦਾਜ਼ਾ ਉਸ ਸਮੇਂ ਦੇ ਸਫਾਈ ਅਤੇ ਸੈਨੀਟੇਸ਼ਨ ਅਭਿਆਸਾਂ ਅਤੇ ਸੀਮਤ ਐਸਟੀਐਚ ਪ੍ਰਚਲਿਤ ਅੰਕੜਿਆਂ ਦੇ ਅਧਾਰ ਤੇ ਲਗਾਇਆ ਗਿਆ ਸੀ। ਭਾਰਤ ਵਿੱਚ ਐਸਟੀਐਚ ਦੇ ਸਹੀ ਬੋਝ ਦਾ ਮੁਲਾਂਕਣ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਬਿਮਾਰੀ ਨਿਯੰਤਰਣ ਕੇਂਦਰ (ਐਨਸੀਡੀਸੀ) ਨੂੰ ਰਾਸ਼ਟਰ ਪੱਧਰੀ ਬੇਸਲਾਈਨ ਐਸਟੀਐਚ ਮੈਪਿੰਗ ਅਤੇ ਤਾਲਮੇਲ ਕਰਨ ਲਈ ਨੋਡਲ ਏਜੰਸੀ ਵੱਜੋਂ ਨਿਯੁਕਤ ਕੀਤਾ ਹੈ। ਭਾਈਵਾਲਾਂ ਅਤੇ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ, ਐਨਸੀਡੀਸੀ ਨੇ ਸਾਲ 2016 ਦੇ ਅੰਤ ਤੱਕ ਦੇਸ਼ ਭਰ ਵਿੱਚ ਬੇਸਲਾਈਨ ਐਸਟੀਐਚ ਮੈਪਿੰਗ ਨੂੰ ਪੂਰਾ ਕੀਤਾ। ਅੰਕੜਿਆਂ ਵਿੱਚ ਮੱਧ ਪ੍ਰਦੇਸ਼ ਵਿੱਚ 12.5% ਦੀ ਰੇਂਜ ਅਤੇ ਤਾਮਿਲਨਾਡੂ ਵਿੱਚ 85% ਦੀ ਰੇਂਜ ਤੱਕ ਦਾ ਵੱਖਰਾ ਪ੍ਰਚਲਨ ਦਿਖਾਇਆ ਗਿਆ।
ਐਨਡੀਡੀ ਪ੍ਰੋਗਰਾਮ ਦੇ ਲਗਾਤਾਰ ਲਾਗੂ ਕੀਤੇ ਉੱਚ ਕਵਰੇਜ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ, ਸਿਹਤ ਮੰਤਰਾਲੇ ਨੇ ਹਾਲ ਹੀ ਵਿੱਚ ਐਨਸੀਡੀਸੀ ਅਤੇ ਭਾਈਵਾਲਾਂ ਦੀ ਅਗਵਾਈ ਵਿੱਚ ਫਾਲੋ-ਅਪ ਪ੍ਰਚਲਤ ਸਰਵੇਖਣ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੂੰ ਮੰਤਰਾਲੇ ਵੱਲੋਂ ਨਿਯੁਕਤ ਉੱਚ ਪੱਧਰੀ ਵਿਗਿਆਨਕ ਕਮੇਟੀ (ਐਚਐਲਐਸਸੀ) ਵੱਲੋਂ ਸੇਧ ਦਿੱਤੀ ਗਈ ਸੀ। ਉਸ ਤਾਰੀਖ 'ਤੇ, 14 ਰਾਜਾਂ ਵਿੱਚ ਫਾਲੋ-ਅਪ ਸਰਵੇਖਣ ਮੁਕੰਮਲ ਹੋ ਗਏ ਹਨ। ਸਾਰੇ 14 ਰਾਜਾਂ ਨੇ ਬੇਸਲਾਈਨ ਪ੍ਰਚਲਤ ਸਰਵੇਖਣ ਦੇ ਮੁਕਾਬਲੇ ਵਿੱਚ ਫਾਲੋ ਅਪ ਸਰਵੇਖਣ ਵਿੱਚ ਕਮੀ ਦਿਖਾਈ ਹੈ ਅਤੇ ਛੱਤੀਸਗੜ, ਹਿਮਾਚਲ ਪ੍ਰਦੇਸ਼, ਮੇਘਾਲਿਆ, ਸਿੱਕਮ, ਤੇਲੰਗਾਨਾ, ਤ੍ਰਿਪੁਰਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਨੇ ਐਸਟੀਐਚ ਵਿੱਚ ਕੀੜੇ ਦੇ ਪ੍ਰਸਾਰ ਵਿੱਚ ਕਾਫ਼ੀ ਕਮੀ ਦਿਖਾਈ ਹੈ।
ਉਦਾਹਰਣ ਦੇ ਤੌਰ ਤੇ, ਛੱਤੀਸਗੜ ਰਾਜ ਨੇ ਅੱਜ ਤੱਕ ਐਨਡੀਡੀ ਦੇ 10 ਗੇੜ ਸਫਲਤਾਪੂਰਵਕ ਚਲਾਏ ਹਨ ਅਤੇ ਪ੍ਰਸਾਰ ਵਿੱਚ ਗਿਰਾਵਟ ਮਹੱਤਵਪੂਰਨ ਹੈ ਜੋ 2016 ਵਿਚ 74.6 ਤੋਂ 2018 ਵਿਚ ਘਟ ਕੇ 13.9 ਰਹਿ ਗਈ ਹੈ। ਇਸੇ ਤਰ੍ਹਾਂ, 9 ਗੇੜਾਂ ਦੇ ਨਾਲ ਸਿੱਕਮ ਨੇ 2015 ਵਿਚ 80.4 ਤੋਂ ਕਮੀ ਦੇਖੀ ਹੈ ਜੋ 2019 ਵਿਚ ਘਟ ਕੇ 50.9 ਰਹਿ ਗਈ ਹੈ; ਆਂਧਰਾ ਪ੍ਰਦੇਸ਼ ਨੇ ਹਾਲਾਂਕਿ, ਕੁੱਲ 9 ਗੇੜਾਂ ਨਾਲ ਸਾਲ 2016 ਵਿੱਚ 36 ਤੋਂ 2019 ਵਿਚ ਸੀਮਤ 34.3 ਕਮੀ ਦੇਖੀ ਹੈ। ਰਾਜਸਥਾਨ ਰਾਜ, ਜਿਸਨੇ ਸਾਲਾਨਾ ਗੇੜ ਨੂੰ ਸਿਰਫ 21.1 ਦੇ 2013 ਵਿੱਚ ਘੱਟ ਬੇਸਲਾਈਨ ਦੇ ਕਾਰਨ ਲਾਗੂ ਕੀਤਾ ਸੀ, ਵਿੱਚ ਇੱਕ ਸਰਵੇਖਣ ਅਨੁਸਾਰ, 2019 ਵਿੱਚ 1% ਤੋਂ ਵੀ ਘੱਟ ਦੇ ਪੱਧਰ ਵਿੱਚ ਮਹੱਤਵਪੂਰਣ ਕਮੀ ਵੇਖੀ ਗਈ ਹੈ I
ਹਾਲਾਂਕਿ ਐਚਐਲਐਸਸੀ ਅਤੇ ਐਨਸੀਡੀਸੀ ਦੇ ਮਾਹਰਾਂ ਵੱਲੋਂ ਹੋਰ ਵਿਸ਼ਲੇਸ਼ਣ ਦੀ ਅਗਵਾਈ ਕੀਤੀ ਜਾ ਰਹੀ ਹੈ, ਬਾਰ ਬਾਰ ਇਲਾਜ ਦੇ ਸੰਬੰਧ ਵਿੱਚ ਐਸਟੀਐਚ ਨਿਯੰਤਰਣ ਲਈ ਵਿਸ਼ਵ ਸਿਹਤ ਸੰਗਠਨ ਦੇ ਫੈਸਲੇ ਦੀਆਂ ਸਿਫਾਰਸ਼ਾਂ ਨੂੰ ਧਿਆਨ ਨਾਲ ਵਿਚਾਰਿਆ ਜਾ ਰਿਹਾ ਹੈ ਤਾਂ ਜੋ ਪ੍ਰੋਗਰਾਮ ਦੇ ਕਾਰਕਾਂ ਅਤੇ ਹੁਣ ਤਕ ਪ੍ਰਾਪਤ ਕੀਤੇ ਲਾਭਾਂ ਨੂੰ ਬਰਕਰਾਰ ਰੱਖਣ ਦੀ ਯੋਗਤਾ ਨੂੰ ਆਪਸ ਵਿੱਚ ਜੋੜਿਆ ਜਾ ਸਕੇ।
ਐਨਡੀਡੀ ਨੂੰ ਲਾਗੂ ਕਰਨ ਦੀ ਅਗਵਾਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਸਿੱਖਿਆ ਮੰਤਰਾਲਾ ਅਤੇ ਵਿਸ਼ਵ ਸਿਹਤ ਸੰਗਠਨ ਅਤੇ ਟੈਕਨੀਕਲ ਭਾਈਵਾਲਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਹ ਸਿਹਤ ਮੰਤਰਾਲਾ ਕੋਵਿਡ-19 ਦਾ ਪ੍ਰਬੰਧ ਕਰਨ ਦੇ ਨਾਲ ਨਾਲ ਜਰੂਰੀ ਸਿਹਤ ਸੇਵਾਵਾਂ ਜਾਰੀ ਰੱਖਣ ਲਈ ਵਚਨਬੱਧ ਹੈ। ਜਿਵੇਂ ਕਿ ਸਕੂਲਾਂ ਅਤੇ ਆਂਗਣਵਾੜੀ ਸੰਸਥਾਵਾਂ ਬੰਦ ਰਹਿੰਦੀਆਂ ਹਨ, ਫਰੰਟਲਾਈਨ ਹੈਲਥ ਵਰਕਰਾਂ ਨੂੰ ਘਰਾਂ ਦਾ ਦੌਰਾ ਕਰਨ ਦੌਰਾਨ ਜਾਂ ਵੱਖ ਵੱਖ ਵਿਲੇਜ ਹੈਲਥ ਸੈਨੀਟੇਸ਼ਨ ਅਤੇ ਪੋਸ਼ਣ ਦਿਵਸ (ਵੀਐਚਐਸਐਨਡੀ) ਅਧਾਰਤ ਮਾਡਲ ਰਾਹੀਂ ਬੱਚਿਆਂ ਅਤੇ ਅੱਲੜ੍ਹਾਂ (1-19 ਸਾਲ) ਨੂੰ ਐਲਬੇਂਡਾਜ਼ੋਲ ਦੀਆਂ ਗੋਲੀਆਂ ਦਿੰਦੇ ਸਮੇਂ ਕੋਵਿਡ-19 ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਸੰਬੰਧ ਵਿੱਚ ਅਗਸਤ ਅਤੇ ਅਕਤੂਬਰ 2020 ਦਰਮਿਆਨ ਸਿਖਲਾਈ ਦਿੱਤੀ ਗਈ ਹੈ। ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ਵਿੱਚ ਡੀਵਰਮਿੰਗ ਦੇ ਯਤਨਾਂ ਦੀ ਨਿੰਰਤਰਤਾ ਨੂੰ ਕਾਇਮ ਰੱਖਣ ਲਈ ਮਹਾਮਾਰੀ ਨਾਲ ਜੁੜੇ ਜੋਖਮਾਂ ਨੂੰ ਘਟਾਉਣ ਲਈ ਸੋਧੀ ਹੋਈ ਪਹੁੰਚ ਲਾਗੂ ਕਰਨ ਯੋਗ ਹੋਵੇਗੀ।
-----------------------------------
ਐਮਵੀ / ਐਸਜੇ
(Release ID: 1666104)
Visitor Counter : 266