ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਨੂੰ ਆਉਂਦੇ ਲੰਬੇ ਤਿਉਹਾਰੀ ਮੌਸਮ ਦੌਰਾਨ ਲਾਗੂ ਕਰਨ ਲਈ ਗੁਜਰਾਤ ਦੇ ਉਪ ਮੁੱਖ ਮੰਤਰੀ ਸ੍ਰੀ ਨਿਤਿਨਭਾਈ ਪਟੇਲ ਨਾਲ ਵਿਚਾਰ ਵਟਾਂਦਰਾ ਕੀਤਾ
Posted On:
19 OCT 2020 6:10PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਗੁਜਰਾਤ ਦੇ ਉਪ ਮੁੱਖ ਮੰਤਰੀ ਸ੍ਰੀ ਨੀਤਿਨ ਭਾਈ ਪਟੇਲ ਅਤੇ ਗੁਜਰਾਤ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਨਾਲ ਸੂਬੇ ਦੇ ਸਾਰੇ ਜ਼ਿਲਿਆਂ ਦੇ ਜ਼ਿਲ਼੍ਹਾ ਕੁਲੈਕਟਰਾਂ ਅਤੇ ਸੂਬੇ ਦੇ ਕੇਂਦਰ ਦੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਹਾਜਰੀ ਵਿਚ ਗਲਬਾਤ ਕੀਤੀ ।
ਮਹਾਮਾਰੀ ਦੇ ਮੌਜੂਦਾ ਦਸਵੇਂ ਮਹੀਨੇ ਬਾਰੇ ਹਰੇਕ ਨੂੰ ਯਾਦ ਕਰਾਉਂਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਐਕਟਿਵ ਮਾਮਲੇ ''ਇਸ ਵੇਲੇ 7 ਲੱਖ 72 ਹਜਾਰ ਦੇ ਕਰੀਬ ਹਨ ਜੋ ਪਿਛਲੇ ਇਕ ਮਹੀਨੇ ਤੋਂ 10 ਲੱਖ ਤੋਂ ਘਟੇ ਹਨ । ਪਿਛਲੇ 24 ਘੰਟਿਆਂ ਦੌਰਾਨ 55 ਹਜਾਰ 722 ਮਾਮਲੇ ਦਰਜ਼ ਕੀਤੇ ਗਏ ਹਨ ਜਦ ਕਿ 66 ਹਜਾਰ 399 ਵਿਅੱਕੀਆਂ ਨੂੰ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ । ਕਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਦੁਗਣੀ ਹੋਣ ਦਾ ਸਮਾਂ ਵੀ 86.3 ਦਿਨ ਹੋ ਗਿਆ ਹੈ ਅਤੇ ਦੇਸ਼ ਜਲਦੀ ਹੀ ਦਸ ਕਰੋੜ ਦੇ ਟੈਸਟਾਂ ਦਾ ਅੰਕੜਾ ਵੀ ਪਾਰ ਕਰ ਜਾਵੇਗਾ''।
ਗੁਜਰਾਤ ਵਿੱਚ ਕੋਵਿਡ ਦੇ ਪ੍ਰਬੰਧ ਲਈ ਉਹਨਾ ਮੰਨਿਆ,''ਕਿ ਪਹਿਲਾਂ ਕਰੋਨਾ ਦੇ ਅਸਰ ਹੇਠ ਆਉਣ ਵਾਲੇ ਰਾਜਾਂ ਵਿੱਚ ਇਹ ਸੂਬਾ ਅੱਵਲ ਸੀ ਪਰ ਸੂਬੇ ਨੇ ਸ਼ਾਨਦਾਰ ਵਾਪਸੀ ਕਰਦਿਆਂ ਸਿਹਤਯਾਬ ਦਰ ਭਾਰਤ ਦੀ ਸਿਹਤਯਾਬ ਦਰ (88.26%) ਦੇ ਮੁਕਾਬਲੇ (90.57%) ਤੇ ਲੈ ਆਂਦੀ ਹੈ । ਉਹਨਾ ਨੇ ਸੂਬੇ ਨੂੰ ਦੇਸ਼ ਦੇ ਇਕ ਮਿਲੀਅਨ ਦੇ ਟੈਸਟ ਅੰਕੜੇ 68 ਹਜਾਰ 901 ਨੂੰ ਮਾਤ ਦੇਦਿਆਂ ਸੂਬੇ ਵਿਚ 77 ਹਜਾਰ 785 ਟੈਸਟ ਕਰਵਾਉਣ ਲਈ ਸੂਬੇ ਨੂੰ ਵਧਾਈ ਦਿੱਤੀ ਹੈ । ਉਹਨਾ ਹੋਰ ਕਿਹਾ, ''ਗੁਜਰਾਤ ਵਿਚ ਹੁਣ ਕੇਵਲ 14 ਹਜਾਰ 404 ਐਕਟਿਵ ਮਾਮਲਿਆਂ ਦਾ ਬੋਝ ਹੈ ਜਿਸ ਵਿਚੋਂ 99.4% ਸਥਿਰ ਹਨ ਬਾਕੀ 0.6% ਜਿਸ ਵਿੱਚ 86 ਵਿਅੱਕਤੀ ਆਉਂਦੇ ਹਨ ਮੌਜੂਦਾ ਸਮੇਂ ਵੈਂਟੀਲੇਟਰ ਤੇ ਹਨ'' । ਕੋਵਿਡ-19 ਖਿਲਾਫ ਕੀਤੀਆਂ ਪ੍ਰਾਪਤੀਆਂ ਲਈ ਇਕ ਮਹੱਤਵਪੂਰਨ ਖਤਰਾ ਦਸਦਿਆਂ ਹੋਇਆਂ ਉਹਨਾ ਨੇ ਆਪਣੇ ਬਿਆਨ ਨੂੰ ਦੁਹਰਾਇਆ ਕਿ ਅਉਂਦੀਆਂ ਸਰਦੀਆਂ ਅਤੇ ਲੰਬੇ ਤਿਉਹਾਰੀ ਸੀਜ਼ਨ ਵਿਚ ਖਤਰਾ ਹੋ ਸਕਦਾ ਹੈ I ਉਹਨਾ ਕਿਹਾ,''ਸਾਨੂੰ ਸਾਰਿਆਂ ਨੂੰ ਅਗਲੇ ਤਿੰਨ ਮਹੀਨੇ ਪੂਰੀ ਤਰ੍ਹਾਂ ਚੇਤੰਨ ਰਹਿਣਾ ਚਾਹੀਦਾ ਹੈ ''। ਪ੍ਰਧਾਨ ਮੰਤਰੀ ਦੇ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਲਗਾਤਾਰ ਹੱਥ ਧੋਣ ਦੇ ਸੁਨੇਹੇ ਨੂੰ ਹਰੇਕ ਨਾਗਰਿਤ ਤੱਕ ਪਹੁੰਚਾਉਣਾ ਚਾਹੀਦਾ ਹੈ । ਉਹਨਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਨੀਟਰ ਕਰਨ ਲਈ ਕਦਮ ਚੁਕੇ ਜਾਣੇ ਚਾਹੀਦੇ ਹਨ, ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਨਾ ਬੜਾ ਸਾਦਾ ਹੈ ।
ਡਾ: ਹਰਸ਼ ਵਰਧਨ ਨੇ ਗੁਜਰਾਤ ਦੇ ਉਹਨਾ ਸ਼ਹਿਰਾਂ ਜੋ ਸਭ ਤੋਂ ਜ਼ਿਆਦਾ ਕੋਵਿਡ ਦੀ ਮਾਰ ਹੇਠ ਸਨ ਅਤੇ ਜਿਹੜੇ ਸ਼ਹਿਰੀ ਵਸੋਂ ਕਾਰਣ ਛੇਤੀ ਅਸਰ ਹੇਠ ਆਉਣਯੋਗ ਸਨ ਦੇ ਜ਼ਿਲ੍ਹਾ ਕੁਲੈਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ I ਇਹ ਸ਼ਹਿਰ ਹਨ ਅਹਿਮਦਾਬਾਦ, ਗਾਂਧੀਨਗਰ, ਰਾਜਕੋਟ, ਵਡੋਦਰਾ ਤੇ ਸੂਰਤ । ਉਹਨਾ ਨੇ ਪਿਛਲੇ ਕੁਝ ਹਫਤਿਆਂ ਦੌਰਾਨ ਕਰੋਨਾ ਵਾਇਰਸ ਦੇ ਉਛਾਲ ਵਾਲੇ ਜ਼ਿਲਿਆਂ ਜੂਨਾਗੜ੍ਹ ਅਤੇ ਜਾਮਨਗਰ ਵਿਚ ਇਸ ਨੂੰ ਰੋਕਣ ਲਈ ਚੁਕੇ ਕਦਮਾ ਦਾ ਜਾਇਜ਼ਾ ਵੀ ਲਿਆ ।
ਇਸ ਮੌਕੇ ਤੇ ਆਉਂਦੇ ਮੌਸਮ ਦੌਰਾਨ ਸੂਬੇ ਦੀ ਤਿਆਰੀ ਜਿਸ ਵਿੱਚ ਵਿਆਹ ਸ਼ਾਦੀਆਂ ਅਤੇ ਸੈਰ ਸਪਾਟਾ ਦੇ ਨਾਲ ਨਾਲ ਤਿਉਹਾਰ ਦੀਆਂ ਗਤੀਵਿਧੀਆਂ ਦੀ ਆਸ ਹੈ, ਬਾਰੇ ਸ੍ਰੀ ਨਿਤਿਨਭਾਈ ਪਟੇਲ ਨੇ ਕਿਹਾ,''ਵੱਖ ਵੱਖ ਸੁਰੱਖਿਅਤ ਗਤੀਵਿਧੀਆਂ ਲਈ ਸਟੈਂਡਰਡ ਓਪਰੇਟਿੰਗ ਸਿਸਟਮਜ਼ ਜਾਰੀ ਕੀਤੇ ਗਏ ਹਨ I ਅਹਿਮਦਾਬਾਦ ਬੱਸਾਂ ਰਾਹੀਂ ਆਉਣ ਵਾਲੇ ਵਿਅੱਕਤੀਆਂ ਦੇ ਸ਼ਹਿਰ ਦੀ ਸੀਮਾ ਤੋਂ ਬਾਹਰ ਟੈਸਟ ਕੀਤੇ ਜਾਂਦੇ ਹਨ ਅਤੇ ਉਹਨਾ ਨੂੰ ਅਗਰ ਪੋਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਕਾਂਤਵਾਸ ਕੇਂਦਰਾਂ ਵਿਚ ਭੇਜਿਆ ਜਾਂਦਾ ਹੈ ।
ਡਾ: ਸੁਰਜੀਤ ਸਿੰਘ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ (ਐਨ.ਸੀ.ਡੀ.ਸੀ.) ਨੇ ਹਰੇਕ ਨੂੰ ਸੂਬੇ ਵਿੱਚ ਕੋਵਿਡ ਦੀ ਚਾਲ ਤੋਂ ਜਾਣੂ ਕਰਵਾਇਆ ਅਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਆਮ ਤੌਰ ਤੇ ਫਲੂ ਵਧਣ ਦੇ ਮੱਦੇਨਜਰ ਚੇਤੰਨ ਰਹਿਣ ਲਈ ਕਿਹਾ ।
ਸ੍ਰੀਮਤੀ ਆਰਤੀ ਅਹੂਜਾ, ਵਧੀਕ ਸਕੱਤਰ (ਸਿਹਤ), ਮਿਸ ਜੈਅੰਤੀ ਰਵੀ, ਮੁਖ ਸਕੱਤਰ (ਸਿਹਤ, ਗੁਜਰਾਤ, ਪ੍ਰੋਫੈਸਰ ਡਾ: ਬਲਰਾਮ ਭਾਰਗਵ, ਡੀ.ਜੀ.ਆਈ.ਸੀ.ਐਮ.ਆਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿਚ ਸ਼ਾਮਲ ਸਨ ।
ਐਮ.ਵੀ./ਐਸ.ਜੇ
(Release ID: 1665976)
Visitor Counter : 267