ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਉੱਤਰ ਪੂਰਬੀ ਖੇਤਰ ਵਿੱਚ ਵਪਾਰ ਦੇ ਵਿਸ਼ਾਲ ਅਵਸਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਫਾਇਦਾ ਉਠਾਉਣ ਦਾ ਸੱਦਾ ਦਿੱਤਾ

Posted On: 19 OCT 2020 5:41PM by PIB Chandigarh

ਉੱਤਰ ਪੂਰਬੀ ਵਿਕਾਸ ਖੇਤਰ ਵਿਕਾਸ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਅਤੇ ਨਿਜੀ ਖੇਤਰ ਨੂੰ ਭਾਰਤ ਦੇ ਉੱਤਰ ਪੂਰਬੀ ਖੇਤਰ ਵਿੱਚ ਵੱਡੀ ਵਪਾਰਕ ਸਮਰੱਥਾ ਦਾ ਦੋਹਨ ਕਰਨ ਦੇ ਲਈ ਸੱਦਾ ਦਿੱਤਾ ਹੈ।ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਇੱਕ ਆਭਾਸੀ ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਯੂਕੇ, ਦੋ ਜੀਵੰਤ ਲੋਕਤੰਤਰ ਆਪਸੀ ਲਾਭਕਾਰੀ ਵਪਾਰਕ ਰਿਸ਼ਤੇ ਦਾ ਅਨੰਦ ਲੈਂਦੇ ਹਨ ਅਤੇ ਉੱਤਰ ਪੂਰਬੀ ਖੇਤਰ ਵਿੱਚ ਨਵੇਂ ਅਵਸਰਾਂ ਦੀ ਖੋਜ ਅਤੇ ਦੋਹਨ ਵਿੱਚ ਇਕੱਠੇ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਖੇਤਰ ਵਿੱਚ ਅਰਥਵਿਵਸਥਾ, ਵਪਾਰ, ਵਿਗਿਆਨਕ ਖੋਜ ਅਤੇ ਕਈ ਹੋਰਨਾਂ ਵਿਵਿਧ ਖੇਤਰਾਂ ਵਿੱਚ ਨਵੀਆਂ ਸਫਲਤਾਵਾਂ ਦੀ ਸੰਭਾਵਨਾ ਦੇ ਨਾਲ, ਕੋਵਿਡ ਦੇ ਨਵੇਂ ਪ੍ਰਤੀਮਾਨ ਸਾਹਮਣੇ ਆਉਣਗੇ ਅਤੇ ਇਹ ਭਾਰਤ ਅਤੇ ਬ੍ਰਿਟੇਨ ਦੋਵਾਂ ਦੇ ਲਈ ਵਿਨ-ਵਿਨ ਦਾ ਪ੍ਰਸਤਾਵ ਹੋਵੇਗਾ।

 

 

ਬ੍ਰਿਟਿਸ਼ ਅਧਿਕਾਰੀਆਂ ਨੇ ਉੱਤਰ ਪੂਰਬੀ ਰਾਜਾਂ ਵਿੱਚ ਹਸਤਸ਼ਿਲਪ, ਫਲਾਂ, ਸਬਜ਼ੀਆਂ ਅਤੇ ਮਸਾਲਿਆਂ ਦੀ ਬਹੁਤ ਸਰਾਹਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਬਰਾਂਡ ਬਣਾਉਣ ਅਤੇ ਗਲੋਬਲ ਬਜ਼ਾਰ ਵਿੱਚ ਸਮਾਨ ਵੇਚਣ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿ ਬ੍ਰਿਟੇਨ ਐਗਰੀ-ਟੈੱਕ ਵਿੱਚ ਮੋਹਰੀ ਹੈ ਅਤੇ ਭੋਜਨ ਉਤਪਾਦਾਂ ਦੀ ਪ੍ਰੋਸੈੱਸਿੰਗ ਦੇ ਲਈ ਹਰਿਆਣਾ ਵਿੱਚ ਉਨ੍ਹਾਂ ਨੇ ਜੋ ਕੀਤਾ ਹੈ, ਉਸਦੀ ਤਰਜ਼ 'ਤੇ ਇਸ ਖੇਤਰ ਵਿੱਚ ਵਿੱਚ ਕੋਲਡ ਚੇਨ ਸਥਾਪਿਤ ਕਰਨ ਦਾ ਯਤਨ ਕਰ ਸਕਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਬ੍ਰਿਟਿਸ਼ ਕੌਂਸਲ ਦੇ ਪ੍ਰਸਤਾਵ ਦਾ ਸੁਆਗਤ ਕੀਤਾ ਜਿਸ ਵਿੱਚ 8 ਰਾਜਾਂ ਦੇ ਵਿੱਚ ਵਿਗਿਆਨ ਅਤੇ ਗਣਿਤ ਨੂੰ ਪੜਾਇਆ ਜਾਣਾ ਹੈ ਅਤੇ ਸਹਿਯੋਗ ਨੂੰ ਇੱਕ ਨਵੇਂ ਮੁਕਾਮ 'ਤੇ ਲੈ ਜਾਣ ਦੇ ਲਈ ਉੱਤਰ ਪੂਰਬੀ ਪਰਿਸ਼ਦ ਦੇ ਨਾਲ ਜਲਦ ਹੀ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਜਾਣਗੇ। ਪਰਿਸ਼ਦ ਨੇ ਖੇਤਰ ਦੀਆਂ ਯੂਨੀਵਰਸਿਟੀਆਂ ਅਤੇ ਟੈੱਕ ਇੰਸਟੀਟਿਊਟਸ, ਮੁੱਖ ਰੂਪ ਨਾਲ ਆਈਆਈਟੀ ਗੁਵਾਹਾਟੀ ਦੇ ਨਾਲ ਕੰਮ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ।

 

ਡਾ.ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਛੇ ਸਾਲਾਂ ਵਿੱਚ, ਉੱਤਰ ਪੂਰਬੀ ਖੇਤਰ ਨੇ ਪਿਛਲੇ ਸਮੇਂ ਦੀਆਂ ਕਈ ਘਾਟੀਆਂ ਪੂਰੀਆਂ ਕੀਤੀਆਂ ਸਨ ਕਿਉਂਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਹੋਰਨਾਂ ਖੇਤਰਾਂ ਦੇ ਬਰਾਬਰ ਖੇਤਰ 'ਤੇ ਧਿਆਨ ਦਿੱਤਾ ਗਿਆ ਸੀ। ਇਸ ਨਾਲ ਲੋਕਾਂ ਵਿੱਚ ਨਾ ਕੇਵਲ ਆਤਮਵਿਸਵਾਸ਼ ਵਧਿਆ, ਬਲਕਿ ਵਿਭਿੰਨ ਪੱਧਰਾਂ 'ਤੇ ਭਾਰਤ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਪੂਰਬੀ ਸਰਹੱਦਾਂ ਦੇ ਦੇਸ਼ਾਂ ਦੇ ਨਾਲ ਜੁੜਨ ਦੀ ਸਮਰੱਥਾ ਵੀ ਵਧੀ।

 

 

ਮੰਤਰੀ ਨੇ ਕਿਹਾ ਕਿ ਆਸਿਆਨ ਦੇ ਨਾਲ ਵਪਾਰ ਅਤੇ ਵਪਾਰਿਕ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਉੱਤਰ ਪੂਰਬੀ ਖੇਤਰ ਦੀ ਵਿਸ਼ੇਸ਼ ਭੂਮਿਕਾ ਹੈ ਕਿਉਂਕਿ ਇਹ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੀ ਵਧਦੀਆਂ ਅਰਥਵਿਵਸਥਾਵਾਂ ਦਾ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਹੁਪੱਖੀ ਸਹਿਯੋਗ ਨੂੰ ਨਵੀਆਂ ਉੱਚਾਈਆਂ 'ਤੇ ਲੈ ਜਾਣ ਦੇ ਲਈ "ਲੁਕ ਈਸਟ" ਦੀ ਨੀਤੀ ਨੂੰ "ਐਕਟ ਈਸਟ" ਵਿੱਚ ਬਦਲ ਦਿੱਤਾ ਹੈ।

 

ਕਨੈਕਟੀਵਿਟੀ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ,ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਸੜਕ, ਰੇਲ ਅਤੇ ਹਵਾਈ ਕਨੈਕਟੀਵਿਟੀ ਦੇ ਸੰਦਰਭ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ, ਜਿਸ ਨਾਲ ਨਾ ਕੇਵਲ ਖੇਤਰ ਵਿੱਚ ਬਲਕਿ ਪੂਰੇ ਦੇਸ਼ ਵਿੱਚ ਮਾਲ ਅਤੇ ਵਿਅਕਤੀਆਂ ਦੇ ਆਵਾਗਮਨ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੀਤੇ ਗਏ ਪਰਿਖੇਤਰਾਂ  ਦੇ ਅਦਾਨ-ਪ੍ਰਦਾਨ ਦੇ ਲਈ ਭਾਰਤ-ਬੰਗਲਾ ਦੇਸ਼ ਸੰਧੀ ਨੇ ਕਾਰੋਬਾਰ ਦੀ ਅਸਾਨੀ, ਆਵਾਗਮਨ ਵਿੱਚ ਅਸਾਨੀ ਦੇ ਲਈ ਡੇਕ ਨੂੰ ਸਾਫ ਕਰ ਦਿੱਤਾ ਹੈ ਜੋ ਪਹਿਲਾ ਥਕਾਊ ਕੰਮ ਸੀ।ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਅਸੀਂ ਤ੍ਰਿਪੁਰਾ ਤੋਂ ਬੰਗਲਾਦੇਸ਼ ਦੇ ਲਈ ਇੱਕ ਟ੍ਰੇਨ ਸ਼ੁਰੂ ਕਰਨ ਜਾ ਰਹੇ ਹਨ ਅਤੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਇਸ ਖੇਤਰ ਦੇ ਵਿਕਾਸ ਵਿੱਚ ਨਵੇਂ ਖੇਤਰਾਂ ਨੂੰ ਖੋਲ੍ਹ ਕੇ ਪੂਰੇ ਖੇਤਰ ਨੂੰ ਬੰਦਰਗਾਹ ਤੱਕ ਪਹੁੰਚ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਨੇ ਵਪਾਰ,ਕਾਰੋਬਾਰ ਅਤੇ ਆਵਾਜਾਈ ਦੇ ਲਈ ਇੱਕ ਸਸਤੇ ਵਿਕਲਪ ਦੇ ਰੂਪ ਵਿੱਚ ਖੇਤਰ ਦੇ ਹੋਰਨਾਂ ਦੇਸ਼ਾਂ ਦੇ ਨਾਲ ਜੁੜਨ ਦੇ ਲਈ ਇਨਲੈਂਡ ਜਲਮਾਰਗ (ਬ੍ਰਹਮਪੁੱਤਰਾ ਤੋਂ ਬੰਗਾਲ ਦੀ ਖਾੜੀ ਤੱਕ) ਦੇ ਬਦਲਵੇਂ ਸਾਧਨਾਂ ਦਾ ਪਤਾ ਲਗਾਉਣ ਦੇ ਲਈ ਭਾਰਤ ਸਰਕਾਰ ਦੇ ਨਿਰੰਤਰ ਫੋਕਸ ਨੂੰ ਰੇਖਾਂਬੱਧ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼ ਰੂਪ ਨਾਲ ਸਾਡੇ ਪੂਰਬੀ ਗੁਆਂਢੀਆਂ ਦੇ ਨਾਲ ਦੇ ਨਾਲ ਸਰਹੱਦਾਂ ਅਤੇ ਸੀਮਾਪਾਰ ਸਰਹੱਦਾਂ 'ਤੇ ਵਪਾਰ ਨੂੰ ਪ੍ਰੋਤਸਾਹਨ ਦੇਵੇਗਾ।

 

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਬਾਗਬਾਨੀ, ਚਾਹ, ਬਾਂਸ, ਸੂਰ ਪਾਲਣ,ਸੈਰੀਕਲਚਰ,ਮਸਾਲੇ ਜਿਸ ਤਰ੍ਹਾਂ ਅਦਰਕ,ਖੱਟੇ-ਫਲ ਆਦਿਕ ਖੇਤਰਾਂ ਵਿੱਚ ਨਿਰਯਾਤ ਦੀਆਂ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਨੇ ਉੱਤਰ ਪੂਰਬੀ ਖੇਤਰ ਵਿੱਚ ਪ੍ਰਭਾਵੀ ਕਰੋਨਾ ਪ੍ਰਬੰਧਨ ਦੇ ਲਈ ਬ੍ਰਿਟਿਸ਼ ਅਧਿਕਾਰੀਆਂ ਦਾ ਧਿਆਨ ਆਕਰਸ਼ਿਤ ਕੀਤਾ ਅਤੇ ਕਿਹਾ ਕਿ ਕੋਵਿਡ ਦੇ ਬਾਅਦ, ਖੇਤਰ ਇੱਕ ਵਧੀਆ ਕਾਰੋਬਾਰ ਅਤੇ ਟੂਰਿਜ਼ਮ ਮੰਜ਼ਿਲ ਦੇ ਰੂਪ ਵਿੱਚ ਉੱਭਰੇਗਾ।

 

                                        <><><><><>

 

ਐੱਸਐੱਨਸੀ



(Release ID: 1665968) Visitor Counter : 167