ਇਸਪਾਤ ਮੰਤਰਾਲਾ

ਦੇਸ਼ ਦੇ ਗ੍ਰਾਮੀਣ ਅਤੇ ਖੇਤੀਬਾੜੀ ਖੇਤਰ ਵਿੱਚ ਇਸਪਾਤ ਉਪਯੋਗ ਨੂੰ ਪ੍ਰੋਤਸਾਹਨ ਦੇਣ ਲਈ ਇਸਪਾਤ ਮੰਤਰਾਲਾ ਵੈਬੀਨਾਰ ਕਰਵਾਏਗਾ

Posted On: 18 OCT 2020 11:47AM by PIB Chandigarh

ਇਸਪਾਤ ਮੰਤਰਾਲਾ ਭਾਰਤੀ ਉਦਯੋਗ ਸੰਘ ਨਾਲ ਮਿਲ ਕੇ 20 ਅਕਤੂਬਰ, 2020 ਨੂੰ ਇੱਕ ਵੈਬੀਨਾਰ ਆਤਮਨਿਰਭਰ ਭਾਰਤ: ਗ੍ਰਾਮੀਣ ਅਰਥਵਿਵਸਥਾ, ਖੇਤੀਬਾੜੀ, ਗ੍ਰਾਮੀਣ ਵਿਕਾਸ, ਡੇਅਰੀ ਅਤੇ ਫੂਡ ਪ੍ਰੋਸੈੱਸਿੰਗ ਵਿੱਚ ਇਸਪਾਤ ਦੇ ਉਪਯੋਗ ਨੂੰ ਪ੍ਰੋਤਸਾਹਨਦਾ ਆਯੋਜਨ ਕਰੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮਾਮਲਿਆਂ ਦੇ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਇਸ ਵੈਬੀਨਾਰ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਗ੍ਰਾਮੀਣ ਵਿਕਾਸ, ਖੇਤੀ ਅਤੇ ਕਿਸਾਨ ਕਲਿਆਣ ਮਾਮਲੇ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕਰਨਗੇ। ਕੇਂਦਰੀ ਇਸਪਾਤ ਰਾਜ ਮੰਤਰੀ ਫੱਗਣ ਸਿੰਘ ਕੁਲਸਤੇ ਇਸ ਦੌਰਾਨ ਆਪਣਾ ਵਿਸ਼ੇਸ਼ ਸੰਬੋਧਨ ਦੇਣਗੇ। ਇਸ ਵੈਬੀਨਾਰ ਦਾ ਉਦੇਸ਼ ਗ੍ਰਾਮੀਣ ਵਿਕਾਸ ਖੇਤਰ ਵਿੱਚ ਇਸਪਾਤ ਅਤੇ ਇਸਪਾਤ ਉਤਪਾਦਾਂ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੀ ਪਛਾਣ ਕਰਨਾ ਅਤੇ ਸਮੁਦਾਏ ਵਿੱਚ ਇਸਪਾਤ ਮੁਖੀ ਢਾਂਚਿਆਂ/ਆਮ ਸੁਵਿਧਾ ਖੇਤਰ, ਜਲ ਭੰਡਾਰਣ ਸੁਵਿਧਾਵਾਂ, ਅੰਨ ਭੰਡਾਰਣ ਸਾਇਲੋ, ਅੰਨ ਭੰਡਾਰਣ ਸੁਵਿਧਾਵਾਂ ਅਤੇ ਘਰੇਲੂ ਜਲ ਭੰਡਾਰਣ ਡਰੱਮ ਆਦਿ ਵਿੱਚ ਇਸਪਾਤ ਉਤਪਾਦਾਂ ਦੀ ਵਰਤੋਂ ਅਤੇ ਫਾਇਦੇ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਹੈ।

 

ਇਸ ਵੈਬੀਨਾਰ ਵਿੱਚ ਇਸਪਾਤ ਉਤਪਾਦਾਂ ਨੂੰ ਹਾਸਲ ਕਰਨ ਵਿੱਚ ਆ ਰਹੀਆਂ ਚੁਣੌਤੀਆਂ, ਦੇਸ਼ ਵਿੱਚ ਮੌਜੂਦਾ ਇਸਪਾਤ ਮੰਗ ਨੂੰ ਪੂਰਾ ਕਰਨ ਵਿੱਚ ਭਾਰਤੀ ਲੋਹਾ ਅਤੇ ਇਸਪਾਤ ਉਦਯੋਗ ਦੀਆਂ ਸਮਰੱਥਾਵਾਂ, ਭਵਿੱਖ ਦੀ ਵਿਸਤਾਰ ਯੋਜਨਾ, ਨਿਰਮਾਣ ਅਤੇ ਨਵੇਂ ਉਤਪਾਦਾਂ ਦੇ ਵਿਕਾਸ ਲਈ ਖੋਜ ਅਤੇ ਸਮਰੱਥਾ ਨੂੰ ਪ੍ਰੋਤਸਾਹਨ ਦੇਣ ਵਰਗੇ ਵਿਸ਼ਿਆਂ ਤੇ ਵਿਚਾਰ ਕੀਤਾ ਜਾਵੇਗਾ। ਇਸ ਵੈਬੀਨਾਰ ਵਿੱਚ ਪੈਨਲ ਅਤੇ ਸਟੇਟਸਵਿੱਚ ਸਕੱਤਰ ਪੱਧਰ ਦੀ ਚਰਚਾ ਹੋਵੇਗੀ ਜਿਸ ਵਿੱਚ ਕੇਂਦਰ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲਿਆਂ ਦੇ ਸਕੱਤਰਾਂ ਅਤੇ ਰਾਜਾਂ ਦੇ ਸਕੱਤਰਾਂ ਅਤੇ ਮਹੱਤਵਪੂਰਨ ਗ੍ਰਾਮੀਣ ਵਿਕਾਸ ਏਜੰਸੀਆਂ ਦੇ ਪ੍ਰਤੀਨਿਧੀ ਵੀ ਆਪਣੇ ਵਿਚਾਰ ਸਾਂਝੇ ਕਰਨਗੇ।

 

ਦੇਸ਼ ਵਿੱਚ ਨਿਰਮਾਣ, ਬੁਨਿਆਦੀ ਢਾਂਚਾ, ਨਿਰਮਾਣ, ਰੇਲਵੇ, ਤੇਲ ਅਤੇ ਗੈਸ, ਰੱਖਿਆ ਅਤੇ ਗ੍ਰਾਮੀਣ ਅਤੇ ਖੇਤੀ ਖੇਤਰਾਂ ਵਿੱਚ ਇਸਪਾਤ ਦੀ ਅਹਿਮ ਭੂਮਿਕਾ ਹੈ ਅਤੇ ਭਾਰਤ ਦੇ 5 ਟ੍ਰਿਲਿਅਨ ਇਕੋਨੋਮੀ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਇਸਪਾਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਵਿਸ਼ਵ ਵਿੱਚ ਇਸਪਾਤ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੋਣ ਦੇ ਬਾਵਜੂਦ ਭਾਰਤ ਦੀ ਸਲਾਨਾ ਪ੍ਰਤੀ ਵਿਅਕਤੀ ਇਸਪਾਤ ਖਪਤ 74.1 ਕਿਲੋਗ੍ਰਾਮ ਹੈ ਜੋ ਆਲਮੀ ਔਸਤ 224.5 ਕਿਲੋਗ੍ਰਾਮ ਦਾ ਸਿਰਫ਼ ਇੱਕ ਤਿਹਾਈ ਹੈ। ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਇਸਪਾਤ ਦਾ ਉਪਯੋਗ ਜ਼ਿਆਦਾ ਹੋ ਰਿਹਾ ਹੈ ਜਦੋਂਕਿ ਗ੍ਰਾਮੀਣ ਖੇਤਰਾਂ ਵਿੱਚ ਇਹ ਬਹੁਤ ਹੀ ਘੱਟ ਦੇਖਿਆ ਗਿਆ ਹੈ। ਸਾਲ 2019 ਵਿੱਚ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਇਸਪਾਤ ਖਪਤ 19.1 ਕਿਲੋਗ੍ਰਾਮ ਸੀ ਅਤੇ ਰਾਸ਼ਟਰੀ ਔਸਤ 74.1 ਕਿਲੋਗ੍ਰਾਮ ਸੀ। ਇੱਕ ਅਨੁਮਾਨ ਅਨੁਸਾਰ ਦੇਸ਼ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਇਸਪਾਤ ਦੀ ਖਪਤ ਦਾ 54 ਪ੍ਰਤੀਸ਼ਤ ਆਵਾਸ ਨਿਰਮਾਣ, 10 ਪ੍ਰਤੀਸ਼ਤ ਸਮੁਦਾਇਕ ਨਿਰਮਾਣ, 20 ਪ੍ਰਤੀਸ਼ਤ ਪੇਸ਼ੇਵਰ ਉਪਯੋਗ (ਮੁੱਢਲੀਆਂ ਖੇਤੀ ਸੁਵਿਧਾਵਾਂ), ਫਰਨੀਚਰ, ਵਾਹਨਾਂ ਅਤੇ ਘਰੇਲੂ ਸਾਮਾਨਾਂ (ਬਾਕੀ 16 ਪ੍ਰਤੀਸ਼ਤ) ਹੁੰਦਾ ਹੈ। ਇਸ ਲਈ ਸਮਰੱਥਾ ਵਿਸਤਾਰ ਨੂੰ ਪ੍ਰੋਤਸਾਹਨ ਦੇਣ ਦੇ ਇਲਾਵਾ ਇਸਪਾਤ ਮੰਤਰਾਲੇ ਨੇ ਦੇਸ਼ ਵਿੱਚ ਇਸਪਾਤ ਦੀ ਮੰਗ ਵਿੱਚ ਵਾਧੇ ਲਈ ਉਪਾਅ ਕੀਤੇ ਹਨ ਅਤੇ ਸਬੰਧਿਤ ਮੰਤਰਾਲਿਆਂ ਨਾਲ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਚਲ ਰਿਹਾ ਹੈ। ਰੇਲਵੇ ਅਤੇ ਰੱਖਿਆ ਮੰਤਰਾਲੇ ਵੱਲੋਂ 17 ਫਰਵਰੀ, 2020 ਨੂੰ ਵਰਕਸ਼ਾਪਾਂ/ਵੈਬੀਨਾਰਾਂ, 16 ਜੂਨ, 2020 ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ 18 ਅਗਸਤ, 2020 ਨੂੰ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਵੈਬੀਨਾਰ ਦਾ ਪਹਿਲਾਂ ਹੀ ਆਯੋਜਨ ਹੋ ਚੁੱਕਿਆ ਹੈ।

 

****

 

ਵਾਈਕੇਬੀ/ਟੀਐੱਫਕੇ


(Release ID: 1665675) Visitor Counter : 127