ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਐਮਐਸਪੀ ਪ੍ਰਕਿਰਿਆ

6 ਲੱਖ ਤੋਂ ਵੱਧ ਕਿਸਾਨਾਂ ਤੋਂ 69.5ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ

ਐਮਐਸਪੀ ਦਾ ਕੁੱਲ ਪ੍ਰਵਾਹ 13,128.12 ਕਰੋੜ ਰੁਪਏ

Posted On: 16 OCT 2020 6:07PM by PIB Chandigarh

ਸਾਉਣੀ ਮਾਰਕੀਟਿੰਗ ਸੀਜ਼ਨ (ਕੇਐਮਐਸ) 2020-21 ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰ ਸਾਉਣੀ 2020-21 ਫਸਲਾਂ ਦੀ ਮੌਜੂਦਾ ਐਮਐਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਖਰੀਦ ਕਰ ਰਹੀ ਹੈ ਜਿਵੇਂ ਕਿ ਪਿਛਲੇ ਸੀਜ਼ਨ ਦੌਰਾਨ ਕੀਤੀ ਗਈ ਸੀ।

ਭਾਰਤੀ ਖੁਰਾਕ ਨਿਗਮ ਨੇ ਹੋਰ ਸਰਕਾਰੀ ਏਜੰਸੀਆਂ ਦੇ ਨਾਲ, 15.10.2020 ਤੱਕ ਵੱਖ-ਵੱਖ ਖਰੀਦ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਪੰਜਾਬ, ਹਰਿਆਣਾ, ਯੂਪੀ, ਤਾਮਿਲਨਾਡੂ, ਉਤਰਾਖੰਡ, ਚੰਡੀਗੜ੍ਹ, ਕੇਰਲ ਅਤੇ ਜੰਮੂ-ਕਸ਼ਮੀਰ ਦੇ 6.09 ਲੱਖ ਕਿਸਾਨਾਂ ਤੋਂ ਚੱਲ ਰਹੇ ਕੇਐਮਐੱਸ 2020-21 ਦੌਰਾਨ 69.53 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਅੱਜ ਤੱਕ ਕੁੱਲ ਐਮਐਸਪੀ ਦਾ ਪ੍ਰਵਾਹ 13,128.12 ਕਰੋੜ ਰੁਪਏ ਰਿਹਾ ਹੈ। 

ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਦੇ ਸਾਉਣੀ ਮਾਰਕੀਟਿੰਗ ਸੀਜ਼ਨ 2020 ਲਈ ਦਾਲਾਂ ਅਤੇ ਤੇਲ ਬੀਜਾਂ ਦੀ 41.67 ਲੱਖ ਮੀਟ੍ਰਿਕ ਟਨ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਲੱਖ ਮੀਟ੍ਰਿਕ ਟਨ ਕੋਪਰਾ (ਬਾਰਾਂਮਾਹੀ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਕੀਮਤ ਸਹਾਇਤਾ ਸਕੀਮ (ਪੀਐਸਐਸ) ਤਹਿਤ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਵਾਨਗੀ 'ਤੇ ਸਹੀ ਪਾਈ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐੱਫਏਕਿਊ ਗਰੇਡ ਦੀ ਖਰੀਦ ਸਾਲ 2020-21 ਦੇ ਲਈ ਨੋਟੀਫਾਈਡ ਐਮਐਸਪੀ 'ਤੇ ਸਿੱਧੇ ਰਜਿਸਟਰਡ ਕਿਸਾਨਾਂ ਤੋਂ ਕੀਤੀ ਜਾ ਸਕੇ, ਜੇ ਮਾਰਕੀਟ ਕੀਮਤ ਰਾਜ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਦੁਆਰਾ ਕੇਂਦਰੀ ਨੋਡਲ ਏਜੰਸੀਆਂ ਵਲੋਂ ਸਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੂਚਿਤ ਵਾਢੀ ਦੀ ਮਿਆਦ ਦੇ ਦੌਰਾਨ ਐਮਐਸਪੀ ਤੋਂ ਘੱਟ ਜਾਂਦਾ ਹੈ।

15.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 723.79 ਮੀਟਰਕ ਟਨ ਮੂੰਗ ਅਤੇ ਮਾਂਹ ਦੇ  ਦੀ ਖਰੀਦ ਕੀਤੀ ਹੈ, ਜਿਸਦੇ 5.21 ਕਰੋੜ ਰੁਪਏ ਦੇ ਐਮਐੱਸਪੀ ਦਾ ਤਾਮਿਲਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਦੇ 681 ਕਿਸਾਨਾਂ ਨੂੰ ਲਾਭ ਹੋਇਆ ਹੈ। ਇਸੇ ਤਰ੍ਹਾਂ, 5089 ਮੀਟਰਕ ਟਨ ਕੋਪਰਾ (ਬਾਰ੍ਹਾਂਮਾਹੀ ਫਸਲ) ਦੀ ਖਰੀਦ ਕੀਤੀ ਗਈ ਹੈ, ਜਿਸਦੇ 52.40 ਕਰੋੜ ਰੁਪਏ ਦੇ ਐਮਐੱਸਪੀ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਕੋਪਰਾ ਅਤੇ ਮਾਂਹ ਦੇ ਸੰਬੰਧ ਵਿੱਚ ਜ਼ਿਆਦਾਤਰ ਪ੍ਰਮੁੱਖ ਉਤਪਾਦਨ ਵਾਲੇ ਰਾਜਾਂ ਵਿੱਚ ਮੁੱਲ ਐਮਐਸਪੀ ਤੋਂ ਉੱਪਰ ਚੱਲ ਰਹੇ ਹਨ। ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਸਾਉਣੀ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੇ ਸਬੰਧ ਵਿੱਚ ਆਉਣ ਵਾਲੇ ਸੀਜ਼ਨ ਲਈ ਰਾਜਾਂ ਦੁਆਰਾ ਨਿਰਧਾਰਤ ਤਾਰੀਖ ਤੋਂ ਖਰੀਦ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ। 

https://static.pib.gov.in/WriteReadData/userfiles/image/image002YBD7.jpghttps://static.pib.gov.in/WriteReadData/userfiles/image/image003SS9H.jpg

ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਕਪਾਹ ਬੀਜ (ਕਪਾਹ) ਦੀ ਖਰੀਦ ਪਹਿਲੀ ਅਕਤੂਬਰ, 2020 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 15 ਅਕਤੂਬਰ, 2020 ਤੱਕ ਭਾਰਤੀ ਕਪਾਹ ਨਿਗਮ ਵਲੋਂ ਐਮਐਸਪੀ ਅਧੀਨ 118064 ਗੰਢਾਂ ਦੀ ਖਰੀਦ ਕੀਤੀ ਗਈ ਹੈ,ਜਿਸ ਨਾਲ 24001 ਕਿਸਾਨਾਂ ਨੂੰ 33353.62 ਲੱਖ ਰੁਪਏ ਦਾ ਲਾਭ ਹੋਇਆ।

https://static.pib.gov.in/WriteReadData/userfiles/image/image004R303.jpg

                                                                         *****

ਏਪੀਐਸ



(Release ID: 1665351) Visitor Counter : 103