ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 8 ਫਸਲਾਂ ਦੇ 17 ਨਵੇਂ ਬੀਜਾਂ ਦੀ ਵਰਾਇਟੀ ਕਿਸਾਨਾਂ ਨੂੰ ਸਮਰਪਤ ਕਰਨ ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦਾ ਧੰਨਵਾਦ ਕੀਤਾ
ਮੋਦੀ ਸਰਕਾਰ ਖੇਤੀ ਸੈਕਟਰ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ ਨਾਲ ਦੇਸ਼ ਨੂੰ ਪੋਸ਼ਟਿਕ ਸੁਰੱਖਿਆ ਉਪਲਬਧ ਕਰਾਉਣ ਲਈ ਵਚਨਬੱਧ
ਸਹੀ ਪੋਸ਼ਣ ਦੇਸ਼ ਦੇ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਮੋਦੀ ਸਰਕਾਰ ਇਸ ਲਈ ਦਿਨ-ਰਾਤ ਕੰਮ ਕਰ ਰਹੀ ਹੈ
ਸ਼੍ਰੀ ਨਰੇਂਦਰ ਮੋਦੀ ਦੇ ਇਨ੍ਹਾਂ ਦੂਰਦਰਸ਼ੀ ਫੈਸਲਿਆਂ ਨਾਲ ਨਾ ਸਿਰਫ ਗਰੀਬ ਤੋਂ ਗਰੀਬ ਵਿਅਕਤੀ ਤੱਕ ਸਹੀ ਪੋਸ਼ਟਿਕ ਭੋਜਨ ਪਹੁੰਚੇਗਾ ਬਲਕਿ ਇਸ ਨਾਲ ਸਾਡੇ ਕਿਸਾਨਾਂ ਦੀ ਆਮਦਨ ਵੀ ਵਧੇਗੀ
ਇਹ ਫਸਲਾਂ ਲੋਕਾਂ ਨੂੰ ਪੋਸ਼ਟਿਕ ਭੋਜਨ ਉਪਲਬਧ ਕਰਵਾਉਣਗੀਆਂ ਅਤੇ ਰਾਸ਼ਟਰ ਨੂੰ 'ਹਰੀ ਕ੍ਰਾਂਤੀ ਤੋਂ ਸਦਾਬਹਾਰ ਕ੍ਰਾਂਤੀ ਵੱਲ ਲੈ ਜਾਣਗੀਆਂ' ; ਇਨ੍ਹਾਂ ਫਸਲਾਂ ਦਾ ਪੋਸ਼ਟਿਕ ਮੁੱਲ ਤਿੰਨ ਗੁਣਾ ਵੱਧ ਹੋਵੇਗਾ ਜੋ ਇਕ ਆਮ ਥਾਲੀ ਨੂੰ ਪੋਸ਼ਟਿਕ ਤਤਾਂ ਨਾਲ ਭਰਪੂਰ ਥਾਲੀ ਵਿੱਚ ਬਦਲ ਦੇਵੇਗਾ
Posted On:
16 OCT 2020 6:03PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਵੱਖ ਵੱਖ ਫਸਲਾਂ ਦੇ ਨਵੇਂ ਬੀਜਾਂ ਦੀ ਕਿਸਮ ਸਮਰਪਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦਾ ਧੰਨਵਾਦ ਕੀਤਾ ਹੈ । ਟਵੀਟਾਂ ਦੀ ਇੱਕ ਲੜੀ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, "ਅੱਜ ਖੇਤੀਬਾੜੀ ਸੈਕਟਰ ਲਈ ਇਕ ਇਤਿਹਾਸਕ ਦਿਨ ਹੈ, ਕਿਉਂਜੋ ਸ਼੍ਰੀ ਨਰੇਂਦਰ ਮੋਦੀ ਅਤੇ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ 8 ਫਸਲਾਂ ਦੇ 17 ਨਵੇਂ ਬੀਜਾਂ ਦੀ ਵਰਾਇਟੀ ਸਮਰਪਤ ਕੀਤੀ ਹੈ । ਇਹ ਫਸਲਾਂ ਲੋਕਾਂ ਨੂੰ ਪੋਸ਼ਟਿਕ ਭੋਜਨ ਉਪਲਬਧ ਕਰਵਾਉਣਗੀਆਂ ਅਤੇ ਰਾਸ਼ਟਰ 'ਹਰੀ ਕ੍ਰਾਂਤੀ' ਤੋਂ 'ਸਦਾਬਹਾਰ ਕ੍ਰਾਂਤੀ ਵੱਲ ਵਧੇਗਾ । "
ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ "ਮੋਦੀ ਸਰਕਾਰ ਖੇਤੀ ਸੈਕਟਰ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ ਨਾਲ ਰਾਸ਼ਟਰ ਨੂੰ ਪੋਸ਼ਟਿਕ ਸੁਰੱਖਿਆ ਉਪਲਬਧ ਕਰਾਉਣ ਲਈ ਵਚਨਬੱਧ ਹੈ । ਇਨ੍ਹਾਂ ਨਵੀਆਂ ਫਸਲਾਂ ਦਾ ਪੋਸ਼ਟਿਕਤਾ ਮੁੱਲ ਤਿੰਨ ਗੁਣਾ ਵੱਧ ਜਾਵੇਗਾ ਜੋ ਇੱਕ ਆਮ ਥਾਲੀ ਦੇ ਪੋਸ਼ਟਿਕ ਭੋਜਨ ਵਿੱਚ ਪ੍ਰੋਟੀਨ, ਕੈਲਸ਼ੀਅਮ, ਅਤੇ ਲੋਹੇ ਵਰਗੇ ਜਰੂਰੀ ਪੋਸ਼ਟਿਕ ਤਤਾਂ ਦੇ ਵਾਧੇ ਨਾਲ ਇਸਨੂੰ ਪੋਸ਼ਟਿਕ ਤਤਾਂ ਨਾਲ ਭਰਪੂਰ ਥਾਲੀ ਬਣਾ ਦੇਵੇਗੀ"।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, "ਸਹੀ ਪੋਸ਼ਣ ਦੇਸ਼ ਦੇ ਹਰ ਨਾਗਰਿਕ ਦਾ ਅਧਿਕਾਰ ਹੈ, ਜਿਸ ਦੇ ਲਈ ਮੋਦੀ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਸ਼੍ਰੀ ਨਰੇਂਦਰ ਮੋਦੀ ਦੇ ਇਨ੍ਹਾਂ ਦੂਰਦਰਸ਼ੀ ਫੈਸਲਿਆਂ ਨਾਲ ਨਾ ਸਿਰਫ ਗਰੀਬ ਤੋਂ ਗਰੀਬ ਵਿਅਕਤੀ ਤੱਕ ਸਹੀ ਪੋਸ਼ਟਿਕ ਭੋਜਨ ਪਹੁੰਚੇਗਾ ਬਲਕਿ ਇਸ ਨਾਲ ਸਾਡੇ ਕਿਸਾਨਾਂ ਦੀ ਆਮਦਨ ਵੀ ਵਧੇਗੀ “I
https://twitter.com/AmitShah/status/1317043061575229441?s=20
https://twitter.com/AmitShah/status/1317043121964736513?s=20
https://twitter.com/AmitShah/status/1317043263694467072?s=20
--------------------------------------------
ਐਨਡਬਲਿਊ/ਡੀਡੀਡੀ/ ਏਡੀ
(Release ID: 1665305)
Visitor Counter : 136