ਪ੍ਰਿਥਵੀ ਵਿਗਿਆਨ ਮੰਤਰਾਲਾ

ਘੱਟ ਦਬਾਅ ਵਾਲਾ ਖੇਤਰ ਦੱਖਣੀ ਮੱਧ ਮਹਾਰਾਸ਼ਟਰ ਅਤੇ ਇਸ ਦੇ ਨਾਲ ਲੱਗਦੇ ਦੱਖਣ ਕੋਂਕਣ ਵਿਚ ਬਣਿਆ ਹੋਇਆ ਹੈ

ਇਸ ਦੇ ਪੱਛਮ-ਉੱਤਰ-ਪੱਛਮ ਵੱਲ ਵਧਣ ਦੀ ਬਹੁਤ ਜਿਆਦਾ ਸੰਭਾਵਨਾ ਹੈ ਅਤੇ ਮਹਾਰਾਸ਼ਟਰ ਦੇ ਤੱਟ ਤੋਂ ਪੂਰਬੀ ਮੱਧ ਅਰਬ ਸਾਗਰ ਵਿੱਚ ਅਤੇ ਮਹਾਰਾਸ਼ਟਰ ਤੋਂ ਪੂਰਬ-ਕੇਂਦਰੀ ਅਤੇ ਅਗਲੇ 48 ਘੰਟਿਆਂ ਦੌਰਾਨ ਗੁਜਰਾਤ ਦੇ ਤਟਾਂ ਤੋਂ ਇਹ ਨਾਲ ਲੱਗਦੇ ਉੱਤਰ-ਪੂਰਬੀ ਅਰਬ ਸਾਗਰ ਤੋਂ ਡਿਪ੍ਰੈਸ਼ਨ ਵਿੱਚ ਕੇਂਦ੍ਰਤ ਹੋਵੇ
ਇਸ ਦੇ ਹੌਲੀ ਹੌਲੀ ਪੱਛਮ-ਉੱਤਰ ਪੱਛਮ ਵੱਲ ਵਧਣ ਅਤੇ ਹੋਰ ਤੇਜ਼ ਹੋਣ ਦੀ ਬਹੁਤ ਸੰਭਾਵਨਾ ਹੈ
ਮਹਾਰਾਸ਼ਟਰ ਦੇ ਦੱਖਣੀ ਕੋਂਕਣ ਅਤੇ ਇਸ ਦੇ ਨਾਲ ਲੱਗਦੇ ਘਾਟ ਖੇਤਰਾਂ ਵਿਚ ਬਹੁਤ ਭਾਰੀ ਬਾਰਸ਼ (20 ਸੈਮੀ ਤੋਂ ਵੱਧ ਪ੍ਰਤੀਦਿਨ) ਦੀ ਸੰਭਾਵਨਾ ਹੈ

Posted On: 15 OCT 2020 12:42PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਸਾਈਕਲੋਨ ਚੇਤਾਵਨੀ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ:

ਦੱਖਣੀ ਮੱਧ ਮਹਾਰਾਸ਼ਟਰ ਅਤੇ ਇਸ ਦੇ ਨਾਲ ਲੱਗਦੇ ਦੱਖਣੀ ਕੋਂਕਣ ਵਿਚ ਘੱਟ ਦਬਾਅ ਵਾਲਾ ਖੇਤਰ ਅੱਜ 15 ਅਕਤੂਬਰ 2020 ਨੂੰ ਭਾਰਤੀ ਸਮੇਂ ਅਨੁਸਾਰ 08:30 ਵਜੇ ਤੋਂ ਉਸੇ ਖੇਤਰ ਵਿਚ ਬਣਿਆ ਹੋਇਆ ਹੈ।

ਇਸ ਗੱਲ ਦੀ ਬਹੁਤ ਹੀ ਸੰਭਾਵਨਾ ਹੈ ਕਿ ਇਹ ਪੱਛਮ-ਉੱਤਰ-ਪੱਛਮ ਵੱਲ ਵਧੇ ਅਤੇ ਮਹਾਰਾਸ਼ਟਰ ਦੇ ਤੱਟ ਤੋਂ ਪੂਰਬੀ ਮੱਧ ਅਰਬ ਸਾਗਰ ਵਿਚ ਆਵੇ ਅਤੇ ਮਹਾਰਾਸ਼ਟਰ ਤੋਂ ਦੱਖਣ ਗੁਜਰਾਤ ਦੇ ਸਮੁੰਦਰੀ ਕੰਢੇ ਤੋਂ ਪੂਰਬ-ਮੱਧ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੂਰਬੀ ਅਰਬ ਸਾਗਰ ਵਿਚ ਸੁਸਤ ਹੋ ਕੇ ਅਰਥਾਤ ਡਿਪ੍ਰੈਸ਼ਨ ਵਿਚ ਕੇਂਦ੍ਰਿਤ ਹੋਵੇ। ਇਸਦੇ ਹੌਲੀ ਹੌਲੀ ਪੱਛਮ-ਉੱਤਰ-ਪੱਛਮ ਵੱਲ ਵਧਣ ਅਤੇ ਹੋਰ ਤੇਜ਼ ਹੋਣ ਦੀ ਬਹੁਤ ਸੰਭਾਵਨਾ ਹੈ।

 

ਚੇਤਾਵਨੀ:

(i) ਬਾਰਸ਼ ਦੀ ਚੇਤਾਵਨੀ

15 ਅਕਤੂਬਰ 2020: ਬਹੁਤੀਆਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਅਤੇ ਇੱਕਾ ਦੁੱਕਾ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੇ ਨਾਲ ਹੀ ਕੋਂਕਣ ਅਤੇ ਗੋਆ ਅਤੇ ਨਾਲ ਨਾਲ ਲਗਦੇ ਮਹਾਰਾਸ਼ਟਰ ਦੇ ਘਾਟ ਖੇਤਰਾਂ 'ਤੇ ਵੀ ਬਾਰਸ਼ ਹੋਣ ਦੀ ਸੰਭਾਵਣਾ ਹੈ। ਮਹਾਰਾਸ਼ਟਰ ਦੇ ਦੱਖਣੀ ਕੋਂਕਣ ਅਤੇ ਇਸ ਦੇ ਨਾਲ ਲੱਗਦੇ ਘਾਟ ਖੇਤਰਾਂ ਵਿਚ ਵੀ ਬਹੁਤ ਭਾਰੀ ਬਾਰਸ਼ (20 ਸੈਮੀ ਪ੍ਰਤੀ ਦਿਨ)ਹੋਣ ਦੀ ਸੰਭਾਵਨਾ ਹੈ.

• 16 ਅਕਤੂਬਰ 2020:

ਬਹੁਤੀਆਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਕੋਂਕਨ ਅਤੇ ਗੋਆ ਵਿਚ ਇੱਕ ਦੁੱਕਾ ਥਾਵਾਂ' ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੇ ਨਾਲ ਅਤੇ ਦੱਖਣੀ ਗੁਜਰਾਤ ਦੇ ਤੱਟਵਰਤੀ ਜ਼ਿਲ੍ਹਿਆਂ ਵਿਚ ਇੱਕ ਦੁੱਕਾ ਥਾਵਾਂ 'ਤੇ ਭਾਰੀ ਬਾਰਸ਼ ਹੋਵਗੀ।

 

(ii) ਹਵਾ ਦੀ ਚੇਤਾਵਨੀ

ਤੇਜ਼ ਹਵਾ ਦੀ ਰਫ਼ਤਾਰ 20-30 ਕਿਲੋਮੀਟਰ ਪ੍ਰਤੀ ਘੰਟੇ ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤਕ ਜਾ ਸਕਦੀ ਹੈ ਅਤੇ ਇਸਦੇ ਅਗਲੇ 12 ਘੰਟਿਆਂ ਦੌਰਾਨ ਸਿਸਟਮ ਸੈਂਟਰ ਅਤੇ ਮੱਧ ਮਹਾਰਾਸ਼ਟਰ ਦੇ ਆਲੇ ਦੁਆਲੇ ਫੈਲ ਸਕਦੀ ਹੈ ਅਤੇ ਇਸਦੇ ਬਾਅਦ ਵਿੱਚ ਹੌਲੀ ਹੌਲੀ ਘੱਟਣ ਦੀ ਸੰਭਾਵਨਾ ਹੈ। ਤੇਜ਼ ਹਵਾ ਦੀ ਰਫ਼ਤਾਰ 25 ਤੋਂ 35 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਸਕਦੀ ਹੈ ਅਤੇ ਅਗਲੇ 12 ਘੰਟਿਆਂ ਦੌਰਾਨ ਪੂਰਬੀ ਮੱਧ ਅਤੇ ਉੱਤਰ-ਪੂਰਬੀ ਅਰਬ ਸਾਗਰ ਅਤੇ ਮਹਾਰਾਸ਼ਟਰ, ਗੋਆ ਅਤੇ ਦੱਖਣੀ ਗੁਜਰਾਤ ਦੇ ਕੰਢਿਆਂ ਦੇ ਪਾਰ ਹੋਣ ਦੀ ਸੰਭਾਵਨਾ ਹੈ।

ਤੇਜ਼ ਹਵਾ ਦੀ ਰਫ਼ਤਾਰ ਵਧੇਗੀ, ਹਵਾ ਦੀ ਰਫ਼ਤਾਰ 40-50 ਕਿਲੋਮੀਟਰ ਪ੍ਰਤੀ ਘੰਟੇ ਦੇ ਵਾਧੇ ਨਾਲ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪੂਰਬ ਮੱਧ ਅਤੇ ਉੱਤਰ-ਪੂਰਬੀ ਅਰਬ ਸਾਗਰ ਤੱਕ ਪਹੁੰਚੇਗੀ ਅਤੇ ਮਹਾਰਾਸ਼ਟਰ, ਗੋਆ ਅਤੇ ਦੱਖਣੀ ਗੁਜਰਾਤ ਦੇ ਕੰਢਿਆਂ ਦੇ ਨਾਲ-ਨਾਲ ਅੱਜ ਸ਼ਾਮ ਤੱਕ ਜਾਵੇਗੀ।

ਇਸ ਦੇ ਅੱਗੇ ਜਾ ਕੇ ਪੂਰਵ-ਮੱਧ ਉਪਰ ਵਧ ਕੇ 50-60 ਕਿਲੋਮੀਟਰ ਪ੍ਰਤੀ ਘੰਟੇ ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੂਰਬੀ ਅਰਬ ਸਾਗਰ ਅਤੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਕੰਢਿਆਂ ਦੇ ਨਾਲ-ਨਾਲ 16 ਅਕਤੂਬਰ ਦੀ ਸ਼ਾਮ ਤੋਂ ਅਤੇ 17 ਅਕਤੂਬਰ ਸ਼ਾਮ ਤੋਂ ਉਸੇ ਖੇਤਰ ਵਿਚ 55-65 ਕਿਲੋਮੀਟਰ ਪ੍ਰਤੀ ਘੰਟੇ ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਣੇ ਰਹਿਣ ਦੀ ਸੰਭਾਵਨਾ ਹੈ।

http://static.pib.gov.in/WriteReadData/userfiles/image/image001IXQ0.jpg

 

http://static.pib.gov.in/WriteReadData/userfiles/image/UntitledNLGH.jpg

 

----------------------------

 

 

ਐਨ ਬੀ /ਕੇ ਜੀ ਐਸ /ਆਈ ਐਮ ਡੀ ਰੀਲੀਜ਼



(Release ID: 1664907) Visitor Counter : 146