ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਐਮਐਸਪੀ ਓਪਰੇਸ਼ਨ

Posted On: 15 OCT 2020 5:08PM by PIB Chandigarh

ਖਰੀਫ ਮਾਰਕੀਟਿੰਗ ਸੀਜ਼ਨ (ਕੇਐਮਐਸ) 2020-21 ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰ ਨੇ ਕਿਸਾਨਾਂ ਤੋਂ ਖਰੀਫ 2020-21 ਫਸਲਾਂ ਦੀ ਖਰੀਦ ਐਮਐਸਪੀ ਦੀਆਂ ਮੌਜੂਦਾ ਸਕੀਮਾਂ ਦੇ ਅਨੁਸਾਰ ਜਾਰੀ ਰੱਖੀ ਹੈ ਜਿਵੇਂ ਕਿ ਪਿਛਲੇ ਸੀਜਨਾਂ ਦੌਰਾਨ ਕੀਤੀ ਗਈ ਸੀ।

https://static.pib.gov.in/WriteReadData/userfiles/image/image001WQU9.jpg

ਖਰੀਫ ਮਾਰਕੀਟਿੰਗ ਸੀਜਨ (ਕੇਐਮਐਸ) 2020-21 ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ, ਚੰਡੀਗੜ੍ਹ, ਕੇਰਲ ਅਤੇ ਜੰਮੂ ਕਸ਼ਮੀਰ ਦੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਰੂਪ ਵਿੱਚ ਜਾਰੀ ਹੈ। 14.10. 2020 ਤੱਕ 5.33 ਲੱਖ ਕਿਸਾਨਾਂ ਤੋਂ ਐਮ ਐਸ ਪੀ ਮੁੱਲ ਤੇ 11785.68 ਕਰੋੜ ਰੁੱਪਏ ਦੀ 62.42 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ I

 ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਖਰੀਫ ਮਾਰਕੀਟਿੰਗ ਸੀਜ਼ਨ 2020 ਲਈ 41. 67 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਲੱਖ ਮੀਟ੍ਰਿਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰਾਂ ਸਾਲਾ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਦੀ ਮੁੱਲ ਸਮਰਥਨ ਸਕੀਮ (ਪੀਐਸਐਸ) ਅਧੀਨ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਾਪਤੀ ਤੋਂ ਬਾਅਦ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੀ ਖਰੀਦ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਐਫਏਕਿਉ ਗ੍ਰੇਡ ਸਾਲ 2020-21 ਲਈ ਨੋਟੀਫਾਈਡ ਐਮਐਸਪੀ ਨਾਲ ਕੀਤੀ ਜਾ ਸਕੇ, ਜੇ ਕਰ ਸਬੰਧਤ ਰਾਜਾ /ਕੇਂਦਰ ਸ਼ਾਸਤ ਪ੍ਰਦੇਸ਼ਾਂ, ਵਿੱਚ ਇਨ੍ਹਾਂ ਫਸਲਾਂ ਦੇ ਮੰਡੀ ਵਿੱਚ ਮੁੱਲ ਵਾਢੀ ਦੇ ਅਰਸੇ ਦੌਰਾਨ ਐਮ ਐਸ ਪੀ ਤੋਂ ਹੇਠਾਂ ਜਾਂਦੇ ਹਨ ਤਾਂ ਇਨ੍ਹਾਂ ਫਸਲਾਂ ਦੀ ਖਰੀਦ ਰਾਜਾਂ ਦੀਆਂ ਨਾਮਜਦ ਖਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਵੱਲੋਂ ਕੀਤੀ ਜਾਵੇਗੀ।

14.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 4.94 ਕਰੋੜ ਦੀ ਐਮ ਐਸ ਪੀ ਨਾਲ 686.74 ਮੀਟ੍ਰਿਕ ਟਨ ਮੂੰਗ ਅਤੇ ਉੜਦ ਦੀ ਖਰੀਦ ਕੀਤੀ ਹੈ, ਜਿਸ ਨਾਲ ਤਾਮਿਲਨਾਡੂ ਮਹਾਰਾਸ਼ਟਰ ਅਤੇ ਹਰਿਆਣਾ ਦੇ 639 ਕਿਸਾਨਾਂ ਨੂੰ ਲਾਭ ਹੋਇਆ ਹੈ। ਇਸੇ ਤਰ੍ਹਾਂ, 5089 ਮੀਟਰਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾਂ ਸਾਲਾ ਫਸਲ), ਜਿਸਦਾ ਐਮ ਐਸ ਪੀ ਮੁੱਲ 52.40 ਕਰੋੜ ਰੁਪਏ ਹੈ, ਖਰੀਦਿਆ ਗਿਆ ਹੈ ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਜਿੱਥੋਂ ਤੱਕ ਨਾਰੀਅਲ ਅਤੇ ਉੜਦ ਦਾ ਸਬੰਧ ਹੈ, ਇਨ੍ਹਾਂ ਦੇ ਪ੍ਰਮੁੱਖ ਉਤਪਾਦਨ ਰਾਜਾਂ ਵਿੱਚੋਂ ਜਿਆਦਾਤਰ ਵਿੱਚ ਇਨ੍ਹਾਂ ਦੇ ਭਾਅ ਐਮ ਐਸ ਪੀ ਤੋਂ ਉਪਰ ਚਲ ਰਹੇ ਹਨ। ਸਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ, ਇਨ੍ਹਾਂ ਦੀ ਆਮਦ ਦੇ ਆਧਾਰ ਤੇ ਇਨ੍ਹਾਂ ਰਾਜਾਂ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਾਰੀਖ ਦੇ ਫੈਸਲੇ ਅਨੁਸਾਰ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।

https://static.pib.gov.in/WriteReadData/userfiles/image/image00210GG.jpg

 ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਸੀਡ ਕਾਟਨ (ਕਪਾਸ) ਦੀ ਖਰੀਦ 1 ਅਕਤੂਬਰ, 2020 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 14 ਅਕਤੂਬਰ, 2020 ਨੂੰ ਭਾਰਤੀ ਕਪਾਹ ਨਿਗਮ ਵੱਲੋਂ ਐਮਐਸਪੀ ਅਧੀਨ ਖਰੀਦੀਆਂ ਗਈਆਂ ਕਪਾਹ ਦੀਆਂ ਐਮ ਐਸ ਪੀ ਅਧੀਨ 25399.18 ਲੱਖ ਰੁਪਏ ਦੀਆਂ ਗੰਢਾਂ ਦੀ ਮਾਤਰਾ 89592 ਤਕ ਪਹੁੰਚ ਗਈ, ਜਿਸ ਨਾਲ 18618 ਕਿਸਾਨਾਂ ਨੂੰ ਫਾਇਦਾ ਹੋਇਆ ਹੈ।

https://static.pib.gov.in/WriteReadData/userfiles/image/image004QXMG.jpg

---------------------

ਏਪੀਐਸ



(Release ID: 1664898) Visitor Counter : 95