ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਨਵੇਂ ਖੇਤੀਬਾੜੀ ਸੁਧਾਰ ਦੇਸ਼ ਵਿੱਚ ਨੌਜਵਾਨਾਂ ਦੇ ਲਈ ਖੇਤੀਬਾੜੀ ਉੱਦਮਤਾ ਵਿੱਚ ਅਸਾਨੀ ਲਿਆਉਣਗੇ

Posted On: 14 OCT 2020 7:08PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਖੇਤੀਬਾੜੀ ਸੁਧਾਰ ਨੌਜਵਾਨਾਂ ਦੇ ਲਈ ਖੇਤੀਬਾੜੀ ਉੱਦਮਤਾ ਵਿੱਚ ਅਸਾਨੀ ਲਿਆਉਣਗੇ ਅਤੇ ਉਨ੍ਹਾਂ ਨੂੰ ਖੇਤੀਬਾੜੀ ਉੱਦਮੀ ਦੇ ਰੂਪ ਵਿੱਚ ਕਰੀਅਰ ਬਣਾਉਣ ਦੇ ਲਈ ਪ੍ਰੋਤਸਾਹਿਤ ਕਰਨਗੇ।

 

ਆਪਣੇ ਲੋਕ ਸਭਾ ਹਲਕੇ ਊਧਮਪੁਰ-ਕਠੂਆ-ਡੋਡਾ ਵਿੱਚ ਪੈਂਦੇ ਛੇ ਜ਼ਿਲ੍ਹਿਆਂ ਦੇ ਨੌਜਵਾਨ ਕਿਸਾਨਾਂ,ਨੌਜਵਾਨ ਸਰਪੰਚਾਂ ਅਤੇ ਨੌਜਵਾਨ ਕਾਰਕੁੰਨਾਂ ਦੇ ਨਾਲ ਇੱਕ ਵਿਸ਼ੇਸ਼ "ਯੁਵਾ ਸੰਮੇਲਨ" ਵਿੱਚ ਗੱਲਬਾਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਨਵੇਂ ਸੁਧਾਰਾਂ ਦੇ ਵਿਸ਼ਾਲ ਲਾਭ ਹੌਲ਼ੀ-ਹੌਲ਼ੀ ਹਰੇਕ ਲੰਘਦੇ ਦਿਨ ਦੇ ਨਾਲ ਪ੍ਰਗਟ ਹੁੰਦਾ ਹੋਣਗੇ ਅਤੇ ਇੱਥੋਂ ਤੱਕ ਕਿ ਗ਼ੈਰ-ਖੇਤੀਬਾੜੀ ਪਰਿਵਾਰਾਂ ਦੇ ਨੌਜਵਾਨ ਵੀ ਇੱਕ ਦਿਨ ਖੇਤੀਬਾੜੀ ਦੇ ਖੇਤਰ ਵਿੱਚ ਸਟਾਰਟ-ਅੱਪ ਦੇ ਰੂਪ ਵਿੱਚ ਅੱਗੇ ਆਉਣਗੇ। ਉਨ੍ਹਾਂ ਨੇ ਕਿਹਾ, ਸੰਸਦ ਵਿੱਚ ਹਾਲ ਹੀ ਪਾਸ ਵਿਧਾਨ ਦੇ ਮਾਧਿਅਮ ਨਾਲ ਉਪਲੱਬਧ ਕਰਾਏ ਗਏ ਨਵੇਂ ਵਿਕਲਪ ਅਤੇ ਸੁਵਿਧਾਵਾਂ ਨੌਜਵਾਨ ਕਿਸਾਨਾਂ ਨੂੰ ਟੈਕਨੋਲੋਜੀ ਅਤੇ ਹਾਈ-ਟੈੱਕ ਕਾਰਜਵਿਧੀ ਦੇ ਨਵੀਨਤਮ ਸਾਧਨਾਂ ਦੇ ਨਾਲ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਹੈ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਏਪੀਐੱਮਸੀ ਜਾਂ ਮੰਡੀਆਂ ਦੇ ਮਾਧਿਅਮ ਨਾਲ ਫਸਲਾਂ ਦੀ ਵਿਕਰੀ ਨੂੰ ਪ੍ਰਤੀਬੰਧਿਤ ਕਰਨ ਦੀ ਪੂਰਵ ਵਿਵਸਥਾ 50 ਸਾਲ ਪਹਿਲੇ ਪ੍ਰਾਸੰਗਿਕ ਹੋ ਸਕਦੀ ਸੀ ਜਦ ਕਿਸਾਨ ਕੋਲ ਨਿਪਟਾਨ ਵਿੱਚ ਕੁਝ ਸਾਧਨਾਂ ਦੇ ਨਾਲ ਸੰਸਾਧਨ ਘੱਟ ਸੀ ਅਤੇ ਉਸ ਨੂੰ ਆਪਣੀ ਫਸਲ ਬਜ਼ਾਰ ਤੱਕ ਲੈ ਜਾਣ ਦੇ ਲਈ ਦੂਜਿਆਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ, ਅੱਜ ਪੂਰਾ ਦ੍ਰਿਸ਼ ਬਦਲ ਗਿਆ ਹੈ ਅਤੇ ਨੌਜਵਾਨ ਕਿਸਾਨ ਸੰਸਾਧਨ ਵਾਲਾ,ਚੰਗੀ ਤਰ੍ਹਾ ਨਾਲ ਜੁੜਿਆ ਹੋਇਆ ਹੈ,ਚੰਗੀ ਤਰ੍ਹਾਂ ਨਾਲ ਸੂਚਿਤ ਹੈ ਅਤੇ ਹਮੇਸ਼ਾ ਅੱਗੇ ਵਧ ਰਿਹਾ ਹੈ, ਇਸ ਲਈ,ਸਾਨੂੰ ਹੋਰਨਾਂ ਉੱਦਮੀਆਂ ਨੂੰ ਹੋਰਨਾਂ ਖੇਤਰਾਂ ਵਿੱਚ  ਆਪਣੀ ਕਿਸਮਤ ਅਜਮਾਉਣ ਦੇ ਲਈ ਉਪਲੱਬਧ ਵਿਕਲਪਾਂ ਤੋਂ ਵੰਚਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

 

ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਸਾਰੇ ਨੌਜਵਾਨ ਕਿਸਾਨਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਨੇ ਨਵੇਂ ਖੇਤੀਬਾੜੀ ਵਿਧਾਨ ਦਾ ਸੁਆਗਤ ਕੀਤਾ ਅਤੇ ਇਸ ਨੂੰ ਖੇਤੀ ਦੇ ਖੇਤਰ ਵਿੱਚ ਇੱਕ ਗੇਮ-ਚੇਂਜਰ ਦੇ ਰੂਪ ਵਿੱਚ ਵਰਣਿਤ ਕੀਤਾ।

 

ਪ੍ਰਮੁੱਖ ਨੌਜਵਾਨ ਭਾਗੀਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿੱਚ ਗੌਰਭ ਸ਼ਰਮਾ,ਜਸਵਿੰਦਰ ਸਿੰਘ ਜੱਸੀ,ਰਾਹੁਲ ਹੰਸ, ਸੁਸ਼ਾਂਤ ਗੁਪਤਾ, ਰਾਜੇਸ਼ ਚਿੱਬ, ਗੁਰਦੀਪ ਚਿੱਬ, ਪ੍ਰਭਾਤ ਸਿੰਘ, ਰੌਕੀ ਗੋਸਵਾਮੀ, ਰਵਿੰਦਰ ਸਿੰਘ,ਆਨੰਦ ਕਿਸ਼ੋਰ ਅਤੇ ਹੋਰ ਸ਼ਾਮਲ ਸਨ। 

 

                                                    <><><><><>

 

ਐੱਸਐੱਨਸੀ


(Release ID: 1664613)