ਸਿੱਖਿਆ ਮੰਤਰਾਲਾ
ਮੰਤਰੀ ਮੰਡਲ ਨੇ ਸਕੂਲੀ ਸਿੱਖਿਆ ਵਿੱਚ ਸੁਧਾਰ ਦੇ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਪ੍ਰਾਪਤ 5718 ਕਰੋੜ ਰੁਪਏ ਦੇ ਪ੍ਰੋਜੈਕਟ ‘ਸਟਾਰਸ’ (STARS) ਨੂੰ ਪ੍ਰਵਾਨਗੀ ਦਿੱਤੀ
Posted On:
14 OCT 2020 4:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਿਤ ਦੀ ਪ੍ਰਵਾਨਗੀ ਦਿੱਤੀ ਹੈ :
• ਵਿਸ਼ਵ ਬੈਂਕ ਤੋਂ 500 ਮਿਲੀਅਨ ਅਮਰੀਕੀ ਡਾਲਰ (ਲਗਭਗ 3700 ਕਰੋੜ ਰੁਪਏ) ਰਾਸ਼ੀ ਦੀ ਵਿਸ਼ਵ ਬੈਂਕ ਦੀ ਸਹਾਇਤਾ ਨਾਲ 5718 ਕਰੋੜ ਰੁਪਏ ਦੀ ਕੁੱਲ ਪ੍ਰੋਜੈਕਟ ਲਾਗਤ ਵਾਲੀ ‘ਸਟ੍ਰੈਂਥਨਿੰਗ ਟੀਚਿੰਗ-ਲਰਨਿੰਗ ਐਂਡ ਰਿਜਲਟਸ ਫਾਰ ਸਟੇਟਸ (ਸਟਾਰਸ-STARS)’ ਦਾ ਲਾਗੂਕਰਨ।
• ਸਟਾਰਸ ਪ੍ਰੋਜੈਕਟ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ (ਐੱਮਓਈ) ਦੇ ਤਹਿਤ ਕੇਂਦਰ ਸਰਕਾਰ ਦੁਆਰਾ ਪ੍ਰਾਯੋਜਿਤ ਇੱਕ ਨਵੀਂ ਯੋਜਨਾ ਦੇ ਰੂਪ ਵਿੱਚ ਲਾਗੂ ਕੀਤੀ ਜਾਵੇਗੀ।
• ਨੈਸ਼ਨਲ ਅਸੈੱਸਮੈਂਟ ਸੈਂਟਰ, ਪਰਖ (PARAKH) ਦੀ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ ਦੇ ਤਹਿਤ ਇੱਕ ਸੁਤੰਤਰ ਅਤੇ ਖੁਦਮੁਖਤਿਆਰੀ ਸੰਸਥਾਨ ਦੇ ਰੂਪ ਵਿੱਚ ਸਥਾਪਨ ਅਤੇ ਸਹਾਇਤਾ ਕਰਨਾ।
ਇਸ ਪ੍ਰੋਜੈਕਟ ਵਿੱਚ 6 ਰਾਜ– ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ ਅਤੇ ਓਡੀਸ਼ਾ ਸ਼ਾਮਲ ਹਨ। ਇਨ੍ਹਾਂ ਪਹਿਚਾਣ ਕੀਤੇ ਰਾਜਾਂ ਨੂੰ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਵਿਭਿੰਨ ਉਪਾਵਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਇਲਾਵਾ 5 ਰਾਜਾਂ - ਗੁਜਰਾਤ, ਤਮਿਲ ਨਾਡੂ, ਉੱਤਰਾਖੰਡ, ਝਾਰਖੰਡ ਅਤੇ ਅਸਾਮ ਵਿੱਚ ਇਸੇ ਤਰ੍ਹਾਂ ਦੇ ਏਡੀਬੀ ਵਿੱਤ ਪੋਸ਼ਿਤ ਪ੍ਰੋਜੈਕਟ ਲਾਗੂ ਕਰਨ ਦੀ ਵੀ ਕਲਪਨਾ ਕੀਤੀ ਗਈ ਹੈ। ਸਾਰੇ ਰਾਜ ਆਪਣੇ ਅਨੁਭਵ ਅਤੇ ਬਿਹਤਰੀਨ ਪ੍ਰਕਿਰਿਆਵਾਂ ਸਾਂਝਾ ਕਰਨ ਦੇ ਲਈ ਇੱਕ ਦੂਸਰੇ ਰਾਜ ਦੇ ਨਾਲ ਭਾਗੀਦਾਰੀ ਕਰਨਗੇ।
ਸਟਾਰਸ ਪ੍ਰੋਜੈਕਟ ਬਿਹਤਰ ਸ਼੍ਰਮ ਬਜ਼ਾਰ ਨਤੀਜਿਆਂ ਦੇ ਲਈ ਬਿਹਤਰ ਸਿੱਖਿਆ ਨਤੀਜਿਆਂ ਅਤੇ ਸਕੂਲਾਂ ਦੁਆਰਾ ਪਾਰਗਮਨ ਰਣਨੀਤੀਆਂ ਦੇ ਨਾਲ ਕੰਮ ਕਰਨ ਦੇ ਲਈ ਪ੍ਰਤੱਖ ਜੁੜਾਅ ਦੇ ਨਾਲ ਉਪਾਵਾਂ ਨੂੰ ਵਿਕਸਿਤ ਕਰਨ, ਲਾਗੂ ਕਰਨ, ਆਕਲਨ ਕਰਨ ਅਤੇ ਸੁਧਾਰ ਕਰਨ ਵਿੱਚ ਰਾਜਾਂ ਦੀ ਮਦਦ ਚਾਹੁੰਦਾ ਹੈ। ਸਟਾਰਸ ਪ੍ਰੋਜੈਕਟ ਦਾ ਸਾਰਾ ਫੋਕਸ ਅਤੇ ਇਸ ਦੇ ਘਟਕ ਗੁਣਵੱਤਾ ਅਧਾਰਿਤ ਲਰਨਿੰਗ ਨਤੀਜਿਆਂ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਉਦੇਸ਼ਾਂ ਦੇ ਨਾਲ ਪੰਕਤੀਬੱਧ ਹਨ।
ਇਸ ਪ੍ਰੋਜੈਕਟ ਵਿੱਚ ਚੋਣਵੇਂ ਰਾਜਾਂ ਵਿੱਚ ਦਖ਼ਲਅੰਦਾਜ਼ੀ ਦੇ ਮਾਧਿਅਮ ਨਾਲ ਭਾਰਤੀ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਸਾਰੀ ਨਿਗਰਾਨੀ ਅਤੇ ਮਾਪਕ ਗਤੀਵਿਧੀਆਂ ਵਿੱਚ ਸੁਧਾਰ ਲਿਆਉਣ ਦੀ ਕਲਪਨਾ ਕੀਤੀ ਗਈ ਹੈ। ਇਹ ਪ੍ਰੋਜੈਕਟ ਇਨ੍ਹਾਂ ਨਤੀਜਿਆਂ ਦੇ ਨਾਲ ਫੰਡਾਂ ਦੀ ਪ੍ਰਾਪਤੀ ਅਤੇ ਵੰਡ ਨੂੰ ਜੋੜਕੇ ਅਸਲ ਨਤੀਜਿਆਂ ਦੇ ਨਾਲ ਇਨਪੁਟ ਅਤੇ ਆਊਟਪੁਟ ਦੇ ਰੱਖ-ਰਖਾਅ ਦੇ ਪ੍ਰਾਵਧਾਨ ਤੋਂ ਧਿਆਨ ਕੇਂਦ੍ਰਿਤ ਕਰਨ ਵਿੱਚ ਬਦਲਾਅ ਕਰਦੀ ਹੈ।
ਸਟਾਰਸ ਪ੍ਰੋਜੈਕਟ ਦੇ ਦੋ ਪ੍ਰਮੁੱਖ ਘਟਕ ਹਨ :
- ਰਾਸ਼ਟਰੀ ਪੱਧਰ ’ਤੇ ਇਸ ਪ੍ਰੋਜੈਕਟ ਵਿੱਚ ਨਿਮਨਲਿਖਿਤ ਉਪਾਵਾਂ ਦੀ ਕਲਪਨਾ ਕੀਤੀ ਗਈ ਹੈ, ਜਿਨ੍ਹਾਂ ਨਾਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਾਭ ਹੋਵੇਗਾ :
- ਵਿਦਿਆਰਥੀਆਂ ਦੇ ਪ੍ਰਤੀ ਧਾਰਨ, ਸੰਕ੍ਰਮਣ ਅਤੇ ਸਮਾਪਨ ਦਰਾਂ ਬਾਰੇ ਮਜ਼ਬੂਤ ਅਤੇ ਪ੍ਰਮਾਣਿਕ ਡੇਟਾ ਪ੍ਰਾਪਤ ਕਰਨ ਲਈ ਸਿੱਖਿਆ ਮੰਤਰਾਲੇ ਦੀਆਂ ਰਾਸ਼ਟਰੀ ਡੇਟਾ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣਾ।
- ਰਾਜ ਪ੍ਰੋਤਸਾਹਨ ਅਨੁਦਾਨ (ਐੱਸਆਈਜੀ) ਦੇ ਮਾਧਿਅਮ ਨਾਲ ਰਾਜਾਂ ਦੇ ਸ਼ਾਸਨ ਸੁਧਾਰ ਏਜੰਡਾ ਨੂੰ ਪ੍ਰੋਤਸਾਹਨ ਦੇ ਕੇ ਰਾਜਾਂ ਦੇ ਪੀਜੀਆਈ ਅੰਕਾਂ ਵਿੱਚ ਸੁਧਾਰ ਲਿਆਉਣ ਵਿੱਚ ਸਿੱਖਿਆ ਮੰਤਰਾਲੇ ਦੀ ਮਦਦ ਕਰਨਾ।
- ਲਰਨਿੰਗ ਅਸੈੱਸਮੈਂਟ ਸਿਸਟਮਸ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਨਾ।
- ਨੈਸ਼ਨਲ ਅਸੈੱਸਮੈਂਟ ਸੈਂਟਰ, ਪਰਖ (PARAKH) ਸਥਾਪਿਤ ਕਰਨ ਲਈ ਸਿੱਖਿਆ ਮੰਤਰਾਲੇ ਦੇ ਪ੍ਰਯਤਨਾਂ ਵਿੱਚ ਮਦਦ ਕਰਨਾ। ਅਜਿਹੇ ਕੇਂਦਰ ਦੇ ਕਾਰਜਾਂ ਵਿੱਚ ਔਨਲਾਈਨ ਪੋਰਟਲਾਂ (ਉਦਾਹਰਣ ਲਈ ਸ਼ਗੁਨ ਅਤੇ ਦੀਕਸ਼ਾ (Shagun and DIKSHA)), ਸੋਸ਼ਲ ਅਤੇ ਹੋਰ ਮੀਡੀਆ, ਟੈਕਨੀਕਲ ਵਰਕਸ਼ਾਪਾਂ, ਸਟੇਟ ਵਿਜ਼ਿਟਸ ਅਤੇ ਸੰਮੇਲਨਾਂ ਦੇ ਮਾਧਿਅਮ ਰਾਹੀਂ ਹੋਰ ਰਾਜਾਂ ਦੇ ਨਾਲ ਇਨ੍ਹਾਂ ਅਨੁਭਵਾਂ ਦੇ ਸੰਗ੍ਰਹਿਤ, ਕਿਊਰੇਟਿੰਗ ਅਤੇ ਸਾਂਝਾ ਕਰਕੇ ਸੰਚਾਲਨ ਲਈ ਚੋਣਵੇਂ ਰਾਜਾਂ ਦੇ ਅਨੁਭਵ ਤੋਂ ਲਾਭ ਉਠਾਉਣਾ ਸ਼ਾਮਲ ਹੈ।
ਇਸ ਦੇ ਇਲਾਵਾ ਸਟਾਰਸ ਪ੍ਰੋਜੈਕਟ ਵਿੱਚ ਰਾਸ਼ਟਰੀ ਘਟਕ ਦੇ ਤਹਿਤ ਅਚਨਚੇਤ, ਐਮਰਜੈਂਸੀ ਪ੍ਰਤੀਕਿਰਿਆ ਘਟਕ (ਸੀਈਆਰਸੀ) ਸ਼ਾਮਲ ਹਨ ਜੋ ਇਸ ਨੂੰ ਕਿਸੇ ਕੁਦਰਤੀ, ਮਾਨਵ ਨਿਰਮਿਤ ਅਤੇ ਸਿਹਤ ਆਪਦਾਵਾਂ ਦੇ ਲਈ ਅਧਿਕ ਜਵਾਬਦੇਹ ਬਣਾਉਣਗੇ। ਇਹ ਸਕੂਲ ਬੰਦੀ/ਬੁਨਿਆਦੀ ਢਾਂਚਾ ਨੁਕਸਾਨ, ਅਣਉਚਿਤ ਸੁਵਿਧਾਵਾਂ ਅਤੇ ਰਿਮੋਟ ਲਰਨਿੰਗ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਜਿਹੀਆਂ ਸਿੱਖਿਆ ਨੁਕਸਾਨ ਨੂੰ ਹੁਲਾਰਾ ਦੇਣ ਵਾਲੀਆਂ ਸਥਿਤੀਆਂ ਨਾਲ ਨਿਪਟਣ ਵਿੱਚ ਸਰਕਾਰ ਦੀ ਮਦਦ ਕਰਨਗੇ। ਸੀਈਆਰਸੀ ਘਟਕ ਵਿੱਤ ਪੋਸ਼ਣ ਦੇ ਤੇਜ਼ ਪੁਨਰ-ਵਰਗੀਕਰਣ ਅਤੇ ਸਹਿਜ ਵਿੱਤੀ ਬੇਨਤੀ ਪ੍ਰਕਿਰਿਆਵਾਂ ਦੀ ਵਰਤੋਂ ਵਿੱਚ ਮਦਦ ਕਰੇਗਾ।
- ਰਾਜ ਪੱਧਰ ’ਤੇ, ਪ੍ਰੋਜੈਕਟ ਵਿੱਚ ਨਿਮਨਲਿਖਿਤ ਪਰਿਕਲਪਨਾਵਾਂ ਕੀਤੀਆਂ ਗਈਆਂ ਹਨ :
- ਸ਼ੁਰੂਆਤੀ ਬਾਲ ਸਿੱਖਿਆ ਅਤੇ ਬੁਨਿਆਦੀ ਲਰਨਿੰਗ ਨੂੰ ਸਸ਼ਕਤ ਬਣਾਉਣਾ
- ਲਰਨਿੰਗ ਅਸੈੱਸਮੈਂਟ ਸਿਸਟਮਸ ਵਿੱਚ ਸੁਧਾਰ ਲਿਆਉਣਾ
- ਅਧਿਆਪਕ ਦੇ ਵਿਕਾਸ ਅਤੇ ਸਕੂਲ ਦੀ ਅਗਵਾਈ ਦੇ ਮਾਧਿਅਮ ਨਾਲ ਕਲਾਸ ਰੂਮ ਦੇ ਨਿਰਦੇਸ਼ ਅਤੇ ਸੁਧਾਰ ਨੂੰ ਸਸ਼ਕਤ ਕਰਨਾ।
- ਉੱਨਤ ਸੇਵਾ ਸਪਲਾਈ ਲਈ ਸ਼ਾਸਨ ਅਤੇ ਵਿਕੇਂਦ੍ਰਿਤ ਪ੍ਰਬੰਧਨ।
- ਸਕੂਲ ਤੋਂ ਵੰਚਿਤ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ, ਕਰੀਅਰ ਮਾਰਗਦਰਸ਼ਨ ਅਤੇ ਸਲਾਹ-ਮਸ਼ਵਰਾ ਦੇ ਕੇ, ਇੰਟਰਨਸ਼ਿਪ ਦੇ ਕੇ ਸਕੂਲਾਂ ਵਿੱਚ ਵੋਕੇਸ਼ਨਲ ਟ੍ਰੇਨਿੰਗ ਨੂੰ ਸਸ਼ਕਤ ਬਣਾਉਣਾ।
ਆਤਮਨਿਰਭਰ ਭਾਰਤ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਈ-ਵਿਦਯਾ (PM e-Vidya), ਬੁਨਿਆਦੀ ਸਾਖਰਤਾ ਅਤੇ ਨਿਊਮਰੇਸੀ ਮਿਸ਼ਨ ਅਤੇ ਰਾਸ਼ਟਰੀ ਪਾਠਕ੍ਰਮ ਅਤੇ ਸ਼ੁਰੂਆਤੀ ਬਾਲ ਦੇਖਭਾਲ਼ ਅਤੇ ਸਿੱਖਿਆ ਦੇ ਲਈ ਪ੍ਰੋਗਰਾਮ ਜਿਹੀਆਂ ਪਹਿਲਾਂ ’ਤੇ ਜ਼ੋਰ ਦੇਣਾ ਵੀ ਸਟਾਰਸ ਪ੍ਰੋਜੈਕਟ ਦਾ ਟੀਚਾ ਹੈ।
ਚੋਣਵੇਂ ਰਾਜਾਂ ਵਿੱਚ ਗ੍ਰੇਡ ਤਿੰਨ ਭਾਸ਼ਾ ਵਿੱਚ ਨਿਊਨਤਮ ਦਕਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਵਿੱਚ ਵਾਧਾ ਹੋਣਾ, ਸੈਕੰਡਰੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਦੀ ਦਰ ਵਿੱਚ ਸੁਧਾਰ, ਸਰਕਾਰੀ ਸੂਚਕ ਅੰਕ ਵਿੱਚ ਸੁਧਾਰ, ਸਿੱਖਿਆ ਮੁੱਲਾਂਕਣ ਪ੍ਰਣਾਲੀਆਂ ਦੀ ਮਜ਼ਬੂਤੀ, ਰਾਜਾਂ ਦੇ ਦਰਮਿਆਨ ਸਿੱਖਿਆ ਸੁਵਿਧਾਵਾਣ ਲਈ ਸਾਂਝੇਦਾਰੀ ਦਾ ਵਿਕਾਸ, ਅਤੇ ਬੀਆਰਸੀ ਅਤੇ ਸੀਆਰਸੀ ਦੀ ਟ੍ਰੇਨਿੰਗ ਦੁਆਰਾ ਵਿਕੇਂਦ੍ਰਿਤ ਪ੍ਰਬੰਧਨ ਦੇ ਲਈ ਯੋਜਨਾ ਅਤੇ ਪ੍ਰਬੰਧਨ ਸਮਰੱਥਾ ਦੀ ਮਜ਼ਬੂਤੀ, ਉੱਨਤ ਸਿੱਖਿਆ ਸੇਵਾ ਵੰਡ ਦੇ ਲਈ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਦੁਆਰਾ ਸਕੂਲ ਦੇ ਪ੍ਰਬੰਧਨ ਦੀ ਮਜ਼ਬੂਤੀ ਜਿਹੇ ਰਾਜ ਪੱਧਰ ’ਤੇ ਸੇਵਾ ਵੰਡ ਵਿੱਚ ਸੁਧਾਰ ਹੋਣਾ, ਇਸ ਪ੍ਰੋਜੈਕਟ ਦੇ ਕੁਝ ਧਿਆਨ ਦੇਣ ਵਾਲੇ ਨਤੀਜੇ ਹਨ।
*****
ਕੇਐੱਸਡੀ
(Release ID: 1664519)
Visitor Counter : 257