ਪ੍ਰਿਥਵੀ ਵਿਗਿਆਨ ਮੰਤਰਾਲਾ
ਭਾਰਤੀ ਮੌਸਮ ਵਿਭਾਗ ਨੇ ਐਡਵਾਂਸਡ ਹਾਈ ਰੈਜ਼ੋਲੂਸ਼ਨ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਦਿੱਲੀ ਅਤੇ ਭਾਰਤ ਵਿੱਚ ਚਾਲੂ ਕੀਤਾ
Posted On:
14 OCT 2020 3:01PM by PIB Chandigarh
ਪ੍ਰਿਥਵੀ ਵਿਗਿਆਨ ਮੰਤਰਾਲਾ ਲਗਾਤਾਰ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਦੇ ਸੁਧਾਰ ਲਈ ਯਤਨਸ਼ੀਲ ਹੈ । ਮੰਤਰਾਲੇ ਨੇ ਹਵਾ ਦੀ ਗੁਣਵਤਾ ਦੀ ਭਵਿੱਖਵਾਣੀ ਲਈ ਮਾਡਲਸ ਵਿੱਚ ਵੱਖ ਵੱਖ ਪਰਿਵਰਤਣ ਕਰਕੇ ਜਿਵੇਂ ਵਸਤੂਆਂ ਦੇ ਨਿਕਾਸ ਸੁਧਾਰ , ਜ਼ਮੀਨ ਦੀ ਵਰਤੋਂ ਅਤੇ ਜ਼ਮੀਨ ਦੇ ਕਵਰ ਅਤੇ ਵੱਖ ਵੱਖ ਅਬਜ਼ਰਵੇਸ਼ਨਲ ਡਾਟਾ ਨੂੰ ਇਕੱਠੇ ਕਰਨ ਵਿੱਚ ਸੁਧਾਰ ਨੂੰ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਵਿੱਚ ਸ਼ਾਮਲ ਕੀਤਾ ਗਿਆ ਹੈ । ਭਾਰਤ ਲਈ ਹਵਾ ਗੁਣਵਤਾ ਭਵਿੱਖਵਾਣੀ ਮਾਡਲ ਸਿਸਟਮ ਲਈ ਇੰਟੇਗ੍ਰੇਟੇਡ ਮਾਡਲਿੰਗ ਆਫ ਐਟਮੋਸਫੇਰਿਕ ਕੰਪੋਜੀਸ਼ਨ (ਐੱਸ ਆਈ ਐੱਲ ਏ ਐੱਮ) ਨੂੰ ਵਿਸ਼਼ਵੀ ਨਿਕਾਸੀ ਵਸਤੂਆਂ ਕੈਮਸ — ਗਲੋਬ ਵੀ 2.1 ਨੂੰ ਖੁਰਦਰੇ ਅਤੇ ਮਿਨਰਲ ਫਾਈਨ ਆਰਥੋ ਪੋਜੈਨਿਕ ਪਰਟੀਕੁਲੇਟ ਮੈਟਰ ਨੂੰ 10 ਕਿਲੋਮੀਟਰ ਰੈਜ਼ੋਲੂਸ਼ਨ ਨੂੰ ਲਾਗੂ ਕਰਕੇ ਹੋਰ ਸੁਧਾਰ ਕੀਤਾ ਗਿਆ ਹੈ ।
ਇੱਕ ਬਹੁਤ ਵੱਡਾ ਰੈਜ਼ੋਲੂਸ਼ਨ ਸਿਟੀ ਸਕੇਲ ਮਾਡਲ ਐਨਫਿਊਜ਼ਰ (ਐਨਵਾਇਰਮੈਂਟਲ ਇਨਫੋਰਮੇਸ਼ਨ ਫਿਊਜ਼ਨ ਸਰਵਿਸ) ਨੂੰ ਵੀ ਦਿੱਲੀ ਵਿੱਚ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਹਵਾ ਪ੍ਰਦੂਸ਼ਨ ਦੇ ਹਾਟ ਸਪਾਟ ਅਤੇ ਗਲੀਆਂ ਦੇ ਪੱਧਰ ਤੇ ਪ੍ਰਦੂਸ਼ਨ ਦਾ ਪਤਾ ਲਾਇਆ ਜਾ ਸਕੇ ।
ਸੀਲੇਮ (ਐੱਸ ਆਈ ਐੱਲ ਏ ਐੱਮ) ਅਤੇ ਐਨਫਿਊਜ਼ਰ (ਈ ਐੱਨ ਐੱਫ ਯੂ ਐੱਸ ਈ ਆਰ) ਨੂੰ ਫਿਨਿਸ਼ ਮਿਟ੍ਰੀਓਲੋਜੀਕਲ ਇੰਸਚੀਟਿਊਟ (ਐੱਫ ਆਈ ਐੱਮ) ਦੀ ਤਕਨੀਕੀ ਭਾਗੀਦਾਰੀ ਨਾਲ ਵਿਕਸਿਤ ਕੀਤਾ ਗਿਆ ਹੈ ।
ਐਨਫਿਊਜ਼ਰ ਦੀ ਵਿਸ਼ੇਸ਼ਤਾ ਇਹ ਹੈ ਕਿ ਡਾਟਾ ਮਾਪਦੰਡ ਦੀ ਉੱਚ ਪੱਧਰੀ ਵਰਤੋਂ ਕਰਦਾ ਹੈ , ਜਿਵੇਂ ਹਵਾ ਗੁਣਵਤਾ ਪਤਾ ਲਗਾਉਣਾ , ਸੜਕੀ ਨੈੱਟਵਰਕ , ਇਮਾਰਤਾਂ , ਭੂਮੀ ਵਰਤੋਂ ਜਾਣਕਾਰੀ , ਹਾਈ ਰੈਜ਼ੋਲੂਸ਼ਨ ਸੈਟੇਲਾਈਟ ਇਮੇਜੇਸ , ਗਰਾਉਂਡ ਐਲੀਵੇਸ਼ਨ ਅਤੇ ਵਸੋਂ ਡਾਟਾ ਦੀ ਵਿਸਥਾਰਿਤ ਜਾਣਕਾਰੀ ਦਿੰਦਾ ਹੈ । ਐਨਫਿਊਜ਼ਰ ਦੇਸ਼ ਵਿੱਚ ਚਾਲੂ ਆਈ ਐੱਮ ਡੀ ਦੇ ਖੇਤਰੀ ਸੀਲੇਮ ਪਹੁੰਚ ਬਿੰਦੂ ਤੱਕ ਪਹੁੰਚਦਾ ਹੈ । ਐਨਫਿਊਜ਼ਰ ਨਤੀਜਿਆਂ ਦਾ ਸੈਟੇਲਾਈਟ ਪੈਮਾਨਿਆਂ ਅਤੇ ਅਬਜ਼ਰਵੇਸ਼ਨਸ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ , ਇਹ ਮਾਡਲ ਦਿੱਲੀ ਵਿੱਚ ਹਾਟ ਸਪਾਟ ਨੂੰ ਜਾਨਣ ਲਈ ਬਹੁਤ ਵਧੀਆ ਮਾਡਲ ਹੈ ।
ਸੀਲੇਮ ਮਾਡਲਾਂ ਨੂੰ ਭਾਰਤੀ ਖੇਤਰ ਉੱਪਰ ਅਬਜ਼ਰਵੇਸ਼ਨਾਂ ਦੇ ਖਿਲਾਫ ਵੱਡੀ ਪੱਧਰ ਤੇ ਵਿਧਾਨਕਤਾ ਦਿੱਤੀ ਗਈ ਹੈ ।
ਏਅਰ ਕੁਆਲਿਟੀ ਫੋਰਕਾਸਟ ਮਾਡਲ ਡਬਲਯੂ ਆਰ ਐੱਫ — ਚੈੱਮ ਨੂੰ ਵੀ ਹਵਾ ਗੁਣਵਤਾ ਦੀ ਭਵਿੱਖਵਾਣੀ ਦੇ ਸੁਧਾਰ ਲਈ ਹਾਈ ਰੈਜ਼ੋਲੂਸ਼ਨ ਭੂਮੀ ਵਰਤੋਂ ਅਤੇ ਭੂਮੀ ਕਵਰ ਜਾਣਕਾਰੀ ਨਾਲ ਅਪਡੇਟ ਕੀਤਾ ਗਿਆ ਹੈ । ਹੁਣ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਲਖਨਊ , ਕਾਨਪੁਰ ਅਤੇ ਵਾਰਾਣਸੀ ਦੇ ਦੋ ਕਿਲੋਮੀਟਰ ਰੈਜ਼ੋਲੂਸ਼ਨ ਤੱਕ ਹਵਾ ਗੁਣਵਤਾ ਦੀ ਭਵਿੱਖਵਾਣੀ ਮੁਹੱਈਆ ਕਰਦਾ ਹੈ । ਹਵਾ ਗੁਣਵਤਾ ਭਵਿੱਖਵਾਣੀ ਕੁਝ ਹੋਰ ਸ਼ਹਿਰਾਂ ਵਿੱਚ 10 ਕਿਲੋਮੀਟਰ ਰੈਜ਼ੋਲੂਸ਼ਨ ਤੇ ਵੀ ਉਪਲਬੱਧ ਹੈ ।
ਹਵਾ ਗੁਣਵਤਾ ਭਵਿੱਖਵਾਣੀ ਉਤਪਾਦ ਹੇਠ ਲਿਖੀਆਂ ਵੈੱਬਸਾਈਟਸ ਤੇ ਉਪਲਬੱਧ ਹਨ ।
https://ews.tropmet.res.in/
https://mausam.imd.gov.in/
ਐੱਨ ਬੀ / ਕੇ ਜੀ ਐੱਸ
(Release ID: 1664485)
Visitor Counter : 181