ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਮ ਕਣਕ ਨਵੀਂ ਵਿਕਸਿਤ ਕਿਸਮ ਨੂੰ ਐਸਟੀਵਮ (Aestivum) ਵੀ ਕਿਹਾ ਜਾਂਦਾ ਹੈ, ਜੋ 110 ਦਿਨਾਂ ਵਿੱਚ ਪੱਕਦੀ ਹੈ ਅਤੇ ਪੱਤਿਆਂ ਦੀਆਂ ਜ਼ਿਆਦਾਤਰ ਬਿਮਾਰੀਆਂ ਅਤੇ ਤਣੇ ਦੇ ਜੰਗਾਲ ਲਈ ਪ੍ਰਤੀ ਰੋਧਕ ਹੈ

Posted On: 14 OCT 2020 1:06PM by PIB Chandigarh

ਕਿਸਾਨਾਂ ਕੋਲ ਹੁਣ ਇੱਕ ਕਣਕ ਦੀ ਕਿਸਮ ਹੈ ਜੋ ਭਾਰਤੀ ਵਿਗਿਆਨੀਆਂ ਦੁਆਰਾ ਵਿਕਸਤ ਕੀਤੀ ਗਈ ਹੈ, ਜਿਸ ਦਾ ਝਾੜ ਕਾਫ਼ੀ ਜ਼ਿਆਦਾ ਹੈ। ਇਸ ਕਣਕ ਦੇ ਆਟੇ ਦੀ ਰੋਟੀ ਗੁਣਵੱਤਾ ਦੇ ਅਧਾਰ 'ਤੇ ਬਹੁਤ ਉੱਤਮ ਹੈ।

ਕਣਕ ਦੀ ਇਸ ਕਿਸਮ ਨੂੰ ਐੱਮਏਸੀਐੱਸ 6478 ਦਾ ਨਾਮ ਦਿੱਤਾ ਗਿਆ ਹੈ ਅਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ ਅਗਰਕਰ ਖੋਜ ਸੰਸਥਾਨ (ਏਆਰਆਈ) ਦੇ ਵਿਗਿਆਨੀਆਂ ਦੁਆਰਾ ਵਿਕਸਿਤ ਕੀਤੀ ਗਈ ਹੈ ਅਤੇ ਕਣਕ ਦੀ ਇਸ ਕਿਸਮ ਨਾਲ ਮਹਾਰਾਸ਼ਟਰ ਦੇ ਇੱਕ ਪਿੰਡ ਕਰੰਜਖੋਪ ਵਿੱਚ ਝਾੜ ਦੁੱਗਣਾ ਕੀਤਾ ਹੈ

ਮਹਾਰਾਸ਼ਟਰ ਦੇ ਸਤਾਰਾਂ ਜ਼ਿਲ੍ਹੇ ਦੀ ਕੋਰੇਗਾਓਂ ਤਹਿਸੀਲ ਦੇ ਪਿੰਡ ਦੇ ਕਿਸਾਨਾਂ ਨੂੰ ਹੁਣ ਨਵੀਂ ਕਿਸਮ ਦੇ ਨਾਲ ਪ੍ਰਤੀ ਹੈਕਟੇਅਰ 45-60 ਕੁਇੰਟਲ ਝਾੜ ਮਿਲ ਰਿਹਾ ਹੈ ਜਦੋਂ ਕਿ ਪਹਿਲਾਂ ਔਸਤਨ ਝਾੜ 25-30 ਕੁਇੰਟਲ ਪ੍ਰਤੀ ਹੈਕਟੇਅਰ ਸੀ, ਜਦੋਂ ਉਨ੍ਹਾਂ ਨੇ ਐੱਲਓਸੀ 1, ਐਚਡੀ 2189 ਅਤੇ ਹੋਰ ਪੁਰਾਣੀਆਂ ਕਿਸਮਾਂ ਦੀ ਕਾਸ਼ਤ ਕੀਤੀ ਸੀ।

ਨਵੀਂ ਵਿਕਸਿਤ ਆਮ ਕਣਕ ਜਾਂ ਬਰੈੱਡ ਕਣਕ, ਜਿਸ ਨੂੰ ਉੱਚ ਉਪਜ ਵਾਲਾ ਐਸਟੀਵਮ ਵੀ ਕਿਹਾ ਜਾਂਦਾ ਹੈ, 110 ਦਿਨਾਂ ਵਿੱਚ ਪੱਕਦੀ ਹੈ ਅਤੇ ਪੱਤਿਆਂ ਦੀਆਂ ਜ਼ਿਆਦਾਤਰ ਬਿਮਾਰੀਆਂ ਅਤੇ ਤਣੇ ਦੇ ਜੰਗਾਲ ਲਈ ਪ੍ਰਤੀ ਰੋਧਕ ਹੈ। ਅੰਬਰ ਰੰਗ ਦੇ ਦਰਮਿਆਨੇ ਆਕਾਰ ਦੇ ਅਨਾਜ ਵਿੱਚ 14% ਪ੍ਰੋਟੀਨ, 44.1 ਪੀਪੀਐੱਮ ਜ਼ਿੰਕ ਅਤੇ 42.8 ਪੀਪੀਐੱਮ ਆਇਰਨ ਹੁੰਦਾ ਹੈ ਜੋ ਹੋਰ ਕਾਸ਼ਤ ਵਾਲੀਆਂ ਕਿਸਮਾਂ ਨਾਲੋਂ ਵੱਧ ਹੈ। ਇਸ ਕਿਸਮ ਬਾਰੇ ਇਕ ਖੋਜ ਪੱਤਰ ਇੰਟਰਨੈਸ਼ਨਲ ਜਰਨਲ ਆਵ੍ ਕਰੰਟ ਮਾਈਕ੍ਰੋਬਾਇਓਲੋਜੀ ਐਂਡ ਅਪਲਾਈਡ ਸਾਇੰਸਿਜ਼ਵਿੱਚ ਪ੍ਰਕਾਸ਼ਿਤ ਹੋਇਆ ਹੈ।

ਇਸ ਕਣਕ ਦੇ ਆਟੇ ਦੀ ਰੋਟੀ ਦੀ ਗੁਣਵੱਤਾ ਸ਼ਾਨਦਾਰ ਹੈ, ਜਿਸ ਦਾ ਸਕੋਰ 8.05 ਹੈ ਅਤੇ ਚੰਗੀ ਰੋਟੀ ਦੀ ਗੁਣਵੱਤਾ 6.93 ਹੈ। ਬੀਜ ਗੁਣਾ ਲਈ ਮਹਾਰਾਸ਼ਟਰ ਰਾਜ ਦੀ ਬੀਜ ਏਜੰਸੀ, 'ਮਹਾਬੀਜ' ਐੱਮਸੀਏਐੱਸ 6478 ਦੇ ਪ੍ਰਮਾਣਿਤ ਬੀਜ ਉਤਪਾਦਨ ਨੂੰ ਕਿਸਾਨਾਂ ਦੁਆਰਾ ਵਰਤੋਂ ਲਈ ਲਿਆ ਰਹੀ ਹੈ।

ਇੱਕ ਸਾਬਕਾ ਬੀਜ ਪ੍ਰਮਾਣੀਕਰਣ ਅਧਿਕਾਰੀ ਅਤੇ ਏਆਰਆਈ ਸਟਾਫ ਦੇ ਸਹਿਯੋਗ ਸਦਕਾ ਹੁਣ ਤੱਕ ਪਿੰਡ ਦੇ 10 ਕਿਸਾਨ ਚੌਦਾਂ ਏਕੜ ਰਕਬੇ ਵਿੱਚ ਇਸ ਕਿਸਮ ਦੀ ਕਾਸ਼ਤ ਕਰ ਚੁੱਕੇ ਹਨ। ਕਰੰਜਖੋਪ ਦੇ ਕਿਸਾਨਾਂ ਨੇ ਅਗਲੇ ਬੀਜ ਉਤਪਾਦਨ ਅਤੇ ਹੋਰ ਖੇਤੀ ਉਤਪਾਦਾਂ ਲਈ ਇੱਕ ਕੰਪਨੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ।

ਇਸ ਤਬਦੀਲੀ ਦੇ ਗਵਾਹ ਕਿਸਾਨ ਸ੍ਰੀ ਰਮੇਸ਼ ਜਾਧਵ ਨੇ ਕਿਹਾ ਕਿ "ਪ੍ਰੇਰਿਤ ਕਰਨ ਲਈ ਸਾਨੂੰ ਇੱਕ ਚੰਗਿਆੜੀ ਦੀ ਜ਼ਰੂਰਤ ਸੀ ਅਤੇ ਇਹ ਏਆਰਆਈ ਕਣਕ ਦੀ ਕਿਸਮ ਐੱਮਏਸੀਐੱਸ 6478 ਦੁਆਰਾ ਮੁਹੱਈਆ ਕੀਤੀ ਗਈ ਹੈ। ਹੁਣ, ਅਸੀਂ ਕਦੇ ਪਿੱਛੇ ਨਹੀਂ ਮੁੜਾਂਗੇ।"

[ਪ੍ਰਕਾਸ਼ਨ ਵੇਰਵੇ:

ਭਾਰਤ ਦੇ ਪੱਛਮੀ ਮਹਾਰਾਸ਼ਟਰ ਦੇ ਅਰਧ-ਖੁਸ਼ਕ ਕਟਿਬੰਧਾਂ ਵਿੱਚ ਵੱਖ-ਵੱਖ ਬਿਜਾਈ ਵਿੰਡੋਜ਼ ਦੇ ਹੇਠਾਂ ਮੌਸਮ ਦੀ ਸਥਿਤੀ ਨੂੰ ਬਦਲਣ ਲਈ ਕਣਕ ਦਾ ਮੁਲਾਂਕਣ ਜੀਨਟਾਈਪਸ (ਟ੍ਰੀਟਿਕਮ ਐਸਟੇਸਿਅਮ ਐੱਲ) 2018 ਡੀ ਐੱਨ ਬਾਂਕਰ, ਵੀ ਐੱਸ ਬਾਵਿਸਕਰ, ਕੇ ਜੇ ਯਸ਼ਵੰਤ ਕੁਮਾਰ, ਐੱਸ ਐੱਸ ਰਸਕਰ, ਐੱਸ ਐੱਸ ਖੈਰਨਰ, ਵੀ ਡੀ ਗੀਤੇ, ਵੀ ਡੀ ਸੁਰਵੇ, ਜੇ ਐੱਚ ਬਾਗਵਾਨ ਅਤੇ ਬੀ ਕੇ ਹੋਨਰਾਓ। ਇੰਟਰਨੈਸ਼ਨਲ ਜਰਨਲ ਆਵ੍ ਕਰੰਟ ਮਾਈਕ੍ਰੋਬਾਇਓਲੋਜੀ ਐਂਡ ਅਪਲਾਈਡ ਸਾਇੰਸਿਜ਼, 7 (4): 761-770.]

[ਵਧੇਰੇ ਜਾਣਕਾਰੀ ਲਈ ਵਿਗਿਆਨੀ ਅਜੀਤ ਐੱਮ ਚਵਾਨ (amchavan@aripune.org, ਮੋਬਾਈਲ 919423007238), ਜੈਨੇਟਿਕਸ ਐਂਡ ਪਲਾਂਟ ਬ੍ਰੀਡਿੰਗ ਗਰੁੱਪ, ਅਤੇ ਏ ਆਰ ਆਈ ਪੁਣੇ ਦੇ ਡਾਇਰੈਕਟਰ ਡਾ. ਪੀ ਕੇ ਧਾਕਫਾਲਕਰ (director@aripune.org, pkdhakephalkar@aripune.org, 020-25325002) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

MACS 6478 grain.jpgMACS 6478 plot at Karnjkhop(Satara) village on farmer field 2.JPG

*****

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1664379) Visitor Counter : 273