ਆਯੂਸ਼
ਚੇਨਈ ਵਿਚ ਅੱਜ ਆਯੁਸ਼ ਪ੍ਰਣਾਲੀਆਂ ਲਈ ਕੱਚੀਆਂ ਦਵਾਈਆਂ ਦੇ ਖੇਤਰੀ ਭੰਡਾਰ ਦਾ ਉਦਘਾਟਨ ਕੀਤਾ ਗਿਆ
प्रविष्टि तिथि:
13 OCT 2020 3:40PM by PIB Chandigarh
ਆਯੁਰਵੇਦ, ਯੋਗ ਤੇ ਪ੍ਰਾਕ੍ਰਿਤਿਕ ਚਿਕਿਤਸਾ, ਯੂਨਾਨੀ, ਸਿੱਧ ਹੋਮਿਉਪੈਥੀ (ਆਯੁਸ਼) ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਨੇ ਅੱਜ ਨੈਸ਼ਨਲ ਇੰਸਟੀਟਿਊਟ ਆਫ ਸਿੱਧਾ ਵਿਖੇ ਰੀਜਨਲ ਰਾਅ ਡਰੱਗ ਰਿਪੋਸੀਟਰੀ (ਆਰਆਰਡੀਆਰ) ਦਾ ਵਰਚੁਅਲੀ ਸਮਾਗਮ ਰਾਹੀਂ ਉਦਘਾਟਨ ਕੀਤਾ । ਆਯੁਸ਼ ਮੰਤਰਾਲਾ ਦੇ ਸਕੱਤਰ ਵੈਦ ਰਾਜੇਸ਼ ਕੋਟੈਚਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ।
ਆਰਆਰਡੀਆਰ ਰਾਸ਼ਟਰੀ ਆਯੁਸ਼ ਮਿਸ਼ਨ ਦੀ ਕੇਂਦਰ ਵਲੋਂ ਸਪਾਂਸਰ ਸਕੀਮ ਦੇ ਮਹੱਤਵਪੂਰਨ ਹਿੱਸੇ ਹਨ ਜੋ ਚਿਕਿਤਸਕ (ਦਵਾਈਆਂ ਵਾਲੇ) ਪੌਦਿਆਂ ਦੀ ਕਾਸ਼ਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਸ ਦਿਸ਼ਾ ਵਿੱਚ ਆਯੁਸ਼ ਮੰਤਰਾਲਾ ਨੇ ਇਕ ਕਦਮ ਵਜੋਂ ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ ਰਾਹੀਂ ਨੈਸ਼ਨਲ ਰਾਅ ਡਰੱਗ ਰਿਪਾਜ਼ਿਟਰੀ ਦੀ ਸਥਾਪਨਾ ਕਰਕੇ ਪਹਿਲਕਦਮੀ ਕੀਤੀ ਹੈ । ਐਨਐਮਪੀਬੀ ਨੇ ਚੇਨਈ ਦੇ ਰੀਜਨਲ ਰਿਸਰਚ ਇੰਸਟੀਚਿਊਟ ਆਫ ਯੂਨਾਨੀ ਮੈਡੀਸਨਜ਼ ਲਈ ਨੈਸ਼ਨਲ ਇੰਸਟੀਚਿਊਟ ਆਫ ਸਿੱਧਾ ਦੀ ਪਛਾਣ ਕੀਤੀ ਹੈ ਅਤੇ ਸਿੱਧਾ ਸੈਂਟਰ ਆਫ ਰਿਸਰਚ ਇੰਸਟੀਚਿਊਟ ਇਨ੍ਹਾਂ ਸਹਿਯੋਗੀ ਸੰਸਥਾਨਾਂ ਦੀ ਇਕ ਸਹਿਯੋਗੀ ਸੰਸਥਾ ਹੈ । ਇਹ ਆਰਆਰਡੀਆਰ ਦੱਖਣੀ ਪਠਾਰ ਖੇਤਰ ਤੋਂ ਇਕੱਠੀਆਂ ਕੀਤੀਆਂ ਗਈਆਂ ਕੱਚੀਆਂ ਦਵਾਈਆਂ ਦੀ ਇਕੱਤਰਤਾ, ਦਸਤਾਵੇਜ਼ਾਂ ਅਤੇ ਪ੍ਰਮਾਨੀਕਰਣ ਵਿੱਚ ਮੁੱਖ ਰੋਲ ਅਦਾ ਕਰੇਗਾ ।
ਸਿਹਤ ਸੰਭਾਲ ਖੇਤਰ ਪ੍ਰਣਾਲੀ ਵਿਚ ਇਨ੍ਹਾਂ ਵਿਕਲਪਿਕ ਅਤੇ ਰਵਾਇਤੀ ਦਵਾਈਆਂ ਦਾ ਵਿਸ਼ਵ ਪੱਧਰ ਉੱਤੇ ਉਭਰਨਾ ਦੇਸ਼ ਲਈ ਕਾਫੀ ਲਾਭਦਾਇਕ ਸਾਬਤ ਹੋ ਸਕਦਾ ਹੈ । ਅਸੀਂ ਭਾਰਤ ਦੇ ਰਹਿਣ ਵਾਲੇ ਲੋਕ ਕੋਈ 3000 ਵਰ੍ਹੇ ਤੋਂ ਵੀ ਪੁਰਾਣੀ ਦਵਾਈਆਂ ਦੀ ਇਸ ਪ੍ਰਣਾਲੀ ਨੂੰ ਮੁੱਢ ਤੋਂ ਆਪਣੇ ਜੀਵਨ ਵਿਚ ਲਿਆਉਣ ਲਈ ਖੁਸ਼ਕਿਸਮਤ ਹਾਂ ਅਤੇ ਇਨ੍ਹਾਂ ਦਵਾਈਆਂ ਦੀ ਸਮਾਜ ਵਿਚ ਵਧੇਰੇ ਸਵੀਕਾਰਤਾ ਵੀ ਹੈ । ਆਯੁਰਵੇਦ, ਸਿੱਧਾ, ਯੂਨਾਨੀ, ਅਤੇ ਦਵਾਈ ਦੀਆਂ ਪ੍ਰਣਾਲੀਆਂ ਦੂਰ-ਦੁਰਾਡੇ ਅਤੇ ਅੰਦਰੂਨੀ ਇਲਾਕਿਆਂ ਸਮੇਤ ਦੇਸ਼ ਲਈ ਇਕ ਵੱਡੀ ਆਬਾਦੀ ਲਈ ਪਹੁੰਚਯੋਗ ਹਨ ।
ਦਵਾਈਆਂ ਵਾਲੇ ਪੌਦੇ ਸਵਦੇਸ਼ੀ ਸਿਹਤ ਸੰਭਾਲ ਰਵਾਇਤਾਂ ਦਾ ਪ੍ਰਮੁੱਖ ਆਧਾਰ ਸਰੋਤ ਹਨ । ਇਨ੍ਹਾਂ ਦੀ ਸਾਰਥਕਤਾ ਜਾਂ ਢੁਕਵਾਂਪਣ ਮੌਜੂਦਾ ਮਹਾਂਮਾਰੀ ਦੇ ਦੌਰ ਵਿਚ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋਇਆ ਹੈ ਅਤੇ ਇਨ੍ਹਾਂ ਦਾ ਪ੍ਰਯੋਗ ਵੀ ਵੱਧ ਗਿਆ ਹੈ। ਬੀਮਾਰੀ ਤੋਂ ਸੁਰੱਖਿਆ ਦੇ ਪ੍ਰਭਾਵਾਂ ਲਈ ਇਨ੍ਹਾਂ ਦਵਾਈਆਂ ਦਾ ਧੰਨਵਾਦ ਹੈ । ਆਯੁਸ਼ ਪ੍ਰਣਾਲੀਆਂ ਤੱਕ ਪਹੁੰਚ ਅਤੇ ਸਵੀਕਾਰਤਾ ਨਾ ਸਿਰਫ ਆਪਣੇ ਦੇਸ਼ ਵਿਚ ਬਲਕਿ ਵਿਸ਼ਵ ਪੱਧਰ ਤੇ ਵੀ ਬਿਨਾਂ ਕਿਸੇ ਵਿਘਨ ਦੇ ਮਿਆਰੀ ਚਿਕਿਤਸਾ ਪੌਦਿਆਂ ਦੀ ਉਪਲਬੱਧਤਾ ਤੇ ਨਿਰਭਰ ਹਨ ।
ਭਾਵੇਂ ਸਾਡੀਆਂ ਬਹੁਤ ਸਾਰੀਆਂ ਕੱਚੀਆਂ ਦਵਾਈਆਂ ਆਮ ਤੌਰ ਤੇ ਉਪਲਬਧ ਹਨ ਪਰ ਇਨ੍ਹਾਂ ਦੀ ਵਿਗਿਆਨਕ ਤੌਰ ਤੇ ਦਸਤਾਵੇਜ਼ੀ ਉਪਲਬਧਤਾ ਦੀ ਕਮੀ ਇਨ੍ਹਾਂ ਦਵਾਈਆਂ ਦੀ ਖੋਜ ਨੂੰ ਮੁਸ਼ਕਿਲ ਬਣਾਉਂਦੀਆਂ ਹਨ, ਜੋ ਇਨ੍ਹਾਂ ਦਵਾਈਆਂ ਦੇ ਵਪਾਰਕ ਸ਼ੋਸ਼ਣ ਦੇ ਮੌਕਿਆਂ ਨੂੰ ਵੀ ਘਟਾਉਂਦੀ ਹੈ ।
ਇਨ੍ਹਾਂ ਕੱਚੀਆਂ ਦਵਾਈਆਂ ਦੀ ਪ੍ਰਮਾਣਕ ਵਿਗਿਆਨਕ ਤਾਰੀਖ ਦੀ ਆਸਾਨ ਉਪਲਬਧਤਾ ਆਯੁਸ਼ ਪ੍ਰਣਾਲੀ ਨਾਲ ਸੰਬੰਧਤ ਦਵਾਈਆਂ ਦੀ ਖੋਜ ਨੂੰ ਪ੍ਰਫੁਲਿਤ ਕਰੇਗੀ ਜੋ ਇਨ੍ਹਾਂ ਪ੍ਰਣਾਲੀਆਂ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਅੱਗੇ ਵਧਾਏਗੀ ।
ਰਵਾਇਤੀ ਪ੍ਰਣਾਲੀਆਂ ਦਾ ਵਿਕਾਸ ਅਤੇ ਸਵੀਕਾਰਤਾ ਲਈ ਹਸਪਤਾਲਾਂ, ਡਿਸਪੈਂਸਰੀਆਂ, ਫਾਰਮੇਸੀਆਂ ਅਤੇ ਇਨ੍ਹਾਂ ਦੀਆਂ ਨਿਰਮਾਣ ਇਕਾਈਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਇਨ੍ਹਾਂ ਮਿਆਰੀ ਦਵਾਈਆਂ ਦੀ ਵੰਡ ਨੂੰ ਵੀ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੋਵੇਗੀ । ਦੇਸ਼ ਵਿਚ ਇਸ ਵੇਲੇ ਆਯੁਰਵੇਦ, ਸਿੱਧਾ, ਯੂਨਾਨੀ ਅਤੇ ਹੋਮਿਓਪੈਥੀ ਦਵਾਈਆਂ ਦੀਆਂ 9000 ਤੋਂ ਵੱਧ ਨਿਰਮਾਣ ਇਕਾਈਆਂ ਹਨ ਪਰ ਇਨ੍ਹਾਂ ਇਕਾਈਆਂ ਵਲੋਂ ਕੀਤੇ ਗਏ ਉਤਪਾਦਨ ਦੀ ਕੁਆਲਟੀ ਮੁੱਖ ਰੂਪ ਵਿਚ ਕੱਚੇ ਮਾਲ ਦੇ ਮਿਆਰ ਦੇ ਨਾਲ ਨਾਲ ਇਨ੍ਹਾਂ ਦੀ ਨਿਰਮਾਣ ਪ੍ਰਕ੍ਰਿਆ ਉੱਤੇ ਨਿਰਭਰ ਕਰਦੀ ਹੈ । ਸਰਕਾਰ ਨੇ ਡਰੱਗਜ਼ ਐਂਡ ਕਾਸਮੈਟਿਕ ਐਕਟ, 1940 ਦੇ ਸ਼ੈਡਿਊਲ -ਟੀ ਅਧੀਨ ਵਸਤਾਂ ਦੇ ਨਿਰਮਾਣ ਅਭਿਆਸ ਦੀਆਂ ਸ਼ਰਤਾਂ ਨੂੰ ਸਾਰੀਆਂ ਹੀ ਨਿਰਮਾਣ ਇਕਾਈਆਂ ਲਈ ਜ਼ਰੂਰੀ ਬਣਾ ਦਿੱਤਾ ਹੈ ਪਰ ਇਨ੍ਹਾਂ ਦਵਾਈਆਂ ਦੀਆਂ ਪ੍ਰਣਾਲੀਆਂ ਅਧੀਨ 90 ਫੀਸਦੀ ਤੋਂ ਵੱਧ ਫਾਰਮੂਲੇ ਅਰਥਾਤ ਨਿਰਮਾਣ ਵਿਧੀਆਂ ਪੌਦਿਆਂ ਤੇ ਆਧਾਰਤ ਹਨ, ਜੋ ਮਿਆਰੀ ਕੱਚੇ ਮਾਲ ਦੀ ਟਿਕਾਊ ਅਤੇ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਇਕ ਸਮਸਿਆ ਹਨ ।
ਆਰਆਰਡੀਆਰ ਨਾ ਸਿਰਫ ਦੱਖਣੀ ਖੇਤਰ ਵਿੱਚ ਉਪਲਬਧ ਅਤੇ ਇਸਤੇਮਾਲ ਵਿੱਚ ਲਿਆਂਦੀਆਂ ਜਾਣ ਵਾਲੀਆਂ ਕੱਚੀਆਂ ਦਵਾਈਆਂ ਦੇ ਭੰਡਾਰ ਕੇਂਦਰਾਂ ਵਜੋਂ ਕੰਮ ਕਰੇਗਾ, ਬਲਕਿ ਜਡ਼੍ਹੀਆਂ ਬੂਟੀਆਂ ਦੇ ਉਦਯੋਗਾਂ ਦੇ ਇਸਤੇਮਾਲ ਲਈ ਕੱਚੀਆਂ ਦਵਾਈਆਂ ਦੀ ਪ੍ਰਮਾਣਿਕਤਾ ਅਤੇ ਮਾਣਕ ਨਿਯਮਾਂ ਦੀ ਸਥਾਪਨਾ ਵਜੋਂ ਵੀ ਇਸ ਦੀ ਰੈਫਰੈਂਸ ਲਾਇਬ੍ਰੇਰੀ ਦੇ ਤੌਰ ਤੇ ਕੰਮ ਕਰੇਗਾ । ਇਸ ਪ੍ਰੋਜੈਕਟ ਦੀ ਮੁੱਖੀ ਪ੍ਰੋਫੈਸਰ ਡਾ. ਆਰ ਮੀਨਾ ਕੁਮਾਰੀ, ਡਾਇਰੈਕਟਰ, ਐਨਆਈਐਸ ਇਸ ਦੇ ਪ੍ਰਮੁੱਖ ਖੋਜਕਰਤਾ ਵਜੋਂ ਹੋਣਗੇ ਅਤੇ ਡਾ. ਜ਼ਹੀਰ ਅਹਿਮਦ, ਹੈੱਡ ਆਫ ਇੰਸਟੀਚਿਊਟ ਆਰਆਰਆਈਯੂਐਮ ਅਤੇ ਡਾ. ਸੱਤਿਆਰਾਜੇਸ਼ਵਰਨ, ਡਾਇਰੈਕਟਰ (ਇਨਚਾਰਜ), ਐਸਸੀਆਰਆਈ ਇਸ ਦੇ ਸਹਿਯੋਗੀ ਖੋਜਕਾਰ ਹੋਣਗੇ।
---------------------------------
ਐਮਵੀ ਐਸਕੇ
(रिलीज़ आईडी: 1664190)
आगंतुक पटल : 309