ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਆਂਧਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਬਿਹਾਰ ਅਤੇ ਤਾਮਿਲਨਾਡੂ ਨੇ ਦਾਲਾਂ ਦੀ ਮੁੱਲ ਸੰਚਾਲਨ ਯੋਜਨਾ ਅਧੀਨ 1 ਲੱਖ ਮੀਟ੍ਰਿਕ ਟਨ ਤੋਂ ਵੱਧ ਤੂਰ ਦਾਲ ਦੀ ਜਰੂਰਤ ਬਾਰੇ ਦੱਸਿਆ

ਡੀਓਸੀਏ ਨੇ ਖੁਲ੍ਹੀ ਮਾਰਕੀਟ ਵਿਚ ਵਿਕਰੀ ਲਈ ਬਫਰ ਸਟਾਕ ਤੋਂ 40,000 ਮੀਟ੍ਰਿਕ ਟਨ ਤੂਰ ਦਾਲ ਜਾਰੀ ਕਰਨ ਦਾ ਫੈਸਲਾ ਵੀ ਕੀਤਾ

Posted On: 13 OCT 2020 6:11PM by PIB Chandigarh

ਪਿਛਲੇ ਪੰਦਰਵਾੜੇ ਵਿਚ ਇਹ ਵੇਖਣ ਵਿਚ ਆਇਆ ਹੈ ਕਿ ਤੂਰ ਅਤੇ ਉੜਦ ਦੀ ਖਰੀਫ ਦੇ ਸੀਜ਼ਨ ਦੀ ਵਾਢੀ ਨੇੜੇ ਆਉਣ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਦਾਲਾਂ ਦੀਆਂ ਪ੍ਰਚੂਨ ਕੀਮਤਾਂ ਨਾ ਸਿਰਫ ਬਹੁਤ ਉੱਚੀਆਂ ਰਹੀਆਂ ਬਲਕਿ ਹਾਲ ਹੀ ਵਿਚ ਇਨ੍ਹਾਂ ਦੀਆਂ ਕੀਮਤਾਂ ਵਿਚ ਤੇਜ਼ੀ ਵੀ ਦਰਜ ਕੀਤੀ ਗਈ 12 ਅਕਤੂਬਰ ਤੱਕ ਭਾਰਤ ਵਿੱਚ ਤੂਰ ਅਤੇ ਉੜਦ ਦੀਆਂ ਔਸਤਨ ਪ੍ਰਚੂਨ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲੜੀਵਾਰ 23.71 ਫੀਸਦੀ ਅਤੇ 39.10 ਫੀਸਦੀ ਦਾ ਵਾਧਾ ਹੋਇਆ ਹੈ ਪਿਛਲੇ ਪੰਦਰ੍ਹਾਂ ਦਿਨਾਂ ਦੌਰਾਨ ਇਨ੍ਹਾਂ ਦਾਲਾਂ ਦੇ ਕਈ ਖਪਤਕਾਰ ਕੇਂਦਰਾਂ ਵਿਚ 20 ਫੀਸਦੀ ਤੋਂ ਵੀ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ

 

ਦਾਲਾਂ ਦੇ ਪ੍ਰਚੂਨ ਭਾਅ ਨੂੰ ਸੰਚਾਲਤ ਕਰਨ ਲਈ ਖਪਤਕਾਰ ਮਾਮਲੇ ਵਿਭਾਗ (ਡੀਓਸੀਏ) ਨੇ ਸਤੰਬਰ ਵਿਚ ਨੇਫ਼ੇਡ ਵਲੋਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਬਫਰ ਸਟਾਕ ਤੋਂ ਦਾਲਾਂ ਦੀ ਸਪਲਾਈ ਕਰਨ ਲਈ ਇਕ ਤੰਤਰ ਲਾਗੂ ਕੀਤਾ ਸੀ ਇਹ ਫੈਸਲਾ ਲਿਆ ਗਿਆ ਕਿ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਨਤਕ ਵੰਡ ਪ੍ਰਣਾਲੀ ਅਤੇ ਰਾਜ ਸਰਕਾਰਾਂ ਦੀਆਂ ਹੋਰ ਮਾਰਕੀਟਿੰਗ ਪ੍ਰਚੂਨ ਦੁਕਾਨਾਂ ਜਿਵੇਂ ਕਿ ਡੇਅਰੀ ਅਤੇ ਬਾਗਬਾਨੀ ਦੁਕਾਨਾਂ, ਖਪਤਕਾਰ ਸਹਿਕਾਰੀ ਸਭਾਵਾਂ ਦੀਆਂ ਦੁਕਾਨਾਂ ਆਦਿ ਰਾਹੀਂ ਪ੍ਰਚੂਨ ਸਪਲਾਈ ਲਈ ਥੋਕ ਅਤੇ ਜਾਂ ਪ੍ਰਚੂਨ ਪੈਕਟਾਂ ਵਿਚ ਦਾਲਾਂ ਦੀ ਸਪਲਾਈ ਕੀਤੀ ਜਾਵੇਗੀ ਪ੍ਰਚੂਨ ਕੀਮਤਾਂ ਦੇ ਮੁੱਦੇ ਤੇ ਮੁਸ਼ਕਲਾਂ ਨਾਲ ਜੂਝ ਰਹੇ ਖਪਤਕਾਰਾਂ ਲਈ ਪ੍ਰਚੂਨ ਦਖ਼ਲਅੰਦਾਜ਼ੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ, ਦਾਲਾਂ ਦੀ ਪੇਸ਼ਕਸ਼ ਕੀਮਤ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਆਧਾਰ ਤੇ ਨਿਰਧਾਰਤ ਕੀਤੀ ਗਈ ਹੈ ਜਾਂ ਗਤੀਸ਼ੀਲ ਰਿਜ਼ਰਵ ਕੀਮਤ (ਡੀ ਆਰ ਪੀ), ਜੋ ਵੀ ਘੱਟ ਹੋਵੇ

ਇਸ ਦੇ ਅਨੁਸਾਰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਧੁਲੀ ਹੋਈ ਉੜਦ ਦਾਲ ਕੇ-18 (ਖਰੀਫ 2018 ਦਾ ਸਟਾਕ) 79 ਰੁਪਏ ਪ੍ਰਤੀ ਕਿਲੋ ਅਤੇ ਕੇ-19 ਲਈ 81 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਪ੍ਰਚੂਨ ਦਖ਼ਲਅੰਦਾਜ਼ੀ ਲਈ ਪੇਸ਼ਕਸ਼ ਕੀਤੀ ਜਾ ਰਹੀ ਹੈ ਇਸੇ ਹੀ ਤਰ੍ਹਾਂ ਤੂਰ ਦਾਲ ਨੂੰ ਪ੍ਰਚੂਨ ਦਖ਼ਲਅੰਦਾਜ਼ੀ ਲਈ 85 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪੇਸ਼ ਕੀਤਾ ਗਿਆ ਹੈ ਹੁਣ ਤੱਕ ਆਂਧਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਬਿਹਾਰ ਅਤੇ ਤਾਮਿਲਨਾਡੂ ਨੇ ਕੁੱਲ ਮਿਲਾ ਕੇ 1, 00, 000 (ਇੱਕ ਲੱਖ) ਮੀਟ੍ਰਿਕ ਟਨ ਦਾਲਾਂ ਲਈ ਆਪਣੀਆਂ ਜ਼ਰੂਰਤਾਂ ਰੱਖੀਆਂ ਹਨ ਨੇੜਲੇ ਭਵਿੱਖ ਵਿਚ ਹੋਰ ਰਾਜਾਂ ਵਲੋਂ ਵੀ ਦਾਲਾਂ ਸੰਬੰਧੀ ਆਪਣੀ ਜ਼ਰੂਰਤ ਦੱਸੇ ਜਾਣ ਦੀ ਸੰਭਾਵਨਾ ਹੈ

 

ਇਸ ਤੋਂ ਇਲਾਵਾ ਪ੍ਰਚੂਨ ਦਖ਼ਲਅੰਦਾਜ਼ੀ ਲਈ ਡੀਓਸੀਏ ਨੇ ਖੁਲ੍ਹੀ ਮਾਰਕੀਟ ਵਿੱਕਰੀ (ਓਐਮਐਸ) ਦੇ ਬਫਰ ਸਟਾਕ ਤੋਂ 40,000 ਮੀਟ੍ਰਿਕ ਟਨ ਤੂਰ ਦਾਲ ਨੂੰ ਛੋਟੀਆਂ ਛੋਟੀਆਂ ਅਲਾਟਮੈਂਟਾਂ ਵਿਚ ਜਾਰੀ ਕਰਨ ਦਾ ਫੈਸਲਾ ਵੀ ਕੀਤਾ ਹੈ ਤਾਂ ਜੋ ਇਹ ਦਾਲ ਤੇਜ਼ੀ ਨਾਲ ਪ੍ਰਚੂਨ ਮਾਰਕੀਟ ਵਿਚ ਪਹੁੰਚ ਸਕੇ ਅਤੇ ਵਧਦੀਆਂ ਕੀਮਤਾਂ ਨੂੰ ਕੰਟਰੋਲ ਹੇਠਾਂ ਲਿਆਉਣ ਵਿਚ ਮਦਦ ਮਿਲ ਸਕੇ I

 

ਭਾਰਤ ਸਰਕਾਰ ਨੇ ਸਾਲ 2016 ਵਿਚ ਦਾਲਾਂ ਅਤੇ ਪਿਆਜ਼ਾਂ ਦਾ ਬਫਰ ਸਟਾਕ ਸਥਾਪਤ ਕਰਨ ਲਈ ਦੂਰਅੰਦੇਸ਼ੀ ਵਾਲਾ ਕਦਮ ਚੁੱਕਿਆ ਤਾਂ ਜੋ ਇਨ੍ਹਾਂ ਜਿਨਸਾਂ ਦੀਆਂ ਪ੍ਰਚੂਨ ਕੀਮਤਾਂ ਨੂੰ ਨਿਸ਼ਾਨਾਬੱਧ ਦਖ਼ਲਅੰਦਾਜ਼ੀ ਦੀ ਰਣਨੀਤੀ ਨਾਲ ਸੰਚਾਲਿਤ ਕੀਤਾ ਜਾ ਸਕੇ ਇਸ ਦਾ ਉਦੇਸ਼ ਸਾਰੇ ਦੇਸ਼ ਤੋਂ ਕੀਮਤਾਂ ਦੇ ਆਂਕੜੇ ਪ੍ਰਾਪਤ ਕਰਨਾ ਅਤੇ ਕੀਮਤਾਂ ਦੇ ਰੁਝਾਨਾਂ ਦੀ ਅਸਲ ਸਮੇਂ ਦੀ ਜਾਣਕਾਰੀ ਜਾਂ ਸੂਚਨਾ ਹਾਸਿਲ ਕਰਨਾ ਹੈ ਜਿਸ ਦੇ ਆਧਾਰ ਤੇ ਬਫਰ ਸਟਾਕ ਤੋਂ ਪ੍ਰਬੰਧ/ਤਾਇਨਾਤੀ ਨੂੰ ਯਕੀਨੀ ਬਣਾਇਆ ਜਾਂਦਾ ਹੈ

--------------------------------

ਏਪੀਐਸ ਐਸਜੀ



(Release ID: 1664188) Visitor Counter : 116