ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਐਕੁਆਪੋਨਿਕਸ ਤੇ ਵੈਕਲਪਿਕ ਖੇਤੀ ਤਕਨੀਕਾਂ ਕਿਸਾਨਾਂ ਦੀ ਉਤਪਾਦਕਤਾ ਤੇ ਆਮਦਨ ਵਧਾਉਣ ’ਚ ਮਦਦ ਲਈ ਹਨ: ਸ਼੍ਰੀ ਸੰਜੈ ਧੋਤ੍ਰੇ

ਸ਼੍ਰੀ ਧੋਤ੍ਰੇ ਨੇ GADVASU, ਲੁਧਿਆਣਾ ’ਚ ਇੱਕ ਪਾਇਲਟ ‘ਐਕੁਆਪੋਨਿਕਸ ਸੁਵਿਧਾ’ ਦਾ ਉਦਘਾਟਨ ਕੀਤਾ

Posted On: 13 OCT 2020 6:36PM by PIB Chandigarh

ਕਿਸਾਨਾਂ ਦੇ ਰੁਤਬੇ ਵਿੱਚ ਸੁਧਾਰ ਲਿਆਉਣ ਲਈ ਐਕੁਆਪੋਨਿਕਸ ਤੇ ਵੈਕਲਪਿਕ ਖੇਤੀ ਤਕਨੀਕਾਂ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਤਕਨੀਕ ਕਿਸਾਨ ਦੀ ਜ਼ਮੀਨ ਦੀ ਉਤਪਾਦਕਤਾ ਵਿੱਚ ਵਾਧਾ ਕਰਨ ਚ ਮਦਦ ਕਰੇਗੀ ਤੇ ਉਸ ਦੀ ਆਮਦਨ ਵੀ ਵਧਾਏਗੀ; ਇਹ ਪ੍ਰਗਟਾਵਾ ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ, ਸੰਚਾਰ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਨੇ ਕੀਤਾ। ਮੋਹਾਲੀ ਦੇ ਸੈਂਟਰ ਫ਼ਾਰ ਡਿਵੈਲਪਮੈਂਟ ਆਵ੍ ਅਡਵਾਂਸਡ ਕੰਪਿਊਟਿੰਗ’ (C-DAC) ਦੁਆਰਾ ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ’ (GADVASU) ’ਚ ਵਿਕਸਿਤ ਕੀਤੀ ਇੱਕ ਪਾਇਲਟ ਐਕੁਆਪੋਨਿਕਸ ਸੁਵਿਧਾਦਾ ਉਦਘਾਟਨ ਅੱਜ ਮੰਤਰੀ ਨੇ C-DAC, ਮੋਹਾਲੀ ਤੋਂ ਵਰਚੁਅਲੀ ਕੀਤਾ। ਸ਼੍ਰੀ ਧੋਤ੍ਰੇ ਨੇ ਸੁਝਾਅ ਦਿੱਤਾ ਕਿ ਆਮ ਲੋਕਾਂ ਤੱਕ ਅਜਿਹੀਆਂ ਟੈਕਨੋਲੋਜੀਆਂ ਤੇਜ਼ੀ ਨਾਲ ਪਹੁੰਚਾਉਣ ਲਈ ਅਜਿਹੇ ਹੋਰ ਬਹੁਤ ਸਾਰੇ ਪ੍ਰੋਜੈਕਟ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।

 

 

ਇਸ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸੁਵਿਧਾ ਨਿਗਰਾਨੀ ਤੇ ਆਟੋਮੇਟਡ ਕੰਟਰੋਲਸ ਲਈ ਅਗਾਂਹਵਧੂ ਸੈਂਸਰਾਂ ਨਾਲ ਲੈਸ ਹੈ। ਇਸ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਵਿੱਤੀ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ C-DAC, ਮੋਹਾਲੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਪੀ.ਕੇ. ਖੋਸਲਾ ਨੇ ਜਾਣਕਾਰੀ ਦਿੱਤੀ ਕਿ ਇਹ ਸੁਵਿਧਾ 100% ਆਰਗੈਨਿਕ ਹੈ ਅਤੇ ਫ਼ਸਲਾਂ ਦਾ ਝਾੜ ਦੇਣ ਲਈ ਇਸ ਨੂੰ ਬਹੁਤ ਘੱਟ ਜ਼ਮੀਨ ਦੀ ਲੋੜ ਹੈ, ਇਹ 90% ਘੱਟ ਪਾਣੀ ਦੀ ਖਪਤ ਕਰਦੀ ਹੈ, ਇੱਥੇ ਤਿਆਰ ਹੋਣ ਵਾਲੀਆਂ ਮੱਛੀਆਂ ਤੇ ਪੌਦੇ ਵਧੇਰੇ ਪੋਸ਼ਣ ਦਿੰਦੇ ਹਨ।

 

C-DAC ਦੇ ਡਾਇਰੈਕਟਰ ਜਨਰਲ ਡਾ. ਹੇਮੰਤ ਦਰਬਾਰੀ ਨੇ C-DAC ਦੁਆਰਾ ਖੇਤੀਬਾੜੀ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਵਿਭਿੰਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਅਜਿਹੇ ਜਤਨਾਂ ਲਈ C-DAC, ਮੋਹਾਲੀ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਜਯੋਤੀ ਅਰੋੜਾ, ਵਿਸ਼ੇਸ਼ ਸਕੱਤਰ ਤੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਵਿੱਤੀ ਸਲਾਹਕਾਰ ਨੇ ਭਾਰਤੀ ਅਰਥਵਿਵਸਥਾ ਵਿੱਚ ਖੇਤੀਬਾੜੀ ਦੇ ਮਹੱਤਵ ਅਤੇ ਖੇਤੀਬਾੜੀ ਨੂੰ ਉਤਾਂਹ ਚੁੱਕਣ ਲਈ ਹੋਰ ਕੰਮ ਕਰਨ ਵਾਸਤੇ ਟੈਕਨੋਲੋਜੀ ਦੀ ਜ਼ਰੂਰਤ ਬਾਰੇ ਗੱਲ ਕੀਤੀ। ਵਿਸ਼ੇਸ਼ ਸਕੱਤਰ ਤੇ ਵਿੱਤੀ ਸਲਾਹਕਾਰ ਸ਼੍ਰੀਮਤੀ ਜਯੋਤੀ ਅਰੋੜਾ, ਜੋ ਵਿਸ਼ੇਸ਼ ਮਹਿਮਾਨ ਸਨ, ਨੇ ਕਿਹਾ ਕਿ ਇਸ ਟੈਕਨੋਲੋਜੀ ਦੀ ਮਦਦ ਨਾਲ ਖ਼ਾਹਿਸ਼ੀ ਗ੍ਰਾਮੀਣ ਨੌਜਵਾਨ ਮੁੱਖਧਾਰਾ ਵਿੱਚ ਆਉਣਗੇ ਤੇ ਖੇਤੀਅਰਥਚਾਰੇ ਨੂੰ ਹੁਲਾਰਾ ਮਿਲੇਗਾ।

 

GADVASU ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਮੱਛੀਆਂ ਤੇ ਅਜਿਹੀਆਂ ਫ਼ਸਲਾਂ ਦੀ ਮੰਗ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ ਇਸ ਕਿਸਮ ਦੀਆਂ ਪ੍ਰਣਾਲੀਆਂ, ਖ਼ਾਸ ਤੌਰ ਉੱਤੇ ਗ਼ੈਰਤਟੀ ਇਲਾਕਿਆਂ ਦੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਹੁਤ ਮਦਦਗਾਰ ਹੋਣੀਆਂ ਚਾਹੀਦੀਆਂ ਹਨ।

 

ਐਕੁਆਪੋਨਿਕਸ ਇੱਕ ਉੱਭਰ ਰਹੀ ਤਕਨੀਕ ਹੈ, ਜਿਸ ਵਿੱਚ ਮੱਛੀਆਂ ਦੇ ਨਾਲਨਾਲ ਪੌਦਿਆਂ ਨੂੰ ਇੱਕ ਸੰਗਠਿਤ ਤਰੀਕੇ ਨਾਲ ਪ੍ਰਫ਼ੁੱਲਤ ਕੀਤਾ ਜਾਂਦਾ ਹੈ। ਮੱਛੀਆਂ ਦੀ ਰਹਿੰਦਖੂਹੰਦ ਵਧ ਰਹੇ ਪੌਦਿਆਂ ਨੂੰ ਖਾਦ ਮੁਹੱਈਆ ਕਰਵਾਉਂਦੀ ਹੈ। ਪੌਦੇ ਪੋਸ਼ਕਤੱਤ ਜਜ਼ਬ ਕਰ ਲੈਂਦੇ ਹਨ ਤੇ ਪਾਣੀ ਨੂੰ ਫ਼ਿਲਟਰ ਕਰ ਦਿੰਦੇ ਹਨ। ਇਸ ਫ਼ਿਲਟਰ ਹੋਏ ਪਾਣੀ ਦੀ ਵਰਤੋਂ ਮੱਛੀਆਂ ਦਾ ਤਾਲਾਬਾ ਸਜਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਬੇਹੱਦ ਵਾਤਾਵਰਣਪੱਖੀ ਤਕਨੀਕ ਹੈ। C-DAC ਦੇ ਡਾਇਰੈਕਟਰ ਜਨਰਲ ਡਾ. ਹੇਮੰਤ ਦਰਬਾਰੀ ਨੇ ਕਿਹਾ ਕਿ C-DAC ਦੁਆਰਾ ਮੁਹੱਈਆ ਕਰਵਾਈ ਜਾ ਰਹੀ ਸੁਪਰਕੰਪਿਊਟਿੰਗ ਸ਼ਕਤੀ ਲੰਬੇ ਸਮੇਂ ਤੱਕ ਖੇਤੀ ਟੈਕਨੋਲੋਜੀ ਵਿਕਸਿਤ ਕਰੇਗੀ।

 

******

 

 

ਡੀਐੱਸ/ਪੀਐੱਸ/ਐੱਚਪੀ/ਐੱਚਆਰ/ਆਰਸੀਜੇ/ਐੱਮ


(Release ID: 1664121) Visitor Counter : 170