ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਰਾਜ ਮੰਤਰੀ ਸ੍ਰੀ ਜੀ ਕਿਸ਼ਨ ਰੈੱਡੀ ਨੇ ਡਾਇਰੈਕਟਰਜ਼ ਫਿੰਗਰ ਪ੍ਰਿੰਟ ਬਿਓਰੋ 2020 ਦੇ 21ਵੇਂ ਆਲ ਇੰਡੀਆ ਸੰਮੇਲਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਅਪਰਾਧ ਅਤੇ ਅੱਤਵਾਦ ਲਈ ਜ਼ੀਰੋ ਸਹਿਨਸ਼ੀਲਤਾ ਵਿਚ ਵਿਸ਼ਵਾਸ਼ ਰੱਖਦੀ ਹੈ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਅਪਰਾਧ ਮੁਕਤ ਭਾਰਤ ਬਨਾਉਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਸਾਡੀ ਸਰਕਾਰ ਦਾ ਉਦੇਸ਼ ਬਿਨਾ ਜ਼ਾਤ ਪਾਤ, ਜ਼ਾਤੀ, ਧਰਮ ਅਤੇ ਖੇਤਰ ਤੋਂ ਅਪਰਾਧ ਨੂੰ ਜੜੋਂ ਖਤਮ ਕਰਨਾ ਹੈ

Posted On: 13 OCT 2020 1:56PM by PIB Chandigarh

ਕੇਂਦਰੀ ਗ੍ਰਿਹ ਰਾਜ ਮੰਤਰੀ ਸ੍ਰੀ ਜੀ ਕਿਸ਼ਨ ਰੈੱਡੀ ਨੇ ਫਿੰਗਰ ਪ੍ਰਿੰਟ ਬਿਓਰੋ 2020 ਦੇ 21ਵੇਂ ਆਲ ਇੰਡੀਆ ਡਾਇਰੈਕਟਰਜ਼ ਸੰਮੇਲਨ ਦਾ ਡਿਜ਼ੀਟਲੀ ਉਦਘਾਟਨ ਕਰਨ ਦੇ ਨਾਲ ਨਾਲ ਇਸ ਮੌਕੇ ਤੇ ਨੈਸ਼ਨਲ ਕਰਾਈਮ ਰਿਕਾਰਡ ਬਿਓਰੋ (ਐਨ.ਸੀ.ਆਰ.ਬੀ.) ਦੁਆਰਾ ਸਥਾਪਿਤ ਸਾਈਬਰ ਲੈਬ ਦਾ ਵੀ ਉਦਘਾਟਨ ਕੀਤਾ  
ਸ੍ਰੀ ਜੀ ਕਿਸ਼ਨ ਰੈੱਡੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਜ਼ੁਰਮ ਤੇ ਅਤਵਾਦ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਵਿਚ ਵਿਸ਼ਵਾਸ਼ ਰਖਦੀ ਹੈ ਉਹਨਾ ਕਿਹਾ, ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਸਾਡਾ ਮੰਤਵ ਅਪਰਾਧ ਮੁਕਤ ਭਾਰਤ ਬਨਾਉਣਾ ਹੈ ਸ੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਸਰਕਾਰ ਅਪਰਾਧ ਨੂੰ ਜਾਤੀ, ਜਾਤਪਾਤ, ਧਰਮ ਤੇ ਖੇਤਰ ਦੇ ਰੰਗ ਵਿਚ ਨਾ ਵੇਖ ਕੇ ਬਲਕਿ ਅਪਰਾਧ ਨੂੰ ਮਨੁਖਤਾ ਤੇ ਅਮਨ ਸ਼ਾਤੀ ਦੇ ਵਿਰੁਧ ਦੇਖਦੀ ਹੈ ਅਤੇ ਸਰਕਾਰ ਔਰਤਾਂ ਤੇ ਕਮਜੋਰ ਵਰਗਾਂ ਦੇ ਖਿਲਾਫ ਜ਼ੁਲਮ ਬਰਦਾਸ਼ਤ ਨਹੀਂ ਕਰੇਗੀ ਅਤੇ ਸਾਰੇ ਪੀੜਤਾਂ ਨੂੰ ਤੇਜੀ ਨਾਲ ਫੈਸਲਾਕੁਨ ਨਿਆ ਦਿਵਾਉਣ ਲਈ ਸਾਰੇ ਉਪਾਅ ਕਰੇਗੀ
ਸ੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਬੇਸ਼ੱਕ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਦਾ ਜੁਰਮ ਨੂੰ ਮੋਨੀਟਰ ਕਰਨ ਅਤੇ ਇਸ ਦਾ ਪਿਛਾ ਕਰਨ ਲਈ ਮਹਤਵਪੂਰਨ ਯੋਗਦਾਨ ਹੈ ਇਸ ਦੇ ਨਾਲ ਹੀ ਪੁਲਿਸ ਦੇ ਸੁਧਾਰ ਲਈ ਸੂਬਾ ਸਰਕਾਰਾਂ ਨੂੰ ਸਹਿਯੋਗ ਦੇਣ ਤੇ ਪੁਲਿਸ ਬਲਾਂ ਲਈ ਆਧੁਨਿਕ ਸਹੂਲਤਾਂ ਦੇ ਕੇ ਉਹਨਾ ਦੀ ਸਮਰਥਾ ਵਧਾਉਣ ਵਿਚ ਵੀ ਕੇਂਦਰ ਦਾ ਯੋਗਦਾਨ ਹੈ  
ਉਹਨਾ ਕਿਹਾ ਕਿ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੁਲਿਸ ਬਲਾਂ ਦੇ ਆਧੁਨਿਕੀਕਰਣ ਤੇ ਵੀ ਕਾਫੀ ਜ਼ੋਰ ਦਿੱਤਾ ਹੈ ਵਿਤੀ ਸਾਲ 2019-20 ਵਿਚ, ਭਾਰਤ ਸਰਕਾਰ ਨੇ ਦੇਸ਼ ਭਰ ਵਿਚ ਪੁਲਿਸ ਬਲਾਂ ਦੇ ਆਧੁਨਿਕੀਕਰਣ ਲਈ 780 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ
ਉਂਗਲਾਂ ਦੇ ਨਿਸ਼ਾਨ (ਫਿੰਗਰ ਪ੍ਰਿੰਟਸ) ਦੇ ਮਹੱਤਵ ਬਾਰੇ ਜੋਰ ਦਿੰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਉਂਗਲਾ ਦੇ ਨਿਸ਼ਾਨ ਇਕ ਮਹੱਤਵਪੂਰਨ ਹਥਿਆਰ ਹਨ ਕਿਉਂਕਿ ਇਹ ਵਲੱਖਣ, ਸਥਾਈ, ਵਿਅਕਤੀਗਤ ਹੈ ਅਤੇ ਉਂਗਲਾ ਦੇ ਨਿਸ਼ਾਨ ਲੈਣਾ ਵੀ ਸੌਖਾ ਹੈ ਉਹਨਾ ਹੋਰ ਕਿਹਾ ਕਿ ਉਂਗਲਾਂ ਦੇ ਨਿਸ਼ਾਨ ਦਾ ਡਾਟਾ ਅਤੇ ਰਿਕਾਰਡ ਦਾ ਡਿਜ਼ੀਟਾਈਜੇਸ਼ਨ ਅਪਰਾਧੀਆਂ ਤੇ  ਅਪਰਾਧਾਂ ਬਾਰੇ ਪਤਾ ਲਾਉਣ ਤੇ ਦਸਤਾਵੇਜ ਬਨਾਉਣ ਲਈ ਇਕ ਮਹੱਤਵਪੂਰਨ ਕਦਮ ਹੈ ਅਤੇ ਵਿਸ਼ਵਾਸ਼ ਪਰਗਟ ਕੀਤਾ ਕਿ ਕੰਪਿਊਟਰਾਈਜ਼ਡ ਨੈਸ਼ਨਲ ਆਟੋਮੇਟਿਡ ਫਿੰਗਰ ਪ੍ਰਿੰਟ ਇਡੰਟੀਫਿਕੇਸ਼ਨ ਸਿਸਟਮ ਜਲਦੀ ਦੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਪੁਲਿਸ ਬਲਾਂ ਲਈ ਫਾਇਦੇਵੰਦ ਹੋਵੇਗਾ
ਐਨ.ਸੀ.ਆਰ.ਬੀ. ਵਲੋਂ ਸਾਈਬਰ ਫੋਰੈਂਸਿਕ ਟੂਲਜ਼ ਨਾਲ ਲੈਸ ਅਤਿਆਧੁਨਿਕ ਸਾਈਬਰ ਲੈਬ ਦਾ ਉਦਘਾਟਨ ਕਰਦਿਆਂ ਸ੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਅਕਤੂਬਰ ਮਹੀਨਾ ਨੈਸ਼ਨਲ ਸਾਈਬਰ ਸਕਿਓਰਟੀ ਅਵੇਅਰਨੈਸ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ ਸਾਈਬਰ ਲੈਬ ਸਾਈਬਰ ਅਪਰਾਧਾਂ ਦੀ ਜਾਂਚ ਲਈ ਵਰਚੂਅਲ ਤਜਰਬੇ ਮੁਹੱਇਆ ਕਰੇਗੀ
ਐਨ.ਸੀ.ਆਰ.ਬੀ. ਦੇ ਡਾਇਰੈਕਟਰ ਰਾਮ ਫਲ ਪਵਾਰ ਨੇ ਕਿਹਾ ਕਿ ਐਨ..ਐਫ.ਆਈ.ਐਸ., ਐਨ.ਸੀ.ਆਰ.ਬੀ. ਦੀ ਸਾਂਝੀਵਾਲਤਾ ਨਾਲ ਇਕ ਗੇਮ ਚੇਂਜਰ ਹੋਵੇਗਾ ਐਨ..ਐਫ.ਆਈ.ਐਸ. ਰੀਅਲ ਟਾਈਮ ਦੇ ਅਧਾਰ ਤੇ ਅਪਰਾਧੀਆਂ ਦੀ ਪਛਾਣ ਕਰਨ ਲਈ ਜਾਂਚ ਅਧਿਕਾਰੀਆਂ ਨੂੰ ਸਹਾਇਤਾ ਦੇਵੇਗਾ
ਗ੍ਰਿਹ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਐਨ.ਸੀ.ਆਰ.ਬੀ. ਦੇ ਤਿਨੋ ਸਿਖਲਾਈ ਕੇਂਦਰਾਂ-ਗੁਜਰਾਤ, ਰਾਜਸਥਾਨ, ਮਧਪ੍ਰਦੇਸ਼ ਦੇ ਅਧਿਕਾਰੀ ਵੀ ਇਸ ਵੀਡੀਓ ਕਾਨਫਰੰਸ ਵਿਚ ਹਾਜਰ ਹੋਏ
 

ਐਨ.ਡਬਲਿਯੂ/ਡੀ.ਡੀ.ਡੀ./.ਵਾਈ.
 



(Release ID: 1664070) Visitor Counter : 125