ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ ’ਨੇ ਬਠਿੰਡਾ ਵਿੱਚ ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਦੇ ਨਵੇਂ ਪਰਿਸਰ ਅਤੇ ਨਵੇਂ ਬਣੇ ਭਵਨਾਂ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾ

Posted On: 12 OCT 2020 4:56PM by PIB Chandigarh

ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਬਠਿੰਡਾ ਜ਼ਿਲ੍ਹੇ ਦੇ ‘ਘੁੱਦਾ’ ਪਿੰਡ ਵਿੱਚ ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਦੇ ਅਤਿਆਧੁਨਿਕ ਨਵੇਂ ਪਰਿਸਰ ਅਤੇ ਨਵੇ ਬਣੇ ਭਵਨਾਂ ਦਾ ਅੱਜ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾਇਸ ਅਵਸਰ ’ਤੇ ਬਠਿੰਡਾ ਤੋਂ ਲੋਕ ਸਭਾ ਸਾਂਸਦ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ

 

ਨਵੇਂ ਯੂਨੀਵਰਸਿਟੀ ਪਰਿਸਰ ਵਿੱਚ ਕੇਂਦਰੀ ਮੰਤਰੀ ਨੇ 203.78 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੁੱਲ 10 ਭਵਨਾਂ ਜਿਸ ਵਿੱਚ ਇਨਸਿਗਨੀਆ ਮੌਨਿਊਮੈਂਟ (‘ਜੈ ਜਵਾਨ, ਜੈ ਵਿਗਿਆਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਨੂੰ ਸਮਰਪਿਤ) ਭਵਨ ਵੀ ਸ਼ਾਮਲ ਹੈ ਦਾ ਉਦਘਾਟਨ ਕੀਤਾਇਨ੍ਹਾਂ ਭਵਨਾਂ ਦਾ ਨਿਰਮਾਣ ਯੂਨੀਵਰਸਿਟੀ ਪਰਿਸਰ ਦੀ ਵਿਕਾਸ ਯੋਜਨਾ ਦੇ ‘ਫੇਜ਼-1 ਏ’ ਦੇ ਤਹਿਤ ਕੀਤਾ ਗਿਆ ਹੈ।  ਇਨ੍ਹਾਂ ਭਵਨਾਂ ਦਾ ਨੀਂਹ ਪੱਥਰ 7 ਸਤੰਬਰ 2015 ਨੂੰ ਤਤਕਾਲੀਨ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੁਆਰਾ ਰੱਖਿਆ ਗਿਆ ਸੀ ਇਨ੍ਹਾਂ ਭਵਨਾਂ ਵਿੱਚ ਆਰਯਭੱਟ ਅਕਾਦਮਿਕ ਬਲਾਕ, ਨੇਤਾਜੀ ਸੁਭਾਸ਼ ਚੰਦਰ ਬੋਸ ਗੈਸਟ ਹਾਊਸ, ਲੜਕਿਆਂ ਲਈ ਬਣਾਇਆ ਗਿਆ ਸ਼ਹੀਦ ਭਗਤ ਸਿੰਘ ਪੋਸਟ ਗ੍ਰੈਜੂਏਟ, ਲੜਕੀਆਂ ਲਈ ਮਾਤਾ ਗੁਜਰੀ ਪੋਸਟ ਗਰੈਜੂਏਟ,ਅੰਨਪੂਰਣਾ ਭੋਜਨਾਲਿਆ ਭਵਨ, ਰਾਏ ਬਹਾਦੁਰ ਸਰ ਗੰਗਾ ਰਾਮ ਵਾਟਰ ਟ੍ਰੀਟਮੈਂਟ ਐਂਡ ਸਪਲਾਈ ਸੈਂਟਰ, "ਸਰ ਐੱਮ ਵਿਸ਼ਵੇਸ਼ਵਰੈਯਾ ਸੀਵਰੇਜ ਟ੍ਰੀਟਮੈਂਟ ਪਲਾਂਟ", ਰਾਧਾਕ੍ਰਿਸ਼ਨਨ ਰਿਹਾਇਸ਼ੀ ਕੰਪਲੈਕਸ, ਏਪੀਜੇ ਅਬਦੁਲ ਕਲਾਮ ਰਿਹਾਇਸ਼ੀ ਪਰਿਸਰ ਅਤੇ ਸੁਆਮੀ ਦਯਾਨੰਦ ਸਰਸਵਤੀ ਰਿਹਾਇਸ਼ੀ ਪਰਿਸਰ ਸ਼ਾਮਲ ਹੈ

 

https://twitter.com/DrRPNishank/status/1315589590372163584

 

ਇਸ ਮੌਕੇ ’ਤੇ ਬੋਲਦਿਆਂ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨੇ ਕਿਹਾ, ਦੁਨੀਆ ਦੀ ਮੌਜੂਦਾ ਸਥਿਤੀ ਸਾਨੂੰ ਇਹ ਸਿਖਾਉਂਦੀ ਹੈ ਕਿ “ਆਤਮਨਿਰਭਰ ਭਾਰਤ” ਹੀ ਅੱਗੇ ਵਧਣ ਦਾ ਇੱਕਮਾਤਰ ਰਸਤਾ ਹੈ, ਅਤੇ ਰਾਸ਼ਟਰੀ ਸਿੱਖਿਆ ਨੀਤੀ’ (ਐੱਨਈਪੀ-2020) ਭਾਰਤ ਨੂੰ ਦੁਨੀਆ ਦਾ 'ਗਲੋਬਲ ਨਾਲੇਜ ਐਂਡ ਇਨੋਵੇਸ਼ਨ ਸੈਂਟਰ' ਬਣਾਉਣ ਦੇ ਸਾਡੇ ਉਦੇਸ਼ ਨੂੰ ਹਾਸਲ ਕਰਨ ਲਈ ਸਾਡਾ ਮਾਰਗਦਰਸ਼ਨ ਕਰੇਗੀ।  ਸ਼੍ਰੀ ਪੋਖਰਿਯਾਲ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਜ਼ਿਕਰਯੋਗ ਕਾਰਜ ਲਈ ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇਨ੍ਹਾਂ ਤਰੀਕਿਆਂ ਨੂੰ ਹੋਰ ਯੂਨੀਵਰਸਿਟੀਆਂ ਵਿੱਚ ਵੀ ਲਾਗੂ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਹ ਪੰਜਾਬ ਲਈ ਮਾਣ ਦੀ ਗੱਲ ਹੈ ਕਿ ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਦੇ ਅਧਿਆਪਕਾਂ ਨੇ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ, ਇਜ਼ਰਾਈਲ, ਜਪਾਨ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਦੀਆਂ ਸਰਬਸ੍ਰੇਸ਼ਠ ਯੂਨੀਵਰਸਿਟੀਆਂ ਤੋਂ ਸਿਖਿੱਆ ਪ੍ਰਾਪਤ ਕੀਤੀ ਹੈ। ਯੂਨੀਵਰਸਿਟੀ ਵਿੱਚ ਦੇਸ਼ ਦੇ 28 ਰਾਜਾਂ ਦੇ ਵਿਦਿਆਰਥੀ ਅਧਿਐਨ ਕਰ ਰਹੇ ਹਨਇੱਥੇ 19 ਰਾਜਾਂ ਤੋਂ ਆਏ ਅਧਿਆਪਕ ਅਤੇ 12 ਰਾਜਾਂ ਤੋਂ ਆਏ ਕਰਮਚਾਰੀ ਵੀ ਕੰਮ ਕਰ ਰਹੇ ਹਨ

 

ਸ਼੍ਰੀ ਨਿਸ਼ੰਕ ਨੇ ਯੂਨੀਵਰਸਿਟੀ ਪਰਿਸਰ ਦੇ ਉਦਘਾਟਨ ਮੌਕੇ ’ਤੇ ਪੰਜਾਬ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀਉਨ੍ਹਾਂ ਨੇ ਪਰਿਸਰ ਦੇ ਅੰਦਰ 40,000 ਤੋਂ ਅਧਿਕ ਦਰਖ਼ਤ (ਜ਼ਿਆਦਾਤਰ ਸਵਦੇਸ਼ੀ) ਲਗਾਕੇ ਉਸ ਨੂੰ ਵਾਤਾਵਰਣ ਦੇ ਅਨੁਕੂਲ ਅਤੇ ਇੱਕ ਹਰਿਤ ਪਰਿਸਰ ਬਣਾਉਣ ਲਈ ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਦੇ ਸਾਰੇ ਲੋਕਾਂ ਦੀ ਪ੍ਰਸ਼ੰਸਾ ਕੀਤੀਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਅਤਿਆਧੁਨਿਕ ਪਰਿਸਰ ਅਤੇ ਇੱਥੋਂ ਦੇ ਵਿਦਿਆਰਥੀ ਅਕਾਦਮਿਕ ਅਤੇ ਸਹਿ-ਅਕਾਦਮਿਕ ਉਤਕ੍ਰਿਸ਼ਟਤਾ ਵਿੱਚ ਬੁਨਿਆਦੀ ਢਾਂਚਾ ਵਿਕਾਸ ਦਾ ਉੱਚ ਮਿਆਰ ਸਥਾਪਿਤ ਕਰਨ ਵਿੱਚ ਸਫ਼ਲ ਰਹਿਣਗੇ

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ’ਤੇ ਯੂਨੀਵਰਸਿਟੀ ਦੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ ਹੁਣ ਪੰਜਾਬ ਦੇ ਸਿੱਖਿਆ ਕੇਂਦਰ ਦੇ ਰੂਪ ਵਿੱਚ ਜਾਣਿਆ ਜਾਵੇਗਾ ਅਤੇ ਦੇਸ਼-ਵਿਦੇਸ਼ ਤੋਂ ਵਿਦਿਆਰਥੀ ਗੁਣਵੱਤਾ ਯੁਕਤ ਸਿੱਖਿਆ ਲਈ ਇੱਥੇ ਆਉਣਗੇ।

 

ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਘਵੇਂਦਰ ਪੀ. ਤਿਵਾਰੀ ਨੇ ਮੁੱਖ ਮਹਿਮਾਨ ਸ਼੍ਰੀ ਰਮੇਸ਼ ਪੋਖਰਿਯਾਲ ਅਤੇ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਨਿੱਘਾ ਸੁਆਗਤ ਕੀਤਾ ਉਨ੍ਹਾਂ ਨੇ ਇਸ ਮੌਕੇ ’ਤੇ ਯੂਨੀਵਰਸਿਟੀ ਦੀਆਂ ਕਈ ਵਿਸ਼ੇਸ਼ਤਾਵਾਂ ਦਾ ਵੀ ਜ਼ਿਕਰ ਕੀਤਾਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਦਾ ਹਰਾ-ਭਰਾ ਨਵਾਂ ਪਰਿਸਰ 500 ਏਕੜ ਵਿੱਚ ਫੈਲਿਆ ਹੈ ਜੋ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਪਰਿਸਰ ਹੈ ਜੋ ‘ਗ੍ਰਿਹਾ’ (GRIHA-ਜੀਆਰਆਈਐੱਚਏ)-5 ਮਾਨਦੰਡਾਂ ਦੇ ਅਨੁਸਾਰ ਵਾਤਾਵਰਣ ਦੇ ਅਨੁਕੂਲ ਅਤੇ ਊਰਜਾ-ਕੁਸ਼ਲ ਬਣਾਇਆ ਗਿਆ ਹੈ। ਪਰਿਸਰ ਦੇ ਮਾਸਟਰ ਪਲਾਨ ਨੂੰ ‘ਗ੍ਰਿਹਾ’ (GRIHA-ਜੀਆਰਆਈਐੱਚਏ)- ਪੰਜ ਸਿਤਾਰਾ ਰੇਟਿੰਗ' ਨਾਲ ਪ੍ਰਮਾਣਿਤ ਕੀਤਾ ਗਿਆ ਹੈ, ਜੋ ਕਿ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਨਿਰਧਾਰਿਤ ਸਰਬਉੱਚ ਮਿਆਰ ਹੈ।

 

ਆਪਣੇ ਸੁਆਗਤੀ ਭਾਸ਼ਣ ਵਿੱਚ ਵਾਈਸ ਚਾਂਸਲਰ ਨੇ ਕਿਹਾ ਕਿ ਅੱਜ ਦਾ ਦਿਨ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ” ਲਈ ਇੱਕ ਇਤਿਹਾਸਿਕ ਦਿਨ ਦੇ ਰੂਪ ਵਿੱਚ ਜਾਣਿਆ ਜਾਵੇਗਾ ਦੇਸ਼ ਦੇ ਨੌਜਵਾਨਾਂ ਨੂੰ ਪੰਜਾਬ ਦੀ ਪਵਿੱਤਰ ਭੂਮੀ ’ਤੇ ਸਥਿਤ ਇਸ ਸੈਂਟਰਲ ਯੂਨੀਵਰਸਿਟੀ ਦੇ ਅਤਿ ਆਧੁਨਿਕ ਨਵੇਂ ਪਰਿਸਰ ਵਿੱਚ ਗੁਣਵੱਤਾਪੂਰਣ ਸਿੱਖਿਆ ਤੋਂ ਲਾਭ ਹੋਵੇਗਾਉਨ੍ਹਾਂ ਨੇ ਦੱਸਿਆ ਕਿ ਸਾਲ 2009 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀ 11 ਸਾਲ ਦੀ ਛੋਟੀ ਜਿਹੀ ਮਿਆਦ ਵਿੱਚ ਸੈਂਟਰਲ ਯੂਨੀਵਰਸਿਟੀ ਆਵ੍ ਪੰਜਾਬ ਨੇ ਅਸਥਾਈ ਪਰਿਸਰ ਤੋਂ ਕੰਮ ਕਰਦੇ ਹੋਏ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੇਂ ਮਾਨਦੰਡ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਐੱਨਏਏਸੀ ਤੋਂ ‘ਏ ਗਰੇਡ’ ਦੀ ਮਾਨਤਾ ਪ੍ਰਾਪਤ ਕਰ ਚੁੱਕੀ ਹੈ।  ਇਹ ਯੂਨੀਵਰਸਿਟੀ ਸਭ ਤੋਂ ਯੁਵਾ ਯੂਨੀਵਰਸਿਟੀ ਹੈ ਜਿਸ ਨੇ ਐੱਨਆਈਆਰਐੱਫ ਇੰਡੀਆ 2020 ਰੈਂਕਿੰਗ ਵਿੱਚ ਨਵੀਆਂ ਸੈਂਟਰਲ ਯੂਨੀਵਰਸਿਟੀਆਂ (2009 ਤੋਂ ਸਥਾਪਿਤ) ਦਰਮਿਆਨ ਸਿਖਰਲੀਆਂ 100 ਯੂਨੀਵਰਸਿਟੀਆਂ ਵਿੱਚ  ਆਪਣਾ ਸਥਾਨ (87ਵਾਂ ਰੈਂਕ) ਹਾਸਲ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ 15ਵੀਂ ਰਾਸ਼ਟਰੀ ਯੁਵਾ ਸੰਸਦ ਚੈਂਪੀਅਨਸ਼ਿਪ ਮੁਕਾਬਲੇ ਦਾ ਵੀ ਚੈਂਪੀਅਨ ਬਣ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ 31 ਵਿਭਾਗਾਂ ਦੇ ਮਾਧਿਅਮ ਨਾਲ 42 ਪੋਸਟ ਗ੍ਰੈਜੂਏਟ ਅਤੇ 35 ਪੀਐੱਚਡੀ ਕੋਰਸ ਚਲਾਏ ਜਾ ਰਹੇ ਹਨਕੇਂਦਰੀ ਮੰਤਰੀ ਨੇ ਉਮੀਦ ਜਤਾਈ ਕਿ ਨਵਾਂ ਪਰਿਸਰ ਰਾਸ਼ਟਰੀ ਸਿੱਖਿਆ ਨੀਤੀ’ 2020 ਦੀ ਪਰਿਕਲਪਨਾ ਨੂੰ ਸਾਕਾਰ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ, ਤਾਕਿ ਭਾਰਤ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਉਚਿਤ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਰਾਸ਼ਟਰ  ਦੇ ਵਿਕਾਸ ਵਿੱਚ ਯੋਗਦਾਨ ਕਰਨ ਲਈ ਸਸ਼ਕਤ ਅਤੇ ਆਤਮਨਿਰਭਰ ਬਣਾਇਆ ਜਾ ਸਕੇ

 

ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਗੀਤ ਦੀ ਪੇਸ਼ਕਾਰੀ ਦੇ ਨਾਲ ਹੋਈ ਅਤੇ ਰਾਸ਼ਟਰਗਾਨ ਦੇ ਨਾਲ ਇਸ ਦਾ ਸਮਾਪਨ ਹੋਇਆਨਵੇਂ ਪਰਿਸਰ ਦੇ ਉਦਘਾਟਨ ਪ੍ਰੋਗਰਾਮ ਦੀ ਲਾਈਵ-ਸਟ੍ਰੀਮਿੰਗ ਵਿੱਚ ਯੂਨੀਵਰਸਿਟੀ ਦੇ ਫੈਕਲਟੀ, ਕਰਮਚਾਰੀ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇਸ਼ ਭਰ ਤੋਂ ਔਨਲਾਈਨ ਸ਼ਾਮਲ ਹੋਏ

 

*****

 

ਐੱਮਸੀ/ਏਕੇਜੇ


(Release ID: 1663872) Visitor Counter : 118