ਰੇਲ ਮੰਤਰਾਲਾ

ਰੇਲਵੇ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਕਮਾਈ ਅਤੇ ਢੋਆ-ਢੁਆਈ ਦੇ ਮਾਮਲੇ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਮਾਲ ਢੁਆਈ ਦੇ ਅੰਕੜਿਆਂ ਨੇ ਨਿਰੰਤਰ ਪ੍ਰਭਾਵਸ਼ਾਲੀ ਗਤੀ ਅਖ਼ਤਿਆਰ ਕੀਤੀ ਅਤੇ ਅੱਗੇ ਵਧ ਰਹੇ ਹਨ

ਢੋਆ-ਢੁਆਈ ਵਿੱਚ ਪਿਛਲੇ ਸਾਲ ਦੀ ਢੋਆ-ਢੁਆਈ ਸਮਾਨ ਮਿਆਦ ਲਈ 18% ਵਧੀ ਹੈ ਜਦੋਂਕਿ ਇਸੀ ਮਿਆਦ ਦੌਰਾਨ ਢੋਆ-ਢੁਆਈ ਦੀ ਕਮਾਈ ਪਿਛਲੇ ਸਾਲ ਦੀ ਤੁਲਨਾ ਵਿੱਚ 250.71 ਕਰੋੜ ਜ਼ਿਆਦਾ ਹੈ


ਅਕਤੂਬਰ 2020 ਤੋਂ 8 ਅਕਤੂਬਰ 2020 ਤੱਕ ਭਾਰਤੀ ਰੇਲਵੇ ਦੀ ਢੋਆ-ਢੁਆਈ 26.14 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਇਸੀ ਮਿਆਦ ਦੀ ਢੋਆ-ਢੁਆਈ (22.1 ਮਿਲੀਅਨ ਟਨ) ਤੋਂ 18 ਫੀਸਦੀ ਜ਼ਿਆਦਾ ਹੈ


ਢੋਆ-ਢੁਆਈ ਨੂੰ ਅੱਗੇ ਵਧਾਉਣ ਲਈ ਅਤੇ ਸਾਰੇ ਪੱਧਰਾਂ ’ਤੇ ਸਾਰੇ ਹਿਤਧਾਰਕਾਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਖੇਤਰ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ


ਪਿਛਲੇ ਇੱਕ ਹਫ਼ਤੇ ਦੌਰਾਨ ਸੀਮਿੰਟ, ਕੋਇਲਾ ਬਿਜਲੀ, ਇਸਪਾਤ, ਲੋਹਾ ਅਤੇ ਆਟੋਮੋਬਾਈਲ ਉਦਯੋਗ ਦੇ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ


ਰੇਲਵੇ ਮਾਲ ਆਵਾਜਾਈ ਨੂੰ ਬਹੁਤ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਰਿਆਇਤਾਂ/ਛੂਟਾਂ ਵੀ ਦਿੱਤੀਆਂ ਜਾ ਰਹੀਆਂ ਹਨ

Posted On: 09 OCT 2020 6:09PM by PIB Chandigarh

ਰੇਲਵੇ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਕਮਾਈ ਅਤੇ ਢੋਆ-ਢੁਆਈ ਦੇ ਮਾਮਲੇ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਮਾਲ ਢੁਆਈ ਦੇ ਅੰਕੜਿਆਂ ਨੇ ਨਿਰੰਤਰ ਪ੍ਰਭਾਵਸ਼ਾਲੀ ਗਤੀ ਅਖ਼ਤਿਆਰ ਕੀਤੀ ਅਤੇ ਇਹ ਅੱਗੇ ਵਧ ਰਹੇ ਹਨ।

 

ਮਿਸ਼ਨ ਮੋਡ ਵਿੱਚ ਭਾਰਤੀ ਰੇਲਵੇ ਦਾ ਅਕਤੂਬਰ 2020 ਦੇ ਮਹੀਨੇ ਲਈ 8 ਅਕਤੂਬਰ 2020 ਤੱਕ ਦੀ ਢੋਆ-ਢੁਆਈ ਪਿਛਲੇ ਸਾਲ ਦੀ ਢੋਆ-ਢੁਆਈ ਅਤੇ ਉਸੀ ਮਿਆਦ ਲਈ ਕਮਾਈ ਨੂੰ ਪਾਰ ਕਰ ਗਈ ਹੈ।

 

ਅਕਤੂਬਰ 2020 ਤੋਂ 8 ਅਕਤੂਬਰ 2020 ਤੱਕ ਭਾਰਤੀ ਰੇਲਵੇ ਦੀ ਢੋਆ-ਢੁਆਈ 26.14 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਇਸੀ ਮਿਆਦ ਦੀ ਢੋਆ-ਢੁਆਈ (22.1 ਮਿਲੀਅਨ ਟਨ) ਤੋਂ 18 ਫੀਸਦੀ ਜ਼ਿਆਦਾ ਹੈ। ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਢੋਆ-ਢੁਆਈ ਤੋਂ 2477.07 ਕਰੋੜ ਰੁਪਏ ਕਮਾਏ ਜਿਹੜੇ ਕਿ ਪਿਛਲੇ ਸਾਲ ਦੀ ਸਮਾਨ ਮਿਆਦ ਤੋਂ (2226.36 ਕਰੋੜ ਰੁਪਏ) 250.71 ਕਰੋੜ ਰੁਪਏ ਜ਼ਿਆਦਾ ਹੈ।

 

ਅਕਤੂਬਰ ਦੇ ਮਹੀਨੇ ਵਿੱਚ 08 ਅਕਤੂਬਰ 2020 ਤੱਕ ਭਾਰਤੀ ਰੇਲਵੇ ਦੀ ਢੋਆ-ਢੁਆਈ 26.14 ਮਿਲੀਅਨ ਟਨ ਸੀ ਜਿਸ ਵਿੱਚ 11.47 ਮਿਲੀਅਨ ਟਨ ਕੋਇਲਾ, 3.44 ਮਿਲੀਅਨ ਟਨ ਲੋਹਾ, 1.28 ਮਿਲੀਅਨ ਟਨ ਖਾਧ ਅਨਾਜ, 1.5 ਮਿਲੀਅਨ ਟਨ ਖਾਦਾਂ ਅਤੇ 1.56 ਮਿਲੀਅਨ ਟਨ ਸੀਮਿੰਟ (ਕÇਲੰਕਰ ਨੂੰ ਛੱਡ ਕੇ) ਸ਼ਾਮਲ ਹੈ।

 

ਜ਼ਿਕਰਯੋਗ ਹੈ ਕਿ ਰੇਲਵੇ ਢੋਆ-ਢੁਆਈ ਦੀ ਆਵਾਜਾਈ ਨੂੰ ਬਹੁਤ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਕਈ ਰਿਆਇਤਾਂ/ਛੂਟਾਂ ਦਿੱਤੀਆਂ ਜਾ ਰਹੀਆਂ ਹਨ।

 

ਇਹ ਵੀ ਧਿਆਨ ਦੇਣ ਯੋਗ ਹੈ ਕਿ ਮਾਲ ਢੁਆਈ ਆਵਾਜਾਈ ਵਿੱਚ ਸੁਧਾਰ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਆਗਾਮੀ ਜ਼ੀਰੋ ਅਧਾਰਿਤ ਟਾਈਮ ਟੇਬਲ ਵਿੱਚ ਸ਼ਾਮਲ ਕੀਤਾ ਜਾਵੇਗਾ।

 

ਕੋਵਿਡ-19 ਦੀ ਵਰਤੋਂ ਭਾਰਤੀ ਰੇਲਵੇ ਦੁਆਰਾ ਸਾਰੀਆਂ ਸਮਰੱਥਾਵਾਂ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ।

 

   *****

 

ਡੀਜੇਐੱਨ/ਐੱਮਕੇਵੀ



(Release ID: 1663284) Visitor Counter : 106