ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਨਵੇਂ ਖੇਤੀਬਾੜੀ ਸੁਧਾਰਾਂ ਨਾਲ ਰਿਮੋਟ, ਦੂਰ-ਦਰਾਡੇ ਅਤੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਭਾਰਤੀ ਕਿਸਾਨਾਂ ਦਾ ਜੀਵਨ ਨਿਰਬਾਹ ਅਸਾਨ ਹੋਵੇਗਾ

Posted On: 08 OCT 2020 5:24PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਨਵੇਂ ਖੇਤੀਬਾੜੀ ਸੁਧਾਰਾਂ ਨਾਲ ਭਾਰਤੀ ਕਿਸਾਨਾਂ, ਖਾਸ ਕਰਕੇ ਰਿਮੋਟ, ਦੂਰ-ਦਰਾਡੇ ਅਤੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਕਿਸਾਨਾਂ ਦੇ ਜੀਵਨ ਨਿਰਬਾਹ ਵਿੱਚ ਅਸਾਨੀ ਹੋਵੇਗੀ।

 

ਰਾਮਬਨ ਅਤੇ ਊਧਮਪੁਰ ਜ਼ਿਲ੍ਹਿਆਂ ਦੇ ਵਿਭਿੰਨ ਬਲਾਕਾਂ ਦੇ ਤਹਿਤ ਕਿਸਾਨਾਂ,ਸਰਪੰਚਾਂ,ਪੰਚਾਂ ਅਤੇ ਪੰਚਾਇਤ ਦੇ ਸਥਾਨਕ ਕਾਰਕੁਨਾਂ ਦੇ ਨਾਲ ਗੱਲਬਾਤ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਕਿਹਾ, ਨਵਾਂ ਖੇਤੀ ਕਾਨੂੰਨ ਕਿਸਾਨ ਭਾਈਚਾਰੇ ਦੇ ਲਈ ਇੱਕ ਨਵੀਂ ਕ੍ਰਾਂਤੀਕਾਰੀ  ਸ਼ੁਰੂਆਤ ਹੈ, ਵਿਸ਼ੇਸ਼ ਰੂਪ ਨਾਲ ਦੁਰਗਮ ਅਤੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਲਈ, ਜਿਨ੍ਹਾਂ ਨੂੰ ਹਮੇਸ਼ਾ ਦੁਰਗਮ ਸਥਿਤੀਆਂ ਅਤੇ ਟਰਾਂਸਪੋਰਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਵਿਵਸਥਾ ਉਨ੍ਹਾਂ ਕਿਸਾਨਾਂ ਦੇ ਲਈ ਨਵੇਂ ਵਿਕਲਪ ਖੋਲ੍ਹੇਗੀ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਤੀਤ ਵਿੱਚ ਕਈ ਕਿਸਾਨ ਫਸਲ ਕੱਟਣ ਤੋਂ ਬਾਅਦ ਆਪਣੀ ਫਸਲ ਦਾ ਭੰਡਾਰਣ ਕਰਦੇ ਸਨ ਅਤੇ ਫਿਰ ਕੁਝ ਵਿਚੋਲਿਆਂ ਦੇ ਮਾਧਿਅਮ ਨਾਲ ਆਪਣੀ ਫਸਲ ਨੂੰ ਵੇਚਣ ਦੇ ਲਈ ਇੰਤਜ਼ਾਰ ਕਰਿਆ ਕਰਦੇ ਸਨ ਕਿਉਂਕਿ ਉਨ੍ਹਾਂ ਦੇ ਪਾਸ ਆਪਣੀ ਫਸਲ ਨੂੰ ਵੇਚਣ ਦੇ ਲਈ ਬਜ਼ਾਰ ਤੱਕ ਲੈ ਜਾਣ ਦੇ ਲਈ ਉਚਿਤ ਸਾਧਨ ਜਾਂ ਸੰਸਾਧਨ ਨਹੀਂ ਸਨ।

 

ਉਨ੍ਹਾਂ ਨੇ ਕਿਹਾ ਕਿ ਨਵੀਂ ਵਿਵਸਥਾ ਦੇ ਤਹਿਤ, ਕਿਸਾਨ ਵਿਭਿੰਨ ਸਰੋਤਾਂ ਦੇ ਮਾਧਿਅਮ ਨਾਲ ਖਰੀਦਦਾਰ ਦੀ ਵਿਵਸਥਾ ਕਰ ਸਕਦੇ ਹਨ ਜਾਂ ਆਪਣੀ ਖੇਤੀ ਦੇ ਲਈ ਇੱਕ ਇਕਰਾਰਨਾਮਾ ਸਮਝੌਤੇ ਦੇ ਵਿਕਲਪ ਦਾ ਲਾਭ ਉਠਾ ਸਕਦੇ ਹਨ।

 

ਵਿਰੋਧੀ ਦਲਾਂ ਦੁਆਰਾ ਇਹ ਦੁਰਪ੍ਰਚਾਰ ਕਿ ਮੋਦੀ ਸਰਕਾਰ ਮੌਜੂਦਾ ਖੇਤੀ ਉਪਜ ਅਤੇ ਪਸ਼ੂ ਧਨ ਮਾਰਕਿਟ ਕਮੇਟੀ (ਏਪੀਐੱਮਸੀ) ਕੇਂਦਰਾਂ ਅਤੇ ਮੰਡੀਆਂ ਨੂੰ ਬੰਦ ਕਰਨ ਜਾ ਰਹੀ ਹੈ,ਇਸ ਦਾ ਜਵਾਬ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਅਸਲ ਵਿੱਚ ਕੇਂਦਰ ਸਰਕਾਰ ਦੁਆਰਾ ਨਵੇਂ ਕੇਂਦਰ ਖੋਲਣ ਦੀ ਪ੍ਰਕਿਰਿਆ ਜ਼ਰੂਰਤ ਅਤੇ ਮੰਗ ਅਧਾਰ 'ਤੇ ਵਿਭਿੰਨ ਸਥਾਨਾਂ 'ਤੇ ਅੱਜ ਵੀ ਚਲ ਰਹੀ ਹੈ। ਹਾਲਾਂਕਿ, ਉਨਾ ਨੇ ਕਿਹਾ, ਅੱਜ ਦੇ ਪੜ੍ਹੇ-ਲਿਖੇ ਨੌਜਵਾਨ ਅਤੇ ਤਕਨੀਕ-ਪ੍ਰੇਮੀ ਕਿਸਾਨ ਪਹਿਲਾਂ ਦੀ ਵਿਵਸਥਾ ਨਾਲ ਨਹੀਂ ਜੁੜਨਾ ਚਾਹੁੰਦੇ ਅਤੇ ਉਹ ਆਪਣੇ ਵਿਕਲਪ ਦਾ ਇਸਤੇਮਾਲ ਕਰਨ ਦੀ ਸੁਤੰਤਰਤਾ ਦੇ ਹੱਕਦਾਰ ਹਨ। 

 

                                                     <><><><><>

 

ਐੱਸਐੱਨਸੀ



(Release ID: 1662910) Visitor Counter : 77