ਰੱਖਿਆ ਮੰਤਰਾਲਾ
ਇੰਡੀਅਨ ਏਅਰ ਫੋਰਸ ਦੇ ਐਡਵਾਂਸਡ ਲਾਈਟ ਹੈਲੀਕਾਪਟਰ ਵੱਲੋਂ ਸਾਵਧਾਨੀ ਲੈਂਡਿੰਗ
Posted On:
08 OCT 2020 4:07PM by PIB Chandigarh
ਇੰਡੀਅਨ ਏਅਰ ਫੋਰਸ ਦਾ ਇਕ ਐਡਵਾਂਸਡ ਲਾਈਟ ਹੈਲੀਕਾਪਟਰ ਨਿਯਮਤ ਸਿਖਲਾਈ ਮਿਸ਼ਨ ਲਈ ਏਅਰ ਫੋਰਸ ਸਟੇਸ਼ਨ, ਸਰਸਾਵਾ ਤੋਂ ਉਡਾਣ 'ਤੇ ਸੀ । ਸਰਸਾਵਾ ਤੋਂ ਤਕਰੀਬਨ 30 ਨੋਟੀਕਲ ਮੀਲ ਦੀ ਦੂਰੀ 'ਤੇ, ਹੈਲੀਕਾਪਟਰ ਵਿਚ ਤਕਨੀਕੀ ਨੁਕਸ ਪੈ ਗਿਆ ਅਤੇ ਹਵਾਈ ਖੇਤਰ ਦੇ ਦੱਖਣ ਵਿਚ ਇਸਦੀ ਸਾਵਧਾਨੀ ਨਾਲ ਹੰਗਾਮੀ ਲੈਂਡਿੰਗ ਕੀਤੀ ਗਈ । ਪਾਇਲਟਾਂ ਵੱਲੋਂ ਜਲਦੀ ਅਤੇ ਸਹੀ ਕਾਰਵਾਈ ਕੀਤੀ ਗਈ । ਕਿਸੇ ਵੀ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ । ਰਿਕਵਰੀ ਟੀਮ ਨੂੰ ਤੁਰੰਤ ਏਅਰ ਫੋਰਸ ਸਟੇਸ਼ਨ, ਸਰਸਾਵਾ ਤੋਂ ਰਵਾਨਾ ਕਰ ਦਿੱਤਾ ਗਿਆ ਸੀ ।
***
ਏਬੀਬੀ / ਆਈਐਨ / ਬੀਐਸਕੇ / ਜੇਪੀ
(Release ID: 1662882)
Visitor Counter : 146