ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਵਿਡ -19 ਵਿਰੁੱਧ ਲੋਕ ਲਹਿਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ
“ਕੋਵਿਡ -19 ਵਰਗੀ ਇੱਕ ਵਿਸ਼ਵਵਿਆਪੀ ਮਹਾਮਾਰੀ ਨਾਲ ਉਦੋਂ ਹੀ ਲੜਾਈ ਲੜੀ ਜਾ ਸਕਦੀ ਹੈ ਜਦੋਂ ਸਾਰੇ ਦੇਸ਼ ਵਾਸੀ ਇਕੱਠੇ ਹੋਣ”
“ਆਓ ਅਸੀਂ ਸਾਰੇ ਇੱਕਜੁੱਟ ਹੋ ਕੇ ਪੀ.ਐੱਮ. ਮੋਦੀ ਵੱਲੋਂ ਆਰੰਭੇ ਗਏ ਇਸ ਵਿਸ਼ਾਲ ਅੰਦੋਲਨ ਵਿੱਚ ਸ਼ਾਮਲ ਹੋ ਕੇ ਕੋਵਿਡ -
19 ਵਿਰੁੱਧ ਲੜਨ ਲਈ ਇਕਜੁੱਟ ਹੋ ਜਾਈਏ ਅਤੇ ਸਾਰਿਆਂ ਨੂੰ ਇਸ ਮਹਾਮਾਰੀ ਬਾਰੇ ਜਾਣੂ ਕਰਵਾ ਕੇ ਭਾਰਤ ਨੂੰ ਕੋਵਿਡ -19 ਤੋਂ ਅਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੀਏ”
“ਕੋਵਿਡ -19 ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਰਫ ਤਿੰਨ ਮੰਤਰ ਹਨ: ਮਾਸਕ ਪਹਿਨੋ, ਦੋ ਮੀਟਰ ਦੀ ਸਮਾਜਕ ਦੂਰੀ ਰੱਖੋ ਅਤੇ ਆਪਣੇ ਹੱਥ ਅਕਸਰ ਧੋਵੋ”
colleagues safe from COVID-19”
“ਪ੍ਰਧਾਨ ਮੰਤਰੀ ਮੋਦੀ ਜੀ ਦੇ ਇਸ ਸੱਦੇ ਨੂੰ ਸੁਰੱਖਿਆ ਮੰਤਰ ਦੇ ਤੌਰ ਤੇ ਲੈਂਦੇ ਹੋਏ, ਨਾ ਸਿਰਫ ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਬਲਕਿ ਆਪਣੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਦੀ ਵੀ ਕੋਵਿਡ -19 ਤੋਂ ਰੱਖਿਆ ਕਰੋ”
प्रविष्टि तिथि:
08 OCT 2020 1:32PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕੋਵਿਡ -19 ਵਿਰੁੱਧ ਵਿਸ਼ਾਲ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ।
ਆਪਣੇ ਟਵੀਟਾਂ ਵਿਚ ਕੇਂਦਰੀ ਗ੍ਰਿਹ ਮੰਤਰੀ, ਸ੍ਰੀ ਅਮਿਤ ਸ਼ਾਹ ਨੇ ਸ਼੍ਰੀ ਸ਼ਾਹ ਨੇ ਕਿਹਾ ਕਿ “ਕੋਵਿਡ -19 ਵਰਗੀ ਇੱਕ ਵਿਸ਼ਵਵਿਆਪੀ ਮਹਾਮਾਰੀ ਨਾਲ ਉਦੋਂ ਹੀ ਲੜਾਈ ਲੜੀ ਜਾ ਸਕਦੀ ਹੈ ਜਦੋਂ ਸਾਰੇ ਦੇਸ਼ ਵਾਸੀ ਇਕੱਠੇ ਹੋਣ ।” “ਆਓ ਅਸੀਂ ਸਾਰੇ ਇੱਕਜੁੱਟ ਹੋ ਕੇ ਪੀ.ਐੱਮ. ਮੋਦੀ ਵੱਲੋਂ ਆਰੰਭੇ ਗਏ ਇਸ ਵਿਸ਼ਾਲ ਅੰਦੋਲਨ ਵਿੱਚ ਸ਼ਾਮਲ ਹੋ ਕੇ ਕੋਵਿਡ -19 ਵਿਰੁੱਧ ਲੜਨ ਲਈ ਇਕਜੁੱਟ ਹੋ ਜਾਈਏ ਅਤੇ ਸਾਰਿਆਂ ਨੂੰ ਇਸ ਮਹਾਮਾਰੀ ਬਾਰੇ ਜਾਣੂ ਕਰਵਾ ਕੇ ਭਾਰਤ ਨੂੰ ਕੋਵਿਡ -19 ਤੋਂ ਅਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੀਏ । ”
ਉਨ੍ਹਾਂ ਕਿਹਾ ਕਿ “ਕੋਵਿਡ -19 ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਰਫ ਤਿੰਨ ਮੰਤਰ ਹਨ । ਇੱਕ- ਮਾਸਕ ਪਹਿਨੋ, ਦੂਜਾ -ਦੋ ਮੀਟਰ ਦੀ ਸਮਾਜਕ ਦੂਰੀ ਰੱਖੋ ਅਤੇ ਤੀਜਾ -ਆਪਣੇ ਹੱਥਾਂ ਨੂੰ ਅਕਸਰ ਧੋਵੋ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਇਸ ਸੱਦੇ ਨੂੰ ਇੱਕ ਸੁਰੱਖਿਆ ਮੰਤਰ ਮੰਨੋ ਅਤੇ ਨਾ ਸਿਰਫ ਆਪਣੀ ਰੱਖਿਆ ਕਰੋ ਬਲਕਿ ਆਪਣੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀ ਲੋਕਾਂ ਦੀ ਵੀ ਰੱਖਿਆ ਕਰੋ।
https://pbs.twimg.com/media/EjyA6YZU0AAHzxr?format=jpg&name=small
https://pbs.twimg.com/media/EjyBCPxUcAAkfy5?format=jpg&name=small
*****
ਐਨ ਡਬਲਯੂ / ਡੀਡੀਡੀ / ਏਵਾਈ
(रिलीज़ आईडी: 1662879)
आगंतुक पटल : 202