ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਆਈ ਆਈ ਆਈ ਟੀ ਸਿਰੀ ਸਿਟੀ ਵਿੱਚ ਗਿਆਨ ਸਰਕਲ ਵੈਂਚਰਸ ਜੋ, ਐੱਮ ਈ ਆਈ ਟੀ ਵਾਈ ਫੰਡੇਡ ਤਕਨਾਲੋਜੀ ਬਿਜਨੇਸ ਇਨਕੁਵੇਟਰ ਹੈ , ਦਾ ਵਰਚੂਅਲ ਮਾਧਿਅਮ ਰਾਹੀਂ ਕੀਤਾ ਉਦਘਾਟਨ
Posted On:
08 OCT 2020 5:43PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਆਂਧਰਾ ਪ੍ਰਦੇਸ਼ ਦੇ ਆਈ ਆਈ ਆਈ ਟੀ , ਸਿਰੀਕੋਟਾ (ਚਿੱਤੂਰ) ਦੇ ਗਿਆਨ ਸਰਕਲ ਵੈਂਚਰਸ ਜੋ ਐੱਮ ਈ ਆਈ ਟੀ ਵਾਈ ਫੰਡੇਡ ਤਕਨਾਲੋਜੀ ਬਿਜਨੇਸ ਇਨਕੁਵੇਟਰ ਹੈ , ਦਾ ਉਦਘਾਟਨ ਕੀਤਾ । ਸ਼੍ਰੀ ਅਮਿਤ ਖਰੇ , ਸਕੱਤਰ ਉੱਚ ਸਿੱਖਿਆ , ਸ਼੍ਰੀ ਅਜੇ ਪ੍ਰਕਾਸ਼ ਸਾਹਨੀ , ਸਕੱਤਰ , ਐੱਮ ਈ ਆਈ ਟੀ ਵਾਈ l ਸ਼੍ਰੀ ਸਤੀਸ਼ ਚੰਦਰਾ , ਵਿਸ਼ੇਸ਼ ਮੁੱਖ ਸਕੱਤਰ ਉੱਚ ਸਿੱਖਿਆ , ਆਂਧਰਾ ਪ੍ਰਦੇਸ਼ ਸਰਕਾਰ , ਸ਼੍ਰੀ ਬਾਲਾ ਐੱਮ ਐੱਸ ਚੇਅਰਮੈਨ , ਬੋਰਡ ਆਫ ਗਵਰਨਰਸ , ਆਈ ਆਈ ਆਈ ਟੀ ਸਿਰੀ ਸਿਟੀ ਚਿੱਤੂਰ , ਸ਼੍ਰੀ ਸ਼੍ਰੀਨਿਵਾਸਾ ਸੀ ਰਾਜੂ , ਚੇਅਰਮੈਨ , ਸਿਰੀ ਸਿਟੀ l ਪ੍ਰੋਫੈਸਰ ਜੀ ਕਨਾਬਿਰਨ , ਡਾਇਰੈਕਟਰ ਆਈ ਆਈ ਆਈ ਟੀ ਸਿਰੀ ਸਿਟੀ ਚਿੱਤੂਰ ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜਰ ਸਨ ।
https://static.pib.gov.in/WriteReadData/userfiles/image/image0012ZY6.jpg
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਨਵੇਂ ਢੰਗ ਤਰੀਕੇ ਇੱਕ ਇੰਜਣ ਵਾਂਗ ਹਨ ਜੋ ਰਾਸ਼ਟਰ ਦੀ ਉੱਨਤੀ ਨੂੰ ਸ਼ਕਤੀ ਦਿੰਦੇ ਹਨ । ਉਹਨਾਂ ਕਿਹਾ ਸਾਨੂੰ ਨਵੇਂ ਢੰਗ ਤਰੀਕੇ ਅਤੇ ਉੱਦਮਤਾ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸਾਇੰਸ ਅਤੇ ਤਕਨਾਲੋਜੀ ਵਿੱਚ ਸਵੈ ਟਿਕਾਊ ਅਤੇ ਆਗੂ ਬਣੇ ਰਹੀਏ ਅਤੇ ਇਹ ਗਿਆਨ ਸਰਕਲ ਵੈਂਚਰਸ ਵਾਂਗ ਕੇਂਦਰ ਹਨ , ਜੋ ਨੌਜਵਾਨਾਂ ਦੇ ਮਨਾਂ ਵਿੱਚ ਉਦਮਤਾ ਦੀ ਸੰਭਾਵਨਾ ਭਰਦੇ ਹਨ ਅਤੇ ਉਹਨਾਂ ਨੂੰ ਸਫ਼ਲ ਨਵੀਨਤਮ ਢੰਗ ਕੱਢਣ ਵਾਲੇ ਬਣਾਉਂਦੇ ਹਨ ।
ਸ਼੍ਰੀ ਪੋਖਰਿਯਾਲ ਨੇ ਦੱਸਿਆ, 2020 ਵਿੱਚ ਉੱਦਮਤਾ ਦੀ ਆਤਮਾ ਨੂੰ ਕਾਇਮ ਰੱਖਦਿਆਂ ਆਈ ਆਈ ਆਈ ਟੀ ਸਿਰੀ ਸਿਟੀ ਟੀ ਬੀ ਆਈ , ਗਿਆਨ ਸਰਕਲ ਵੈਂਚਰਸ ਲਾਂਚ ਕਰ ਰਿਹਾ ਹੈ । ਗਿਆਨ ਸਰਕਲ ਵੈਂਚਰਸ ਤਕਨਾਲੋਜੀ ਇਨਕੋਵੇਸ਼ਨ ਐਂਡ ਡਿਵੈਲਪਮੈਂਟ ਆਫ ਐਂਟਰ ਪਨਿਓਸ (ਟੀ ਆਈ ਈ ਡੀ) ਵਜੋਂ ਕੰਮ ਕਰਨਗੇ , ਜਿਵੇਂ ਇਨਕੋਵੇਸ਼ਨ ਸੈਂਟਰ ਦੇ ਤੌਰ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਮਨਜ਼ੂਰ ਕੀਤੇ ਗਏ ਹਨ ।
https://static.pib.gov.in/WriteReadData/userfiles/image/image0022IX8.jpg
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਕੋਵੇਟਰ ਉੱਦਮਤਾ ਦੀ ਆਤਮਾ ਵਾਇਆ ਬੌਧਿਕ ਸੰਪਦਾ ਦੀ ਵਰਤੋਂ ਨਾਲ ਫਾਇਦਾ ਦੇ ਕੇ ਨਵੀਂਆਂ ਉੱਭਰ ਰਹੀਆਂ ਤਕਨਾਲੋਜੀਆਂ , ਜਿਵੇਂ ਆਰਟੀਫਿਸਿ਼ਅਲ ਇੰਟੈਲੀਜੈਂਸ ( ਏ ਆਈ ) , ਬਲਾਕ—ਚੇਨ , ਸਾਈਬਰ ਫਿਜ਼ੀਕਲ ਸਿਸਟਮਸ ( ਸੀ ਪੀ ਐੱਸ ) , ਸਾਈਬਰ ਸਿਕਿਓਰਿਟੀ , ਇੰਟਰਨੈੱਟ ਆਫ ਥਿੰਗਸ ( ਆਈ ਓ ਟੀ ) , ਰੋਬੈਟਿਕਸ ਆਦਿ ਦੀ ਵਰਤੋਂ ਕੀਤੀ ਜਾ ਸਕੇਗੀ ।
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਗਿਆਨ ਸਰਕਲ ਵੈਂਚਰਸ ਨਿਵੇਸ਼ , ਬੁਨਿਆਦੀ ਢਾਂਚਾ ਅਤੇ ਮੈਂਟਰਿੰਗ ਦੇ ਵੱਖ ਵੱਖ ਪੜਾਵਾਂ ਦੌਰਾਨ ਨਵੇਂ ਢੰਗ ਤਰੀਕਿਆਂ ਅਤੇ ਸਟਾਰਟਅੱਪਸ ਨੂੰ ਸਹਿਯੋਗ ਮੁਹੱਈਆ ਕਰਨ ਲਈ ਇੱਕ ਹੱਬ ਵਜੋਂ ਕੰਮ ਕਰਨਗੇ । ਵਿਸ਼ੇਸ਼ ਤੌਰ ਤੇ ਟੀ ਬੀ ਆਈ ਦੀ ਸਲਾਹਕਾਰ ਕਮੇਟੀ ਵਿੱਚ ਅਗਾਂਹਵਧੂ ਉਦਯੋਗਪਤੀ , ਉੱਦਮੀ ਅਤੇ ਤਕਨੀਕੀ ਮਾਹਿਰ ਸ਼ਾਮਲ ਕੀਤੇ ਜਾਣਗੇ । ਇਹ ਅਕੈਡਮੀਆਂ ਅਤੇ ਉਦਯੋਗ ਦੋਨਾਂ ਤੋਂ ਮਾਹਿਰ ਮੈਂਟਰਾਂ ਅਤੇ ਨੈੱਟਵਰਕਸ ਨੂੰ ਇਨਕੁਬੇਟਿਸ ਨੂੰ ਫਾਇਦਾ ਪਹੁੰਚਾਉਣ ਯੋਗ ਹੋਣਗੇ । ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਇਨਕੋਵੇਟਰ ਸਮਾਜਿਕ ਚੇਤਨਾਂ ਉੱਦਮਤਾ ਦੀ ਤਰੱਕੀ ਲਈ ਇੱਕ ਕੈਟੇਲਿਸਟ ਵਜੋਂ ਕੰਮ ਕਰੇਗਾ ਅਤੇ ਇਸ ਨਾਲ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋਣਗੀਆਂ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਖਰੇ ਨੇ ਕਿਹਾ ਕਿ ਆਈ ਆਈ ਆਈ ਟੀ ਸਿਰੀ ਸਿਟੀ ਨਵੇਂ ਢੰਗ ਤਰੀਕੇ ਅਤੇ ਉੱਦਮਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸੰਭਾਵਨਾਵਾਂ ਪੂਰੀਆਂ ਕਰਕੇ ਸਮਾਜ ਦੀਆਂ ਲੋੜਾਂ ਦੀ ਸੇਵਾ ਕੀਤੀ ਜਾ ਸਕੇ । ਅਸੀਂ ਕਈ ਤਰੀਕਿਆਂ ਨਾਲ ਉੱਦਮਤਾ ਅਤੇ ਨਵੇਂ ਢੰਗ ਤਰੀਕੇ ਪੈਦਾ ਕਰ ਰਹੇ ਹਾਂ । ਆਈ ਆਈ ਆਈ ਟੀ ਸਿਰੀ ਸਿਟੀ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦਾ ਇੱਕ ਹਿੱਸਾ ਹੈ ਅਤੇ ਸੰਸਥਾ ਇਨੋਵੇਸ਼ਨ ਕੌਂਸਲ ਦੇ ਤੌਰ ਤੇ ਸਥਾਪਿਤ ਹੈ । ਹੋਰ ਆਈ ਆਈ ਆਈ ਟੀ ਸਿਰੀ ਸਿਟੀ ਵਿੱਚ ਐਂਟਰਪਰਨਿਉਰਸਿ਼ੱਪ ਸੈੱਲ (ਈ ਸੈੱਲ) ਸਥਾਪਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਨਵੇਂ ਢੰਗ ਤਰੀਕੇ ਲੱਭਣ ਲਈ ਸਹਿਯੋਗ ਦਿੱਤਾ ਜਾ ਸਕੇ ਅਤੇ ਉਹ ਉਹਨਾਂ ਨੂੰ ਕਾਰੋਬਾਰੀ ਮੌਕਿਆਂ ਵਿੱਚ ਤਬਦੀਲ ਕਰ ਸਕਣ । ਈ ਸੈੱਲ ਵਿਦਿਆਰਥੀਆਂ ਨੂੰ ਇਸ ਲਈ ਸਿੱਖਿਅਤ ਕਰਦਾ ਹੈ ਕਿ ਉਹ ਆਪਣੀ ਸਮਾਜਿਕ ਜਿ਼ੰਮੇਵਾਰੀ ਨਾਲ ਸਫਲਤਾਪੂਰਵਕ ਉੱਦਮੀ ਕਿਵੇਂ ਬਣ ਸਕਦੇ ਹਨ । ਸ਼੍ਰੀ ਖਰੇ ਨੇ ਆਸ ਪ੍ਰਗਟ ਕੀਤੀ ਕਿ ਟੀ ਬੀ ਆਈ ਗਿਆਨ ਸਰਕਲ ਵੈਂਚਰਸ ਐੱਮ ਈ ਆਈ ਟੀ ਵਾਈ ਦੇ ਸਹਿਯੋਗ ਨਾਲ ਇਨੋਵੇਟਰਸ ਅਤੇ ਸਟਾਰਟਅੱਪਸ ਨੂੰ ਉਹਨਾਂ ਦੇ ਵੱਖ ਵੱਖ ਪੜਾਵਾਂ ਨਿਵੇਸ਼ , ਬੁਨਿਆਦੀ ਢਾਂਚਾ ਅਤੇ ਸਹਿਯੋਗ ਵਿੱਚ ਸਹਾਇਤਾ ਮੁਹੱਈਆ ਕਰੇਗਾ । ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੱਢੇ ਗਏ ਤਰੀਕਿਆਂ ਦੇ ਵਪਾਰੀਕਰਨ ਲਈ ਵੀ ਇੱਕ ਚੈੱਨਲ ਵਜੋਂ ਕੰਮ ਕਰੇਗਾ ।
ਸਕੱਤਰ ਐੱਮ ਈ ਆਈ ਟੀ ਵਾਈ , ਸ਼੍ਰੀ ਅਜੇ ਪ੍ਰਕਾਸ਼ ਸਾਹਨੀ ਨੇ ਕਿਹਾ ਕਿ ਆਈ ਆਈ ਆਈ ਟੀ ਸਿਰੀ ਸਿਟੀ ਸਿੱਖਿਆ ਅਤੇ ਉਦਯੋਗ ਦੇ ਸੁਮੇਲ ਦੀ ਇੱਕ ਸਹੀ ਉਦਾਹਰਣ ਹੈ ਅਤੇ ਉਹ ਨਵੇਂ ਢੰਗ ਤਰੀਕਿਆਂ ਦੇ ਖੇਤਰ ਵਿੱਚ ਮਹਾਨ ਕੰਮ ਕਰ ਰਹੇ ਨੇ ।
ਐੱਮ ਸੀ / ਏ ਕੇ ਜੇ / ਏ ਕੇ
(Release ID: 1662878)
Visitor Counter : 218