ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਆਈਐੱਮਐੱਸਟੀ (CSIR-IMMT) ਨੇ ਆਪਣਾ 57ਵਾਂ ਸਥਾਪਨਾ ਦਿਵਸ ਮਨਾਇਆ
ਡਾ. ਹਰਸ਼ ਵਰਧਨ ਨੇ ਲੋਕਾਂ ਦੇ ਜੀਵਨ ਵਿੱਚ ਚੰਗੀ ਤਬਦੀਲੀ ਲਿਆਉਣ ਹਿਤ ਇੱਕ ਨਵੀਂ ਦੂਰ–ਦ੍ਰਿਸ਼ਟੀ, ਮੁੜ–ਵਿਚਾਰ ਕਰਨ, ਮੁੜ–ਡਿਜ਼ਾਇਨ ਕਰਨ ਤੇ ਖੋਜ ਕਰਨ ਲਈ ਵਿਚਾਰ–ਚਰਚਾ ਕਰਨ ਦਾ ਸੱਦਾ ਦਿੱਤਾ
Posted On:
08 OCT 2020 5:07PM by PIB Chandigarh
ਭੂਬਨੇਸ਼ਵਰ ਸਥਿਤ ਸੀਐੱਸਆਈਆਰ-ਆਈਐੱਮਐੱਸਟੀ (CSIR-IMMT) (ਇੰਸਟੀਟਿਊਟ ਆਵ੍ ਮਿਨਰਲਸ ਐਂਡ ਮਟੀਅਰੀਅਲਜ਼ ਟੈਕਨੋਲੋਜੀ) ਨੇ ਅੱਜ ਇੱਕ ਵਰਚੁਅਲ ਸਮਾਰੋਹ ਦੌਰਾਨ ਆਪਣਾ 57ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਮੁੱਖ ਮਹਿਮਾਨ ਸਨ। ਡਾ. ਸ਼ੇਖਰ ਸੀ. ਮੈਂਡੇ, ਸਕੱਤਰ ਡੀਐੱਸਆਈਆਰ (DSIR) ਅਤੇ ਡੀਜੀ, ਸੀਐੱਸਆਈਆਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ, ਜਦ ਕਿ ਪ੍ਰੋ. ਐੱਸ. ਬਾਸੂ, ਡਾਇਰੈਕਟਰ, ਸੀਐੱਸਆਈਆਰ-ਆਈਐੱਮਐੱਸਟੀ, ਡਾ. ਏ.ਕੇ. ਸਾਹੂ, ਚੇਅਰਮੈਨ, ਸਥਾਪਨਾ ਦਿਵਸ ਜਸ਼ਨ ਕਮੇਟੀ ਅਤੇ ਹੋਰ ਕਈ ਵਿਗਿਆਨੀਆਂ, ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਨੇ ਵੀਡੀਓ–ਕਾਨਫ਼ਰੰਸਿੰਗ ਰਾਹੀਂ ਵਰਚੁਅਲੀ ਇਸ ਸਮਾਰੋਹ ’ਚ ਹਿੱਸਾ ਲਿਆ।

ਇਸ ਮੌਕੇ ਡਾ. ਹਰਸ਼ ਵਰਧਨ ਨੇ ਸੰਸਥਾਨ ਦੀ ਸਾਲਾਨਾ ਰਿਪੋਰਟ 2019–2020 ਜਾਰੀ ਕੀਤੀ (http://events.immt.res.in/relreport/)। ਉਨ੍ਹਾਂ ਸੀਐੱਸਆਈਆਰ-ਆਈਐੱਮਐੱਸਟੀ ਦੀ ਵੀਡੀਓ (http://events.immt.res.in/relvideo/) ਅਤੇ ਸੀਐੱਸਆਈਆਰ-ਆਈਐੱਮਐੱਸਟੀ ਦਾ ਥੀਮ ਗੀਤ (http://events.immt.res.in/relthemesong/) ਵੀ ਜਾਰੀ ਕੀਤੇ। ਮੰਤਰੀ ਨੇ ਸੀਐੱਸਆਈਆਰ-ਆਈਐੱਮਐੱਸਟੀ ਦੀ ਵੈੱਬਸਾਈਟ (http://events.immt.res.in/relwebsite/) ਅਤੇ ਸੰਸਥਾਨ ਦੀ ਈ–ਪ੍ਰਦਰਸ਼ਨੀ (http://events.immt.res.in/relexhibition/) ਦਾ ਉਦਘਾਟਨ ਵੀ ਕੀਤਾ।

‘ਇੰਸਟੀਟਿਊਟ ਆਵ੍ ਮਿਨਰਲਸ ਐਂਡ ਮਟੀਰੀਅਲਜ਼ ਟੈਕਨੋਲੋਜੀ’ (ਆਈਐੱਮਐੱਸਟੀ), ਨਵੀਂ ਦਿੱਲੀ ਸਥਿਤ ‘ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ’ (CSIR) ਦੀ ਇੱਕ ਪ੍ਰਮੁੱਖ ਰਾਸ਼ਟਰੀ ਲੈਬੋਰੇਟਰੀ ਹੈ। ਇਹ ਸੰਸਥਾਨ ਭਾਰਤ ਦੇ ਖਣਿਜ ਪਦਾਰਥਾਂ, ਸਮੱਗਰੀਆਂ ਤੇ ਹੋਰ ਕੁਦਰਤੀ ਸਰੋਤਾਂ ਦਾ ਲਾਭ ਲੈਣ ਦੇ ਉਦੇਸ਼ ਨੂੰ ਸਮਰਪਿਤ ਹੈ। ਸਾਲ 1964 ’ਚ ਭੂਬਨੇਸ਼ਵਰ ਵਿਖੇ ‘ਖੇਤਰੀ ਖੋਜ ਪ੍ਰਯੋਗਸ਼ਾਲਾ’ (RRL – ਰੀਜਨਲ ਰਿਸਰਚ ਲੈਬੋਰੇਟਰੀ) ਵਜੋਂ ਸਥਾਪਿਤ ਇਸ ਸੰਸਥਾਨ ਦਾ ਨਾਂਅ 13 ਅਪ੍ਰੈਲ, 2007 ਨੂੰ ਬਦਲ ਕੇ ‘ਇੰਸਟੀਟਿਊਟ ਆਵ੍ ਮਿਨਰਲਸ ਐਂਡ ਮਟੀਰੀਅਲਜ਼ ਟੈਕਨੋਲੋਜੀ’ (ਆਈਐੱਮਐੱਸਟੀ) ਕਰ ਦਿੱਤਾ ਗਿਆ ਸੀ ਤੇ ਤਦ ਇਸ ਦੇ ਅਧਿਕਾਰ–ਖੇਤਰ, ਦੂਰ–ਦ੍ਰਿਸ਼ਟੀ ਤੇ ਫ਼ੋਕਸ ਨੂੰ ਵੀ ਨਵਿਆ ਦਿੱਤਾ ਗਿਆ ਸੀ।
ਆਈਐੱਮਐੱਸਟੀ ਵਿਖੇ ਖੋਜ ਤੇ ਵਿਕਾਸ ਉੱਤੇ ਹੀ ਮੁੱਖ ਤੌਰ ’ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ, ਤਾਂ ਜੋ ਭਾਰਤੀ ਉਦਯੋਗਾਂ ਨੂੰ ਹਰ ਤਰ੍ਹਾਂ ਦੀ ਅਗਾਂਹਵਧੂ ਤਕਨੀਕੀ ਪ੍ਰਕਿਰਿਆ ਦੀ ਜਾਣਕਾਰੀ ਅਤੇ ਸਲਾਹਕਾਰੀ ਸੇਵਾਵਾਂ ਮੁਹੱਈਆ ਕਰਵਾ ਕੇ ਆਤਮਨਿਰਭਰਤਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਕੀਤਾ ਜਾ ਸਕੇ, ਜਿਸ ਨਾਲ ਉਨ੍ਹਾਂ ਰਾਹੀਂ ਦੇਸ਼ ਦੇ ਕੁਦਰਤੀ ਸਰੋਤਾਂ ਦਾ ਵਪਾਰਕ ਲਾਹਾ ਲਿਆ ਜਾ ਸਕੇ ਅਤੇ ਇਸ ਦੇ ਨਾਲ ਹੀ ਵਿਗਿਆਨ ਤੇ ਇੰਜੀਨੀਅਰਿੰਗ ਵਿਵਹਾਰਕਤਾਵਾਂ ਦੇ ਖੇਤਰਾਂ ਵਿੱਚ ਉੱਚ–ਪੱਧਰੀ ਬੁਨਿਆਦਾ ਖੋਜ ਕੀਤੀ ਜਾ ਸਕੇ।
ਡਾ. ਹਰਸ਼ ਵਰਧਨ ਨੇ ਸੀਐੱਸਆਈਆਰ-ਆਈਐੱਮਐੱਸਟੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਗਿਆਨੀਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਸਦਕਾ ਕੂੜਾ–ਕਰਕਟ ਵਾਲੀਆਂ ਸਮੱਗਰੀਆਂ ਨੂੰ ਵਿਗਿਆਨਕ ਢੰਗ ਨਾਲ ਧਨ ਵਿੱਚ ਤਬਦੀਲ ਕਰਨਾ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਵਿਗਿਆਨ ਵਿੱਚ ਮਾਨਵਤਾ ਨੂੰ ਦਰਪੇਸ਼ ਹਰ ਤਰ੍ਹਾਂ ਦੀ ਸਮੱਸਿਆ ਦੇ ਹੱਲ ਲੱਭਣ ਦੀ ਸਮਰੱਥਾ ਹੈ। ਮੰਤਰੀ ਨੇ ਕਿਹਾ ਕਿ ਜਦੋਂ ਵੀ ਕਦੇ ਹਾਲਾਤ ਨੇ ਮੰਗ ਕੀਤੀ ਹੈ, ਉਦੋਂ ਹੀ ਭਾਰਤੀ ਵਿਗਿਆਨੀ ਉਸ ਮੌਕੇ ਨਿੱਤਰ ਕੇ ਸਾਹਮਣੇ ਆਏ ਹਨ। ਉਨ੍ਹਾਂ ਚੇਤੇ ਕਰਦਿਆਂ ਕਿਹਾ ਕਿ ਦੇਸ਼ ਵਿੱਚ ਕੋਵਿਡ–19 ਦਾ ਟਾਕਰਾ ਕਰਨ ਲਈ ਵਿਭਿੰਨ ਸੰਸਥਾਨਾਂ ਵਿੱਚ ਸਾਰੇ ਵਿਗਿਆਨੀਆਂ ਨੇ ਨਵੀਨ ਕਿਸਮ ਦੇ ਵਿਚਾਰਾਂ ਤੇ ਉਤਪਾਦਾਂ ਨਾਲ ਮਹਾਨ ਯੋਗਦਾਨ ਪਾਇਆ। ਡਾ. ਹਰਸ਼ ਵਰਧਨ ਨੇ ਲੋਕਾਂ ਦੇ ਜੀਵਨਾਂ ਵਿੱਚ ਵਧੀਆ ਤਬਦੀਲੀ ਲਿਆਉਣ ਹਿਤ ਨਵੀਂ ਦੂਰ–ਦ੍ਰਿਸ਼ਟੀ, ਮੁੜ–ਵਿਚਾਰ, ਮੁੜ–ਡਿਜ਼ਾਇਨਿੰਗ ਤੇ ਖੋਜ ਕਰਨ ਲਈ ਵਿਗਿਆਨੀਆਂ ਨੂੰ ਵਿਚਾਰ–ਚਰਚਾ ਕਰਨ ਦਾ ਸੱਦਾ ਦਿੱਤਾ।
ਡਾ. ਸ਼ੇਖਰ ਮੈਂਡੇ ਨੇ ਇਸ ਵਰ੍ਹੇ ਦੇ ਅਰੰਭ ਵਿੱਚ ਖ਼ਾਸ ਤੌਰ ’ਤੇ ਜਲ–ਸ਼ੁੱਧੀਕਰਣ ਆਦਿ ਜਿਹੀਆਂ ਆਪਣੀਆਂ ਵਿਭਿੰਨ ਟੈਕਨੋਲੋਜੀਆਂ ਨਾਲ ਵੱਡੇ ਚੱਕਰਵਾਤੀ ਤੂਫ਼ਾਨ ਅੰਫ਼ਾਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਵਿੱਚ ਸੀਐੱਸਆਈਆਰ-ਆਈਐੱਮਐੱਸਟੀ ਦੁਆਰਾ ਪਾਏ ਗਏ ਯੋਗਦਾਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਆਈਐੱਮਐੱਸਟੀ ਨੇ ਪੀਣ ਵਾਲੇ ਅਤੇ ਉਦਯੋਗਿਕ ਜਲ ਸਰੋਤਾਂ ਦੀ ਰਸਾਇਣਕ ਤੇ ਬਾਇਓਲੋਜੀਕਲ ਟੈਸਟਿੰਗ ਹਿਤ ਐੱਨਏਬੀਐੱਲ (NABL) ਦੀ ਮਾਨਤਾ–ਪ੍ਰਾਪਤ ਸੈਂਟਰ ਆਵ੍ ਐਕਸੇਲੈਂਸ ਸਥਾਪਿਤ ਕੀਤਾ ਹੈ। ਆਈਐੱਮਐੱਸਟੀ ਦਾ ‘ਟੈਰਾਫ਼ਿਲ’ ਵਜੋਂ ਪ੍ਰਸਿੱਧ ਜਲ ਫ਼ਿਟਲਟ੍ਰੇਸ਼ਨ ਮੀਡੀਆ; ਜਲ ਸ਼ੁੱਧੀਕਰਣ ਟੈਕਨੋਲੋਜੀ ਦਾ ਬਹੁਤ ਘੱਟ ਖ਼ਰਚੀਲਾ ਹੱਲ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਮਹਾਮਾਰੀ ਦੀ ਸਥਿਤੀ ਦਾ ਸਾਹਮਣਾ ਕਰਨ ਹਿਤ ਹੈਂਡਸ ਫ਼੍ਰੀ ਹੈਂਡ ਵਾਸ਼ ਤੇ ਹੈਂਡ ਸੈਨੀਟਾਈਜ਼ੇਸ਼ਨ ਉਪਕਰਣ, ਤਰਲ ਹੈਂਡ ਸੈਨੀਟਾਈਜ਼ਰਸ, ਐਂਟੀ–ਵਾਇਰਲ ਸਪ੍ਰੇਅ ਮਸ਼ੀਨ ਜਿਹੇ ਉਪਕਰਣ ਹਸਪਤਾਲਾਂ ਦੀ ਸਹਾਇਤਾ ਲਈ ਤੇ PPEs ਵਿਕਸਤ ਕਰ ਕੇ ਕੋਵਿਡ–19 ਮਹਾਮਾਰੀ ਦੀ ਸਥਿਤੀ ਨਾਲ ਲੜਨ ਵਿੱਚ ਸੰਸਥਾਨ ਦੁਆਰਾ ਨਿਭਾਈ ਭੂਮਿਕਾ ਵੱਲ ਧਿਆਨ ਦਿਵਾਇਆ। ਇਨ੍ਹਾਂ ਉਤਪਾਦਾਂ ਲਈ ਟੈਕਨੋਲੋਜੀਆਂ ਦੇ ਲਾਇਸੈਂਸ ਵਿਭਿੰਨ MSMEs ਨੂੰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਈਐੱਮਐੱਸਟੀ; ‘ਰਾਸ਼ਟ੍ਰੀਯ ਕ੍ਰਿਸ਼ੀ ਵਿਕਾਸ ਯੋਜਨਾ’ (RKVY) ਅਧੀਨ ਓੜੀਸ਼ਾ ਦੇ ਖ਼ਾਹਿਸ਼ੀ ਜ਼ਿਲ੍ਹੇ ਨਵਰੰਗਪੁਰ ’ਚ ਸਮਾਜਕ–ਆਰਥਿਕ ਵਿਕਾਸ ਲਈ ਇੱਕ ਮਲਪਟੀ–ਲੈਬ ਫ਼ਾਰਮ ਆਧਾਰਤ S&T ਦਖ਼ਲ ਪ੍ਰੋਗਰਾਮ ਦੀ ਅਗਵਾਈ ਕਰ ਰਿਹਾ ਹੈ।
ਇਸ ਸੰਸਥਾਨ ਨੇ ਨਵੀਂਆਂ ਸਮੱਗਰੀਆਂ ਤੇ ਰਸਾਇਣਕ ਪ੍ਰਕਿਰਿਆਵਾਂ ਦੇ ਖੇਤਰ ਵਿੱਚ ਡੀਐੱਸਆਈਆਰ (DSIR) ਦੀ ਵਿੱਤੀ ਸਹਾਇਤਾ–ਪ੍ਰਾਪਤ ‘ਸਾਂਝੇ ਖੋਜ ਤੇ ਟੈਕਨੋਲੋਜੀ ਵਿਕਾਸ ਧੁਰੇ’ (CRTDH) ਦੀ ਸ਼ੁਰੂਆਤ ਕੀਤੀ ਹੈ। ਇਸ ਅਧੀਨ ਆਈਐੱਮਐੱਸਟੀ ਦਾ ਉਦੇਸ਼ ਖੋਜ ਤੇ ਵਪਾਰ ਲਈ ਵਾਜਬ ਖੇਤਰਾਂ ਵਿੱਚ MSMEs ਅਤੇ ਸਟਾਰਟ–ਅੱਪਸ ਦੀ ਸਿਖਲਾਈ ਦੇਣਾ ਹੈ। ਇਹ ਸੰਸਥਾਨ ਸਾਰਾ ਸਾਲ ਜਲਵਾਯੂ ਤੇ ਵਾਤਾਵਰਣ ਪ੍ਰਦੂਸ਼ਣ ਉੱਤੇ ਨਜ਼ਰ ਰੱਖਣ ਤੇ ਮੁੱਲਾਂਕਣ ਕਰਨ ਦੇ ਪ੍ਰੋਗਰਾਮ ਵੀ ਚਲਾਉਂਦਾ ਹੈ। ਆਈਐੱਮਐੱਸਟੀ ਇਸ ਸਬੰਧੀ ISRO ਨੂੰ ਸਹਿਯੋਗ ਦੇ ਰਿਹਾ ਹੈ।
*****
ਐੱਨਬੀ/ਕੇਜੀਐੱਸ
(Release ID: 1662818)
Visitor Counter : 139