ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ, ਉੱਭਰਦੀਆਂ ਅਰਥਵਿਵਸਥਾਵਾਂ ਲਈ ਭਾਰਤ ਇੱਕ ਆਦਰਸ਼ ਬਣ ਰਿਹਾ ਹੈ
ਅਸੀਂ 21ਵੀਂ ਸਦੀ ਦੇ ਭਾਰਤ ਦੀ ਉਸਾਰੀ ਲਈ ਕੰਮ ਕਰ ਰਹੇ ਹਾਂ ਜੋ ਆਪਣੀ ਜ਼ਰੂਰਤਾਂ ਦੇ ਨਾਲ–ਨਾਲ ਵਿਸ਼ਵ ਦੀ ਜ਼ਰੂਰਤਾਂ ਵੀ ਪੂਰੀਆਂ ਕਰ ਸਕਣ ਦੇ ਯੋਗ ਹੋਵੇ
Posted On:
07 OCT 2020 7:45PM by PIB Chandigarh
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਇੱਕ ਖ਼ੁਸ਼ਹਾਲ ਤੇ ਆਤਮਨਿਰਭਰ ਭਾਰਤ ਬਣਾਉਣ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਅੱਜ PHDCCI ਦੁਆਰਾ ‘ਆਤਮਨਿਰਭਰ ਭਾਰਤ ਦੀ ਉਸਾਰੀ’ ਬਾਰੇ ਇੱਕ ਵੈੱਬ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ #ਆਤਮਨਿਰਭਰਭਾਰਤ (#AtamanirbharBharat) ਅਤੇ ਭਾਰਤ ਨੂੰ ਨਿਰਮਾਣ ਦੇ ਅਜਿਹੇ ਗਲੋਬਲ ਹੱਬ ਵਿੱਚ ਤਬਦੀਲ ਕਰਨ ਵਿੱਚ ਇਸ ਦੀ ਭੂਮਿਕਾ ਸਬੰਧੀ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਨਾ ਸਿਰਫ਼ ਆਪਣੀਆਂ ਜ਼ਰੂਰਤਾਂ, ਬਲਕਿ ਸਮੁੱਚੇ ਵਿਸ਼ਵ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅੱਜ ਭਾਰਤ ਉੱਭਰਦੀਆਂ ਅਰਥਵਿਵਸਥਾਵਾਂ ਲਈ ਇੱਕ ਆਦਰਸ਼ ਬਣ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ,‘ਸਾਡਾ ਧਿਆਨ ਸਮਾਜ ਵਿੱਚ ਆਖ਼ਰੀ ਆਦਮੀ ਦੀ ਵੀ ਸੇਵਾ ਕਰਨ ਅਤੇ ‘ਆਤਮਨਿਰਭਰ ਭਾਰਤ’ ਦਾ ਟੀਚਾ ਹਾਸਲ ਕਰਨ ਉੱਤੇ ਕੇਂਦ੍ਰਿਤ ਹੈ। ਭਾਰਤ ਕੁਦਰਤੀ ਵਸੀਲਿਆਂ ਦੇ ਮਾਮਲੇ ’ਚ ਅਮੀਰ ਹੈ ਅਤੇ ਸੱਚਮੁਚ ‘ਆਤਮਨਿਰਭਰ ਭਾਰਤ’ ਦਾ ਟੀਚਾ ਹਾਸਲ ਕਰ ਸਕਦਾ ਹੈ। ਭਾਰਤ ਕੁਦਰਤੀ ਵਸੀਲਿਆਂ ਦੇ ਮਾਮਲੇ ਵਿੱਚ ਅਮੀਰ ਹੈ ਤੇ ਇਸ ਕੋਲ ਆਬਾਦੀ ਦਾ ਲਾਭ ਹੈ,ਵੱਡੇ ਪੱਧਰ ’ਤੇ ਬੰਦਰਗਾਹਾਂ ਦੀ ਉਪਲਬਧਤਾ ਹੈ ਜੋ ਕਾਰੋਬਾਰਾਂ ਤੇ ਉਦਯੋਗਾਂ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਂਦਾ ਹੈ। ਅਸੀਂ 21ਵੀਂ ਸਦੀ ਦੇ ਅਜਿਹੇ ਭਾਰਤ ਦਾ ਨਿਰਮਾਣ ਕਰਨ ਲਈ ਕੰਮ ਕਰ ਰਹੇ ਹਾਂ, ਜੋ ਆਪਣੀਆਂ ਖ਼ੁਦ ਦੀਆਂ ਜ਼ਰੂਰਤਾਂ ਦੇ ਨਾਲ–ਨਾਲ ਵਿਸ਼ਵ ਦੀਆਂ ਲੋੜਾਂ ਵੀ ਪੂਰੀਆਂ ਕਰਨ ਦੇ ਯੋਗ ਹੋਵੇ।’
ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਸਵਦੇਸ਼ੀ ਲਹਿਰ ਅਤੇ ਡਾਂਡੀ ਮਾਰਚ ਤੋਂ ਲੈ ਕੇ ‘ਆਤਮਨਿਰਭਰ ਭਾਰਤ’ ਦੇ ਜ਼ੋਰਦਾਰ ਸੱਦੇ ਤੱਕ ਇੱਕ ਵਧੇਰੇ ਲਚਕਦਾਰ ਤੇ ਆਤਮਨਿਰਭਰ ਭਾਰਤ ਦੀ ਉਸਾਰੀ ਪਿੱਛੇ ‘ਆਤਮਨਿਰਭਰਤਾ’ ਸਦਾ ਇੱਕ ਪ੍ਰਮੁੱਖ ਸ਼ਕਤੀ ਬਣੀ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਨੇ ਸਿਰਫ਼ ਦੇਸ਼ਵਾਸੀਆਂ ਦੀ ਭਾਵਨਾ ਦਾ ਉਤਸ਼ਾਹ ਘਟਾਇਆ ਨਹੀਂ ਹੈ ਤੇ ਦੇਸ਼ ਦੀ ਅਰਥਵਿਵਸਥਾ ਪੁਨਰ–ਸੁਰਜੀਤੀ ਦੇ ਰਾਹ ਉੱਤੇ ਚੱਲ ਰਹੀ ਹੈ। ਪਿਛਲੇ ਮਹੀਨੇ ਜੀਐੱਸਟੀ ਕਲੈਕਸ਼ਨਾਂ ਪਿਛਲੇ ਵਰ੍ਹੇ ਦੇ ਇਸੇ ਸਮੇਂ ਤੋਂ 4% ਵੱਧ ਰਹੀਆਂ ਸਨ, ਰੇਲਵੇ ਰਾਹੀਂ ਮਾਲ ਦੀ ਆਵਾਜਾਈ 15% ਵਧ ਗਈ ਹੈ। ਪੈਟਰੋਲ ਤੇ ਡੀਜ਼ਲ ਦੀ ਵਿਕਰੀ ਵੀ ਆਮ ਪੱਧਰਾਂ ਤੋਂ ਉਤਾਂਹ ਚਲੀ ਗਈ ਹੈ।
ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਇੱਕ ਨਿਰਮਾਣ–ਧੁਰਾ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਗਿਆਨ ਅਧਾਰਿਤ ਅਰਥਵਿਵਸਥਾ ਵੱਲ ਵੀ ਵਧ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਦਾ ਇਸ ਕੰਮ ਵਿੱਚ ਰਹਿਣ ਦਾ ਕੋਈ ਇਰਾਦਾ ਨਹੀਂ ਹੈ ਤੇ ਇਸ ਨੂੰ ਸਿਰਫ਼ ਲੋਕਾਂ ਦੀ ਭਲਾਈ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਰਕਾਰ ਨੇ – ਕਾਰੋਬਾਰ ਕਰਨਾ ਸੁਖਾਲਾ ਬਣਾਉਣ, ਪਾਰਦਰਸ਼ੀ ਕਾਰਜ–ਵਿਧੀਆਂ ਅਪਣਾਉਣ, ਭ੍ਰਿਸ਼ਟਾਚਾਰ ਹਟਾਉਣ ਅਤੇ ਧਨ–ਸਿਰਜਕਾਂ ਦਾ ਸਤਿਕਾਰ ਕਰਨ ਦੀਆਂ ਪਹਿਲਕਦਮੀਆਂ ਕੀਤੀਆਂ ਹਨ। ਪੈਟਰੋਲੀਅਮ ਤੇ ਕੁਦਰਤੀ ਗੈਸ ਖੇਤਰ ਵਿੱਚ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 8 ਕਰੋੜ ਗ਼ਰੀਬ ਪਰਿਵਾਰਾਂ ਸਮੇਤ ਦੇਸ਼ ਦੀ 95% ਆਬਾਦੀ ਤੱਕ ਐੱਲਪੀਜੀ (LPG) ਕਨੈਕਸ਼ਨਸ ਪੁੱਜ ਚੁੱਕੇ ਹਨ। BS-VI ਸਟੈਂਡਰਡ ਈਂਧਣ ਇਸ ਅਪ੍ਰੈਲ ’ਚ ਸ਼ੁਰੂ ਕੀਤੇ ਜਾ ਚੁੱਕੇ ਹਨ। ਊਰਜਾ ਨਿਆਂ ਯਕੀਨੀ ਬਣਾਇਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਸਪਾਤ ਖੇਤਰ ਵੀ ਦੇਸ਼ ਦੀਆਂ ਬਰਾਮਦਾਂ ਵਧਾਉਣ ਵਿੱਚ ਯੋਗਦਾਨ ਪਾ ਰਿਹਾ ਹੈ।
****
ਵਾਇਬੀ/ਐੱਸਕੇ
(Release ID: 1662540)
Visitor Counter : 159