ਸਿੱਖਿਆ ਮੰਤਰਾਲਾ

ਸਿੱਖਿਆ ਮੰਤਰੀ ਭਲਕੇ ਕੇਵੀਜ਼ ਦੀਆਂ 4 ਨਵੀਆਂ ਉਸਾਰੀਆਂ ਗਈਆਂ ਇਮਾਰਤਾਂ ਦਾ ਉਦਘਾਟਨ ਕਰਨਗੇ

Posted On: 07 OCT 2020 5:34PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲਨਿਸ਼ੰਕ’ 8 ਅਕਤੂਬਰ 2020 ਨੂੰ ਵਰਚੁਅਲੀ ਚਾਰ ਕੇਂਦਰੀ ਵਿਦਿਆਲਿਆ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕਰਨਗੇ। ਇਨ੍ਹਾਂ ਚਾਰ ਕੇ.ਵੀ. ਇਮਾਰਤਾਂ ਦਾ ਉਦਘਾਟਨ ਕੀਤਾ ਜਾਣਾ ਹੈ- ਕੇ.ਵੀ. ਨਿਆਗੜ (ਉੜੀਸਾ), ਕੇ.ਵੀ. ਮਹੂਲਦੀਹਾ, ਰਾਇਰੰਗਪੁਰ (ਓਡੀਸ਼ਾ), ਕੇ.ਵੀ. ਹਨੂਮਾਨਗੜ੍ਹ (ਰਾਜਸਥਾਨ) ਅਤੇ ਕੇ.ਵੀ. ਨੰਬਰ 3 ਫਰੀਦਾਬਾਦ (ਹਰਿਆਣਾ)

https://twitter.com/DrRPNishank/status/1313797011699712005/photo/1?ref_src=twsrc%5Etfw%7Ctwcamp%5Etweetembed%7Ctwterm%5E1313797011699712005%7Ctwgr%5Eshare_3&ref_url=https%3A%2F%2Fpib.gov.in%2FPressReleasePage.aspx%3FPRID%3D1662366

 

ਇਨ੍ਹਾਂ ਚਾਰ ਕੇ.ਵੀ. ਇਮਾਰਤਾਂ ਦੇ ਨਿਰਮਾਣਤੇ ਲਗਭਗ 68.60 ਕਰੋੜ ਰੁਪਏ ਦੀ ਕੁੱਲ ਲਾਗਤ ਆਈ ਹੈ, ਇਹ ਚਾਰ ਕੇਵੀ ਹੁਣ ਤੱਕ ਅਸਥਾਈ ਇਮਾਰਤਾਂ ਵਿੱਚ ਚੱਲ ਰਹੇ ਸਨ ਉੜੀਸਾ, ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿੱਚ ਇਨ੍ਹਾਂ ਨਵੇਂ ਵਿਕਸਤ ਕੈਂਪਸਾਂ ਨਾਲ ਲਗਭਗ 4000 ਵਿਦਿਆਰਥੀਆਂ ਨੂੰ ਲਾਭ ਪਹੁੰਚਾਇਆ ਜਾਵੇਗਾ

 

ਕੇਵੀ ਦੀਆਂ ਚਾਰੋਂ ਨਵੀਆਂ ਇਮਾਰਤਾਂਗ੍ਰੀਨ ਬਿਲਡਿੰਗਨਿਯਮਾਂ ਅਨੁਸਾਰ ਬਣੀਆਂ ਹਨ ਅਤੇ ਵੱਧ ਤੋਂ ਵੱਧ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਸਹੂਲਤ ਦਿੱਤੀ ਗਈ ਹੈ। ਦਿਵਯਾਂਗ ਲੋਕਾਂ ਦੀ ਅਸਾਨ ਪਹੁੰਚ ਲਈ ਬਿਲਡਿੰਗਾਂ ਦਾ ਨਿਰਮਾਣ ਰੁਕਾਵਟ ਰਹਿਤ ਕੀਤਾ ਜਾਂਦਾ ਹੈ ਵਿਦਿਆਰਥੀਆਂ ਨੂੰ ਤੰਦਰੁਸਤੀ ਪ੍ਰਤੀ ਉਤਸ਼ਾਹਤ ਕਰਨ ਲਈ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਲਈ ਕਾਫ਼ੀ ਥਾਂ ਵੀ ਅਲਾਟ ਕੀਤੀ ਗਈ ਹੈ

 

ਵਰਚੁਅਲ ਉਦਘਾਟਨ ਸਮਾਰੋਹ ਦੌਰਾਨ, ਕੇਂਦਰੀ ਸਿੱਖਿਆ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਸਥਾਨਕ ਇਕੱਠਾਂ ਅਤੇ ਪਤਵੰਤਿਆਂ ਨੂੰ ਵੀ ਸੰਬੋਧਨ ਕਰਨਗੇ

*****

ਐਮਸੀ / ਏਕੇਜੇ / ਏਕੇ
 



(Release ID: 1662448) Visitor Counter : 96