ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
1915 ਤੋਂ 1965 ਤੱਕ ਸੂਰਜੀ ਚੁੰਬਕੀ ਖੇਤਰ ਦਾ ਪੁਨਰਗਠਿਤ ਨਕਸ਼ਾ ਸੂਰਜ ਦੇ ਭਵਿੱਖ ਦਾ ਅੰਦਾਜ਼ਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ
ਕੋਸੋ (ਡੀਐੱਸਟੀ) ਵਿਖੇ ਦਰਜ ਫਿਲਮਾਂ ਅਤੇ ਤਸਵੀਰਾਂ 1915-65 ਦੇ ਅਰਸੇ ਲਈ ਦੁਨੀਆ ਵਿੱਚ ਉਪਲਬਧ ਸੂਰਜ ਦਾ ਇੱਕੋ-ਇੱਕ ਇਕਸਾਰ ਨਿਰੀਖਣ ਹੈ
Posted On:
06 OCT 2020 5:10PM by PIB Chandigarh
ਸੂਰਜ, ਊਰਜਾ ਦਾ ਮੁੱਢਲਾ ਸਰੋਤ ਜੋ ਧਰਤੀ ਉੱਤੇ ਜੀਵਨ ਨੂੰ ਕਾਇਮ ਰੱਖਦਾ ਹੈ, ਸਾਡੇ ਭਵਿੱਖ ਲਈ ਕੀ ਧਾਰਨ ਕਰਦਾ ਹੈ?
ਵਿਗਿਆਨੀ ਛੇਤੀ ਹੀ ਅਤੀਤ ਵਿੱਚ ਇਸ ਦੇ ਵਿਵਹਾਰ ਦੀ ਸਮਝ ਨਾਲ ਸੂਰਜ ਦੀ ਭਵਿੱਖ ਦੀ ਚੁੰਬਕੀ ਕਿਰਿਆ ਦਾਅਧਿਐਨ ਕਰਨ ਦੇ ਯੋਗ ਹੋ ਸਕਦੇ ਹਨ। ਪਿਛਲੀ ਸਦੀ ਦੇ ਪਹਿਲੇ ਅੱਧ ਨਾਲ ਸਬੰਧਿਤ ਇੱਕ ਚੁੰਬਕੀ ਫੀਲਡ ਮੈਪ ਹਾਲ ਹੀ ਵਿੱਚ ਤਿਆਰ ਕੀਤਾ ਗਿਆ ਹੈ ਜੋ ਇਸ ਸਮਝ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਕਰ ਸਕਦਾ ਹੈ।
ਜਿਵੇਂ ਕਿ ਮੌਸਮ ਦੇ ਅਧਿਐਨ ਦੇ ਮਾਮਲੇ ਵਿੱਚ ਲੋੜੀਂਦਾ ਹੁੰਦਾ ਹੈ, ਖਗੋਲ ਵਿਗਿਆਨੀਆਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਲਗਾਉਣ ਲਈ ਕਿ ਭਵਿੱਖ ਵਿੱਚ ਇਹ ਕਿਵੇਂ ਵਿਵਹਾਰ ਕਰੇਗਾ, ਅਤੀਤ ਵਿੱਚ ਸੂਰਜ ਦੇ ਵਿਵਹਾਰ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ। ਵਤੀਰੇ ਦਾ ਇਕ ਮਹੱਤਵਪੂਰਨ ਪੈਰਾਮੀਟਰ ਚੁੰਬਕੀ ਖੇਤਰ ਹੈ ਜੋ ਬਦਲਦਾ ਰਹਿੰਦਾ ਹੈ ਅਤੇ ਸੂਰਜ ਵਿੱਚ ਲੰਬੇ ਸਮੇਂ ਦੀਆਂ ਤਬਦੀਲੀਆਂ ਨੂੰ ਨਿਯੰਤ੍ਰਿਤ ਕਰਦਾ ਹੈ।
ਟੈਕਨੋਲੋਜੀ ਨੇ ਅੱਜ ਚੁੰਬਕੀ ਖੇਤਰ ਦੀ ਸਿੱਧੀ ਨਿਗਰਾਨੀ ਨੂੰ ਸਮਰੱਥ ਬਣਾਇਆ ਹੈ, ਪਰ 1960 ਤੋਂ ਪਹਿਲਾਂ ਰਿਕਾਰਡ ਕੀਤੇ ਚੁੰਬਕੀ ਖੇਤਰ ਦੀ ਕੋਈ ਸਿੱਧੀ ਨਿਗਰਾਨੀ ਨਹੀਂ ਹੈ।
ਹਾਲ ਹੀ ਵਿੱਚ, ਭਾਰਤੀ ਖੋਜਕਰਤਾਵਾਂ ਨੇ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜਿਕਸ (IIA), ਕੋਡਾਈਕ ਨਾਲ ਸੋਲਰ ਅਬਜ਼ਰਵੇਟਰੀ (ਕੋਸੋ - KoSO), ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦਾ ਇੱਕ ਖੁਦਮੁਖਤਿਆਰੀ ਸੰਸਥਾਨ ਹੈ, (https://kso.iiap.res.in ), ਦੁਆਰਾ ਸੂਰਜ ਦੀਆਂ ਭਿੰਨ ਭਿੰਨ ਵੇਵਲੈਂਥਾਂ ‘ਤੇ ਰਿਕਾਰਡ ਕੀਤੀਆਂ ਗਈਆਂ, ਪਿਛਲੀ ਸਦੀ ਨਾਲ ਸਬੰਧਿਤ ਕਈ ਫਿਲਮਾਂ ਅਤੇ ਫੋਟੋਆਂ ਨੂੰ ਡਿਜੀਟਲਾਈਜ਼ ਕੀਤਾ ਹੈ।ਆਰੀਆਭੱਟ ਰਿਸਰਚ ਇੰਸਟੀਟਿਊਟ ਆਵ੍ ਆਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਈਐੱਸ), ਜੋ ਵੀ ਕਿਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਆਈਆਈਏ ਦਾ ਇੱਕ ਖੁਦਮੁਖਤਿਆਰੀ ਇੰਸਟੀਟਿਊਟ ਹੈ, ਦੇ ਵਿਗਿਆਨੀਆਂ ਨੇ ਵੀ ਇਸ ਡਿਜੀਟਾਈਜ਼ਡ ਡੇਟਾ ਦੀ ਵਰਤੋਂ ਕੀਤੀ ਜਿਸ ਨੂੰ ਉਨ੍ਹਾਂ ਨੇ 1915 -1965 ਦੀ ਮਿਆਦ ਲਈ ਸੂਰਜ ਦੇ ਪਹਿਲੇ ਚੁੰਬਕੀ ਖੇਤਰ ਦੇ ਨਕਸ਼ੇ ਨੂੰ ਵਿਕਸਿਤ ਕਰਨ ਲਈ ਪ੍ਰੌਕਸੀ ਡੇਟਾ ਕਿਹਾ।
ਸੂਰਜੀ ਚੱਕਰ 15 -19 ਨਾਲ ਸਬੰਧਿਤ ਇਸ ਮਿਆਦ ਦਾ ਨਕਸ਼ਾ ਸਾਨੂੰ ਚੁੰਬਕੀ ਪਰਿਵਰਤਨਸ਼ੀਲਤਾ ਨੂੰ ਸਮਝਣ ਅਤੇ ਭਵਿੱਖ ਵਿੱਚ ਸੂਰਜ ਵਿੱਚ ਤਬਦੀਲੀਆਂ ਦੀ ਭਵਿੱਖਬਾਣੀ ਕਰਨ ਵਿੱਚ ਸਹਾਇਤਾ ਕਰੇਗਾ। ਏਆਰਆਈਈਐੱਸ ਦੇ ਡਾਇਰੈਕਟਰ, ਪ੍ਰੋਫੈਸਰ ਦੀਪਾਂਕਰ ਬੈਨਰਜੀ ਦੀ ਅਗਵਾਈ ਹੇਠ, ਅਤੇ ਆਈਆਈਟੀ (ਬੀਐੱਚਯੂ) ਦੀ ਡਾ. ਬਿਦਿਆ ਕਰਕ, ਜੋ ਕਿ ਡੀਐੱਸਟੀ ਦੀ ਰਾਮਾਨੁਜਨ ਫੈਲੋ ਹਨ ਸਮੇਤ, ਉਨ੍ਹਾਂ ਦੀ ਟੀਮ ਅਤੇ ਇੱਕ ਇੰਡੋ-ਰਸ਼ੀਅਨਜੁਆਇੰਟ ਰਿਸਰਚ ਪ੍ਰੋਗ੍ਰਾਮ ਜ਼ਰੀਏ ਡੀਐੱਸਟੀ ਦੇ ਸਮਰਥਨ ਅਤੇ ਰਸ਼ੀਅਨ ਫਾਉਂਡੇਸ਼ਨ ਫਾਰ ਬੇਸਿਕ ਰਿਸਰਚ ਪ੍ਰੋਜੈਕਟ ਦੁਆਰਾ ਸਹਿਯੋਗ ਪ੍ਰਾਪਤ, ਇਸ ਖੋਜ ਨੂੰ ਹਾਲ ਹੀ ਵਿੱਚ ‘ਐਸਟ੍ਰੋਫਿਜ਼ੀਕਲ ਜਰਨਲ ਲੈਟਰਸ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਡਾ. ਬੈਨਰਜੀ ਅਨੁਸਾਰ, ਕੋਸੋ ਦਾ ਡਿਜੀਟਲ ਡੇਟਾ ਵਿਲੱਖਣ ਹੈ ਕਿਉਂਕਿ ਇਹ ਦੁਨੀਆ ਦੀ ਇੱਕੋ-ਇੱਕ ਆਬਜ਼ਰਵੇਟਰੀ ਹੈ ਜੋ ਕਿ ਇਕ ਸਦੀ ਤੋਂ ਵੱਧ ਸਮੇਂ ਲਈ Ca II ਕੇ ਅਤੇ ਐੱਚ ਅੱਲਫਾ ਲਾਈਨਾਂ ਦੁਆਰਾ ਇਸ ਦੇ ਚੁੰਬਕੀ ਖੇਤਰ ਦੀ ਸਥਿਤੀ ਅਤੇ ਤਾਕਤ ਦੇ ਨਾਲ ਨਾਲ ਧਰੁਵੀਤਾ ਸਮੇਤ ਸੂਰਜ ਦੇ ਲੰਮੇ ਅਰਸੇ ਦੀ ਇੱਕਸਾਰ ਨਿਰੀਖਣ ਅਵਸਥਾਪ੍ਰਸਤੁਤ ਕਰਦਾ ਹੈ। ਸੂਰਜ ਦੀਆਂ 15,000 ਤੋਂ ਵੱਧ ਡਿਜੀਟਾਈਜ਼ਡ ਤਸਵੀਰਾਂ ਨੇ ਇਸ ਅਵਧੀ ਦੇ ਚੁੰਬਕੀ ਖੇਤਰ ਦੇਨਕਸ਼ੇ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਹੈ। ਨਕਸ਼ੇ ਦੇ ਜ਼ਰੀਏ ਸੂਰਜ ਦੀ ਇੱਕ ਵਿਲੱਖਣ ਵਿਸ਼ੇਸ਼ਤਾ, ਸ਼ੁੱਧ ਧਰੁੱਵੀ ਪਲਟਾਅ, ਜੋ ਹਰ 11 ਸਾਲਾਂ ਵਿੱਚ ਵਾਪਰਦਾ ਹੈ ਅਤੇ ਵੱਖਰੇ ਪੈਟਰਨ ਨੂੰ ਦਰਸਾਉਂਦਾ ਹੈ, ਜੋ ਸਮੇਂ ਦੇ ਨਾਲ ਦੁਹਰਾਉਂਦਾ ਹੈ, ਬਾਰੇ ਅਧਿਐਨ ਵਿੱਚ ਸਹਾਇਤਾ ਮਿਲੇਗੀ।
ਚਿੱਤਰ ਸਿਰਲੇਖ: (a), (c) ਉੱਤਰੀ / ਦੱਖਣੀ ਗੋਲਾਰਧ ਖੇਤਰ ਵਿੱਚ ਸਨਸਪੋਟ ਖੇਤਰਾਂ ਦੀ ਭਿੰਨਤਾ। (b) ਜ਼ੋਨਲੀਔਸਤਨ ਚੁੰਬਕੀ ਖੇਤਰ ਨੀਲੇ ਤੋਂ ਲਾਲ ਵਿੱਚ ਦਿਖਾਇਆ ਗਿਆ ਹੈ। ਤੀਬਰ ਸਨਸਪੋਟ ਗਤੀਵਿਧੀ ਦੇ ਜ਼ੋਨ, ਨਕਾਰਾਤਮਕ ਝੁੱਕੇ ਪ੍ਰਮੁੱਖਤਾ ਦੇ ਡੋਮੇਨ ਕ੍ਰਮਵਾਰ ਕਾਲੇ ਅਤੇ ਹਰੇ ਵਿੱਚ ਦਰਸਾਏ ਗਏ ਹਨ। ਸੋਲਰ ਚੱਕਰ ਦੇ ਨੰਬਰ ਚੋਟੀਦੇ ਪੈਨਲ 'ਤੇ ਲੇਬਲ ਕੀਤੇ ਗਏ ਹਨ। ਮਗਰਲੀਆਂ / ਪ੍ਰਮੁੱਖ ਧਰੁਵੀਆਂ ਦੀਆਂ ਬਾਕੀ ਬਚੀਆਂ ਪ੍ਰਵਾਹਾਂ ਨੂੰ ਠੋਸ / ਡੈਸ਼ਡਤੀਰ ਦੁਆਰਾ ਦਰਸਾਇਆ ਗਿਆ ਹੈ। ਨਾਜ਼ੁਕ ਵਾਧੇ ਨੂੰ ਬੋਲਡ ਤੀਰ ਨਾਲ ਦਰਸਾਇਆ ਗਿਆ ਹੈ ਅਤੇ ਸਾਈਕਲ 15-19 ਲਈ N1 / S1, N2 / S2, N3 / S3, N4 / S4, ਅਤੇ N5 / S5 ਦੇ ਲੇਬਲ ਦਿੱਤੇ ਗਏ ਹਨ। ਪੀਲੇ ਅੰਡਾਕਾਰ (ਉਲਟ) ਪ੍ਰਮੁੱਖ-ਪੋਲੈਰਿਟੀ ਵਾਧੇ ਦੇ ਸੰਭਾਵਤ ਸਰੋਤ ਦਰਸਾਉਂਦੇ ਹਨ।
[ਪਬਲੀਕੇਸ਼ਨ ਲਿੰਕ: https://arxiv.org/abs/2009.06969
ਵਧੇਰੇ ਜਾਣਕਾਰੀ ਲਈ ਪ੍ਰੋਫੈਸਰ ਦੀਪਾਂਕਰ ਬੈਨਰਜੀ (dipu@aries.res.in ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]
********
ਐੱਨਬੀ/ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)
(Release ID: 1662201)
Visitor Counter : 113