ਆਯੂਸ਼
ਸਿਹਤ ਅਤੇ ਆਯੁਸ਼ ਮੰਤਰੀਆਂ ਨੇ ਕੋਵਿਡ-19 ਦੇ ਪ੍ਰਬੰਧਨ ਲਈ ਆਯੁਰਵੇਦ ਤੇ ਯੋਗਾ ਤੇ ਅਧਾਰਿਤ ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਸਾਂਝੇ ਤੌਰ ਤੇ ਕੀਤਾ ਜਾਰੀ
Posted On:
06 OCT 2020 2:36PM by PIB Chandigarh
ਕੋਵਿਡ -19 ਦੇ ਪ੍ਰਬੰਧਨ ਲਈ ਆਯੁਰਵੇਦ ਤੇ ਯੋਗਾ ਤੇ ਅਧਾਰਿਤ ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਅੱਜ ਵਰਚੂਅਲ ਮਾਧਿਅਮ ਰਾਹੀਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਤੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਆਯੁਸ਼ ਸ਼੍ਰੀ ਸ਼੍ਰੀਪਦ ਯੈਸੋਨਾਇਕ ਨੇ ਸਾਂਝੇ ਤੌਰ ਤੇ ਜਾਰੀ ਕੀਤਾ । ਡਾਕਟਰ ਰਾਜੀਵ ਕੁਮਾਰ ਨੀਤੀ ਆਯੋਗ ਦੇ ਵਾਇਸ ਚੇਅਰਮੈਨ ਨੇ ਇਸ ਵਰਚੂਅਲ ਮਾਧਿਅਮ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਦੀ ਸ਼ੋਭਾ ਵਧਾਈ ।
ਇਸ ਮੌਕੇ ਤੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਮਾਹਿਰਾਂ ਅਤੇ ਹੋਰ ਰਾਸ਼ਟਰੀ ਖੋਜ ਸੰਸਥਾਵਾਂ ਨੇ ਅੰਤਰ ਅਨੁਸ਼ਾਸਨਿਕ ਕਮੇਟੀ ਦੀ ਰਿਪੋਰਟ ਤੇ ਸਿਫਾਰਸ਼ਾਂ ਅਨੁਸਾਰ ਕੋਵਿਡ 19 ਦੇ ਪ੍ਰਬੰਧਨ ਲਈ ਆਯੁਰਵੇਦ ਤੇ ਯੋਗਾ ਤੇ ਅਧਾਰਿਤ ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਤਿਆਰ ਕੀਤਾ ਹੈ , ਜੋ ਸਾਡੀ ਕੋਵਿਡ ਖਿਲਾਫ ਲੜਾਈ ਨੂੰ ਹੋਰ ਮਜ਼ਬੂਤ ਕਰੇਗਾ ।
ਵੀਡੀਓ ਕਾਨਫਰੰਸ ਰਾਹੀਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਆਯੁਸ਼ ਮੰਤਰਾਲੇ ਨੇ ਇਸ ਪਹਿਲ ਤਹਿਤ ਇੱਕ ਅੰਤਰ ਅਨੁਸ਼ਾਸਨਿਕ ਆਯੁਸ਼ ਖੋਜ ਤੇ ਵਿਕਾਸ ਟਾਸਕ ਫੋਰਸ ਬਣਾਈ ਸੀ , ਜਿਸ ਵਿੱਚ ਸੀਨੀਅਰ ਮਾਹਿਰਾਂ ਨੂੰ ਇਸ ਪਹਿਲ ਲਈ ਰਣਨੀਤੀਆਂ ਤਿਆਰ ਤੇ ਵਿਕਸਿਤ ਕਰਨ ਲਈ ਕਿਹਾ ਗਿਆ ਸੀ । ਉਹਨਾਂ ਕਿਹਾ ਕਿ ਆਯੁਸ਼ ਮੰਤਰਾਲੇ ਨੇ ਕੋਵਿਡ 19 ਦੇ ਪ੍ਰਬੰਧਨ ਅਤੇ ਇਸ ਨੂੰ ਘੱਟ ਕਰਨ ਲਈ ਆਯੁਸ਼ ਦੇ ਦਖ਼ਲ ਦੇ ਯੋਗਦਾਨ ਨੂੰ ਸਮਝਣ ਲਈ ਕਈ ਕਲੀਨਿਕਲ ਤੇ ਡੂੰਘੇ ਅਧਿਅਨ ਕੀਤੇ ਹਨ । ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਆਯੁਰਵੇਦ ਅਤੇ ਯੋਗ ਦੇ ‘ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ’ l ਕੋਵਿਡ 19 ਵਿੱਚ ਆਯੁਰਵੇਦ ਤੇ ਯੋਗ ਨੂੰ ਇਕੱਠਾ ਕਰਕੇ ਦਖ਼ਲਾਂ ਬਾਰੇ ਇੱਕ ਅੰਤਰ ਅਨੁਸ਼ਾਸਕੀ ਕਮੇਟੀ ਦਾ ਗਠਨ ਕੀਤਾ ਹੈ , ਜਿਸ ਦੀ ਅਗਵਾਈ ਡਾਕਟਰ ਵੀ ਐੱਮ ਕਟੋਚ ਸਾਬਕਾ ਡਾਇਰੈਕਟਰ ਜਨਰਲ ਆਈ ਸੀ ਐੱਮ ਆਰ ਤੇ ਮਾਹਿਰਾਂ ਦਾ ਸਮੂਹ ਕਰ ਰਿਹਾ ਹੈ ।
ਇਹ ਪ੍ਰੋਟੋਕੋਲ ਕੋਵਿਡ 19 ਦੇ ਪ੍ਰਬੰਧਨ ਅਤੇ ਇਸ ਪ੍ਰਤੀ ਮਿਲਣ ਵਾਲੇ ਹੁੰਗਾਰੇ ਲਈ ਇੱਕ ਮੀਲ ਪੱਥਰ ਹੈ । ਆਯੁਰਵੇਦ ਤੇ ਯੋਗ ਤੇ ਅਧਾਰਿਤ ਕੋਵਿਡ 19 ਦੇ ਪ੍ਰਬੰਧਨ ਲਈ ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਦਾ ਮਹੱਤਵ ਇਹ ਹੈ ਕਿ ਇਹ ਕੋਵਿਡ 19 ਦੇ ਕਲੀਨਿਕਲ ਪ੍ਰਬੰਧ ਜੋ ਆਯੁਰਵੇਦ ਤੇ ਯੋਗ ਤੇ ਅਧਾਰਿਤ ਹਨ , ਬਾਰੇ ਦੁਚਿੱਤੀ ਖ਼ਤਮ ਕਰਦਾ ਹੈ । ਪ੍ਰੋਟੋਕੋਲ ਦੇ ਆਉਣ ਵਾਲੇ ਵਰਜ਼ਨਸ ਆਯੁਰਵੇਦ ਦੇ ਹੋਰਨਾਂ ਵਿਸਿ਼ਆਂ ਨੂੰ ਵੀ ਕਵਰ ਕਰਨਗੇ ।
ਮੌਜੂਦਾ ਪ੍ਰੋਟੋਕੋਲ ਆਯੁਰਵੇਦ ਤੇ ਯੋਗ ਬਾਰੇ ਆਯੁਸ਼ ਪ੍ਰੈਕਟਿਸ਼ਨਰਾਂ ਨੂੰ ਕੋਵਿਡ 19 ਮਰੀਜ਼ਾਂ ਦੀਆਂ ਵੱਖ ਵੱਖ ਹਾਲਤਾਂ ਵਿੱਚ ਹੋਈ ਇਨਫੈਕਸ਼ਨ ਦੇ ਇਲਾਜ ਸੰਬੰਧੀ ਸਪਸ਼ਟ ਸੇਧ ਮੁਹੱਈਆ ਕਰਦਾ ਹੈ । ਇਹ ਪੂਰੇ ਦੇਸ਼ ਵਿੱਚ ਆਯੁਸ਼ ਤੇ ਅਧਾਰਿਤ ਉਪਾਵਾਂ ਵਿੱਚ ਇਕਸਾਰਤਾ ਅਤੇ ਲਗਾਤਾਰਤਾ ਲਿਆਉਂਦਾ ਹੈ । ਇਹ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਜ਼ਮੀਨ ਤੇ ਲਾਗੂ ਕੀਤੀਆਂ ਜਾਣ ਵਾਲੀਆਂ ਕੋਵਿਡ 19 ਪ੍ਰਬੰਧਨ ਦੀਆਂ ਗਤੀਵਿਧੀਆਂ ਲਈ ਯੋਜਨਾਵਾਂ ਅਤੇ ਹੱਲਾਂ ਨੂੰ ਸ਼ਾਮਲ ਕਰਨ ਵਿੱਚ ਸਹਾਈ ਹੁੰਦਾ ਹੈ । ਇਸ ਪ੍ਰੋਟੋਕੋਲ ਤੋਂ ਕੋਵਿਡ 19 ਦੇ ਪ੍ਰਬੰਧਨ ਲਈ ਆਯੁਸ਼ ਉਪਾਵਾਂ ਦੀ ਮੁੱਖ ਧਾਰਾ ਵਿੱਚ ਯੋਗਦਾਨ ਪਾਉਣ ਦੀ ਸੰਭਾਵਨਾ ਹੈ ਅਤੇ ਇਹ ਲੋਕਾਂ ਲਈ ਬਹੁਤ ਲਾਭਦਾਇਕ ਹੋਵੇਗਾ ਕਿਉਂਕਿ ਇਹ ਹੱਲ ਆਸਾਨੀ ਨਾਲ ਪਹੁੰਚਣ ਯੋਗ ਹਨ ਅਤੇ ਮਹਾਮਾਰੀ ਕਰਕੇ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇਗਾ ।
ਜਿਵੇਂ ਕਿ ਮਹਾਮਾਰੀ ਵਿਸ਼ਵ ਭਰ ਵਿੱਚ ਜਾਰੀ ਹੈ ਤੇ ਬਹੁਤ ਸਾਰੇ ਦੇਸ਼ ਦੇਖਭਾਲ ਲਈ ਰਵਾਇਤੀ ਦਖ਼ਲ ਅੰਦਾਜ਼ੀ ਨੂੰ ਏਕੀਕ੍ਰਿਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ । ਭਾਰਤ ਵਿੱਚ ਵੀ ਕੋਵਿਡ 19 ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿਲੇ ਪ੍ਰਭਾਵਾਂ ਨੇ ਸਿੱਧ ਕੀਤਾ ਹੈ ਕਿ ਆਯੁਰਵੇਦ ਤੇ ਯੋਗ ਕੋਵਿਡ 19 ਨੂੰ ਰੋਕਣ ਲਈ ਮਿਆਰੀ ਹੱਲਾਂ ਦੇ ਵਾਧੇ ਨਾਲ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ (ਮਿਆਰੀ ਰੋਕੂ ਉਪਾਅ ਉਹ ਹਨ ਜੋ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ਾਂ ਰਾਹੀਂ ਜਾਰੀ ਕੀਤੇ ਗਏ ਹਨ) । ਆਯੁਰਵੇਦ ਤੇ ਯੋਗ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਬੰਧਤ ਰਾਸ਼ਟਰੀ ਸੰਸਥਾਵਾਂ ਅਤੇ ਖੋਜ ਕੇਂਦਰਾਂ ਦੀਆਂ ਕੇਂਦਰ ਕੌਂਸਲਾਂ ਨੇ ਕੁਝ ਹੋਰ ਪ੍ਰਸਿੱਧ ਖੋਜ ਸੰਸਥਾਵਾਂ ਦੀਆਂ ਮਾਹਿਰ ਕਮੇਟੀਆਂ ਨੇ ਮਿਲ ਕੇ ਕੋਵਿਡ 19 ਦੇ ਪ੍ਰਬੰਧਨ ਲਈ ਪ੍ਰੋਟੋਕੋਲ ਵਿਕਸਿਤ ਕੀਤਾ ਹੈ ।
ਡਾਕਟਰ ਵੀ ਕੇ ਪੌਲ ਮੈਂਬਰ ਨੀਤੀ ਆਯੋਗ , ਸ਼੍ਰੀ ਰਾਜੇਸ਼ ਭੂਸ਼ਨ , ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਅਤੇ ਵੈਦਿਆ ਰਾਜੇਸ਼ ਕੁਟੇਚਾ ਸਕੱਤਰ (ਆਯੁਸ਼) ਨੇ ਵੀ ਇਸ ਸ਼ੁਰੂਆਤੀ ਸਮਾਗਮ ਵਿੱਚ ਵਿਚਾਰ ਪੇਸ਼ ਕੀਤੇ ।
ਐੱਮ ਵੀ / ਐੱਸ ਕੇ
(Release ID: 1662155)
Visitor Counter : 251