ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਮਾਲਭਾੜਾ ਕਾਰੋਬਾਰ ਵਿੱਚ ਵਾਧੇ ਲਈ ਸੈਕਟਰ ਵਿਸ਼ੇਸ਼ ਵਿਚਾਰ-ਵਟਾਂਦਰਾ ਸ਼ੁਰੂ ਕੀਤਾ

ਕੇਂਦਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੋਲਾ ਅਤੇ ਬਿਜਲੀ ਖੇਤਰ ਦੀ ਚੋਟੀ ਦੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਕੀਤੇ



ਰੇਲਵੇ ਦਾ ਨਵੇਂ ਖੇਤਰਾਂ ਵਿੱਚ ਵੱਧ ਤੋਂ ਵੱਧ ਮਾਰਕਿਟ ਹਿੱਸੇਦਾਰੀ ਹਾਸਲ ਕਰਨ ਅਤੇ ਕੋਲਾ ਸਮੇਤ ਆਪਣੇ ਮੌਜੂਦਾ ਖੇਤਰਾਂ ਵਿੱਚ ਸਥਿਤੀ ਨੂੰ ਮਜ਼ਬੂਤ ਕਰਨ ਦਾ ਟੀਚਾ ਹੈ



ਸਕੱਤਰ ਬਿਜਲੀ, ਸਕੱਤਰ ਕੋਲਾ, ਚੇਅਰਮੈਨ ਅਤੇ ਸੀਈਓ ਰੇਲਵੇ ਬੋਰਡ, ਸੀਆਈਐੱਲ ਦੇ ਮੁੱਖੀ, ਐੱਨਟੀਪੀਸੀ, ਸਿੰਗਰੇਨੀ, ਐੱਮਸੀਐੱਲਐੱਸਈਸੀਐੱਲ, ਸੀਸੀਐੱਲ, ਐਨਸੀਐੱਲ, ਡਬਲਿਊਸੀਐੱਲ, ਈਸੀਐੱਲ, ਬੀਸੀਸੀਐੱਲ, ਐੱਨਈਸੀ, ਐੱਸਸੀਸੀਐੱਲ ਨੇ ਕੰਪਨੀਵਾਰ ਮਾਲਭਾੜੇ ਦੇ ਕੰਮ ਕਾਜ ਦੀ ਸਮੀਖਿਆ ਕਰਨ ਲਈ ਮੀਟਿੰਗ ਵਿੱਚ ਹਿੱਸਾ ਲਿਆ



ਮੰਤਰੀ ਨੇ ਰੇਲਵੇ, ਕੋਲਾ ਅਤੇ ਬਿਜਲੀ ਅਦਾਰਿਆਂ ਦਰਮਿਆਨ ਆਪਸੀ ਤਾਲਮੇਲ ਦੀ ਸਲਾਹ ਦਿੱਤੀ

Posted On: 05 OCT 2020 8:35PM by PIB Chandigarh

ਕੇਂਦਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰੇਲਵੇ ਦੇ ਕੋਲਾ ਕਾਰੋਬਾਰ ਨੂੰ ਮਜ਼ਬੂਤ  ਬਣਾਉਣ ਅਤੇ ਰੇਲਵੇ, ਕੋਲਾ ਅਤੇ ਬਿਜਲੀ ਖੇਤਰ ਦੇ ਕੋਲਾ ਭਾੜੇ ਦੇ ਸਬੰਧ ਵਿੱਚ ਸਾਂਝੀ ਕਾਰਜਸ਼ੀਲ ਉਤਪਾਦਕਤਾ ਵਿੱਚ  ਹੋਰ ਸੁਧਾਰ ਲਿਆਉਣ ਲਈ ਤੌਰ-ਤਰੀਕੇ ਸੁਝਾਉਣ ਲਈ ਕੋਲਾ ਅਤੇ ਪਾਵਰ ਸੈਕਟਰ ਦੀ ਚੋਟੀ ਦੀ ਅਗਵਾਈ ਨਾਲ  ਮੀਟਿੰਗ ਕੀਤੀ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਰੇਲਵੇ ਦੇ ਕੁਲ ਮਾਲਭਾੜੇ ਦਾ ਲਗਭਗ 50 ਪ੍ਰਤੀਸ਼ਤ ਭਾੜਾ ਕੋਲੇ ਤੋਂ ਪ੍ਰਾਪਤ ਹੁੰਦਾ ਹੈ। ਪਿਛਲੇ ਸਾਲ 1210 ਮੀਟਰਕ ਟਨ ਦੀ ਕੁੱਲ ਲੋਡਿੰਗ ਵਿੱਚੋਂ 587 ਮਿਲੀਅਨ ਟਨ ਕੋਲੇ ਦੀ ਸੀ।

 

 

ਇਸ ਮੌਕੇ ਬੋਲਦਿਆਂ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਦੁਆਰਾ ਮਾਲਭਾੜਾ ਲੋਡਿੰਗ ਨੂੰ ਵਧਾਉਣ ਦੇ ਖੇਤਰ ਵਿੱਚ ਅਣਥੱਕ ਯਤਨ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਮੋਰਚੇ 'ਤੇ ਕਿਸੇ ਤਰ੍ਹਾਂ ਦੀ ਢਿੱਲ ਵਰਤੇ ਜਾਣ ਦੀ ਗੁੰਜਾਇਸ਼ ਨਹੀਂ ਹੈ।  ਮੰਤਰੀ ਨੇ ਰੇਲਵੇ, ਬਿਜਲੀ ਅਤੇ ਕੋਲੇ ਦੇ ਤਿੰਨੋਂ ਸੈਕਟਰਾਂ ਦੀ ਵੱਧ ਤੋਂ ਵੱਧ ਆਪਸੀ ਤਰੱਕੀ ਨੂੰ ਯਕੀਨੀ ਬਣਾਉਣ ਲਈ  ਰੇਲਵੇ, ਕੋਲਾ ਅਤੇ ਬਿਜਲੀ ਅਦਾਰਿਆਂ ਦਰਮਿਆਨ ਤਾਲਮੇਲ ਨਾਲ ਕੰਮ ਕਰਨ ਦਾ ਸੱਦਾ ਦਿੱਤਾ। 

 

 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਸਤੰਬਰ 2020 ਵਿੱਚ, ਇੱਕ ਅਸਧਾਰਣ ਬਦਲਾਅ ਦੌਰਾਨ, ਭਾਰਤੀ ਰੇਲਵੇ ਨੇ ਫਰੇਟ  ਲੋਡਿੰਗ ਤੋਂ 9896.86 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਕਿ ਪਿਛਲੇ ਸਾਲ ਇਸੇ ਮਿਆਦ ਦੀ (8716.29 ਕਰੋੜ ਰੁਪਏ) ਕਮਾਈ ਦੇ ਮੁਕਾਬਲੇ 1180.57 ਕਰੋੜ ਰੁਪਏ ਵੱਧ ਹੈ। ਮਾਲ ਭਾੜੇ ਦੀ ਆਮਦਨ ਵਿੱਚ 13.54 ਪ੍ਰਤੀਸ਼ਤ ਵਾਧਾ ਹੋਇਆ ਹੈ।  ਕੋਲੇ ਦੀ ਢੁਆਈ ਨੂੰ ਹੋਰ ਵਧਾਉਣ ਦੀ ਵੱਡੀ ਸੰਭਾਵਨਾ ਹੈ। ਕੋਲੇ ਦੀ ਲੋਡਿੰਗ ਵਿੱਚ ਵਾਧੇ ਦਾ ਰੇਲਵੇ ਮਾਲਭਾੜੇ ਦੀ ਆਮਦਨ ਉੱਤੇ ਮਹੱਤਵਪੂਰਨ ਸਕਾਰਾਤਮਕ ਅਸਰ ਪਏਗਾ।

 

 

ਰੇਲਵੇ ਦੁਆਰਾ ਹੁਣ ਕੋਵਿਡ ਸਬੰਧਿਤ ਚੁਣੌਤੀਆਂ ਅਤੇ ਲੰਬੇ ਸਮੇਂ ਦੇ ਲੌਕਡਾਊਨ ਦੇ ਬਾਵਜੂਦ ਪਿਛਲੇ ਸਾਲ ਦੇ ਅੰਕੜਿਆਂ ਨੂੰ ਸੰਚਤ ਅਧਾਰ ਤੇ ਪਛਾੜਨ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ।

 

 

ਸਤੰਬਰ 2020 ਵਿੱਚ ਫਰੇਟ ਲੋਡਿੰਗ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 15.3 ਪ੍ਰਤੀਸ਼ਤ ਵਧੇਰੇ ਹੋਈ ਹੈ।

 

 

25 ਤੋਂ ਵੱਧ ਨੀਤੀਗਤ ਪਹਿਲਾਂ, ਜਿਵੇਂ ਜ਼ੋਨਲ ਪੱਧਰਾਂ 'ਤੇ ਵਪਾਰਕ ਵਿਕਾਸ ਇਕਾਈਆਂ ਦਾ ਗਠਨ, ਵਿਸ਼ੇਸ਼ ਪਾਰਸਲ ਅਤੇ ਕਿਸਾਨ, ਦੋਵੇਂ ਤਰ੍ਹਾਂ ਦੀਆਂ ਟ੍ਰੇਨਾਂ ਚਲਾਉਣ ਅਤੇ ਬਿਹਤਰ ਚੌਤਰਫਾ ਨਿਗਰਾਨੀ, ਵਿਕਾਸ ਨੂੰ ਯਕੀਨੀ ਬਣਾ ਰਹੀਆਂ ਹਨ। ਰੇਲਵੇ ਮਾਲ ਢੁਆਈ ਨੂੰ ਬਹੁਤ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਦੁਆਰਾ ਬਹੁਤ ਸਾਰੀਆਂ ਰਿਆਇਤਾਂ / ਛੂਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਰੇਲਵੇ ਦੀ ਕੁੱਲ ਮਾਲ ਢੁਆਈ ਵਿੱਚ ਲਗਭਗ 50 ਪ੍ਰਤੀਸ਼ਤ ਕੋਲੇ ਦੀ ਢੁਆਈ ਦਾ ਹਿੱਸਾ ਹੈ।

 

 

 

                                                                  *******

 

 

 

ਡੀਜੇਐੱਨ / ਐੱਮਕੇਵੀ



(Release ID: 1661927) Visitor Counter : 104


Read this release in: English , Urdu , Hindi , Tamil , Telugu