ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਾਡੀ ਸਰਕਾਰ ਵੱਲੋਂ ਵਿਗਿਆਨਕ ਡੇਟਾ ਸਾਂਝਾ ਕਰਨ ’ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ : ਪ੍ਰੋ. ਆਸ਼ੂਤੋਸ਼ ਸ਼ਰਮਾ, ਐੱਸਟੀਐੱਸ ਫੋਰਮ ਵਿੱਚ ਡੀਐੱਸਟੀ ਸਕੱਤਰ

ਕੋਰੋਨਾ ਵਾਇਰਸ ਦੇ ਟੀਕੇ ਟਰਾਇਲ ਦੇ ਉੱਨਤ ਪੜਾਵਾਂ ਵਿੱਚ ਅਤੇ ਭਾਰਤ ਦੀ ਮਾਨਵਤਾ ਦੇ ਇੱਕ ਵੱਡੇ ਹਿੱਸੇ ਨੂੰ ਟੀਕੇ ਦੀ ਸਪਲਾਈ ਕਰਨ ਦੀ ਸਮਰੱਥਾ ਹੈ: ਪ੍ਰੋ. ਆਸ਼ੂਤੋਸ਼ ਸ਼ਰਮਾ

Posted On: 04 OCT 2020 6:20PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਵਿੱਚ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਭਾਰਤ ਵੱਲੋਂ ਵਿਗਿਆਨਕ ਅੰਕੜਿਆਂ ਨੂੰ ਸਾਂਝਾ ਕਰਨਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨੂੰ ਰੇਖਾਂਕਿਤ ਕੀਤਾ ਜਿਵੇਂ ਕਿ ਭਾਰਤ ਦੇ ਰਾਸ਼ਟਰੀ ਡੇਟਾ ਸਾਂਝਾ ਕਰਨ ਅਤੇ ਪਹੁੰਚ ਨੀਤੀ (ਆਈਐੱਨਡੀਐੱਸਏਪੀ) ਅਤੇ ਇੱਕ ਖੁੱਲ੍ਹੇ ਸਰਕਾਰੀ ਡੇਟਾ ਪੋਰਟਲ ਤੋਂ ਸਪੱਸ਼ਟ ਹੈ ਪ੍ਰੋ. ਸ਼ਰਮਾ ਨੇ 17ਵੇਂ ਸਾਲਾਨਾ ਵਿਗਿਆਨ ਟੈਕਨੋਲੋਜੀ ਅਤੇ ਸਮਾਜ (ਐੱਸਟੀਐੱਸ) ਫੋਰਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸਬੰਧੀ ਮੰਤਰੀ ਪੱਧਰੀ ਸੰਮੇਲਨ ਵਿੱਚ ਇਹ ਗੱਲ ਕਹੀ

ਪ੍ਰੋ. ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿਵਿਗਿਆਨਕ ਡੇਟਾ ਸਾਂਝਾ ਕਰਨ ਨੂੰ ਨਵੇਂ ਐੱਸਟੀਆਈਪੀ 2020 ਵਿੱਚ ਸ਼ਾਮਲ ਕੀਤੇ ਜਾਣਤੇ ਵਿਚਾਰ ਕੀਤਾ ਜਾ ਰਿਹਾ ਹੈ ਡੇਟਾ ਨਵੇਂ ਪਾਣੀ ਦੀ ਤਰ੍ਹਾਂ ਹੈ ਅਤੇ ਅਸੀਂ ਇਸ ਨੂੰ ਆਲਮੀ ਸਾਂਝੇਦਾਰਾਂ ਦੇ ਰੂਪ ਵਿੱਚ ਸਾਂਝਾ ਕਰਨਾ ਚਾਹੁੰਦੇ ਹਾਂ’’

ਵਿਗਿਆਨ ਟੈਕਨੋਲੋਜੀ ਸਬੰਧੀ ਮੰਤਰੀ ਪੱਧਰੀ ਔਨਲਾਈਨ ਗੋਲਮੇਜ਼ ਸੰਮੇਲਨ ਦਾ ਆਯੋਜਨ 3 ਅਕਤੂਬਰ, 2020 ਨੂੰ ਕੀਤਾ ਗਿਆ ਸੀ ਅਤੇ ਜਾਪਾਨ ਨੇ ਇਸਦੀ ਮੇਜ਼ਬਾਨੀ ਕੀਤੀ ਸੰਮੇਲਨ ਵਿੱਚ ਅੰਤਰਰਾਸ਼ਟਰੀ ਖੋਜ ਅਤੇ ਵਿਕਾਸ ਸਹਿਯੋਗ, ਸਮਾਜਿਕ ਵਿਗਿਆਨ ਅਤੇ ਮਾਨਵਤਾ ਅਤੇ ਖੁੱਲ੍ਹੇ ਵਿਗਿਆਨ ਦੀ ਭੂਮਿਕਾਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਵਿੱਚ ਦੁਨੀਆ ਭਰ ਦੇ ਲਗਭਗ 50 ਦੇਸ਼ਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਪ੍ਰਮੁੱਖਾਂ ਨੇ ਭਾਗ ਲਿਆ ਇਸ ਵਿੱਚ ਕੋਵਿਡ-19 ਤੋਂ ਉਤਪੰਨ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਅੰਤਰਰਾਸ਼ਟਰੀ ਸਹਿਯੋਗ ਤੋਂ ਉਤਪੰਨ ਅਵਸਰਾਂ ਦਾ ਪਤਾ ਲਗਾਇਆ ਗਿਆ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਵਿੱਚ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਮੰਤਰੀਆਂ ਦੇ ਸੰਮੇਲਨ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਉਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ, ਸਮਾਜਿਕ ਵਿਗਿਆਨ ਅਤੇ ਖੁੱਲ੍ਹੇ ਵਿਗਿਆਨ ਵਿੱਚ ਭਾਰਤ ਵੱਲੋਂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂਤੇ ਰੌਸ਼ਨੀ ਪਾਈ ਉਨ੍ਹਾਂ ਨੇ ਕਿਹਾ ਕਿ ਭਾਰਤ ਵਿਕਾਸ ਅਤੇ ਸਿਹਤ, ਜਲ, ਊਰਜਾ, ਵਾਤਾਵਰਣ, ਜਲਵਾਯੂ ਪਰਿਵਰਤਨ, ਸੰਚਾਰ ਅਤੇ ਕੁਦਰਤੀ ਆਫ਼ਤਾਂ ਦੀਆਂ ਚੁਣੌਤੀਆਂ ਦੇ ਸਮਾਧਾਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਅਸਾਧਾਰਨ ਮਹੱਤਵ ਦਿੰਦਾ ਹੈ’’

ਉਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਦੁਨੀਆ ਦੇ 40 ਤੋਂ ਜ਼ਿਆਦਾ ਦੇਸ਼ਾਂ ਨਾਲ ਭਾਰਤ ਦੇ ਸਰਗਰਮ ਸਹਿਯੋਗ ਬਾਰੇ ਗੱਲ ਕੀਤੀ ‘‘ਅਸੀਂ ਸਾਰੇ ਪ੍ਰਮੁੱਖ ਬਹੁਪੱਖੀ ਅਤੇ ਖੇਤਰੀ ਐੱਸ ਐਂਡ  ਟੀ ਪਲੈਟਫਾਰਮਾਂ ਅਤੇ ਈਯੂ, ਬ੍ਰਿਕਸ, ਆਸਿਆਨ, ਜੀ20, ਅਫ਼ਰੀਕਾ ਪਹਿਲ, ਯੂਐੱਨ ਅਤੇ ਓਈਸੀਡੀ ਐੱਸ ਐਂਡ ਟੀ ਪਲੈਟਫਾਰਮ ਦੇ ਨਾਲ-ਨਾਲ ਅੰਤਰਰਾਸ਼ਟਰੀ ਮੈਗਾ-ਵਿਗਿਆਨ ਪ੍ਰਾਜੈਕਟਾਂ ਵਰਗੇ ਆਈਈਆਰਟੀ, ਟੀਐੱਮਟੀ, ਐੱਨਆਈਜੀਓ ਦਾ ਵੀ ਹਿੱਸਾ ਹਾਂ ਅਤੇ ਇਸੀ ਤਰ੍ਹਾਂ ਆਫ਼ਤ ਰਿਸਿਲਿਐਂਟ ਇਨਫਰਾਸਟਰੱਕਚਰ, ਇੰਟਰਨੈਸ਼ਨਲ ਸੋਲਰ ਅਲਾਂਇਸ ਅਤੇ ਮਿਸ਼ਨ ਇਨੋਵੇਸ਼ਨ ਲਈ ਗੱਠਜੋੜ ਆਫ਼ਤਾਂ ਅਤੇ ਸਵੱਛ ਊਰਜਾ ਦੇ ਪ੍ਰਬੰਧਨ ਵਿੱਚ ਭਾਰਤ ਦੀ ਆਲਮੀ ਪਹਿਲ ਹੈ

ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਇਸ ਗੱਲਤੇ ਪ੍ਰਕਾਸ਼ ਪਾਇਆ ਕਿ ਕੋਰੋਨਾ ਵਾਇਰਸ ਦੇ ਟੀਕੇ ਦਾ ਟਰਾਇਲ ਅੰਤਿਮ ਪੜਾਅ ਵਿੱਚ ਹੈ ਅਤੇ ਭਾਰਤ ਵਿੱਚ ਲੋਕਾਂ ਦੇ ਇੱਕ ਵੱਡੇ ਹਿੱਸੇ ਨੂੰ ਟੀਕੇ ਦੀ ਸਪਲਾਈ ਕਰਨ ਦੀ ਸਮਰੱਥਾ ਹੈ

ਉੱਚ ਪੱਧਰੀ ਮੰਤਰੀ ਪੱਧਰੀ ਮੀਟਿੰਗ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜੀਲ, ਇੰਡੋਨੇਸ਼ੀਆ, ਭਾਰਤ, ਇਰਾਕ, ਰੂਸ, ਦੱਖਣੀ ਅਫ਼ਰੀਕਾ ਅਤੇ ਹੋਰ ਦੇਸ਼ਾਂ ਨੇ ਸ਼ਮੂਲੀਅਤ ਕੀਤੀ

ਇਸ ਮੰਚ ਨੇ ਮੌਜੂਦਾ ਮਹਾਮਾਰੀ ਦੀ ਸਥਿਤੀ ਨਾਲ ਲੜਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾਤੇ ਪ੍ਰਕਾਸ਼ ਪਾਇਆ ਅਤੇ ਇਸ ਗੱਲਤੇ ਸਹਿਮਤੀ ਪ੍ਰਗਟਾਈ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ, ਅਤਿ ਆਧੁਨਿਕ ਵਿਗਿਆਨ ਅਤੇ ਖੁੱਲ੍ਹੇ ਵਿਗਿਆਨ ਮੌਜੂਦਾ ਸੰਕਟ ਨੂੰ ਹੱਲ ਕਰਨ ਅਤੇ ਆਗਾਮੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਭਵਿੱਖ ਵਿੱਚ ਅਜਿਹੇ ਸੰਕਟ ਨਾਲ ਨਜਿੱਠਣ ਦੀ ਤਿਆਰੀ ਕੀਤੀ

ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦਾ ਗੋਲਮੇਜ਼ ਸੰਮੇਲਨ ਹਰ ਸਾਲ ਐੱਸਟੀਐੱਸ ਮੰਚ ਨਾਲ ਆਯੋਜਿਤ ਕੀਤਾ ਜਾਂਦਾ ਹੈ ਐੱਸਟੀਐੱਸ ਮੰਚ ਦਾ ਉਦੇਸ਼ ਗੈਰ ਰਸਮੀ ਅਧਾਰਤੇ ਖੁੱਲ੍ਹੀ ਚਰਚਾ ਲਈ ਇੱਕ ਨਵਾਂ ਤੰਤਰ ਪ੍ਰਦਾਨ ਕਰਨਾ ਅਤੇ ਮਨੁੱਖੀ ਨੈੱਟਵਰਕ ਦਾ ਨਿਰਮਾਣ ਕਰਨਾ ਹੈ ਜੋ ਸਮੇਂ ਨਾਲ ਵਿਗਿਆਨ ਅਤੇ ਟੈਕਨੋਲੋਜੀ ਦੇ ਪ੍ਰਯੋਗ ਤੋਂ ਉਪਜੀਆਂ ਨਵੀਂ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗਾ

                                              

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1661645) Visitor Counter : 236