ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀ ਬਜਟ ਵਿਤੀ ਸਾਲ 2009-10 ਤੋਂ 11 ਗੁਣਾ ਵਧਾ ਕੇ 1.34 ਲੱਖ ਕਰੋੜ ਕੀਤਾ ਗਿਆ, ਨਵੇਂ ਖੇਤੀ ਸੁਧਾਰਾਂ ਤੋਂ ਬੇਹੱਦ ਫਾਇਦਾ; ਸ੍ਰੀ ਗੰਗਵਾਰ

ਗੇਮ ਚੇਂਜਰ ਕਿਰਤ ਸੁਧਾਰਾਂ ਨਾਲ ਅਸੰਗਠਤ ਖੇਤਰ ਸਮੇਤ 50 ਕਰੋੜ ਕਾਮਿਆਂ ਨੂੰ ਦੇਸ਼ ਭਰ ਵਿਚ ਸਮਾਜਿਕ ਸੁਰੱਖਿਆ ਮਿਲੇਗੀ; ਸ੍ਰੀ ਗੰਗਵਾਰ
ਸ੍ਰੀ ਗੰਗਵਾਰ ਨੇ ਕਿਹਾ ਹੈ ਕਿ 73 ਸਾਲਾਂ ਵਿਚ ਪਹਿਲੀ ਵਾਰ ਸਰਕਾਰ ਨੇ ਪਾਰਦਰਸ਼ੀ ਅਤੇ ਸੱਚੀ ਕਿਰਤ ਭਲਾਈ ਵਿਧੀ ਦੇਸ਼ ਵਿਚ ਮੁਹੱਈਆ ਕੀਤੀ ਹੈ ।

ਕੇਂਦਰੀ ਕਿਰਤ ਮੰਤਰੀ ਨੇ ਬੀ.ਐਮ.ਐਸ. ਤੇ ਪੀ.ਐਚ.ਡੀ. ਚੈਂਬਰ ਆਫ ਕਾਰਮਸ ਵਲੋਂ ਆਯੋਜਤ ਰਾਸ਼ਟਰੀ ਕਾਨਫਰੰਸਾਂ ਨੂੰ ਸੰਬੋਧਨ ਕੀਤਾ

Posted On: 03 OCT 2020 6:22PM by PIB Chandigarh

ਕੇਂਦਰੀ ਲੇਬਰ ਤੇ ਰੋਜ਼ਗਾਰ ਮੰਤਰੀ ਸ੍ਰੀ ਸੰਤੋਸ਼ ਗੰਗਵਾਰ ਨੇ ਅੱਜ ਨਵੀਂ ਦਿਲੀ ਵਿਚ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨ ਅਤੇ ਕਿਰਤ ਸੁਧਾਰ ਕਾਨੂੰਨ ਕਿਸਾਨਾ ਅਤੇ ਕਾਮਿਆਂ ਨੂੰ ਬੇਹੱਦ ਫਾਇਦਾ ਪਹੁੰਚਾਉਣਗੇ


ਐਨ.ਡੀ.. ਸਰਕਾਰ ਦੀ ਕਿਸਾਨ ਮਿਤਰਤਾ ਦੀ ਪਹਿਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਦਿਆਂ ਉਹਨਾ ਨੇ ਕਿਹਾ ਕਿ ਯੂ.ਪੀ.. ਦੇ ਕਾਰਜਕਾਲ ਦੌਰਾਨ ਸਾਲ 2009-10 ਵਿੱਚ ਖੇਤੀਬਾੜੀ ਮੰਤਰਾਲੇ ਦਾ ਬਜਟ 12 ਹਜਾਰ ਕਰੋੜ ਸੀ ਜਿਸ ਨੂੰ ਐਨ.ਡੀ.. ਸਰਕਾਰ ਨੇ 11 ਗੁਣਾਂ ਵਧਾ ਕੇ 1.34 ਲੱਖ ਕਰੋੜ ਕਰ ਦਿੱਤਾ ਹੈ ਉਹਨਾ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾ ਲਈ ਵਚਨਬੱਧ ਹਨ ਪੀ.ਐਚ.ਡੀ. ਚੈਂਬਰ ਆਫ ਕਾਮਰਸ ਵਲੋਂ ਆਯੋਜਤ ਰਾਸ਼ਟਰੀ ਕਾਨਫਰੰਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਗੰਗਵਾਰ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾ ਦਾ ਮੰਤਵ ਕਿਸਾਨਾ ਨੂੰ ਦੇਸ਼ ਭਰ ਵਿਚ ਕਿਸੇ ਵੀ ਜਗਾ ਆਪਣੀ ਉਪਜ ਵੇਚਣ ਲਈ ਅਜ਼ਾਦੀ ਮੁਹੱਈਆ ਕਰਨਾ ਹੈ ਸ੍ਰੀ ਗੰਗਵਾਰ ਨੇ ਜ਼ੋਰ ਦੇ ਕੇ ਕਿਹਾ ਹੁਣ ਕਿਸਾਨ ਵਧੇਰੇ ਕੀਮਤਾਂ ਲਈ ਆਪਣੀ ਉਪਜ ਨੂੰ ਹੋਰਨਾ ਸੂਬਿਆਂ ਵਿਚ ਵੀ ਵੇਚ ਸਕਣਗੇ ਮੰਤਰੀ ਨੇ ਘਟੋ ਘੱਟ ਸਮਰਥਨ ਮੁਲ ਨੂੰ ਖਤਮ ਕਰਨ ਬਾਰੇ ਖਦਸ਼ਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਯੂ.ਪੀ.. ਕਾਰਜਕਾਲ ਦੇ ਮੁਕਾਬਲੇ ਕੇਂਦਰ ਸਰਕਾਰ ਨੇ ਖੇਤੀ ਸਪੋਰਟ ਪ੍ਰਾਈਜ ਨੂੰ ਚੋਖਾ ਵਧਾਇਆ ਹੈ


ਸ੍ਰੀ ਗੰਗਵਾਰ ਨੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੀ ਕਾਨਫਰੰਸ ਵਿਚ ਬੋਲਦਿਆਂ ਮੁੱਖ ਕਿਰਤ ਕੋਡਾਂ ਵਲੋਂ ਕਾਮਿਆਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਬਾਦ ਵਿਚ ਇਹ ਹੀ ਜਾਣਕਾਰੀ ਉਹਨਾ ਨੇ ਭਾਰਤੀ ਮਜ਼ਦੂਰ ਸੰਘ ਨੈਸ਼ਨਲ ਕਾਨਫਰੰਸ ਵਿਚ ਵੀ ਦਿੱਤੀ ਉਹਨਾ ਕਿਹਾ ਕਿ ਇਹ ਸੁਧਾਰ ਕਾਮਿਆਂ ਨੂੰ ਆਉਣ ਵਾਲੇ ਦਿਨਾਂ ਵਿਚ ਸਵੈ ਨਿਰਭਰ ਹੋਣ ਵਿਚ ਸਹਾਈ ਹੋਣਗੇ ਸ੍ਰੀ ਗੰਗਵਾਰ ਨੇ ਦੱਸਿਆ ਕਿ ਰਾਸ਼ਟਰਪਤੀ ਤਿੰਨਾ ਕਿਰਤ ਕੋਡਾਂ ਨੂੰ ਆਪਣੀ ਮਨਜੂਰੀ ਦੇ ਚੁੱਕੇ ਹਨ ਮੰਤਰੀ ਨੇ ਕਿਹਾ ਕਿ ਬੇਮਿਸਾਲ ਕਿਰਤ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਇਹ ਲੇਬਰ ਕੋਡ ਈਜ਼ ਆਫ ਡੂਇੰਗ ਬਿਜਨਸ ਨੂੰ ਵਧਾਉਣ ਵਿਚ ਸਹਾਇਤਾ ਕਰਨਗੇ ਤੇ ਲਿੰਗ ਬਰਾਬਰਤਾ ਕਾਇਮ ਕਰਨਗੇ ਉਹਨਾ ਹੋਰ ਕਿਹਾ ਕਿ ਉਦਯੋਗ ਤੇ ਕਾਮੇ ਇਕ ਦੂਜੇ ਦੇ ਪੂਰਕ ਹਨ ਅਤੇ ਇਸ ਲਈ ਕਿ ਬਦਲਦੇ ਸਮੇਂ ਵਿਚ ਉਹਨਾ ਨੂੰ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਉਹਨਾ ਨੇ ਉਦਯੋਗ ਨੇਤਾਵਾਂ ਨੂੰ ਸਰਕਾਰ ਵਲੋਂ ਭਾਰਤ ਨੂੰ ਯੂ.ਐਸ.ਡੀ. 5 ਟ੍ਰਿਲਿਅਨ ਅਰਥਚਾਰੇ ਦੇ ਮਿਥੇ ਟੀਚੇ ਨੂੰ ਪੂਰਾ ਕਰਕੇ ਅਰਥਚਾਰੇ ਵਿਚ ਉਨਤੀ ਲਈ ਸਹਿਯੋਗ ਕਰਨ ਲਈ ਆਖਿਆ ਉਹਨਾ ਨੇ ਇੰਟਰਪ੍ਰਾਈਜਿਜ ਦੀ ਉਨਤੀ ਤੇ ਵਿਸਥਾਰ ਤੇ ਜੋਰ ਦਿੰਦਿਆਂ ਕਿਹਾ ਕਿ ਇਹ ਰੋਜਗਾਰ ਵਧਾਉਣ ਦੇ ਨਾਲ ਨਾਲ ਕੰਮਕਾਜੀ ਹਾਲਤਾਂ ਵਿਚ ਵੀ ਸੁਧਾਰ ਕਰਦੇ ਹਨ ਸ੍ਰੀ ਗੰਗਵਾਰ ਨੇ ਯੂਨੀਵਰਸਲ ਤੇ ਕੰਪਲਸਰੀ ਫਲੋਰ ਲੈਵਲ ਵੇਜਿਜ, ਮਹਿਲਾਂ ਕਾਮਿਆਂ ਲਈ ਬਰਾਬਰ ਉਜਰਤਾਂ ਤੇ ਮੌਕੇ, ਨਿਯੁਕਤੀ ਪੱਤਰ ਜਾਰੀ ਕਰਨ ਨੂੰ ਜਰੂਰੀ ਕਰਨਾ, ਦੇਸ਼ ਵਿਚ .ਪੀ.ਐਫ. ਅਤੇ ਆਈ.ਸੀ. ਦੇ ਵਿਸ਼ਾਲ ਨੈਟਵਰਕ ਵਿਚ ਕੰਮ ਕਰ ਰਹੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਖੋਲਣਾ, ਜੀ.ਆਈ.ਜੀ. ਸਮੇਤ ਅਸੰਗਠਿਤ ਖੇਤਰ ਦੇ ਕਾਮਿਆਂ, ਪਲੈਟਫਾਰਮ ਅਤੇ ਪਲਾਂਟੇਸ਼ਨ ਕਾਮਿਆਂ ਨੂੰ ਵੀ ਸਮਾਜਿਕ ਸੁਰੱਖਿਆ ਦੇ ਘੇਰੇ ਅੰਦਰ ਲਿਆਉਣ ਲਈ ਨਿਯਮਾਂ ਦੇ ਹਵਾਲੇ ਵੀ ਦਿੱਤੇ


ਮੰਤਰੀ ਨੇ ਅਸੰਗਠਿਤ ਖੇਤਰ ਕਾਮਿਆਂ ਲਈ ਸਮਾਜਿਕ ਸੁਰੱਖਿਆ ਫੰਡ, ਨੌਕਰੀਆਂ ਗਵਾਉਣ ਲਈ ਰੀਸਕੇਲ ਫੰਡ, ਪ੍ਰਵਾਸੀ ਕਿਰਤ ਦੀ ਵੱਡੀ ਪ੍ਰੀਭਾਸ਼ਾ ਅਤੇ ਵਧੀਆ ਭਲਾਈ ਸਕੀਮਾਂ ਲਈ ਪ੍ਰਵਾਸੀ ਕਿਰਤ ਦਾ ਡਾਟਾ ਕੁਲੈਕਸ਼ਨ ਅਤੇ ਹੋਰ ਵੱਡੇ ਸੁਧਾਰਾਂ ਦੇ ਫਾਇਦਿਆਂ ਦੇ ਨਿਯਮਾਂ ਬਾਰੇ ਵੀ ਵਿਸਥਾਰਪੂਰਵਕ ਦੱਸਿਆਂ ਉਹਨਾ ਜੋਰ ਦੇ ਕੇ ਕਿਹਾ ਕਿ ਇਹ ਸੁਧਾਰ ਪਾਥ ਬਰੇਕਿੰਗ ਅਤੇ ਗੇਮ ਚੇਜਿੰਰ ਨੇ ਕਿਉਂਕਿ 73 ਸਾਲਾਂ ਤੋਂ ਜ਼ਿਆਦਾ ਪਹਿਲਾਂ ਦੇ ਕਾਨੂੰਨ ਸੁਧਾਰ ਦਾ ਇੰਤਜਾਰ ਕਰ ਰਹੇ ਸਨ ਮੰਤਰੀ ਨੇ ਹੋਰ ਕਿਹਾ ਕਿ ਈਜ਼ ਆਫ ਡੂਇੰਗ ਬਿਜਨਿਸ ਵਿਚ ਨਵੀਂ ਪ੍ਰਣਾਲੀ ਤਹਿਤ ਇਕ ਪੰਜੀਕਰਣ, ਇਕ ਲਾਇਸੰਸ ਅਤੇ ਪਹਿਲਾਂ ਵਾਂਗ ਬਹੁਤ ਸਾਰੀਆਂ ਰਿਟਰਨਾ ਭਰਨ ਦੀ ਜਗਾਹ ਇਕ ਰਿਟਰਨ ਸੁਨਿਸ਼ਚਿਤ ਕਰਨ ਲਈ ਯਤਨ ਕੀਤੇ ਗਏ ਹਨ ਸ੍ਰੀ ਗੰਗਵਾਰ ਨੇ ਇਹ ਵੀ ਕਿਹਾ ਕਿ ਇਹਨਾ ਕੋਡਜ਼ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਾਰੇ ਭਾਈਵਾਲਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ ਉਹਨਾ ਅਫਸੋਸ ਪ੍ਰਗਟ ਕੀਤਾ ਕਿ ਵਿਰੋਧੀ ਧਿਰ ਨੇ ਪਾਰਲੀਮੈਂਟ ਵਿਚ ਇਹਨਾ ਬਿਲਾਂ ਉਪਰ ਵਿਚਾਰ ਵਟਾਂਦਰਾ ਕਰਨ ਨੂੰ ਨਹੀਂ ਚੁਣਿਆਂ ਜਿਹਨਾ ਬਿਲਾਂ ਦੇ ਘੇਰੇ ਵਿਚ ਨਾ ਆਉਣ ਵਾਲੇ ਕਰੋੜਾਂ ਲੋਕਾਂ ਨੂੰ ਇਤਿਹਾਸਕ ਫਾਇਦੇ ਪਹੁੰਚਾਏ ਹਨ ਬਲਕਿ ਇਸ ਤੋਂ ਇਲਾਵਾ ਪਹਿਲਾਂ ਤੋਂ ਇਸ ਘੇਰੇ ਅੰਦਰ ਆਂਉਂਦੇ ਵਿਅੱਕਤੀਆਂ ਲਈ ਬਹੁਤ ਸਾਰੇ ਸੁਧਾਰ ਵੀ ਸ਼ਾਮਲ ਕੀਤੇ ਗਏ ਹਨ ਸ੍ਰੀ ਗੰਗਵਾਰ ਨੇ ਮੌਜੂਦਾ ਸਰਕਾਰ ਦੀ ਕਾਮਿਆਂ ਦੀ ਭਲਾਈ ਲਈ ਪਹਿਲਾਂ ਤੋਂ ਕੀਤੇ ਉਪਾਵ ਜਿਵੇਂ ਪੈਨਸ਼ਨ ਸਕੀਮ, ਅਸੰਗਠਿਤ ਕਾਮਿਆਂ ਲਈ ਪੀ.ਐਮ.ਸ਼ਰਮਯੋਗੀ ਮਾਨਧਨ, ਪ੍ਰਸੂਤੀ ਛੁੱਟੀ 12 ਹਫਤਿਆਂ ਤੋਂ 26 ਹਫਤੇ ਕਰਨ, .ਪੀ.ਐਫ. ਤੇ .ਐਸ.ਆਈ.ਸੀ. ਸੇਵਾਵਾਂ ਦੀ ਪੋਰਟੀਬਿਲਟੀ ਤੇ ਐਕਸਪੈਨਸ਼ਨ, ਔਰਤਾਂ ਨੂੰ ਖਾਨਾਂ ਦੇ ਕੰਮ ਲਈ ਸਸ਼ਕਤ ਕਰਨਾ ਆਦਿ ਲਈ ਵਚਨਬੱਧਤਾ ਪ੍ਰਗਟਾਈ ਪਿਛਲੇ ਸਾਲ ਕੋਡ ਆਮ ਵੇਜਿਜ ਤੋਂ ਇਲਾਵਾ ਤਿੰਨ ਹੋਰ ਮੁੱਖ ਕੋਡ; ਸਮਾਜਿਕ ਸੁਰੱਖਿਆ ਬਾਰੇ ਕੋਡ, ਸਨਅਤੀ ਸੰਬੰਧਾਂ ਬਾਰੇ ਕੋਡ ਅਤੇ ਕੰਮਕਾਜੀ ਸਿਹਤ ਸੁਰੱਖਿਆ ਬਾਰੇ ਕੋਡ ਅਤੇ ਕੰਮਕਾਜੀ ਹਾਲਤਾਂ ਬਾਰੇ ਪਾਰਲੀਮੈਂਟ ਨੇ ਪਾਸ ਕੀਤਾ ਸੀ ਅਤੇ ਹੁਣ ਇਹਨਾ ਨੂੰ ਪੁਨਰ ਕਾਨੂੰਨ ਬਣਾਇਆ ਗਿਆ ਹੈ

https://static.pib.gov.in/WriteReadData/userfiles/image/DSC_4733ZBSB.JPG

https://static.pib.gov.in/WriteReadData/userfiles/image/DSC_4705TFK5.JPG

 

ਆਰ.ਸੀ.ਜੇ/ਆਰ.ਐਨ.ਐਮ./ਆਈ..
 




(Release ID: 1661412) Visitor Counter : 120