ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਐਸੋਚੈਮ ਦੇ ਸੈਂਟਰ ਆਫ ਐਕਸੀਲੈਂਸ ਪਹਿਲ ਕੇਂਦਰ ਤਹਿਤ ਸਾਂਝੇਦਾਰੀ ਨਾਲ ਜਨਜਾਤੀ ਮਾਮਲੇ ਮੰਤਰਾਲੇ ਦੇ ਜਨਜਾਤੀ ਉੱਦਮਸ਼ੀਲਤਾ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

Posted On: 02 OCT 2020 7:59PM by PIB Chandigarh

ਜਨਜਾਤੀ ਮਾਮਲਿਆਂ ਦੇ ਮੰਤਰਾਲੇ ਅਤੇ ਇੱਕ ਮੋਹਰੀ ਸੰਸਥਾ ਐਸੋਸੀਏਟਡ ਚੈਂਬਰਜ਼ ਆਫ ਕਾਮਰਸ
ਐਂਡ ਇੰਡਸਟਰੀ ਆਫ ਇੰਡੀਆ (ਐਸੋਚੈਮ) ਨੇ ਜਨਜਾਤੀ ਉੱਦਮਸ਼ੀਲਤਾ ਵਿਕਾਸ ਲਈ ਸੰਯੁਕਤ ਰੂਪ
ਨਾਲ ਇੱਕ ਨਵੀਂ ਤਿੰਨ ਸਾਲਾ ਪਹਿਲ ਦੀ ਸ਼ੁਰੂਆਤ ਕੀਤੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਅੱਜ
ਜਨਜਾਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵੀਡਿਓ ਕਾਨਫਰੰਸਿੰਗ
ਜ਼ਰੀਏ ਕੀਤੀ। ਐਸੋਚੈਮ ਨੂੰ ਕਈ ਸੈਂਟਰ ਆਫ ਐਕਸੀਲੈਂਸ ਵਿੱਚੋਂ ਇੱਕ ਦੇ ਰੂਪ ਵਿੱਚ
ਨਾਮਜ਼ਦ ਕੀਤਾ ਗਿਆ ਹੈ ਜੋ ਜਨਜਾਤੀ ਮਾਮਲਿਆਂ ਦੇ ਸਮਾਜਿਕ-ਆਰਥਿਕ ਵਿਕਾਸ ਨਾਲ ਸਬੰਧਿਤ
ਵਿਸ਼ੇਸ਼ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਨਾਲ ਭਾਈਵਾਲੀ
ਕਰ ਰਹੇ ਹਨ।

ਸ਼੍ਰੀ ਅਰਜੁਨ ਮੁੰਡਾ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਉਦਯੋਗ ਦੇ ਮੈਂਬਰਾਂ ਸਮੇਤ ਸਾਰੇ
ਹਿੱਤਧਾਰਕਾਂ ਨੂੰ ਸੱਦਾ ਦਿੱਤਾ ਕਿ ਉਹ ਜਨਜਾਤੀ ਸਮੁਦਾਏ ਦੀ ਸਮਰੱਥਾ ਨੂੰ ਵਿਕਸਤ ਕਰਨ
ਦੇ ਯਤਨਾਂ ਵਿੱਚ ਸ਼ਾਮਲ ਹੋਣ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ
ਨੂੰ ਵਧਾਉਣ ਲਈ ਆਪਣੀਆਂ ਸਮਰੱਥਾਵਾਂ ਦਾ ਨਿਰਮਾਣ ਕਰਨ ਅਤੇ ਇਸ ਪ੍ਰਕਾਰ ਪ੍ਰਧਾਨ ਮੰਤਰੀ
ਦੇ ਆਤਮਨਿਰਭਰ ਭਾਰਤ ਦੇ ਨਜ਼ਰੀਏ ਨੂੰ ਸਾਕਾਰ ਕਰਨ। ਉਨ੍ਹਾਂ ਨੇ ਕਿਹਾ ਕਿ ਇੱਕ ਦੇਸ਼
ਸਿਰਫ਼ ਆਤਮਨਿਰਭਰ ਬਣ ਸਕਦਾ ਹੈ ਜਦੋਂ ਉਸਦੇ ਲੋਕਾਂ ਨੂੰ ਆਤਮਨਿਰਭਰ ਬਣਾਇਆ ਜਾਵੇਗਾ।
ਆਪਣੇ ਮੰਤਰਾਲੇ ਦੀਆਂ ਵਿਭਿੰਨ ਪਹਿਲਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਸ ਗੱਲ
’ਤੇ ਜ਼ੋਰ ਦਿੱਤਾ ਕਿ ਕਿਵੇਂ ਇਹ ਪ੍ਰੋਗਰਾਮ ਗ੍ਰਾਮੀਣ ਅਤੇ ਜਨਜਾਤੀ ਸਮੁਦਾਇਆਂ ਦੀ
ਅਣਵਰਤੀ ਸਮਰੱਥਾ ਅਤੇ ਹੁਨਰ ਨੂੰ ਸਮਝਣਗੇ ਅਤੇ ਉਨ੍ਹਾਂ ਦੀ ਜੀਵਕਾ ਲਈ ਸੰਭਵ ਸਮਾਧਾਨ
ਪ੍ਰਦਾਨ ਕਰਨਗੇ। ਐਸੋਚੈਮ ਦੀ ਇਸ ਨਵੀਂ ਪਹਿਲ ਨਾਲ ਉਨ੍ਹਾਂ ਨੇ ਰਾਸ਼ਟਰੀ ਅਤੇ
ਅੰਤਰਰਾਸ਼ਟਰੀ ਬਜ਼ਾਰ ਵਿੱਚ ਜਨਜਾਤੀਆਂ ਨੂੰ ਭੁਗਤਾਨ ਵਿਕਸਤ ਕਰਨ ਦੀ ਉਮੀਦ ਕੀਤੀ ਅਤੇ
ਬਦਲੇ ਵਿੱਚ ਜਨਜਾਤੀ ਕਾਰੀਗਰਾਂ ਲਈ ਬਿਹਤਰ ਜੀਵਕਾ ਦੇ ਅਵਸਰ ਪੈਦਾ ਕੀਤੇ।

ਜਨਜਾਤੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੀਪਕ ਖਾਂਡੇਕਰ ਨੇ ਜਨਜਾਤੀ ਉੱਦਮਸ਼ੀਲਤਾ
’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਨਜਾਤੀ ਸਮੁਦਾਇਆਂ ਕੋਲ ਵੱਡਾ ਗਿਆਨ
ਅਤੇ ਹੁਨਰ ਹੈ ਅਤੇ ਉੱਦਮਸ਼ੀਲਤਾ ਵਿਕਾਸ ਦੀ ਪਹਿਲ ਉਨ੍ਹਾਂ ਨੂੰ ਉਨ੍ਹਾਂ ਦੀ ਅੰਦਰੂਨੀ
ਤਾਕਤ ਬਾਰੇ ਅਹਿਸਾਸ ਕਰਾਏਗੀ ਤਾਂ ਕਿ ਉਹ ਉਪਲੱਬਧ ਵਿਸ਼ਾਲ ਮੌਕਿਆਂ ਨੂੰ ਉਪਲੱਬਧ ਕਰਾ
ਸਕਣ, ਤਾਂ ਕਿ ਉਹ ਆਪਣੇ ਹੁਨਰ ਦਾ ਉਪਯੋਗ ਕਰ ਸਕਣ ਅਤੇ ਵਪਾਰਕ ਉੱਦਮ ਸਥਾਪਿਤ ਕਰ ਸਕਣ।

ਐਸੋਚੈਮ ਦੇ ਪ੍ਰਧਾਨ ਡਾ. ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ 4.5 ਲੱਖ ਤੋਂ ਜ਼ਿਆਦਾ
ਐੱਸਐੱਮਈ’ਜ਼ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਮੌਜੂਦਾ ਸਮੇਂ ਸਾਡੇ ਸੰਗਠਨ ਨਾਲ ਜੁੜੇ
ਹਨ। ਇਸ ਸੈਂਟਰ ਆਫ ਐਕਸੀਲੈਂਸ ਜ਼ਰੀਏ ਜਨਜਾਤੀ ਉਤਪਾਦਾਂ ਦੇ ਮੁੱਲ ਵਾਧੇ, ਆਧੁਨਿਕ
ਟੈਕਨੋਲੋਜੀ  ਅਤੇ ਮਾਰਕੀਟਿੰਗ ਜਨਜਾਤੀ ਸਮੁਦਾਇਆਂ ਨੂੰ ਜ਼ਿਆਦਾ ਪ੍ਰਭਾਵੀ ਅਤੇ ਕੁਸ਼ਲ
ਤਰੀਕੇ ਨਾਲ ਸੁਵਿਧਾ ਪ੍ਰਦਾਨ ਕਰੇਗੀ। ‘ਜਨਜਾਤੀ ਉੱਦਮੀ ਵਿਕਾਸ ਪ੍ਰੋਗਰਾਮ’ ਸਾਡੇ ਦੇਸ਼
ਦੀ ਵਧ ਰਹੀ ਆਰਥਿਕਤਾ ਵਿੱਚ ਜਨਜਾਤੀ ਅਬਾਦੀ ਦੇ ਯੋਗਦਾਨ ਨੂੰ ਅਨੁਕੂਲ ਕਰੇਗਾ ਅਤੇ
ਭਾਰਤ ਦੇ ਆਤਮਨਿਰਭਰ ਬਣਨ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰੇਗਾ। ਉਨ੍ਹਾਂ ਨੇ ਸਾਰੇ
ਮੈਂਬਰਾਂ ਨੂੰ ਮੰਤਰਾਲੇ ਦੇ ਸਹਿਯੋਗ ਨਾਲ ਆਪਣੀਆਂ ਫੈਕਟਰੀਆਂ ਕੋਲ ਇੱਕ ਪਿੰਡ ਗੋਦ ਲੈਣ
ਲਈ ਅੱਗੇ ਆਉਣ ਅਤੇ ਮੰਤਰਾਲੇ ਨਾਲ ਸਹਿਯੋਗ ਕਰਨ ਦੀ ਤਾਕੀਦ ਕੀਤੀ।

ਆਈਆਈਪੀਏ ਦੇ ਡਾਇਰੈਕਟਰ ਜਨਰਲ ਸ਼੍ਰੀ ਐੱਸ.ਐੱਨ. ਤ੍ਰਿਪਾਠੀ ਨੇ ਜ਼ੋਰ ਦੇ ਕੇ ਕਿਹਾ ਕਿ
ਆਤਮਨਿਰਭਰ ਭਾਰਤ ਪਹਿਲ ਰਾਸ਼ਟਰਪਿਤਾ ਦੀਆਂ ਸਿੱਖਿਆਵਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ
ਹਮੇਸ਼ਾ ਰਾਸ਼ਟਰ ਨਿਰਮਾਣ ਵਿੱਚ ਜਨਜਾਤੀਆਂ ਅਤੇ ਗ੍ਰਾਮੀਣ ਭਾਰਤ ਦੀ ਭੂਮਿਕਾ ’ਤੇ ਜ਼ੋਰ
ਦਿੱਤਾ।

ਐਸੋਚੈਮ ਦੇ ਸਕੱਤਰ ਜਨਰਲ ਸ਼੍ਰੀ ਦੀਪਕ ਸੂਦ ਨੇ ਕਿਹਾ, ‘‘ਭਾਰਤੀ ਜਨਜਾਤੀ ਸਮੁਦਾਇਆਂ
ਵਿੱਚ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਅਤੇ ਸਮਰਥਨ ਕਰਨ ਦੀ ਕੋਸ਼ਿਸ਼ ਵਿੱਚ ਖੇਤੀਬਾੜੀ
ਅਤੇ ਵਣ ਉਪਜ ਨੂੰ ਤਕਨਾਲੋਜੀ ਦਾ ਉਪਯੋਗ ਕਰਦੇ ਹੋਏ ਬਜ਼ਾਰਾਂ ਨਾਲ ਜੋੜਨ, ਸਵੈ ਸਹਾਇਤਾ
ਸਮੂਹਾਂ ਦੇ ਨਿਰਮਾਣ, ਔਰਤਾਂ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਅਤੇ ਸਵੈ ਸਥਿਰ ਉੱਦਮ
ਬਣਾਉਣ ਲਈ ਕੋਸ਼ਿਸ ਚੱਲ ਰਹੀ ਹੈ। ਐਸੋਚੈਮ ਇੱਕ ਮਜ਼ਬੂਤ ਜਨਜਾਤੀ ਬਰਾਂਡ ਦੀ ਪਛਾਣ ਬਣਾਉਣ
ਅਤੇ ਇਸ ਪ੍ਰਕਿਰਿਆ ਵਿੱਚ ਜਨਜਾਤੀ ਕਾਰੀਗਰਾਂ ਦੀ ਉੱਦਮ ਯੋਗਤਾ ਨੂੰ ਵਧਾਉਣ ਲਈ ਤਰੀਕੇ
ਤਲਾਸ਼ਣ ਦਾ ਯਤਨ ਕਰੇਗਾ-ਜਨਜਾਤੀ ਕਾਰੀਗਰਾਂ ਦੀਆਂ ਉੱਦਮਸ਼ੀਲਤਾ ਸਮਰੱਥਾਵਾਂ ਦਾ ਨਿਰਮਾਣ
ਕਰੇਗਾ ਅਤੇ ਉਨ੍ਹਾਂ ਨੂੰ ਵਧਾਏਗਾ।’’

ਜਨਜਾਤੀ ਮਾਮਲੇ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਨਵਲਜੀਤ ਕਪੂਰ ਨੇ ਇੱਕ ਪ੍ਰਸਤੂਤੀ
ਦਿੱਤੀ ਅਤੇ ਮੰਤਰਾਲੇ ਵੱਲੋਂ ਰਾਜਾਂ, ਟ੍ਰਾਈਫੈੱਡ ਅਤੇ ਉੱਘੇ ਸਰਕਾਰੀ ਅਤੇ ਗੈਰ
ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਮੰਤਰਾਲੇ ਵੱਲੋਂ ਕੀਤੇ ਗਏ ਕਈ ਪ੍ਰਾਜੈਕਟਾਂ ਬਾਰੇ
ਜਾਣਕਾਰੀ ਦਿੱਤੀ ਅਤੇ ਸੈਂਟਰ ਆਫ ਐਕਸੀਲੈਂਸ ਦੇ ਰੂਪ ਵਿੱਚ ਨਾਮਜ਼ਦ ਇਨ੍ਹਾਂ
ਸਾਂਝੀਦਾਰਾਂ ਨਾਲ ਕੀਤੇ ਗਏ ਉੱਦਮਸ਼ੀਲਤਾ ਦੇ ਵਿਭਿੰਨ ਮਾਡਲਾਂ ’ਤੇ ਚਰਚਾ ਕੀਤੀ।

ਐਸੋਚੈਮ ਦੀ ਏਐੱਸਜੀ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ
ਦਿੱਤੀ ਜਿੱਥੇ 1000 ਜਨਜਾਤੀ ਕਾਰੀਗਰਾਂ ਨੂੰ ਇਸ ਪਹਿਲ ਤਹਿਤ ਪਛਾਣਿਆ ਜਾਵੇਗਾ ਅਤੇ
ਇੱਕ ਵਿਲੱਖਣ ਮੁੱਲ ਪ੍ਰਸਤਾਵ ਨਾਲ ਅਨੋਖੀ ਬਰਾਂਡ ਪਛਾਣ ਬਣਾਉਣ ਅਤੇ ਪ੍ਰਦਰਸ਼ਨੀਆਂ ਜ਼ਰੀਏ
ਸੰਭਾਵਿਤ ਗਾਹਕ ਅਧਾਰ ਨਾਲ ਜੁੜਨ ਵਿੱਚ ਮਦਦ ਮਿਲੇਗੀ, ਵਰਚੁਅਲ ਰੋਡ ਸ਼ੋਅ ਅਤੇ ਦੇਸ਼ ਭਰ
ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰੁਮੱਖ ਪ੍ਰੋਗਰਾਮਾਂ ਵਿੱਚ ਉੱਦਮੀਆਂ ਦੀ
ਭਾਗੀਦਾਰੀ ਦਾ ਪਤਾ ਲਗਾਉਣਗੇ।

ਮਹਾਤਮਾ ਗਾਂਧੀ ਜਯੰਤੀ ਮਨਾਉਣ ਅਤੇ ਸਾਡੇ ਵੰਚਿਤ, ਹਾਸ਼ੀਏ ’ਤੇ ਰਹਿਣ ਵਾਲੇ ਸਮੁਦਾਇਆਂ
ਦੇ ਉਤਥਾਨ, ਸਮਾਵੇਸ਼ ਅਤੇ ਸਸ਼ਕਤੀਕਰਨ ਦਾ ਜਸ਼ਨ ਮਨਾਉਣ ਲਈ  ‘‘ਆਦਿਵਾਸੀ ਉੱਦਮਸ਼ੀਲਤਾ
ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ’ ਨੂੰ ਧਿਆਨ ਵਿੱਚ ਰੱਖਦਿਆਂ ਐਸੋਚੈਮ ਨੇ ਇੱਕ ਵੈਬੀਨਾਰ
ਵੀ ਆਯੋਜਿਤ ਕੀਤਾ, ਜਿਸਦਾ ਸਿਰਲੇਖ ‘‘ਖਾਦੀ : ਆਤਮਨਿਰਭਰ ਭਾਰਤ ਦਾ ਅਜ਼ਾਦ ਚਿੰਨ੍ਹ’
ਸੀ। ਇਹ ਚਰਚਾ ਦੇਸ਼ ਵਿੱਚ ਜਨਜਾਤੀ ਸਮੁਦਾਇਆਂ ਦੀ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ
ਅਤੇ ਸਮਰਥਨ ਕਰਨ ਦੀ ਲੋੜ ’ਤੇ ਕੇਂਦਰਿਤ ਸੀ। ਐਸੋਚੈਮ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ
ਵਨੀਤ ਅਗਰਵਾਲ, ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹੌਸਪੀਟਲਜ਼ ਐਂਡ ਹੈਲਥਕੇਅਰ ਪ੍ਰੋਵਾਈਡਰਜ਼
(ਐੱਨਏਬੀਐੱਚ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਤੁਲ ਕੋਛੜ, ਕੁਆਲਿਟੀ ਕੌਂਸਲ ਆਫ
ਇੰਡੀਆ ਦੇ ਪ੍ਰਾਜੈਕਟ ਐਨਾਲਿਸ ਐਂਡ ਡਾਕੂਮੈਂਟੇਸ਼ਨ (ਪੀਏਡੀ) ਡਿਵੀਜ਼ਨ ਦੇ ਡਾਇਰੈਕਟਰ
ਅਤੇ ਮੁਖੀ ਡਾ. ਮਨੀਸ਼ ਪਾਂਡੇ, ਸਸਟੇਨੇਬਲ ਐਨਵਾਇਰਨਮੈਂਟ ਐਂਡ ਈਕੋਲੌਜੀਕਲ ਡਿਵਲਪਮੈਂਟ
ਸੁਸਾਇਟੀ (ਸੀਡਜ਼) ਦੇ ਸਹਿ ਸੰਸਥਾਪਕ ਡਾ. ਮਨੁ ਗੁਪਤਾ ਨੇ ਉਦਯੋਗ ਜਗਤ ਦੀਆਂ ਹੋਰ
ਸੀਨੀਅਰ ਹਸਤੀਆਂ ਨਾਲ ਜਨਜਾਤੀ ਵਿਕਾਸ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

ਰਾਜ ਸਰਕਾਰ, ਟੀਆਰਆਈ, ਮੰਤਰਾਲਿਆਂ ਅਤੇ ਮੈਂਟਰਾਂ ਦੇ ਅਧਿਕਾਰੀਆਂ ਦੇ ਨਾਲ ਕੰਮ ਕਰਨ
ਵਾਲੇ ਵਿਭਿੰਨ ਭਾਈਵਾਲ ਸੰਗਠਨਾਂ, ਆਈਆਈਪੀਏ ਅਤੇ ਐਸੋਚੈਮ ਦੇ ਅਧਿਕਾਰੀਆਂ ਨਾਲ ਦੇਸ਼ ਭਰ
ਦੇ 300 ਤੋਂ ਜ਼ਿਅਦਾ ਪ੍ਰਤੀਭਾਗੀਆਂ ਨੇ ਵੀਡਿਓ ਕਾਨਫਰੰਸਿੰਗ ਜ਼ਰੀਏ ਇਸ ਪ੍ਰੋਗਰਾਮ ਵਿੱਚ
ਹਿੱਸਾ ਲਿਆ।

*****


ਐਨ ਬੀ / ਐਸ ਕੇ / ਐਮਓਟੀਏ



(Release ID: 1661198) Visitor Counter : 135


Read this release in: English , Urdu , Hindi , Tamil