ਰੱਖਿਆ ਮੰਤਰਾਲਾ

ਮੇਜਰ ਜਨਰਲ ਸੋਨਾਲੀ ਘੋਸਾਲ ਨੇ ਵਧੀਕ ਡਾਇਰੈਕਟਰ ਜਨਰਲ ਮਿਲਟਰੀ ਨਰਸਿੰਗ ਸਰਵਿਸਿਜ ਦਾ ਚਾਰਜ ਸੰਭਾਲਿਆ

Posted On: 01 OCT 2020 5:22PM by PIB Chandigarh

ਮੇਜਰ ਜਨਰਲ ਸੋਨਾਲੀ ਘੋਸਾਲ ਨੇ ਅੱਜ 01 ਅਕਤੂਬਰ 2020 ਨੂੰ ਵਧੀਕ ਡਾਇਰੈਕਟਰ ਜਨਰਲ ਮਿਲਟਰੀ ਨਰਸਿੰਗ ਸਰਵਿਸਿਜ ਦਾ ਕਾਰਜਭਾਰ ਸੰਭਾਲ ਲਿਆ ਉਨਾਂ ਇਹ ਓਹਦਾ ਮੇਜਰ ਜਨਰਲ ਜੋਇਸ ਗਲਾਡਿਸ ਰੋਚ ਦੇ 30 ਸਤੰਬਰ 2020 ਨੂੰ ਲਗਭਗ ਚਾਰ ਦਹਾਕਿਆਂ ਤਕ ਭਾਰਤੀ ਫੌਜ ਵਿਚ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਣ ਮਗਰੋਂ ਸੰਭਾਲਿਆ ਹੈ

 

 

ਮੇਜਰ ਜਨਰਲ ਸੋਨਾਲੀ ਘੋਸਾਲ ਨੂੰ 1981 ਵਿੱਚ ਕਮਿਸ਼ਨ ਦਿੱਤਾ ਗਿਆ ਸੀ ਅਤੇ ਉਹ ਮੁੰਬਈ ਦੇ ਇੰਡੀਅਨ ਨੇਵਲ ਹਸਪਤਾਲ ਦੇ ਸਿਪ ਅਸ਼ਵੀਨੀ, ਸਕੂਲ ਆਫ ਨਰਸਿੰਗ ਦੀ ਇੱਕ ਪੁਰਾਣੀ ਵਿਦਿਆਰਥੀ ਹਨ ਮੌਜੂਦਾ ਅਹੁਦੇ ਦਾ ਚਾਰਜ ਸੰਭਾਲਣ ਤੋਂ ਪਹਿਲਾਂ, ਉਹ ਜਨਰਲ ਅਫਸਰ ਆਰਮੀ ਹਸਪਤਾਲ, ਰਿਸਰਚ ਐਂਡ ਰੈਫ਼ਰਲ, ਦਿੱਲੀ ਕੈਂਟ ਵਿੱਚ ਪ੍ਰਿੰਸੀਪਲ ਮੈਟ੍ਰਨ ਸਨ ਮਿਲਟਰੀ ਨਰਸਿੰਗ ਸਰਵਿਸ ਵਿੱਚ 38 ਸਾਲਾਂ ਦੀ ਸੇਵਾ ਦੇ ਨਾਲ - ਨਾਲ, ਉਹਨਾਂ ਨੂੰ ਆਪ੍ਰੇਸ਼ਨ ਬਲਿਉ ਸਟਾਰ ਅਤੇ ਆਪ੍ਰੇਸ਼ਨ ਸਦਭਾਵਨਾ ਦੌਰਾਨ ਜ਼ਖਮੀ ਫੌਜੀਆਂ ਦੀ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਹੈ। ਉਹਨਾਂ ਦੀ ਹੋਣਹਾਰ ਅਤੇ ਨਿਵੇਕਲੀ ਸੇਵਾ ਦੇ ਸਨਮਾਨ ਵਿੱਚ ਉਸ ਨੂੰ ਸਾਲ 2014 ਵਿੱਚ ਚੀਫ਼ ਆਫ਼ ਆਰਮੀ ਸਟਾਫ ਵੱਲੋਂ ਪ੍ਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ ਸੀ

 

ਚਾਰਜ ਸੰਭਾਲਣ ਤੋਂ ਬਾਅਦ ਮੇਜਰ ਜਨਰਲ ਸੋਨਾਲੀ ਘੋਸਾਲ ਨੇ ਕਿਹਾ, “ਨਰਸਿੰਗ ਦੇ ਮੁਢਲੇ ਵਰ੍ਹਿਆਂ ਵਿੱਚ ਨਰਸਿੰਗ ਦੀ ਉੱਤਮਤਾ ਦੀ ਖੋਜ ਕਰਨਾ ਮੇਰਾ ਮੁੱਖ ਟੀਚਾ ਰਿਹਾ ਹੈ। ਮੇਰਾ ਮੰਨਣਾ ਹੈ ਕਿ ਨਰਸਿੰਗ ਪੇਸ਼ੇ ਨੂੰ ਸੇਵਾ, ਮਨੁੱਖਤਾ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਦੇ ਆਪਣੇ ਗੁਣਾਂ ਰਾਹੀ ਬਰਕਰਾਰ ਰੱਖਿਆ ਗਿਆ ਹੈ

***

 

ਏਬੀਬੀ / ਨੈਮਪੀ / ਕੇਏ / ਰਾਜੀਬ



(Release ID: 1660850) Visitor Counter : 109