ਰੱਖਿਆ ਮੰਤਰਾਲਾ

ਹੈੱਡਕੁਆਟਰਸ ਇੰਟੇਗ੍ਰੇਟੇਡ ਡਿਫੈਂਸ ਸਟਾਫ ਨੇ ਆਪਣਾ 20ਵਾਂ ਰੇਜਿ਼ੰਗ ਡੇਅ ਮਨਾਇਆ

Posted On: 01 OCT 2020 5:23PM by PIB Chandigarh

ਇੰਟੇਗ੍ਰੇਟੇਡ ਡਿਫੈਂਸ ਸਟਾਫ ਨੇ ਅੱਜ 1 ਅਕਤੂਬਰ 2020 ਨੂੰ ਆਪਣਾ 20ਵਾਂ ਰੇਜਿ਼ੰਗ ਡੇਅ ਮਨਾਇਆ । ਇਸ ਮੌਕੇ ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਤਿੰਨਾ ਸੇਵਾਵਾਂ ਦੇ ਸਾਰੇ ਮੈਂਬਰਾਂ , ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗਰਮਜੋਸ਼ੀ ਨਾਲ ਵਧਾਈਆਂ ਦਿੱਤੀਆਂ ।


ਹੈੱਡਕੁਆਟਰਸ ਇੰਟੇਗ੍ਰੇਟੇਡ ਡਿਫੈਂਸ ਸਟਾਫ ਜੋ ਐੱਚ ਕਿਉ — ਆਈ ਡੀ ਐੱਸ ਦੇ ਤੌਰ ਤੇ ਜਾਣਿਆ ਜਾਂਦਾ ਹੈ । 01 ਅਕਤੂਬਰ 2001 ਵਿੱਚ ਰੇਜ਼ ਕੀਤਾ ਗਿਆ ਸੀ । ਭਾਰਤੀ ਸੈਨਾਵਾਂ ਵਿੱਚ ਇਕੱਠਤਾ ਉਤਸ਼ਾਹਿਤ ਕਰਨ ਅਤੇ ਰੱਖਿਆ ਮੰਤਰਾਲੇ ਅਤੇ ਹੋਰ ਵਿਭਾਗਾਂ ਤੇ ਮੰਤਰਾਲਿਆਂ ਨਾਲ ਬੇਹਤਰ ਤਾਲਮੇਲ ਨੂੰ ਸੁਨਿਸ਼ਚਿਤ ਕਰਨ ਦਾ ਕੰਮ ਦਿੱਤਾ ਗਿਆ ਹੈ । ਹੈੱਡਕੁਆਟਰਸ ਆਈ ਡੀ ਐੱਸ ਪਿਛਲੇ 19 ਸਾਲਾਂ ਵਿੱਚ ਮੁੱਖ ਖੇਤਰਾਂ ਜਿਵੇਂ ਸੁਰੱਖਿਆ , ਆਧੁਨਿਕਤਾ , ਇਕੱਠਤਾ ਅਤੇ ਮਿਲਟਰੀ ਡਿਪਲੋਮੇਸੀ ਜਿਹੇ ਕੁਝ ਖੇਤਰਾਂ ਵਿੱਚ ਭਾਰਤੀ ਸੈਨਾਵਾਂ ਦੇ ਯਤਨਾਂ ਨੂੰ ਮਿਲਾ ਕੇ ਰਾਸ਼ਟਰੀ ਯਤਨਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ । ਮਿਲਟ੍ਰੀ ਮਾਮਲਿਆਂ ਦੇ ਵਿਭਾਗ ਅਤੇ ਚੀਫ ਆਫ ਡਿਫੈਂਸ ਸੰਸਥਾ ਜੋ ਪਿਛਲੇ ਸਾਲ ਬਣਾਏ ਗਏ ਸਨ , ਮੁੱਖ ਮੀਲ ਪੱਥਰ ਹਨ ਜਿਸ ਨੇ ਭਾਰਤੀ ਸੈਨਾ ਨੂੰ ਲੋੜੀਂਦੀ ਗਤੀ ਦੇ ਕੇ ਪਰਿਵਰਤਣ ਮੁਹੱਈਆ ਕੀਤਾ ਹੈ ਅਤੇ ਉਹਨਾਂ ਨੂੰ ਰਾਸ਼ਟਰ ਦੀਆਂ ਉੱਚੀਆਂ ਸੁਰੱਖਿਆ ਸੰਸਥਾਵਾਂ ਨਾਲ ਇੱਕਮਿਕ ਕੀਤਾ ਹੈ । ਹੈੱਡਕੁਆਟਰਸ ਆਈ ਡੀ ਐੱਸ ਕਈ ਪਹਿਲਕਦਮੀਆਂ ਵਿੱਚ ਸਭ ਤੋਂ ਅੱਗੇ ਹੈ , ਜਿਸ ਦਾ ਮੰਤਵ ਸੇਵਾਵਾਂ ਵਿੱਚ ਅਖੰਡਤਾ ਅਤੇ ਇਕੱਠਤਾ ਨੂੰ ਵਧਾਉਣਾ ਅਤੇ ‘ਵਿਕਟਰੀ ਥਰੂ ਜੁਆਇੰਟਨੈੱਸ’ ਦੇ ਮੋਟੋ ਅਨੁਸਾਰ ਜਿ਼ੰਦਗੀ ਜੀਣਾ ਹੈ ।


ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਆਰ ਏ ਜੇ ਆਈ ਬੀ
 


(Release ID: 1660849) ਵਿਜ਼ੀਟਰ ਕਾਊਂਟਰ : 107