ਜਲ ਸ਼ਕਤੀ ਮੰਤਰਾਲਾ
ਗਾਂਧੀ ਜਯੰਤੀ ਮੌਕੇ ਜਲ ਜੀਵਨ ਮਿਸ਼ਨ ਅਧੀਨ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਨੂੰ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ 100–ਦਿਨਾ ਮੁਹਿੰਮ ਦੀ ਹੋਵੇਗੀ ਸ਼ੁਰੂਆਤ
Posted On:
01 OCT 2020 7:34PM by PIB Chandigarh
(ਪੂਰਵ–ਅਵਲੋਕਨ)
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ‘ਜਲ ਜੀਵਨ ਮਿਸ਼ਨ’ (ਜੇਜੇਐੱਮ) ਲਾਗੂ ਕਰਦਿਆਂ ਹਰੇਕ ਦਿਹਾਤੀ ਘਰ ਹਿਤ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਗ੍ਰਾਮ ਪੰਚਾਇਤਾਂ ਤੇ ਪਾਣੀ ਸਮਿਤੀਆਂ ਵਾਸਤੇ ‘ਮਾਰਗ–ਦਰਸ਼ਿਕਾ’ ਜਾਰੀ ਕਰਦਿਆਂ 2 ਅਕਤੂਬਰ, 2020 ਨੂੰ ‘100 ਦਿਨਾ ਮੁਹਿੰਮ’ ਦੀ ਸ਼ੁਰੂਆਤ ਕਰਨ ਦੀ ਗੱਲ ਕੀਤੀ ਸੀ, ਤਾਂ ਜੋ ਸਮੁੱਚੇ ਦੇਸ਼ ਦੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਪਾਈਪ ਰਾਹੀਂ ਸੁਰੱਖਿਅਤ ਪਾਣੀ ਦੀ ਸੁਨਿਸ਼ਚਤ ਕੀਤਾ ਜਾ ਸਕੇ। ਉਨ੍ਹਾਂ ਰਾਜਾਂ ਨੂੰ ਵੀ ਇਨ੍ਹਾਂ ਜਨਤਕ ਸੰਸਥਾਨਾਂ ਨੂੰ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਵਿਵਸਥਾ ਯਕੀਨੀ ਬਣਾਉਣ ਲਈ ਇਸ ਮੁਹਿੰਮ ਦੀ ਬਿਹਤਰੀਨ ਵਰਤੋਂ ਕਰਨ ਦੀ ਅਪੀਲ ਕੀਤੀ ਸੀ। ਬੱਚਿਆਂ ਲਈ ਸੁਰੱਖਿਅਤ ਜਲ ਯਕੀਨੀ ਬਣਾਉਣਾ ਇੱਕ ਤਰਜੀਹ ਹੈ ਕਿਉਂਕਿ ਦੂਸ਼ਿਤ ਪਾਣੀ ਕਾਰਣ ਪੈਦਾ ਹੋਣ ਵਾਲੇ ਰੋਗਾਂ ਤੋਂ ਉਨ੍ਹਾਂ ਨੂੰ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ, ਇਸੇ ਲਈ ਸਕੂਲਾਂ, ਆਂਗਨਵਾੜੀ ਕੇਂਦਰਾਂ, ਸਿਹਤ–ਸੰਭਾਲ ਕੇਂਦਰਾਂ ਆਦਿ ਨੂੰ ਟੂਟੀ ਰਾਹੀਂ ਪਾਣੀ ਦੇ ਕੁਨੇਕਸ਼ਨਾਂ ਜ਼ਰੀਏ ਸੁਰੱਖਿਅਤ ਜਲ ਯਕੀਨੀ ਬਣਾਉਣ ਲਈ ਜਲ ਜੀਵਨ ਮਿਸ਼ਨ ਅਧੀਨ ਵਿਵਸਕਾਵਾਂ ਕੀਤੀਆਂ ਗਈਆਂ ਹਨ।
‘ਰਾਸ਼ਟਰੀ ਜਲ ਜੀਵਨ ਮਿਸ਼ਨ’ 2 ਅਕਤੂਬਰ, 2020 ਨੂੰ ਇਸ ਮੁਹਿੰਮ ਦੀ ਸ਼ੁਰੂਆਤ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਪੁੱਜ ਗਈ ਹੈ। ਇਸ 100-ਦਿਨਾ ਮੁਹਿੰਮ ਦੌਰਾਨ ਗ੍ਰਾਮ ਸਭਾਵਾਂ ਨੂੰ 2 ਅਕਤੂਬਰ, 2020 ਨੂੰ ਗਾਂਧੀ ਜਯੰਤੀ ਮੌਕੇ ਸੱਦਿਆ ਜਾਵੇਗਾ ਅਤੇ ਆਉਂਦੇ ਦਿਨਾਂ ਦੌਰਾਨ ਪਿੰਡ ਵਿੱਚ ਸਾਰੇ ਸਕੂਲਾਂ, ਆਂਗਨਵਾੜੀ ਕੇਂਦਰਾਂ ਤੇ ਹੋਰ ਸਰਕਾਰੀ ਸੰਸਥਾਨਾਂ ਨੂੰ ਸੁਰੱਖਿਅਤ ਜਲ ਮੁਹੱਈਆ ਕਰਵਾਉਣ ਲਈ ਇੱਕ ਮਤਾ ਪਾਸ ਕਰਨ ਲਈ ਕਿਹਾ ਜਾਵੇਗਾ। ਇਨ੍ਹਾਂ ਸੁਵਿਧਾਵਾਂ ਦਾ ਸੰਚਾਲਨ ਤੇ ਇਨ੍ਹਾਂ ਦਾ ਰੱਖ–ਰਖਾਅ ਗ੍ਰਾਮ ਪੰਚਾਇਤ ਅਤੇ / ਜਾਂ ਇਸ ਦੀ ਉੱਪ–ਕਮੇਟੀ ਭਾਵ ਗ੍ਰਾਮ ਜਲ ਅਤੇ ਸਵੱਛਤਾ ਸਮਿਤੀ ਜਾਂ ਪਾਣੀ ਸਮਿਤੀ ਵੱਲੋਂ ਕੀਤਾ ਜਾਵੇਗਾ।
ਰਾਜਾਂ ਦੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ‘ਨੋਡਲ ਵਿਭਾਗ’ ਵਜੋਂ ਗ੍ਰਾਮ ਪੰਚਾਇਤਾਂ ਅਤੇ/ਜਾਂ ਉਸ ਦੀਆਂ ਉੱਪ–ਸਮਿਤੀਆਂ ਦੇ ਨਾਲ–ਨਾਲ ਸਿੱਖਿਆ, ਮਹਿਲਾ ਤੇ ਬਾਲ ਭਲਾਈ, ਪੰਚਾਇਤੀ ਰਾਜ ਤੇ ਦਿਹਾਤੀ ਵਿਕਾਸ, ਕਬਾਇਲੀ ਕਲਿਆਣ ਆਦਿ ਵਿਭਾਗਾਂ ਨੂੰ ਸ਼ਾਮਲ ਕਰ ਕੇ ਇਹ ਮੁਹਿੰਮ ਚਲਾਉਣਗੇ। ਇਹ ਮੁਹਿੰਮ ਸਾਡੇ ਬੱਚਿਆਂ ਨੂੰ ਲੰਮਾ ਸਮਾਂ ਸੁਰੱਖਿਅਤ ਜਲ ਸਪਲਾਈ ਯਕੀਨੀ ਬਣਾਏਗੀ, ਇਸ ਦਾ ਸਕਾਰਾਤਮਕ ਅਸਰ ਉਨ੍ਹਾਂ ਦੀ ਸਿਹਤ ਤੇ ਸਮੁੱਚੇ ਵਿਕਾਸ ਉੱਤੇ ਪਵੇਗਾ। ਇਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ 151ਵੀਂ ਜਯੰਤੀ ਮੌਕੇ ਸੱਚੀ ਸ਼ਰਧਾਂਜਲੀ ਹੋਵੇਗੀ।
ਗਾਂਧੀ ਜਯੰਤੀ ਮੌਕੇ ਗੁਜਰਾਤ ਸਰਕਾਰ ਪੋਰਬੰਦਰ ਵਿਖੇ ਇੱਕ ਸਮਾਰੋਹ ਆਯੋਜਿਤ ਕਰ ਰਹੀ ਹੈ, ਜਿੱਥੇ ਮੁੱਖ ਮੰਤਰੀ ਸ੍ਰੀ ਵਿਜੇ ਰੁਪਾਣੀ ਰਾਜ ਦੇ ਚਾਰ ਜ਼ਿਲ੍ਹਿਆਂ – ਗਾਂਧੀਨਗਰ, ਮਹਿਸਾਨਾ, ਪੋਰਬੰਦਰ ਅਤੇ ਆਨੰਦ ਨੂੰ 100ਫ਼ੀ ਸਦੀ ਘਰਾਂ ਵਿੱਚ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨਾਂ ਦੀ ਕਵਰੇਜ ਵਾਲੇ ਜ਼ਿਲ੍ਹੇ ਐਲਾਨਣਗੇ। ਇਸ ਸਮਾਰੋਹ ’ਚ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਦਿੱਲੀ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਵਰਚੁਅਲ ਤੌਰ ਉੱਤੇ ਸ਼ਾਮਲ ਹੋਣਗੇ। ਇਸ ਸਮਾਰੋਹ ’ਚ, ਆਂਗਨਵਾੜੀ ਕੇਂਦਰਾਂ ਤੇ ਸਕੂਲਾਂ ਨੂੰ ਪਾਈਪ ਜ਼ਰੀਏ ਜਲ ਸਪਲਾਈ ਯਕੀਨੀ ਤੌਰ ਉੱਤੇ ਮੁਹੱਈਆ ਕਰਵਾਉਣ ਦੀ 100–ਦਿਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਗੁਜਰਾਤ ’ਚ, ਇਸ ਵੇਲੇ ਪਿੰਡਾਂ ਦੇ 79.85 ਫ਼ੀ ਸਦੀ ਘਰਾਂ ਵਿੱਚ ਟੂਟੀ ਰਾਹੀਂ ਪਾਣੀ ਦੀ ਕਵਰੇਜ ਹੈ। ਸਾਲ 2020–21 ਦੌਰਾਨ ਰਾਜ ਨੇ 7.70 ਲੱਖ ਪਰਿਵਾਰਾਂ ਨੂੰ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਹਨ। ਪਿਛਲੇ ਇੱਕ ਸਾਲ ਦੌਰਾਨ, ਸਮੁੱਚੇ ਦੇਸ਼ ਵਿੱਚ 2.30 ਕਰੋੜ ਪਰਿਵਾਰਾਂ ਨੂੰ ਪਹਿਲਾਂ ਹੀ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ। ਹੁਣ ਦੇਸ਼ ਦੇ ਸਾਰੇ ਪਿੰਡਾਂ ਦੇ 30% ਪਰਿਵਾਰਾਂ ਭਾਵ 5.50 ਕਰੋੜ ਦਿਹਾਤੀ ਪਰਿਵਾਰਾਂ ਨੂੰ ਆਪਣੇ ਘਰਾਂ ਅੰਦਰ ਹੀ ਟੂਟੀਆਂ ਰਾਹੀਂ ਯਕੀਨੀ ਤੌਰ ਉੱਤੇ ਸੁਰੱਖਿਅਤ ਜਲ ਮਿਲਦਾ ਹੈ।
‘ਜਲ ਜੀਵਨ ਮਿਸ਼ਨ’ (JJM) ਦਾ ਉਦੇਸ਼ ਸਾਲ 2024 ਤੱਕ ਹਰੇਕ ਪਿੰਡ ਦੇ ਹਰ ਤੱਕ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨ ਦੀ ਵਿਵਸਥਾ ਦੀ ਵਿਆਪਕ ਕਵਰੇਜ ਕਰਨਾ ਹੈ। ਇਸ ਮਿਸ਼ਨ ਅਧੀਨ ਔਰਤਾਂ ਅਤੇ ਬੱਚਿਆਂ ਉੱਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਬੱਚਿਆਂ ਨੂੰ ਸੁਰੱਖਿਅਤ ਜਲ ਯਕੀਨੀ ਬਣਾਉਣਾ ਇੱਕ ਤਰਜੀਹ ਹੈ ਕਿਉਂਕਿ ਉਨ੍ਹਾਂ ਨੂੰ ਦੂਸ਼ਿਤ ਪਾਣੀ ਤੋਂ ਲੱਗਣ ਵਾਲੇ ਰੋਗ ਜਿਵੇਂ ਦਸਤ, ਪੇਚਿਸ਼, ਹੈਜ਼ਾ, ਟਾਇਫ਼ਾਇਡ ਆਦਿ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ। ਉਨ੍ਹਾਂ ਦੇ ਵਧਣ–ਫੁੱਲਣ ਦੇ ਸਾਲਾਂ ਦੌਰਾਨ ਅਸੁਰੱਖਿਅਤ ਪਾਣੀ ਪੀਣ ਕਾਰਣ ਵਾਰ–ਵਾਰ ਛੂਤ ਦੇ ਰੋਗ ਲੱਗਣ ਨਾਲ ਮਾੜਾ ਪ੍ਰਭਾਵ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਇਹ ਸਥਿਤ ਅਜਿਹੇ ਇਲਾਕਿਆਂ ਵਿੱਚ ਵਧੇਰੇ ਗੁੰਝਲਦਾਰ ਹੈ, ਜਿੱਥੇ ਪਾਣੀ ਦੇ ਸਰੋਤ ਸੰਖੀਆ (ਆਰਸੈਨਿਕ), ਫ਼ਲੋਰਾਈਡ, ਭਾਰੀ ਧਾਤਾਂ ਆਦਿ ਕਾਰਣ ਦੂਸ਼ਿਤ ਪਾਏ ਜਾਂਦੇ ਹਨ ਅਤੇ ਲੰਮਾ ਸਮਾਂ ਅਜਿਹਾ ਪਾਣੀ ਪੀਂਦੇ ਰਹਿਣ ਨਾਲ ਇਹ ਦੂਸ਼ਿਤ ਤੱਤ ਆਰਸੈਨਿਕੋਸਿਸ, ਫ਼ਲੋਰੋਸਿਸ ਆਦਿ ਜਿਹੇ ਡੀਜੈਨਰੇਟਿੰਗ ਰੋਗ ਲੱਗ ਸਕਦੇ ਹਨ, ਜਿਨ੍ਹਾਂ ਕਾਰਣ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਗੰਭੀਰ ਮੁੱਦੇ ਨਾਲ ਨਿਪਟਣ ਲਈ ਜਲ ਜੀਵਨ ਮਿਸ਼ਨ ਅਧੀਨ ਸਕੂਲਾਂ, ਆਂਗਨਵਾੜੀ ਸੈਂਟਰਾਂ, ਸਿਹਤ ਸੰਭਾਲ ਕੇਂਦਰਾਂ ਆਦਿ ਨੂੰ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨਾਂ ਰਾਹੀਂ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ।
*****
ਏਪੀਐੱਸ/ਐੱਮਜੀ/ਏਐੱਸ
(Release ID: 1660842)
Visitor Counter : 177