ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨੇਕ ਵਿਅਕਤੀਆਂ ਦੀ ਸੁਰੱਖਿਆ ਲਈ ਨਿਯਮ ਪ੍ਰਕਾਸ਼ਿਤ ਕੀਤੇ

Posted On: 01 OCT 2020 12:10PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜ–ਮਾਰਗ ਮੰਤਰਾਲੇ ਨੇ GSR 594 (E) ਮਿਤੀ 29 ਸਤੰਬਰ, 2020 ਜ਼ਰੀਏ ਨੇਕ ਵਿਅਕਤੀਆਂ ਦੀ ਸੁਰੱਖਿਆ ਲਈ ਨਿਯਮ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਨਿਯਮਾਂ ਵਿੱਚ ਨੇਕ ਵਿਅਕਤੀਆਂ ਦੇ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ; ਜਿਨ੍ਹਾਂ ਵਿੱਚ ਇਹ ਸ਼ਾਮਲ ਹਨ ਕਿ ਇੱਕ ਨੇਕ ਵਿਅਕਤੀ ਦੇ ਨਿਯਮਾਂ ਵਿੱਚ ਵਿਸਤ੍ਰਿਤ ਅਧਿਕਾਰ ਹੋਣਗੇ ਅਤੇ ਉਸ ਨਾਲ ਧਰਮ, ਕੌਮੀਅਤ, ਜਾਤੀ ਜਾਂ ਲਿੰਗ ਦੇ ਅਧਾਰ ਉੱਤੇ ਕਿਸੇ ਵਿਤਕਰੇ ਤੋਂ ਬਗ਼ੈਰ ਸਤਿਕਾਰ ਨਾਲ ਵਿਵਹਾਰ ਕੀਤਾ ਜਾਵੇਗਾ। ਕੋਈ ਵੀ ਪੁਲਿਸ ਅਧਿਕਾਰੀ ਕਿਸੇ ਵਿਅਕਤੀ ਉੱਤੇ ਉਸ ਦਾ ਨਾਂਅ, ਸ਼ਨਾਖ਼ਤ, ਪਤਾ ਜਾਂ ਹੋਰ ਕੋਈ ਨਿਜੀ ਵੇਰਵੇ ਦੱਸਣ ਲਈ ਮਜਬੂਰ ਨਹੀਂ ਕਰ ਸਕਦਾ। ਉਂਝ ਭਾਵੇਂ ਉਹ ਆਪਣੀ ਮਰਜ਼ੀ ਨਾਲ ਆਪਣੇ ਬਾਰੇ ਜਾਣਕਾਰੀ ਦੱਸ ਦੇਵੇ। ਇਨ੍ਹਾਂ ਨਿਯਮਾਂ ਵਿੱਚ ਇਹ ਵੀ ਵਿਵਸਥਾ ਹੈ ਕਿ ਹਰੇਕ ਜਨਤਕ ਤੇ ਨਿਜੀ ਹਸਪਤਾਲ ਆਪਣੇ ਪ੍ਰਵੇਸ਼–ਦੁਆਰ ਜਾਂ ਸਪਸ਼ਟ ਦਿਖਾਈ ਦੇਣ ਵਾਲੇ ਸਥਾਨ ਤੇ ਆਪਣੀ ਵੈਬਸਾਈਟ ਉੱਤੇ ਹਿੰਦੀ, ਅੰਗਰੇਜ਼ੀ ਅਤੇ ਸਥਾਨਕ ਭਾਸ਼ਾ ਵਿੱਚ ਇੱਕ ਚਾਰਟਰ ਪ੍ਰਕਾਸ਼ਿਤ ਕਰੇਗਾ; ਜਿਸ ਵਿੱਚ ਇਸ ਕਾਨੂੰਨ ਤਹਿਤ ਨਿਯਮਾਂ ਅਨੁਸਾਰ ਨੇਕ ਵਿਅਕਤੀਆਂ ਦੇ ਅਧਿਕਾਰਾਂ ਦਾ ਵਰਨਣ ਕੀਤਾ ਹੋਵੇਗਾ। ਇਸ ਦੇ ਨਾਲ ਹੀ, ਜੇ ਇੱਕ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਕੇਸ ਵਿੱਚ ਗਵਾਹ ਬਣਨ ਲਈ ਸਹਿਮਤ ਹੈ, ਜਿਸ ਵਿੱਚ ਉਸ ਨੇ ਇੱਕ ਨੇਕ ਵਿਅਕਤੀ ਵਜੋਂ ਕੋਈ ਕਾਰਵਾਈ ਕੀਤੀ ਹੈ, ਤਾਂ ਨਿਯਮ ਦੀਆਂ ਵਿਵਸਥਾਵਾਂ ਅਨੁਸਾਰ ਉਸ ਦਾ ਨਿਰੀਖਣ ਹੋਵੇਗਾ, ਜਿਸ ਲਈ ਨਿਯਮਾਂ ਵਿੱਚ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਤੇ ਪ੍ਰਕਿਰਿਆ ਦਾ ਵਰਨਣ ਕੀਤਾ ਗਿਆ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਮੋਟਰ ਵਾਹਨ (ਸੋਧ) ਕਾਨੂੰਨ, 2019 ਵਿੱਚ ਇੱਕ ਨਵਾਂ ਸੈਕਸ਼ਨ 134ਏ ‘ਨੇਕ ਵਿਅਕਤੀ ਦੀ ਸੁਰੱਖਿਆ’ ਦੇ ਨਾਂਅ ਨਾਲ ਦਾਖ਼ਲ ਕੀਤਾ ਗਿਆ ਹੈ, ਜਿਸ ਵਿੱਚ ਵਿਵਸਥਾ ਹੈ ਕਿ ਇੱਕ ਨੇਕ ਵਿਅਕਤੀ ਕਿਸੇ ਮੋਟਰ ਵਾਹਨ ਨਾਲ ਹੋਏ ਹਾਦਸੇ ਦੇ ਸ਼ਿਕਾਰ ਵਿਅਕਤੀ ਦੇ ਸੱਟ ਲੱਗਣ ਜਾਂ ਉਸ ਦੀ ਮੌਤ ਲਈ ਕਿਸੇ ਦੀਵਾਨੀ ਜਾਂ ਫ਼ੌਜਦਾਰੀ (ਅਪਰਾਧਕ) ਕਾਰਵਾਈ ਲਈ ਉੱਤਰਦਾਈ ਨਹੀ ਹੋਵੇਗਾ, ਜਿੱਥੇ ਅਜਿਹੀ ਸੱਟ ਜਾਂ ਮੌਤ ਉਸ ਨੇਕ ਵਿਅਕਤੀ ਦੇ ਕਾਰਜ ਦੌਰਾਨ ਉਸ ਦੀ ਲਾਪਰਵਾਹੀ ਕਾਰਣ ਹੋਈ ਹੋਵੇ ਜਾਂ ਐਮਰਜੈਂਸੀ ਮੈਡੀਕਲ ਜਾਂ ਗ਼ੈਰ–ਮੈਡੀਕਲ ਦੇਖਭਾਲ ਜਾਂ ਸਹਾਇਤਾ ਦੇਣ ਤੋਂ ਅਸਮਰੱਥ ਰਿਹਾ ਹੋਵੇ ਅਤੇ ਇਹ ਕਿ ਕੇਂਦਰ ਸਰਕਾਰ ਕਿਸੇ ਨੇਕ ਵਿਅਕਤੀ ਤੋਂ ਪੁੱਛ-ਗਿੱਛ ਜਾਂ ਨਿਰੀਖਣ, ਨੇਕ ਵਿਅਕਤੀ ਦੀ ਨਿਜੀ ਜਾਣਕਾਰੀ ਜ਼ਾਹਿਰ ਕਰਨ ਅਤੇ ਅਜਿਹੇ ਹੋਰ ਸਬੰਧਿਤ ਮਾਮਲਿਆਂ ਲਈ ਕਾਰਜ–ਵਿਧੀ ਹਿਤ ਉਪ–ਨਿਯਮਾਂ ਦੀ ਵਿਵਸਥਾ ਕਰ ਸਕਦੀ ਹੈ

***

ਆਰਸੀਜੇ/ਐੱਮਐੱਸ



(Release ID: 1660639) Visitor Counter : 134