ਪੇਂਡੂ ਵਿਕਾਸ ਮੰਤਰਾਲਾ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਉਦੇਸ਼ ਦੀ ਪੂਰਤੀ ਲਈ ਹੁਣ ਤੱਕ ਲਗਭਗ 30 ਕਰੋੜ ਮਾਨਵ ਦਿਵਸ ਰੋਜਗਾਰ ਮੁਹੱਈਆ ਕਰਵਾਇਆ ਗਿਆ ਅਤੇ ਹੁਣ ਤੱਕ 27,000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ

ਅਭਿਯਾਨ ਤਹਿਤ ਬਣਾਈ ਗਈ ਸੰਪਤੀ ਵਿੱਚ 1.14 ਲੱਖ ਜਲ ਸੰਭਾਲ਼ ਢਾਂਚੇ, ਲਗਭਗ 3.65 ਲੱਖ ਗ੍ਰਾਮੀਣ ਘਰ ਅਤੇ ਲਗਭਗ 10,500 ਸਮੁਦਾਇਕ ਸਵੱਛਤਾ ਕੰਪਲੈਕਸ ਬਣਾਏ ਗਏ

Posted On: 30 SEP 2020 6:55PM by PIB Chandigarh

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) 6 ਰਾਜਾਂ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਪਿੰਡਾਂ ਵਿੱਚ ਵਾਪਸ ਗਏ ਪ੍ਰਵਾਸੀਆਂ ਨੂੰ ਮਿਸ਼ਨ ਮੋਡ ਤੇ ਰੋਜਗਾਰ ਉਪਲੱਬਧ ਕਰਵਾਉਣ ਲਈ ਕੰਮ ਕਰ ਰਿਹਾ ਹੈ। ਅਭਿਯਾਨ ਹੁਣ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਗ੍ਰਾਮੀਣਾਂ ਨੂੰ ਜੀਵਕਾ ਦੇ ਅਵਸਰਾਂ ਨਾਲ ਸਸ਼ਕਤ ਬਣਾ ਰਿਹਾ ਹੈ।

 

13ਵੇਂ ਹਫ਼ਤੇ ਤੱਕ ਕੁੱਲ ਲਗਭਗ 30 ਕਰੋੜ ਮਾਨਵ ਦਿਵਸ ਨੂੰ ਰੋਜਗਾਰ ਉਪਲੱਬਧ ਕਰਵਾਇਆ ਗਿਆ ਹੈ ਅਤੇ 27,003 ਕਰੋੜ ਰੁਪਏ ਹੁਣ ਤੱਕ ਅਭਿਯਾਨ ਦੇ ਉਦੇਸ਼ਾਂ ਦੀ ਪੂਰਤੀ ਵਿੱਚ ਖਰਚ ਕੀਤੇ ਗਏ ਹਨ। ਇਸ ਵਿੱਚ 1,14,344 ਜਲ ਸੰਭਾਲ਼ ਢਾਂਚੇ, 3,65,075 ਗ੍ਰਾਮੀਣ ਘਰ, 27,446 ਕੈਟਲ ਸ਼ੈੱਡ, 19,527 ਖੇਤ ਤਲਾਬ ਅਤੇ 10,446 ਸਮੁਦਾਇਕ ਸਵੱਛਤਾ ਕੰਪਲੈਕਸਾਂ ਸਮੇਤ ਵੱਡੀ ਸੰਖਿਆ ਵਿੱਚ ਸੰਰਚਨਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਅਭਿਯਾਨ ਦੌਰਾਨ ਜ਼ਿਲ੍ਹਾ ਮਿਨਰਲ ਫੰਡ ਜ਼ਰੀਏ 6727 ਕਾਰਜ ਕੀਤੇ ਗਏ ਹਨ, 1,662 ਗ੍ਰਾਮ ਪੰਚਾਇਤਾਂ ਨੂੰ ਇੰਟਰਨੈੱਟ ਕਨੈਕਟੀਵਿਟੀ ਪ੍ਰਦਾਨ ਕੀਤੀ ਗਈ ਹੈ, ਠੋਸ ਅਤੇ ਤਰਲ ਰਹਿੰਦ ਖੂਹੰਦ ਪ੍ਰਬੰਧਨ ਨਾਲ ਸਬੰਧਿਤ ਕੁੱਲ 17,508 ਕੰਮ ਕੀਤੇ ਗਏ ਹਨ ਅਤੇ 54,455 ਉਮੀਦਵਾਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਤਹਿਤ ਸਕਿੱਲ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ।

 

ਅਭਿਯਾਨ ਦੀ ਸਫਲਤਾ ਨੂੰ ਹੁਣ ਤੱਕ 12 ਮੰਤਰਾਲਿਆਂ/ਵਿਭਾਗਾਂ ਅਤੇ ਰਾਜ ਸਰਕਾਰਾਂ ਦੇ ਤਾਲਮੇਲ ਯਤਨਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਸਮੁਦਾਏ ਨੂੰ ਜ਼ਿਆਦਾ ਮਾਤਰਾ ਵਿੱਚ ਲਾਭ ਦੇ ਰਹੇ ਹਨ।

 

ਜੀਕੇਆਰਏ ਨੂੰ ਕੋਵਿਡ-19 ਦੇ ਪ੍ਰਕੋਪ ਦੇ ਮੱਦੇਨਜ਼ਰ ਗ੍ਰਾਮੀਣ ਖੇਤਰਾਂ ਵਿੱਚ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਇਸੀ ਤਰ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਜੀਵਕਾ ਦੇ ਅਵਸਰਾਂ ਨੂੰ ਪ੍ਰੋਤਸਾਹਨ ਦੇਣ ਲਈ ਲਾਂਚ ਕੀਤਾ ਗਿਆ ਸੀ।

 

ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਆ ਕੇ ਰਹਿਣਾ ਚੁਣਿਆ, ਉਨ੍ਹਾਂ ਲਈ ਨੌਕਰੀ ਅਤੇ ਜੀਵਕਾ ਲਈ ਲੰਬੇ ਸਮੇਂ ਦੀ ਪਹਿਲ ਲਈ ਲੰਬੀ ਮਿਆਦ ਦੀ ਕਾਰਵਾਈ ਲਈ ਪੜਾਅ ਨਿਰਧਾਰਿਤ ਕੀਤਾ ਜਾਂਦਾ ਹੈ। 

 

*****

 

ਏਪੀਐੱਸ/ਐੱਸਜੀ



(Release ID: 1660475) Visitor Counter : 167